Ferozepur News
ਜੈ ਸਿੰਘ ਵਾਲਾ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ : ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ 6505
ਜੈ ਸਿੰਘ ਵਾਲਾ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ : ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ 6505
12.12.2020: ਅੱਜ ਮਿਤੀ 12 ਦਸੰਬਰ ਨੂੰ ਪਿੰਡ ਜੈ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਵਿਖੇ ਈਟੀਟੀ ਟੈੱਟ ਪਾਸ 6505 ਅਧਿਆਪਕ ਯੂਨੀਅਨ ਪੰਜਾਬ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਇਆ ਗਏ।ਯੂਨੀਅਨ ਆਗੂਆਂ ਵੱਲੋਂ ਦੱਸਿਆ ਗਿਆ ਕਿ ਬੇਰੁਜ਼ਗਾਰੀ ਦਾ ਸੰਤਾਪ ਹੰਢਾਉਣ ਤੋਂ ਬਾਅਦ ਲੰਮੇ ਸੰਘਰਸ਼ ਤੋਂ ਬਾਅਦ ਮਿਲੇ ਰੁਜ਼ਗਾਰ ਲਈ ਪ੍ਰਮਾਤਮਾ ਦੇ ਸ਼ੁਕਰਾਨੇ ਵਜੋਂ ਸ੍ਰੀ ਸੁਖਮਨੀ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ ਗਿਆ।ਇਸ ਮੌਕੇ ਸਮੂਹ ਅਧਿਆਪਕ ਸਾਥੀਆਂ ਅਤੇ ਨਗਰ ਵਾਸੀਆਂ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਗਈ ਅਤੇ ਪ੍ਰਮਾਤਮਾ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਗਿਆ ।ਇਸ ਉਪਰੰਤ ਯੂਨੀਅਨ ਦਾ ਵਿਸਥਾਰ ਕੀਤਾ ਗਿਆ । ਪੰਜਾਬ ਸਰਕਾਰ ਦੀਆਂ ਗ਼ਲਤ ਨੀਤੀਆਂ ਖ਼ਿਲਾਫ਼ ਅਧਿਆਪਕ ਵਰਗ ਨੂੰ ਲਾਮਬੰਦ ਕੀਤਾ ਗਿਆ । ਯੂਨੀਅਨ ਆਗੂਆਂ ਵੱਲੋਂ ਕਿਹਾ ਗਿਆ ਕਿ ਕਿ ਪੰਜਾਬ ਸਰਕਾਰ ਈਟੀਟੀ ਅਧਿਆਪਕਾਂ ਨਾਲ ਬਹੁਤ ਵਧੀਕੀਆਂ ਕਰ ਰਹੀ ਹੈ ਜਿਵੇਂ ਏ ਸੀ ਪੀ ਨਾਂ ਲਾਉਣਾ, ਬਾਰਡਰ ਏਰੀਏ ਤੋਂ ਟਰਾਂਸਫਰ ਨਾ ਕਰਨ ਅਤੇ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਨਾ ਕਰਨਾ।ਯੂਨੀਅਨ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਭਵਿੱਖ ਵਿੱਚ ਤਿੱਖਾ ਸੰਘਰਸ਼ ਕੀਤਾ ਜਾਵੇਗਾ।ਇਸ ਮੌਕੇ ਇਸ ਮੌਕੇ ਦੀਪਕ ਕੁਮਾਰ ਫਾਜ਼ਿਲਕਾ, ਰਾਕੇਸ਼ ਗੁਰਦਾਸਪੁਰ, ਕਮਲ ਠਾਕੁਰ, ਸੰਦੀਪ ਵਿਨਾਇਕ ਜ਼ੀਰਾ, ਪਵਨ ਅਬੋਹਰ , ਕਮਲ ਚੌਹਾਨ, ਮਨਪ੍ਰੀਤ ਬੰਗੀ,ਲਖਵਿੰਦਰ ਸਿੰਘ ਚੀਮਾ,ਤਰਨ ਔਲਖ ,ਰਣਜੀਤ ਸਿੰਘ ਜੈ ਸਿੰਘ ਵਾਲਾ, ਜੱਸਲ ਬਠਿੰਡਾ,ਸੋਹਣ ਸਿੰਘ ਬਰਨਾਲਾ , ਗੁਰਮੁਖ ਪਟਿਆਲਾ ,ਚਮਨ ਅਬੋਹਰ,ਕੇ ਪੀ ਮਲੋਟ ,ਰਵਿੰਦਰ ਸਿੰਘ ਜੋਧਪੁਰ ,ਅਮਨ ਕੋਟਕਪੂਰਾ ,ਹਿਮਾਂਸ਼ੂ ਬਰੇਟਾ , ਰਾਕੇਸ਼ ਸ਼ਰਮਾ, ਵਿਕਰਮ ਜੰਜੂਆ ,ਗੁਰਪ੍ਰੀਤ ਡੱਬਵਾਲੀ, ਡੀਪੀ ਡੱਬਵਾਲੀ, ਅੰਮ੍ਰਿਤ ਮਲੋਟ , ਨਿਸ਼ਾ ਮਾਨਸਾ,ਰਮਨਜੋਤ, ਜਤਿੰਦਰ ਕੌਰ ਬਠਿੰਡਾ, ਹਰਪ੍ਰੀਤ ਮਾਨਸਾ, ਗੁਰਪ੍ਰੀਤ ਕੌਰ ਬਠਿੰਡਾ , ਵੀਰਪਾਲ ਕੌਰ ਬਠਿੰਡਾ ਆਦਿ ਹਾਜ਼ਰ ਸਨ