ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਸਿਵਾਅ ਕਿਸਾਨ ਕੋਲ ਹੋਰ ਕੋਈ ਹੱਲ ਨਹੀਂ: ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਫਿਰੋਜ਼ਪੁਰ ਆਗੂ
ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਸਿਵਾਅ ਕਿਸਾਨ ਕੋਲ ਹੋਰ ਕੋਈ ਹੱਲ ਨਹੀਂ: ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਫਿਰੋਜ਼ਪੁਰ ਆਗੂ
ਫਿਰੋਜ਼ਪੁਰ 19 ਅਕਤੂਬਰ (): ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਸਿਵਾਅ ਕਿਸਾਨ ਕੋਲ ਹੋਰ ਕੋਈ ਹੱਲ ਨਹੀਂ। ਇਸ ਦਾ ਪ੍ਰ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜ਼ਿਲ੍ਹਾ ਫਿਰੋਜ਼ਪੁਰ ਦੇ ਦਰਸ਼ਨ ਸਿੰਘ ਭਾਲਾ ਮੁੱਖ ਸੰਗਠਨ ਸਕੱਤਰ ਜ਼ਿਲ੍ਹਾ ਫਿਰੋਜ਼ਪਰ ਅਤੇ ਭਾਈ ਕ੍ਰਿਪਾ ਸਿੰਘ ਨੱਥੇਵਾਲ ਮੀਤ ਪ੍ਰਧਾਨ ਜ਼ਿਲ੍ਹਾ ਫਿਰੋਜ਼ਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਰਕਾਰ ਨੇ ਛੋਟੇ ਕਿਸਾਨਾਂ ਨੂੰ ਪਰਾਲੀ ਨੂੰ ਖੁਰਦ ਬੁਰਦ ਕਰਨ ਲਈ ਕੋਈ ਸੰਦ ਨਹੀਂ ਦਿੱਤੇ। ਇਥੋਂ ਤੱਕ ਕਿ ਭਾਲਾ ਬਲਾਕ ਦੇ 25 ਪਿੰਡਾਂ ਨੂੰ ਕੋਈ ਵੀ ਸਰਕਾਰ ਨੇ ਸੰਦ ਨਹੀਂ ਦਿੱਤੇ ਅਤੇ ਨਾ ਹੀ ਸਰਕਾਰੀ ਕਰਮਚਾਰੀ ਆਂ ਦੇ ਪਿੰਡਾਂ ਵਿਚ ਪਰਾਲੀ ਬਾਰੇ ਪੂਰਨ ਪ੍ਰਬੰਧਾਂ ਦੀ ਜਾਣਕਾਰੀ ਦਿੱਤੀ ਹੈ ਅਤੇ ਛੋਟੇ ਕਿਸਾਨ ਕਿਸ ਪੱਧਰ ਤੇ ਬੇਵੱਸ ਦਿਖਾਈ ਦੇ ਰਹੇ ਹਨ। ਉਪਰੋਕਤ ਆਗੂਆਂ ਨੇ ਅੱਗੇ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਾਉਣਾ ਕਿਸਾਨ ਦਾ ਸ਼ੋਂਕ ਨਹੀਂ ਮਜ਼ਬੂਰੀ ਹੈ ਅਤੇ ਕਿਸਾਨ ਮਜ਼ਬੂਰਨ ਅੱਗ ਲਾਉਣ ਬਾਰੇ ਸੋਚ ਰਹੇ ਹਨ ਜਾਂ ਤਾਂ ਇਸ ਪਰਾਲੀ ਦਾ ਹੱਲ ਸਰਕਾਰ ਦੱਸੇ ਜਾਂ ਫਿਰ ਕਿਸਾਨ ਪਰਾਲੀ ਨੂੰ ਅੱਗ ਲਾਉਣ ਉਪਰੰਤ ਕੋਈ ਸਰਕਾਰੀ ਕਾਰਵਾਈ ਹੁੰਦੀ ਹੈ ਤਾਂ ਕਿਸਾਨ ਯੂਨੀਅਨ ਲੱਖੋਵਾਲ ਦੇ ਅਹੁਦੇਦਾਰ ਤੇ ਮੈਂਬਰ ਕਿਸਾਨਾਂ ਦੇ ਹੱਕ ਵਿਚ ਖੜਣਗੇ, ਜੇਕਰ ਫਿਰ ਵੀ ਸਰਕਾਰ ਨੇ ਕਿਸਾਨਾਂ ਉਪਰ ਪਰਚੇ ਦਰਜ ਕੀਤੇ ਤਾਂ ਅਸੀਂ ਮਜ਼ਬੂਰ ਹੋ ਕੇ ਸੜਕਾਂ ਉਪਰ ਪਰਾਲੀ ਸੁੱਟਣ ਲਈ ਮਜ਼ਬੂਰ ਹੋਵਾਂਗੇ। ਜਿਸ ਦੀ ਸਾਰੀਖ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।