Ferozepur News

ਝੋਕ ਹਰੀ ਹਰ ਕਬੱਡੀ ਕੱਪ 5-6 ਸਤੰਬਰ ਦਾ ਐਸ.ਪੀ.ਡੀ. ਬਾਠ ਵਲੋਂ ਕੈਲੰਡਰ ਰਲੀਜ਼

ਫ਼ਿਰੋਜ਼ਪੁਰ, 2 ਸਤੰਬਰ- ਸੰਧੂ ਗੋਤ ਦੇ ਜਠੇਰੇ ਬਾਬਾ ਕਾਲਾ ਮਹਿਰ ਨੂੰ ਸਮਰਪਿਤ ਸਲਾਨਾ ਕਬੱਡੀ 5 ਅਤੇ 6 ਸਤੰਬਰ ਨੂੰ ਝੋਕ ਹਰੀ ਹਰ ਫ਼ਿਰੋਜ਼ਪੁਰ ਵਿਖੇ ਕਰਵਾਏ ਜਾਣ ਦਾ ਐਸ.ਪੀ.ਡੀ. ਅਜਮੇਰ ਸਿੰਘ ਬਾਠ ਵਲੋਂ ਕੈਲੰਡਰ ਰਲੀਜ਼ ਕਰ ਦਿੱਤਾ ਗਿਆ। ਕਲੱਬ ਪ੍ਰਧਾਨ ਦਲਜੀਤ ਸਿੰਘ ਸੰਧੂ ਨੇ ਦੱਸਿਆ ਕਿ 5 ਸਤੰਬਰ ਦਿਨ ਮੰਗਲਵਾਰ ਨੂੰ ਲੜਕੀਆਂ ਦਾ ਕਬੱਡੀ ਕੱਪ ਕਰਵਾਇਆ ਜਾਵੇਗਾ, ਜਿਸ ਵਿਚ ਪੰਜਾਬ ਅਤੇ ਹਰਿਆਣਾ ਤੋਂ ਨਾਮਵਰ ਟੀਮਾਂ ਪਹੁੰਚਣਗੀਆਂ। ਜੇਤੂ ਟੀਮ ਨੂੰ 21 ਹਜ਼ਾਰ ਦਾ ਪਹਿਲਾ ਇਨਾਮ ਅਤੇ ਉਪ ਜੇਤੂ ਨੂੰ 15 ਹਜਾਰ ਰੁਪਏ ਦਾ ਦੂਜਾ ਇਨਾਮ ਦਿੱਤਾ ਜਾਵੇਗਾ। ਇਸ ਤੋਂ ਇਲਾਵਾ 50 ਕਿਲੋ ਵਜਨ ਲੜਕਿਆਂ ਦੇ ਵੀ ਕਬੱਡੀ ਮੁਕਾਬਲੇ ਕਰਵਾਏ ਜਾਣਗੇ। ਸੰਧੂ ਦੱਸਿਆ ਕਿ 6 ਸਤੰਬਰ ਨੂੰ ਓਪਨ ਕਬੱਡੀ ਕੱਪ 'ਚ ਪਿੰਡ ਵਾਰ ਟੀਮ ਅੰਦਰ ਤਿੰਨ ਖਿਡਾਰੀ ਬਾਹਰ ਦੇ ਖੇਡ ਸਕਣਗੇ, ਜਿਸ ਵਿਚ ਜੇਤੂ ਟੀਮ ਨੂੰ 61 ਹਜਾਰ ਨਗਦ ਇਨਾਮ ਅਤੇ ਕੱਪ ਨਾਲ ਜਿੱਥੇ ਸਨਮਾਨਿਆ ਜਾਵੇਗਾ, ਉਥੇ ਉਪ ਜੇਤੂ ਟੀਮ ਨੂੰ 41 ਹਜਾਰ ਰੁਪਏ ਦਾ ਨਗਦ ਇਨਾਮ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਬੈਸਟ ਰੇਡਰ ਅਤੇ ਬੈਸਟ ਜਾਫ਼ੀ ਨੂੰ 32 ਇੰਚੀ ਐਲ.ਈ.ਡੀ. ਨਾਲ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ। ਐਸ.ਪੀ.ਡੀ. ਅਜਮੇਰ ਸਿੰਘ ਬਾਠ ਨੇ ਕਬੱਡੀ ਕੱਪ ਕਰਵਾਏ ਜਾਣ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡ ਮੇਲੇ 'ਚ ਸ਼ਿਰਕਤ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਚੇਅਰਮੈਨ ਜਗਸੀਰ ਸਿੰਘ ਸੰਧੂ, ਕਰਨਬੀਰ ਸਿੰਘ ਸੰਧੂ, ਰਛਪਾਲ ਸਿੰਘ ਸੰਧੂ, ਮਨਦੀਪ ਸਿੰਘ, ਹਰਦੇਵ ਸਿੰਘ, ਜਗਸੀਰ ਸਿੰਘ ਜੱਜ, ਹਰਭਿੰਦਰ ਸਿੰਘ ਹੈਪਾ, ਗੁਰਬਿੰਦਰ ਸਿੰਘ ਸੰਧੂ, ਗੁਰਪ੍ਰੀਤ ਸਿੰਘ ਸੰਧੂ ਆਦਿ ਹਾਜ਼ਰ ਸਨ। 
ਕੈਪਸ਼ਨ
ਝੋਕ ਹਰੀ ਹਰ ਕਬੱਡੀ ਕੱਪ ਦਾ ਕੈਲੰਡਰ ਜਾਰੀ ਕਰਦੇ ਹੋਏ ਐਸ.ਪੀ.ਡੀ. ਅਜਮੇਰ ਸਿੰਘ ਬਾਠ, ਉਨ•ਾਂ ਨਾਲ ਕਲੱਬ ਪ੍ਰਧਾਨ ਦਲਜੀਤ ਸਿੰਘ ਸੰਧੂ, ਚੇਅਰਮੈਨ ਜਗਸੀਰ ਸਿੰਘ, ਕਰਨਬੀਰ ਸਿੰਘ, ਗੁਰਬਿੰਦਰ ਸਿੰਘ ਆਦਿ। 

Related Articles

Back to top button