ਜੋਨ ਮੱਖੂ ਵੱਲੋਂ ਪਿੰਡਾਂ ਵਿੱਚ ਬੀਬੀਆਂ ਦੀਆਂ ਕਮੇਟੀਆਂ ਦਾ ਗਠਨ– ਸਭਰਾ, ਤਲਵੰਡੀ
ਨਸ਼ਿਆਂ ਤੋਂ ਪੁੱਤ ਬਚਾਵਾਂਗੇ, ਕਾਰਪਰੇਟਾਂ ਨੂੰ ਭਜਾਵਾਂਗੇ
ਨਸ਼ਿਆਂ ਤੋਂ ਪੁੱਤ ਬਚਾਵਾਂਗੇ, ਕਾਰਪਰੇਟਾਂ ਨੂੰ ਭਜਾਵਾਂਗੇ
ਜੋਨ ਮੱਖੂ ਵੱਲੋਂ ਪਿੰਡਾਂ ਵਿੱਚ ਬੀਬੀਆਂ ਦੀਆਂ ਕਮੇਟੀਆਂ ਦਾ ਗਠਨ– ਸਭਰਾ, ਤਲਵੰਡੀ
ਫਿਰੋਜ਼ਪੁਰ, 4-12-2024: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਲਾ ਫਿਰੋਜਪੁਰ ਦੇ ਜੋਨ ਮੱਖੂ ਵਿਖੇ ਕਿਸਾਨ ਆਗੂਆਂ ਵੱਲੋਂ ਪਿੰਡ ਬਾਹਰਵਾਲੀ ਵਿਖੇ ਇਕਾਈ ਪ੍ਰਧਾਨ ਤਰਸੇਮ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਕਰਕੇ ਬੀਬੀਆਂ ਦਾ ਗਠਨ ਕਾਇਮ ਕੀਤਾ ਗਿਆ, ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ, ਬਲਜਿੰਦਰ ਸਿੰਘ ਤਲਵੰਡੀ, ਸਾਹਿਬ ਸਿੰਘ ਤਲਵੰਡੀ ਨਿਪਾਲਾਂ ਨੇ ਆਖਿਆ ਕਿ 6 ਦਸੰਬਰ ਨੂੰ ਸ਼ੰਭੂ ਬਾਰਡਰ ਤੋਂ ਪੈਦਲ ਜਥਾ ਸੂਬਾ ਆਗੂਆਂ ਦੀ ਅਗਵਾਈ ਹੇਠ ਦਿੱਲੀ ਵੱਲ ਸ਼ਾਂਤਮਈ ਤਰੀਕੇ ਨਾਲ ਕਿਸਾਨੀ ਮੰਗਾਂ ਨੂੰ ਲਾਗੂ ਕਰਵਾਉਣ ਲਈ ਰਵਾਨਾ ਹੋਵੇਗਾ ਤੇ ਜੇਕਰ ਕੇਂਦਰ ਸਰਕਾਰ ਤੇ ਸਟੇਟ ਸਰਕਾਰਾਂ ਵਲੋਂ ਕੋਈ ਵੀ ਜ਼ਬਰ ਕੀਤਾ ਗਿਆ ਤਾਂ ਕਿਸਾਨ ਮਜ਼ਦੂਰ ਚੁੱਪ ਨਹੀਂ ਬੈਠਣਗੇ ਤੇ ਅੱਜ ਪੰਜਾਬ ਦੇ ਹਰੇਕ ਪਿੰਡ, ਸ਼ਹਿਰ ਵਿੱਚ ਨਸ਼ਿਆਂ ਦੇ ਕਾਰੋਬਾਰ ਪੂਰੇ ਜ਼ੋਰਾਂ ਨਾਲ ਚੱਲ ਰਹੇ ਹਨ, ਜੋ ਕਿ ਕਾਰਪੋਰੇਟ ਘਰਾਣਿਆਂ, ਮੰਤਰੀਆ, ਸੰਤਰੀਆਂ ਤੇ ਪੁਲਿਸ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਵਿਕ ਰਹੇ ਹਨ। ਬੀਬੀਆਂ ਦੀ 41 ਮੈਂਬਰੀ ਕਮੇਟੀ ਦਾ ਪ੍ਰਧਾਨ ਬੀਬੀ ਮਨਜੀਤ ਕੌਰ ਨੂੰ ਬਣਾਇਆ ਗਿਆ ਤੇ ਮੈਂਬਰ ਬੀਬੀਆਂ ਬਲਜਿੰਦਰ ਕੌਰ, ਬਲਜੀਤ ਕੌਰ, ਮਹਿੰਦਰ ਕੌਰ, ਲਖਵਿੰਦਰ ਕੌਰ, ਨਿਰਮਲਜੀਤ ਕੌਰ, ਪਰਮਜੀਤ ਕੌਰ, ਬਲਵੀਰ ਕੌਰ, ਚਰਨਜੀਤ ਕੌਰ, ਕਰਮਜੀਤ ਕੌਰ, ਕਮਲਪ੍ਰੀਤ ਕੌਰ, ਰਮਨਦੀਪ ਕੌਰ, ਗੁਰਦੀਪ ਕੌਰ, ਦਵਿੰਦਰ ਕੌਰ, ਪਰਵਿੰਦਰ ਕੌਰ ਹਰਪ੍ਰੀਤ ਕੌਰ ਨਿਰਮਲਜੀਤ ਕੌਰ, ਪਰਵੀਨ ਕੌਰ, ਗੁਰਮੀਤ ਕੌਰ, ਬਲਵੀਰ ਕੌਰ, ਕੁਲਦੀਪ ਕੌਰ, ਗੁਰਦੀਪ ਕੌਰ, ਹਰਜੀਤ ਕੌਰ, ਗੁਰਮੀਤ ਕੌਰ, ਅਮਰੀਕ ਕੌਰ, ਦਲਜੀਤ ਕੌਰ, ਰਣਜੀਤ ਕੌਰ, ਸਰਬਜੀਤ ਕੌਰ, ਕਸ਼ਮੀਰ ਕੌਰ, ਬਲਵੀਰ ਕੌਰ, ਕਿਰਨਦੀਪ ਕੌਰ ਸੁਖਬੀਰ ਕੌਰ ਸੁਖਜਿੰਦਰ ਕੌਰ, ਸੁਖਦੀਪ ਕੌਰ, ਗੁਰਮੀਤ ਕੌਰ, ਅਮਰਜੀਤ ਕੌਰ, ਰਾਜਵੀਰ ਕੌਰ ਨੂੰ ਨਿਯੁਕਤ ਕੀਤਾ ਗਿਆ, ਬੀਬੀਆਂ ਵਲੋਂ ਜਥੇਬੰਦੀ ਦੇ ਸੰਵਿਧਾਨ ਅਨੁਸਾਰ ਕੰਮ ਕਰਨ, ਜਥੇਬੰਦੀ ਦੇ ਉਲੀਕੇ ਪ੍ਰੋਗਰਾਮਾਂ ਤੇ ਕਿਸਾਨੀ ਅੰਦੋਲਨਾਂ ਵਿੱਚ ਪਹੁੰਚਣ ਤੇ ਨਸ਼ਿਆਂ ਦੇ ਰੋਕਥਾਮ ਲਈ ਦਿੱਤੇ ਹੋਕੇ
**ਨਸ਼ਿਆਂ ਤੋਂ ਪੁੱਤ ਬਚਾਵਾਂਗੇ, ਕਾਰਪਰੇਟਾਂ ਨੂੰ ਭਜਾਵਾਂਗੇ** ਦਾ ਸੰਕਲਪ ਕੀਤਾ।🖍️🖍️ ਬਲਜਿੰਦਰ ਤਲਵੰਡੀ