ਟਰੈਫਿਕ ਪੁਲਸ ਵਲੋਂ ਵਾਹਨ ਚਾਲਕਾਂ ਦੇ ਚਲਾਨ ਕੱਟੇ
ਫਿਰੋਜ਼ਪੁਰ 12 ਮਾਰਚ (ਏ. ਸੀ. ਚਾਵਲਾ): ਜ਼ਿਲ•ਾ ਪੁਲਸ ਮੁਖੀ ਹਰਦਿਆਲ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਉਪ ਕਪਤਾਨ ਪੁਲਸ ਬਲਵਿੰਦਰ ਸਿੰਘ ਸੇਖੋਂ ਦੀ ਅਗਵਾਈ ਵਿਚ ਟਰੈਫਿਕ ਪੁਲਸ ਵਲੋਂ ਸਥਾਨਕ ਸ਼ਹੀਦ ਊਧਮ ਸਿੰਘ ਚੋਂਕ ਵਿਖੇ ਵਾਹਨਾਂ ਦੀ ਚੈਕਿੰਗ ਲਈ ਨਾਕਾ ਲਗਾਇਆ ਗਿਆ। ਟਰੈਫਿਕ ਇੰਚਾਰਜ਼ ਐਸ. ਆਈ. ਨਰੇਸ਼ ਕੁਮਾਰ ਅਤੇ ਏ. ਐਸ. ਆਈ. ਬਲਦੇਵ ਕ੍ਰਿਸ਼ਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਉਨ•ਾਂ ਵਲੋਂ ਜਿਹੜੇ ਵਾਹਨ ਚਾਲਕਾਂ ਕੋਲ ਆਪਣੇ ਵਾਹਨਾਂ ਦੇ ਕਾਗਜ਼ਾਤ ਨਹੀਂ ਸਨ ਉਨ•ਾਂ ਵਾਹਨਾਂ ਨੂੰ ਥਾਣੇ ਵਿਚ ਬੰਦ ਕੀਤਾ ਜਾ ਰਿਹਾ ਹੈ, ਜਿੰਨ•ਾਂ ਵਾਹਨ ਚਾਲਕਾਂ ਦੇ ਕਾਗਜ਼ਾਤ ਅਧੂਰੇ ਸਨ ਉਨ•ਾਂ ਦੇ ਚਲਾਨ ਕੱਟਣ ਉਪਰੰਤ ਜਲਦ ਹੀ ਆਪਣੇ ਕਾਗਜ਼ਾਤ ਪੂਰੇ ਕਰਨ ਲਈ ਕਿਹਾ ਜਾ ਰਿਹਾ ਹੈ। ਇਸ ਤੋਂ ਇਲਾਵਾ ਗੈਸ ਵਾਲੀਆਂ ਕਾਰਾਂ ਦੀਆਂ ਡਿੱਗੀਆਂ ਅਤੇ ਮੋਟਰਸਾਈਕਲਾਂ ਦੇ ਹਾਰਨ ਵੀ ਵਜਾ ਕੇ ਚੈਕ ਕੀਤੇ ਜਾ ਰਹੇ ਹਨ, ਕਿਤੇ ਉਨ•ਾਂ ਤੇ ਪਰੈਸ਼ਰ ਹਾਰਨ ਤਾਂ ਨਹੀਂ ਲੱਗੇ ਹੋਏ। ਐਸ. ਆਈ. ਨਰੇਸ਼ ਕੁਮਾਰ ਨੇ ਦੱਸਿਆ ਕਿ ਕੁਝ ਵਾਹਨ ਚਾਲਕਾਂ ਨੂੰ ਇਹ ਵੀ ਚੇਤਾਵਨੀ ਦਿੱਤੀ ਕਿ ਉਹ ਟਰੈਫਿਕ ਨਿਯਮਾਂ ਦੀ ਪਾਲਣਾ ਸਖਤੀ ਨਾਲ ਕਰਨੀ ਯਕੀਨੀ ਬਨਾਉਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹੈੱਡਕਾਂਸਟੇਬਲ ਬਲਜਿੰਦਰ ਸਿੰਘ, ਹੈੱਡਕਾਂਸਟੇਬਲ ਸੁਖਦੇਵ ਸਿੰਘ, ਗੁਰਮੀਤ ਸਿੰਘ, ਗੁਰਦਿਆਲ ਸਿੰਘ, ਬਲਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।