Ferozepur News

ਟਾਊਨ ਰੋਜ਼ਗਾਰ ਉਤੱਪਤੀ, ਹੁਨਰ ਵਿਕਾਸ ਅਤੇ ਸਿਖਲਾਈ ਤਹਿਸੀਲ ਜੀਰਾ ਵਿਖੇ ਰੋਜ਼ਗਾਰ ਮੇਲਾ 27 ਨਵੰਬਰ ਨੂੰ

ਫਿਰੋਜ਼ਪੁਰ, 26 ਨਵੰਬਰ 2020.
ਪੰਜਾਬ ਸਰਕਾਰ ਦੁਆਰਾ ਚਲਾਏ ਜਾ ਰਹੇ ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ ਮਾਨਯੋਗ ਚੇਅਰਮੈਨ-ਕਮ-ਡਿਪਟੀ ਕਮਿਸ਼ਨਰ ਸ. ਗੁਰਪਾਲ ਸਿੰਘ ਚਾਹਲ, ਜ਼ਿਲ੍ਹਾ ਬਿਉਰੋ ਆੱਫ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ, ਫਿਰੋਜ਼ਪੁਰ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਸੀ.ਈ.ਓ.-ਕਮ- ਵਧੀਕ ਡਿਪਟੀ ਕਮਿਸ਼ਨਰ (ਜ) ਜੀ ਦੀ ਅਗਵਾਈ ਹੇਠ ਟਾਊਨ ਰੋਜ਼ਗਾਰ ਉਤੱਪਤੀ, ਹੁਨਰ ਵਿਕਾਸ ਅਤੇ ਸਿਖਲਾਈ, ਤਹਿਸੀਲ: ਜੀਰਾ, ਜਿਲ੍ਹਾ ਫਿਰੋਜਪੁਰ ਵਿਖੇ 27 ਨਵੰਬਰ 2020 ਨੂੰ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਰੋਜ਼ਗਾਰ ਅਫ਼ਸਰ ਸ੍ਰੀ ਅਸ਼ੋਕ ਜਿੰਦਲ ਨੇ ਦੱਸਿਆ ਕਿ  ਇਸ ਮੇਲੇ ਵਿੱਚ ਅਜਾਈਲ ਹਰਬਲ ਕੰਪਨੀ ਵੱਲੋਂ ਵੈੱਲਨੈਸ ਅਡਵਾਈਜ਼ਰ/ਮਾਰਕਿਟਿੰਗ ਦੀਆਂ 50 ਅਸਾਮੀਆਂ ਲਈ 10ਵੀਂ ਤੋਂ ਲੈ ਕੇ ਗ੍ਰੈਜ਼ੂਏਸ਼ਨ ਪਾਸ ਪ੍ਰਾਰਥੀਆਂ ਦੀ ਚੋਣ ਕਰਨ ਲਈ ਇੰਟਰਵਿਊ ਲਈ ਜਾਣੀ ਹੈ। ਸੋ, ਜੀਰਾ ਅਤੇ ਮੱਖੂ ਬਲਾਕ ਦੇ ਯੋਗ ਉਮੀਦਵਾਰਾਂ (ਕੇਵਲ ਲੜਕੀਆਂ) ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣੀ ਵਿਦਿਅਕ ਯੋਗਤਾ, ਪਹਿਚਾਣ ਅਤੇ ਸੀ. ਵੀ. ਨਾਲ ਲੈ ਕੇ 27 ਨਵੰਬਰ 2020 ਨੂੰ ਸਵੇਰੇ 11:00 ਵਜੇ ਤੋਂ 03:00 ਵਜੇ ਤੱਕ ਟਾਊਨ ਰੋਜ਼ਗਾਰ ਉਤੱਪਤੀ, ਹੁਨਰ ਵਿਕਾਸ ਅਤੇ ਸਿਖਲਾਈ, ਤਹਿਸੀਲ: ਜੀਰਾ, ਜਿਲ੍ਹਾ ਫਿਰੋਜਪੁਰ ਵਿਖੇ ਪਹੁੰਚ ਕੇ ਇਸ ਮੇਲੇ ਦਾ ਵੱਧ ਤੋਂ ਵੱਧ ਲਾਭ ਉਠਾਉਣ।

Related Articles

Leave a Reply

Your email address will not be published. Required fields are marked *

Back to top button