ਜੋਨਲ ਲਾਇਸੰਸਿੰਗ ਅਥਾਰਿਟੀ ਵੱਲੋਂ ਗੁਰੂ ਨਾਨਕ 13-13 ਮੈਡੀਕਲ ਸਟੋਰ ਦਾ ਲਾਇਸੰਸ ਸਸਪੈਂਡ
ਜੋਨਲ ਲਾਇਸੰਸਿੰਗ ਅਥਾਰਿਟੀ ਵੱਲੋਂ ਗੁਰੂ ਨਾਨਕ 13-13 ਮੈਡੀਕਲ ਸਟੋਰ ਦਾ ਲਾਇਸੰਸ ਸਸਪੈਂਡ
ਫ਼ਿਰੋਜ਼ਪੁਰ, 21 ਅਪ੍ਰੈਲ, 2025: ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕਰਨ ਲਈ ਜ਼ਿਲ੍ਹਾ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਲਗਾਤਾਰ ਕਾਰਜਸ਼ੀਲ ਹੈ। ਇਸੇ ਤਹਿਤ ਡਰੱਗ ਇੰਸਪੈਕਟਰ ਫਿਰੋਜ਼ਪੁਰ ਸੋਨੀਆ ਗੁਪਤਾ ਵੱਲੋਂ ਮੁਕੰਮਲ ਰਿਕਾਰਡ ਨਾ ਹੋਣ ਕਰਕੇ 1 ਅਪ੍ਰੈਲ 2025 ਨੂੰ ਗੁਰੂ ਨਾਨਕ 13-13 ਮੈਡੀਕਲ ਸਟੋਰ ਲੱਖੋ ਕੇ ਬਹਿਰਾਮ ਵਿਖੇ ਕੁਝ ਦਵਾਈਆਂ ਬਰਾਮਦ ਕੀਤੀਆਂ ਗਈਆਂ ਸਨ। ਜਿਸ ਤੇ ਐਕਸ਼ਨ ਲੈਂਦੇ ਹੋਏ ਜੋਨਲ ਲਾਇਸੰਸਿੰਗ ਅਥਾਰਿਟੀ ਵੱਲੋਂ ਉੱਕਤ ਮੈਡੀਕਲ ਸਟੋਰ ਦਾ ਲਾਈਸੈਂਸ ਚਾਰ ਹਫਤਿਆਂ ਲਈ ਸਸਪੈਂਡ ਕਰ ਦਿੱਤਾ ਗਿਆ ਹੈ, ਜਿਸ ਦੇ ਮੱਦੇਨਜ਼ਰ ਅੱਜ ਇੰਸਪੈਕਟਰ ਸੋਨੀਆ ਗੁਪਤਾ ਵੱਲੋਂ ਇਸ ਮੈਡੀਕਲ ਸਟੋਰ ਨੂੰ ਚਾਰ ਹਫਤਿਆਂ ਲਈ ਸੀਲ ਕਰ ਦਿੱਤਾ ਗਿਆ।
ਇਸ ਮੌਕੇ ਡਰੱਗ ਇੰਸਪੈਕਟਰ ਮੈਡਮ ਸੋਨੀਆ ਗੁਪਤਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਦੇ ਹੁਕਮਾਂ ਤਹਿਤ ਜ਼ਿਲ੍ਹੇ ਵਿੱਚ ਲਗਾਤਾਰ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦਵਾਈ ਵਿਕਰੇਤਾਵਾਂ ਨੂੰ ਹਦਾਇਤ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੀਆਂ ਪਾਬੰਦੀਸ਼ੁਦਾ ਦਵਾਈਆਂ ਵੇਚਣ ਤੋਂ ਗੁਰੇਜ਼ ਕਰਨ ਅਤੇ ਬਿਨਾਂ ਡਾਕਟਰੀ ਪਰਚੀ ਤੋਂ ਕੋਈ ਵੀ ਦਵਾਈ, ਸੂਈਆਂ ਜਾਂ ਸਰਿੰਜਾਂ ਨਾ ‘ ਵੇਚਣ। ਇਸ ਤੋਂ ਇਲਾਵਾ ਹਰੇਕ ਖਰੀਦੀ ਜਾਂ ਵੇਚੀ ਗਈ ਦਵਾਈ ਦਾ ਮੁਕੰਮਲ ਰਿਕਾਰਡ ਵੀ ਰੱਖਣ।