Ferozepur News

ਝੋਕ ਹਰੀ ਹਰ ਪੇਂਡੂ ਖੇਡ ਮੇਲਾ ਵਿਲੱਖਣ ਯਾਦਾਂ ਛੱਡਦਾ ਹੋਇਆ ਸਮਾਪਤ

ਝੋਕ ਹਰੀ ਹਰ ਪੇਂਡੂ ਖੇਡ ਮੇਲਾ ਵਿਲੱਖਣ ਯਾਦਾਂ ਛੱਡਦਾ ਹੋਇਆ ਸਮਾਪਤ
– ਲੜਕੀਆਂ ਕਬੱਡੀ ਕੱਪ &#39ਚ ਲੱਕੜ ਵਾਲਾ (ਹਰਿਆਣਾ) ਜੇਤੂ, ਦੇਵ ਸਮਾਜ ਕਾਲਜ ਉਪ ਜੇਤੂ
– ਓਪਨ ਕਬੱਡੀ ਲੜਕਿਆਂ &#39ਚ ਕੈਥਲ ਹਰਿਆਣਾ ਜੇਤੂ, ਦੋਦਾ ਉਪ ਜੇਤੂ
– ਹਰਿੰਦਰ ਸੰਧੂ ਅਤੇ ਬੀਬਾ ਅਮਨ ਧਾਲੀਵਾਲ ਦਾ ਖੁੱਲ•ਾ ਅਖਾੜੇ ਬੰਨਿ•ਆ ਰੰਗ

MELA JHOKE
ਫ਼ਿਰੋਜ਼ਪੁਰ, 8 ਸਤੰਬਰ- ਮਾਲਵੇ ਦੇ ਨਾਮਵਰ ਝੋਕ ਹਰੀ ਹਰ ਪੇਂਡੂ ਖੇਡ ਮੇਲਾ ਵਿਲੱਖਣ ਯਾਦਾਂ ਛੱਡਦਾ ਸਮਾਪਤ ਹੋ ਗਿਆ, ਜਿਸ ਵਿਚ ਪੰਜਾਬ ਅਤੇ ਹਰਿਆਣੇ ਤੋਂ ਸੈਂਕੜੇ ਖਿਡਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਕਲੱਬ ਪ੍ਰਧਾਨ ਕਰਮਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਖੇਡ ਮੇਲੇ ਦਾ ਉਦਘਾਟਨ ਸਰਪੰਚ ਬੀਬੀ ਵੀਰੋ, ਅਮਰਜੀਤ ਕੌਰ ਸੰਧੂ ਉਪ ਚੇਅਰਪਰਸਨ ਬਲਾਕ ਸੰਮਤੀ, ਮੈਡਮ ਕ੍ਰਿਸ਼ਨਾ ਰਾਣੀ ਮੁੱਖ ਅਧਿਆਪਕ ਸਰਕਰੀ ਹਾਈ ਸਕੂਲ ਵਲੋਂ ਕੀਤਾ ਗਿਆ। ਕਬੱਡੀ ਮੁਕਾਬਲਿਆਂ &#39ਚ ਪੰਜਾਬ-ਹਰਿਆਣੇ ਤੋਂ ਪਹੁੰਚੀਆਂ 16 ਟੀਮਾਂ ਦਰਮਿਆਨ ਹੋਏ ਫਸਵੇਂ ਮੁਕਾਬਲਿਆਂ &#39ਚ ਕੈਥਲ (ਹਰਿਆਣਾ) ਦੇ ਗੱਭਰੂਆਂ ਨੇ ਦੋਦਾ ਨੂੰ ਹਰਾ ਕੇ ਕਬੱਡੀ ਕੱਪ ਜਿੱਤਿਆ, ਜਿਸ ਨੂੰ ਸਵਰਗਵਾਸੀ ਦਸੋਧਾ ਸਿੰਘ ਸੰਧੂ ਦੇ ਪ੍ਰੀਵਾਰ ਹਰੀ ਸਿੰਘ ਸਾਬਕਾ ਸਰਪੰਚ, ਕਸ਼ਮੀਰ ਸਿੰਘ ਸੰਧੂ, ਅਜਮੇਰ ਸਿੰਘ ਸੰਧੂ ਰਿਟਾ: ਕਮਾਡੈਂਟ ਬੀ.ਐਸ.ਐਫ, ਬਲਬੀਰ ਸਿੰਘ ਸੰਧੂ ਦੇ ਪ੍ਰੀਵਾਰ ਵਲੋਂ 61 ਹਜਾਰ ਦਾ ਨਗਦ ਇਨਾਮ ਅਤੇ ਉਪ ਜੇਤੂ ਨੂੰ ਸਵਰਗਵਾਸੀ ਬਾਬਾ ਮਾਨ ਸਿੰਘ ਸੰਧੂ ਦੇ ਪ੍ਰੀਵਾਰ ਸੁਖਚੈਨ ਸਿੰਘ ਸੰਧੂ, ਸਤਨਾਮ ਸਿੰਘ ਸੰਧੂ, ਪਰਮਜੀਤ ਸਿੰਘ ਪੰਮਾ ਕੈਨੇਡਾ ਵਲੋਂ 41 ਹਜ਼ਾਰ ਰਪਏ ਦੇ ਨਗਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਕਬੱਡੀ ਕੱਪ &#39ਚ ਬੈਸਟ ਰੇਡਰ ਨੂੰ ਕੁਲਦੀਪ ਸਿੰਘ ਸੰਧੂ ਦੇ ਸਪੁੱਤਰ ਸੁਖ ਸੰਧੂ ਅਤੇ ਬੈਸਟ ਜਾਫ਼ੀ ਨੂੰ ਸਵਰਗਵਾਸੀ ਨਾਂਮਵਰ ਕਬੱਡੀ ਖਿਡਾਰੀ ਨਿਰਮਲ ਸਿੰਘ ਸੰਧੂ ਦੇ ਸਪੁੱਤਰ ਅਮਨਦੀਪ ਸਿੰਘ ਸੰਧੂ, ਸ਼ਹਿਨਾਜ ਸਿੰਘ ਸੰਧੂ, ਰਮਨੀਕ ਸਿੰਘ ਸੰਧੂ, ਅਮਰੀਨ ਸਿੰਘ ਸੰਧੂ ਵਲੋਂ ਸੋਨੀ ਦੀਆਂ 32 ਇੰਚੀ ਐਲ.ਈ.ਡੀਆਂ ਨਾਲ ਸਨਮਾਨਿਤ ਕੀਤਾ ਗਿਆ। ਫਾਈਨਲ ਮੈਚ ਦੀ ਵਿਲੱਖਣ ਗੱਲ ਇਹ ਸੀ ਕਿ ਖੇਡ ਦਰਸ਼ਕ ਦੇ ਉਤਸ਼ਾਹ ਸਦਕਾ ਪਹਿਲੀ ਰੇਡ 5800 ਰੁਪਏ ਤੋਂ ਸ਼ੁਰੂ ਹੋ ਕੇ ਹਰੇਕ ਪੁਆਇੰਟ ਜਿੱਥੇ ਹਜ਼ਾਰਾਂ ਰੁਪਏ ਦਾ ਰਿਹਾ, ਉਥੇ ਅਖੀਰਲਾ ਪੁਆਇੰਟ 5 ਹਜ਼ਾਰ ਰੁਪਏ ਦਾ ਹੋ ਨਿਬੜਿਆ। ਲੜਕੀਆਂ ਦੇ ਕਬੱਡੀ ਕੱਪ &#39ਚ ਪੰਜਾਬ-ਹਰਿਆਣਾ ਤੋਂ 24 ਟੀਮਾਂ ਨੇ ਭਾਗ ਲਿਆ। ਫਸਵੇਂ ਅਤੇ ਦਿਲਖਿਚਵੇਂ ਮੁਕਾਬਲਿਆਂ &#39ਚ ਫਾਈਨਲ ਮੁਕਾਬਲਾ ਪਿੰਡ ਲੱਕੜ ਵਾਲਾ (ਹਰਿਆਣਾ) ਨੇ ਦੇਵ ਸਮਾਜ ਕਾਲਜ ਨੂੰ ਵੱਡੇ ਫਰਕ ਨਾਲ ਹਰਾ ਕੇ ਕਬੱਡੀ ਕੱਪ ਜਿੱਤ ਲਿਆ। ਲੜਕੀਆਂ ਦੀ ਜੇਤੂ ਟੀਮ ਨੂੰ ਰਣਬੀਰ ਸਿੰਘ ਢਿੱਲੋਂ ਆਸਟਰੇਲੀਆ ਅਤੇ ਕੁਲਵਿੰਦਰ ਸਿੰਘ ਢਿੱਲੋਂ ਯੂ.ਐਸ.ਏ ਨੇ ਆਪਣੇ ਪਿਤਾ ਸਵ: ਬੂਟਾ ਸਿੰਘ ਢਿੱਲੋਂ ਦੀ ਯਾਦ &#39ਚ 21 ਹਜਾਰ ਰੁਪਏ ਦੇ ਨਗਦ ਇਨਾਮ ਅਤੇ ਉਪ ਜੇਤੂ ਰਹੀ ਦੇਵ ਸਮਾਜ ਕਾਲਜ ਦੀ ਟੀਮ ਨੂੰ ਗੁਰਚਰਨ ਸਿੰਘ ਸੰਧੂ ਦੇ ਪੋਤਰੇ ਗੁਰਸੇਵਕ ਸਿੰਘ ਸੰਧੂ ਆਸਟਰੇਲੀਆ ਅਤੇ ਪਲਵਿੰਦਰ ਸਿੰਘ ਸੰਧੂ ਵਲੋਂ 15 ਹਜਾਰ ਰੁਪਏ ਦੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਗਹਿਗੱਚ ਹੋਏ ਰੱਸਾਕਸ਼ੀ ਮੁਕਾਬਲਿਆਂ &#39ਚ ਸੁਖਬੀਰ ਸਿੰਘ ਸੰਧੂ ਜਰਮਨ ਵਲੋਂ ਆਪਣੇ ਪਿਤਾ ਬਲਦੇਵ ਸਿੰਘ ਸੰਧੂ ਦੀ ਯਾਦ &#39ਚ ਬੁਰਜ ਦੋਨਾ ਜ਼ਿਲ•ਾ ਮੋਗਾ ਫਸਟ ਅਤੇ ਅਲਕੜੇ ਜ਼ਿਲ•ਾ ਬਰਨਾਲਾ ਸੈਕੰਡ ਨੂੰ 7 ਹਜਾਰ ਅਤੇ 6 ਹਜਾਰ ਦੇ ਨਗਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। 50 ਕਿਲੋ ਕਬੱਡੀ ਮੁਕਾਬਲਿਆਂ &#39ਚ 55 ਟੀਮਾਂ ਨੇ ਭਾਗ ਲਿਆ। ਜੇਤੂ ਰਹੀ ਚੋਹਲਾ ਸਾਹਿਬ ਟੀਮ ਨੂੰ ਨਵਜੋਤ ਕਾਲੀਆ ਵਲੋਂ 7100 ਰੁਪਏ ਅਤੇ ਉਪ ਜੇਤੂ ਰਹੀ ਟੀਮ ਹਰਿਆਣਾ ਨੂੰ ਸਟੇਟ ਐਵਾਰਡੀ ਕਿਸਾਨ ਅਮਰਜੀਤ ਸਿੰਘ ਗਿੱਲ ਭੂਰੇ ਕਲਾਂ ਵਲੋਂ 5100 ਰੁਪਏ ਨਾਲ ਸਨਮਾਨਿਤ ਕੀਤਾ ਗਿਆ। ਓਪਨ ਕਬੱਡੀ ਮੁਕਾਬਲਿਆਂ ਦੀ ਰਸਮੀਂ ਸ਼ੁਰੂਆਤ ਪੁਲਿਸ ਥਾਣਾ ਕੁੱਲਗੜ•ੀ ਦੇ ਐਸ.ਐਚ.ਓ ਜਸਬੀਰ ਸਿੰਘ ਪੰਨੂ ਵਲੋਂ ਕਰਵਾਈ ਗਈ। ਜੇਤੂ ਟੀਮ ਨੂੰ ਇਨਾਮ ਵੰਡ ਸਮਾਰੋਹ &#39ਚ ਡਿਪਟੀ ਕਮਿਸ਼ਨਰ ਇੰਜ: ਡੀ.ਪੀ.ਐਸ ਖਰਬੰਦਾ ਅਤੇ ਬਾਬਾ ਅਵਤਾਰ ਸਿੰਘ ਘਰਿਆਲਾ ਵਾਲੇ ਵਿਸ਼ੇਸ਼ ਤੌਰ &#39ਤੇ ਪਹੁੰਚੇ। ਕਲੱਬ ਪ੍ਰਧਾਨ ਕਰਮਜੀਤ ਸਿੰਘ ਸੰਧੂ ਅਤੇ ਚੇਅਰਮੈਨ ਸੁਖਮੰਦਰ ਸਿੰਘ ਸੁੱਖਾ ਮਾਨ ਨੇ ਦੱਸਿਆ ਕਿ 7 ਸਤੰਬਰ ਦਿਨ ਬੁੱਧਵਾਰ ਨੂੰ ਹਰਿੰਦਰ ਸੰਧੂ ਅਤੇ ਅਮਨ ਧਾਲੀਵਾਲ ਆਦਿ ਕਲਾਕਾਰਾਂ ਵਲੋਂ ਖੁੱਲ•ਾ ਅਖਾੜਾ ਲਗਾ ਕੇ ਨਾਂਮਵਰ ਗੀਤਾਂ ਰਾਹੀਂ ਸਰੋਤਿਆਂ ਦਾ ਮਨੋਰੰਜਣ ਕੀਤਾ। ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਵਾਲਿਆਂ ਵਿਚ ਗੁਰਪ੍ਰੀਤ ਸਿੰਘ ਸੰਧੂ, ਗੁਰਜੰਟ ਸਿੰਘ ਸੰਧੂ, ਲਖਬੀਰ ਸਿੰਘ ਘੁੱਗੀ, ਬਲਵਿੰਦਰ ਸਿੰਘ ਬਿੱਟੂ ਪੰਚ, ਬਲਜੀਤ ਸਿੰਘ ਉਪਲ ਪੰਚ, ਜਗਜੀਤ ਸਿੰਘ ਐਸ.ਡੀ.ਓ ਆਦਿ ਵੱਡੀ ਗਿਣਤੀ &#39ਚ ਇਲਾਕੇ ਦੇ ਮੋਹਤਬਰ ਪਹੁੰਚੇ ਹੋਏ ਸਨ। ਮੇਲੇ &#39ਚ ਪਹੁੰਚੇ ਅਕਾਲੀ ਵਿਧਾਇਕ ਜੋਗਿੰਦਰ ਸਿੰਘ ਜਿੰਦੂ, ਆਮ ਆਦਮੀ ਪਾਰਟੀ ਯੂਥ ਵਿੰਗ ਪ੍ਰਧਾਨ ਹਰਜੋਤ ਸਿੰਘ ਬੈਂਸ, ਹਰਪ੍ਰੀਤ ਸਿੰਘ ਮੋਹਰੇਵਾਲਾ ਮੈਂਬਰ ਪ੍ਰਚਾਰ ਕਮੇਟੀ ਪੰਜਾਬ, ਡਾ: ਮੋਹਨ ਸਿੰਘ ਫਲੀਆਂ ਵਾਲਾ, ਰਣਬੀਰ ਸਿੰਘ ਭੁੱਲਰ, ਡਾ: ਸੋਢੀ, ਭੁਪਿੰਦਰ ਕੌਰ ਸੋਢੀ ਵਸਤੀ ਭਾਗ ਸਿੰਘ, ਜੋਰਾ ਸਿੰਘ ਸੰਧੂ ਐਮ.ਸੀ ਕੈਂਟ ਬੋਰਡ, ਕਾਨੂੰਨੀ ਮਾਹਿਰ ਐਡਵੋਕੇਟ ਰਾਕੇਸ਼ ਚਾਵਲਾ, ਪੁਲਿਸ ਥਾਣਾ ਕੁੱਲਗੜ•ੀ ਦੇ ਐਸ.ਐਚ.ਓ ਜਸਬੀਰ ਸਿੰਘ ਪੰਨੂ, ਨਸੀਬ ਸਿੰਘ ਸੰਧੁ ਪੀ.ਏ ਰਾਣਾ ਸੋਢੀ, ਸ਼ਰਨਜੀਤ ਸਿੰਘ ਸੰਧੂ ਸ੍ਰੀ ਮੁਕਤਸਰ ਸਾਹਿਬ, ਰਾਜੂ ਸਾਈਆਂਵਾਲਾ ਚੇਅਰਮੈਨ ਜ਼ਿਲ•ਾ ਯੂਥ ਵੈਲਫੇਅਰ ਤੇ ਸਪੋਰਟਸ ਸੈਲ ਕਾਂਗਰਸ, ਗੁਰਬਖਸ਼ ਸਿੰਘ ਭਾਵੜਾ ਸੂਬਾ ਆਗੂ ਯੂਥ ਕਾਂਗਰਸ, ਸਰਪੰਚ ਬੀਬੀ ਵੀਰੋ, ਪੰਚ ਗਾਮਾ, ਮਹਿੰਦਰਪਾਲ ਸਿੰਘ, ਅਮਰੀਕ ਸਿੰਘ ਸੰਧੂ ਸਾਬਕਾ ਚੇਅਰਮੈਨ ਡੀ.ਸੀ.ਯੂ, ਮੇਜਰ ਸਿੰਘ ਸਾਬਕਾ ਸਰਪੰਚ, ਬੇਅੰਤ ਸਿੰਘ ਉਪਲ ਉਪ ਪ੍ਰਧਾਨ ਪੰਚਾਇਤ ਯੂਨੀਅਨ ਪੰਜਾਬ, ਅਕਾਲੀ ਆਗੂ ਲਖਬੀਰ ਸਿੰਘ ਘੁੱਗੀ, ਕਾਂਗਰਸੀ ਆਗੂ ਮਲਕੀਤ ਸਿੰਘ ਸੰਧੂ, ਨਿਰਮਲ ਸਿੰਘ ਸੰਧੂ, ਬਲਜੀਤ ਸਿੰਘ ਸੰਧੂ, ਗੁਰਨਾਮ ਸਿੰਘ ਸੰਧੂ ਆਦਿ ਇਲਾਕੇ ਦੀਆਂ ਮੋਹਤਬਰ ਸਖਸ਼ੀਅਤਾਂ ਨੇ ਪਹੁੰਚ ਕੇ ਹਾਜ਼ਰੀ ਲਵਾਈ। ਮੇਲੇ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜਣ ਲਈ ਪ੍ਰਧਾਨ ਕਰਮਜੀਤ ਸਿੰਘ ਸੰਧੂ, ਚੇਅਰਮੈਨ ਸੁਖਮਿੰਦਰ ਸਿੰਘ ਸੁੱਖਾ ਮਾਨ, ਗੁਰਮੀਤ ਸਿੰਘ ਉਪ ਪ੍ਰਧਾਨ, ਅਮਰੀਕ ਸਿੰਘ ਘਨੱਕਰ ਜਰਨਲ ਸਕੱਤਰ, ਤੇਜਿੰਦਰ ਸਿੰਘ ਸੰਧੂ, ਮਹਿੰਦਰ ਸਿੰਘ ਜਰਨੇਟਰਾਂ ਵਾਲੇ, ਰਸ਼ਪਾਲ ਸਿੰਘ ਸੰਧੂ, ਦਲਜੀਤ ਸਿੰਘ ਸੰਧੂ ਖਜਾਨਚੀ, ਜਗਸੀਰ ਸਿੰਘ ਸੰਧੂ ਪ੍ਰਧਾਨ ਲੰਗਰ ਕਮੇਟੀ ਆਦਿ ਨੇ ਵੱਧ ਚੜ• ਕੇ ਯੋਗਦਾਨ ਪਾਇਆ।

ਓਪਨ ਕਬੱਡੀ ਮੁਕਾਬਲੇ &#39ਚ ਜੇਤੂ ਟੀਮ ਕੈਥਲ (ਹਰਿਆਣਾ) ਅਤੇ ਉਪ ਜੇਤੂ ਦੋਦਾ ਨੂੰ ਸਨਮਾਨਿਤ ਕਰਦੇ ਹੋਏ ਪ੍ਰਧਾਨ ਕਰਮਜੀਤ ਸਿੰਘ ਸੰਧੂ, ਅਜਮੇਰ ਸਿੰਘ ਸੰਧੂ, ਸੁਖਚੈਨ ਸਿੰਘ ਸੰਧੂ, ਮਹਿੰਦਰਪਾਲ ਸਿੰਘ, ਐਸ.ਐਚ.ਓ ਜਸਬੀਰ ਸਿੰਘ ਪੰਨੂ ਆਦਿ ਅਤੇ 50 ਸਾਲਾ ਵਰਗ &#39ਚ ਚੋਹਲਾ ਸਾਹਿਬ ਦੀ

Related Articles

Back to top button