Ferozepur News

ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਜ਼ਿਲ•ਾ ਫਿਰੋਜ਼ਪੁਰ ਨੇ ਵਣ ਮੰਡਲ ਅਫਸਰ ਨਾਲ ਕੀਤੀ ਮੀਟਿੰਗ

aaaaaaaਫਿਰੋਜ਼ਪੁਰ 7 ਮਾਰਚ (ਏ.ਸੀ.ਚਾਵਲਾ) : ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਜ਼ਿਲ•ਾ ਫਿਰੋਜ਼ਪੁਰ ਵਲੋਂ ਵਰਕਰਾਂ ਦੀਆਂ ਮੰਗਾਂ ਦੇ ਸਬੰਧ ਵਿਚ ਯੂਨੀਅਨ ਦਾ ਇਕ ਵਫਦ ਡਾ. ਐਮ. ਸੁਧਾਕਰ ਵਣ ਮੰਡਲ ਅਫਸਰ ਫਿਰੋਜ਼ਪੁਰ ਨੂੰ ਮਿਲਿਆ। ਇਸ ਮੌਕੇ ਅਮਰੀਕ ਸਿੰਘ ਸੂਬਾ ਸਕੱਤਰ ਅਤੇ ਕਸ਼ਮੀਰ ਨਵਾਂ ਸ਼ਹਿਰ ਉਚੇਚੇ ਤੌਰ ਤੇ ਸ਼ਾਮਲ ਹੋਏ। ਜੰਗਲਾਤ ਵਰਕਰਾਂ ਵਲੋਂ ਵਣ ਮੰਡਲ ਅਫਸਰ ਨਾਲ ਮੀਟਿੰਗ ਕੀਤੀ ਗਈ। ਜਿਸ ਵਿਚ ਜੰਗਲਾਤ ਵਰਕਰਾਂ ਦੀਆਂ ਮੰਗਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਕੁਝ ਮੰਗਾਂ ਮੌਕੇ ਤੇ ਹੀ ਪ੍ਰਵਾਨ ਕੀਤੀਆਂ ਗਈਆਂ, ਬਾਕੀ ਰਹਿੰਦੀਆਂ ਮੰਗਾਂ ਦਾ ਨਿਪਟਾਰਾ ਕਰਨ ਲਈ ਵਿਸਵਾਸ਼ ਦੁਆਇਆ ਗਿਆ। ਜੰਗਲਾਤ ਵਰਕਰਾਂ ਨੇ ਦੱਸਿਆ ਕਿ ਸੀਨੀਆਰਤਾ ਸੂਚੀਆਂ ਜਲਦੀ ਤਿਆਰ ਕਰਨ ਦਾ ਉਪਰਾਲਾ ਕੀਤਾ ਜਾਵੇਗਾ, ਵਰਕਰਾਂ ਦੀਆਂ ਰਹਿੰਦੀਆਂ ਤਨਖਾਹਾਂ ਜਲਦੀ ਦਿੱਤੀਆਂ ਜਾਣਗੀਆਂ, ਫਸਟ ਐੱਡ ਦਾ ਸਮਾਨ, ਲੋੜੀਂਦੇ ਔਜ਼ਾਰ, ਵਧੇ ਰੇਟ ਜਲਦੀ ਲਾਗੂ ਕੀਤੇ ਜਾਣਗੇ। ਇਸ ਤੋਂ ਇਲਾਵਾ ਵਰਕਰਾਂ ਨੂੰ ਤਿਉਹਾਰੀ ਛੁੱਟੀਆਂ ਰੈਗੂਲਰ ਮੁਲਾਜ਼ਮਾਂ ਵਾਂਗ ਫੀਲਡ ਵਰਕਰਾਂ ਨੂੰ ਵੀ ਦੇਣ ਦਾ ਭਰੋਸਾ ਦੁਆਇਆ। ਨਵੇਂ ਕੰਮ ਜਲਦੀ ਸ਼ੁਰੂ ਕਰਕੇ ਵਰਕਰਾਂ ਨੂੰ ਕੰਮ ਤੇ ਰੱਖਿਆ ਜਾਵੇਗਾ। ਵਣ ਮੰਡਲ ਅਫਸਰ ਨੇ ਵਿਸਵਾਸ਼ ਦੁਆਇਆ ਕਿ ੁਵਰਕਰਾਂ ਦੀਆਂ ਬਾਕੀ  ਮੰਗਾਂ ਦਾ ਹੱਲ ਵੀ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ। ਇਸ ਮੌਕੇ ਸੋਨਾ ਸਿੰਘ ਪ੍ਰਧਾਨ, ਸ਼ੇਰ ਸਿੰਘ ਜਨਰਲ ਸਕੱਤਰ, ਜੋਗਿੰਦਰ ਸਿੰਘ ਕਮੱਗਰ, ਮੱਲ ਸਿੰਘ ਜਲਾਲਾਬਾਦ, ਦਰਸ਼ਨ ਲਾਲ, ਭਜਨ ਸਿੰਘ, ਅਜੀਤ ਸਿੰਘ ਜ਼ੀਰਾ, ਇੰਦਰ ਸਿੰਘ, ਕੁਲਵੰਤ ਸਿੰਘ, ਮੇਹਰ ਸਿੰਘ ਵਿਰਕ ਆਦਿ ਵੀ ਹਾਜ਼ਰ ਸਨ।

Related Articles

Back to top button