Ferozepur News

ਜੈਨੇਸਿਸ ਅਮਨਦੀਪ ਹਸਪਤਾਲ, ਫ਼ਿਰੋਜ਼ਪੁਰ ਦੁਆਰਾ ਆਰਥੋਪੀਡਿਕ ਅਤੇ ਨਿਊਰੋ ਰੋਗਾਂ ਲਈ ਵਿਸ਼ੇਸ਼ ਓਪੀਡੀ ਆਯੋਜਤ

ਆਰਥੋਪੀਡਿਕ ਅਤੇ ਨਿਊਰੋ ਰੋਗਾਂ ਲਈ ਵਿਸ਼ੇਸ਼ ਓਪੀਡੀ

ਜੈਨੇਸਿਸ ਅਮਨਦੀਪ ਹਸਪਤਾਲ, ਫ਼ਿਰੋਜ਼ਪੁਰ ਦੁਆਰਾ ਆਰਥੋਪੀਡਿਕ ਅਤੇ ਨਿਊਰੋ ਰੋਗਾਂ ਲਈ ਵਿਸ਼ੇਸ਼ ਓਪੀਡੀ ਆਯੋਜਤ

ਆਰਥੋਪੀਡਿਕ ਅਤੇ ਨਿਊਰੋ ਰੋਗਾਂ ਲਈ ਵਿਸ਼ੇਸ਼ ਓਪੀਡੀ
ਜੈਨੇਸਿਸ ਅਮਨਦੀਪ ਹਸਪਤਾਲ, ਫ਼ਿਰੋਜ਼ਪੁਰ ਦੁਆਰਾ ਆਰਥੋਪੀਡਿਕ ਅਤੇ ਨਿਊਰੋ ਰੋਗਾਂ ਲਈ ਵਿਸ਼ੇਸ਼ ਓਪੀਡੀ ਆਯੋਜਤ

ਫ਼ਿਰੋਜ਼ਪੁਰ, 01 ਅਗਸਤ: ਆਰਥੋਪੀਡਿਕ ਅਤੇ ਨਿਊਰੋ ਮਰੀਜ਼ਾਂ ਨੂੰ ਰਾਹਤ ਪ੍ਰਦਾਨ ਕਰਨ ਅਤੇ ਉਨ੍ਹਾਂ ਨੂੰ ਖੇਤਰ ਵਿੱਚ ਆਧੁਨਿਕ ਆਰਥੋਪੀਡਿਕ ਅਤੇ ਨਿਊਰੋ ਇਲਾਜਾਂ ਅਤੇ ਤਕਨੀਕਾਂ ਦੀ ਉਪਲਬਧਤਾ ਬਾਰੇ ਦੱਸਣ ਲਈ, ਜੈਨੇਸਿਸ ਅਮਨਦੀਪ ਹਸਪਤਾਲ, ਫ਼ਿਰੋਜ਼ਪੁਰ, ਨੇ ਆਰਥੋਪੀਡਿਕ ਅਤੇ ਨਿਊਰੋ ਰੋਗਾਂ ਦੇ ਮਰੀਜ਼ਾਂ ਲਈ ਡਾ ਅਵਤਾਰ ਸਿੰਘ, ਚੀਫ਼ ਆਰਥੋਪੀਡਿਕ ਸਰਜਨ, ਅਮਨਦੀਪ ਹਸਪਤਾਲ, ਅੰਮ੍ਰਿਤਸਰ, ਅਤੇ ਡਾ ਸੁਮਿਤ ਦੇਵਿੰਦਰ ਗੁਪਤਾ, ਕੰਸਲਟੰਟ ਨਿਯੂਰੋਲੋਜਿਸਟ, ਅਮਨਦੀਪ ਹਸਪਤਾਲ, ਅੰਮ੍ਰਿਤਸਰ, ਦੀ ਅਗਵਾਈ ਹੇਠ ਇਕ ਵਿਸ਼ੇਸ਼ ਓਪੀਡੀ ਆਯੋਜਤ ਕੀਤੀ।

ਜੈਨੇਸਿਸ ਅਮਨਦੀਪ ਹਸਪਤਾਲ, ਫ਼ਿਰੋਜ਼ਪੁਰ ਦੁਆਰਾ ਆਰਥੋਪੀਡਿਕ ਅਤੇ ਨਿਊਰੋ ਰੋਗਾਂ ਲਈ ਵਿਸ਼ੇਸ਼ ਓਪੀਡੀ ਆਯੋਜਤ

ਸਪੈਸ਼ਲ ਓਪੀਡੀ ਦੀ ਖ਼ਬਰ ਮਿਲਦਿਆਂ ਸਾਰ ਹੀ ਇਲਾਕੇ ਵਿਚ ਆਰਥੋਪੀਡਿਕ ਅਤੇ ਨਿਊਰੋ ਰੋਗਾਂ ਤੋਂ ਪੀੜਤ ਮਰੀਜ਼ ਵੱਡੀ ਗਿਣਤੀ ਵਿਚ ਜੈਨੇਸਿਸ ਅਮਨਦੀਪ ਹਸਪਤਾਲ, ਫ਼ਿਰੋਜ਼ਪੁਰ, ਵਿਖੇ ਪੁੱਜ ਗਏ। ਮਰਦ, ਔਰਤਾਂ ਅਤੇ ਬੱਚਿਆਂ ਸਮੇਤ ਹਰ ਉਮਰ ਅਤੇ ਪਿਛੋਕੜ ਦੇ ਲੋਕ, ਜੋ ਕਿ ਵੱਖ-ਵੱਖ ਆਰਥੋਪੀਡਿਕ ਅਤੇ ਨਿਊਰੋ ਬਿਮਾਰੀਆਂ ਤੋਂ ਪੀੜਤ ਸਨ ਅਤੇ ਇਹਨਾਂ ਤੋਂ ਰਾਹਤ ਚਾਹੁੰਦੇ ਸਨ, ਵਿਸ਼ਵ ਪ੍ਰਸਿੱਧ ਆਰਥੋਪੀਡਿਕ ਸਰਜਨ ਡਾ ਅਵਤਾਰ ਸਿੰਘ, ਜਿਨ੍ਹਾਂ ਨੇ ਪਿਛਲੇ 34 ਸਾਲਾਂ ਵਿੱਚ 1.55 ਲੱਖ ਤੋਂ ਵੱਧ ਸਰਜਰੀਆਂ ਕੀਤੀਆਂ ਹਨ, ਅਤੇ ਡਾ ਗੁਪਤਾ, ਜਿਨ੍ਹਾਂ ਨੂੰ ਨਿਊਰੋਲੋਜੀ ਵਿੱਚ ਬਹੁਤ ਤਜਰਬਾ ਹੈ, ਨੂੰ ਸਲਾਹ ਮਸ਼ਵਰੇ ਲਈ ਇਸ ਓਪੀਡੀ ਵਿਚ ਮਿਲੇ।

ਡਾ ਅਵਤਾਰ ਸਿੰਘ ਪਹਿਲੇ ਪੰਜਾਬੀ ਆਰਥੋਪੀਡਿਕ ਸਰਜਨ ਹਨ ਜਿਨ੍ਹਾਂ ਨੇ 5000 ਤੋਂ ਵੱਧ ਸਫਲ ਰੋਬੋਟਿਕ ਨੀ ਰਿਪਲੇਸਮੈਂਟ ਸਰਜਰੀਆਂ ਕੀਤੀਆਂ ਹਨ। ਉਨ੍ਹਾਂ ਨੇ 1990 ਤੋਂ ਲੈ ਕੇ ਹੁਣ ਤੱਕ 27,000 ਤੋਂ ਵੱਧ ਜੋੜ ਬਦਲਣ ਦੀਆਂ ਸਰਜਰੀਆਂ ਕੀਤੀਆਂ ਹਨ। ਇਸ ਤੋਂ ਇਲਾਵਾ, 18 ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਪ੍ਰਕਾਸ਼ਨਾਵਾਂ ਉਨ੍ਹਾਂ ਦੇ ਨਾਮ ਹਨ।

ਇਸ ਵਿਸ਼ੇਸ਼ ਓਪੀਡੀ ਦੌਰਾਨ 200 ਤੋਂ ਵੱਧ ਮਰੀਜ਼ਾਂ ਨੇ ਡਾਕਟਰ ਅਵਤਾਰ ਸਿੰਘ ਤੋਂ ਆਪਣੀ ਆਰਥੋਪੀਡਿਕ ਬਿਮਾਰੀਆਂ ਲਈ ਜਾਂਚ ਕਰਵਾਈ, ਜਦੋਂ ਕਿ ਡਾ: ਗੁਪਤਾ ਨੇ ਨਿਊਰੋਲੋਜੀਕਲ ਬਿਮਾਰੀਆਂ ਤੋਂ ਪੀੜਤ ਲਗਭਗ 50 ਮਰੀਜ਼ਾਂ ਦੀ ਜਾਂਚ ਕੀਤੀ।

“ਅਸੀਂ ਇਸ ਵਿਸ਼ੇਸ਼ ਓਪੀਡੀ ਦੌਰਾਨ ਕਈ ਤਰ੍ਹਾਂ ਦੀਆਂ ਆਰਥੋਪੀਡਿਕ ਅਤੇ ਨਿਊਰੋ ਬਿਮਾਰੀਆਂ ਤੋਂ ਪਰੇਸ਼ਾਨ ਮਰੀਜ਼ਾਂ ਦੀ ਜਾਂਚ ਕੀਤੀ। ਇਹ ਖੇਤਰ ਆਰਥੋਪੀਡਿਕ ਅਤੇ ਨਿਊਰੋ ਬਿਮਾਰੀਆਂ ਦੇ ਇਲਾਜ ਲਈ ਲੰਬੇ ਸਮੇਂ ਤੋਂ ਇੱਕ ਚੰਗੇ ਹਸਪਤਾਲ ਦੀ ਭਾਲ ਵਿੱਚ ਸੀ। ਅਮਨਦੀਪ ਗਰੁੱਪ ਆਫ਼ ਹਾਸਪਿਟਲਸ ਨੇ ਇਸ ਲੋੜ ਨੂੰ ਪਛਾਣਿਆ ਅਤੇ ਮੈਨੂੰ ਇਹ ਕਹਿੰਦੇ ਹੋਏ ਮਾਣ ਅਤੇ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅਸੀਂ ਫ਼ਿਰੋਜ਼ਪੁਰ ਵਿੱਚ ਜੈਨੇਸਿਸ ਅਮਨਦੀਪ ਹਸਪਤਾਲ ਖੋਲ੍ਹ ਕੇ ਇਸ ਮੰਗ ਨੂੰ ਪੂਰਾ ਕਰਨ ਦੇ ਯੋਗ ਹੋਏ ਹਾਂ, ਇਸ ਤੋਂ ਪਹਿਲਾਂ ਕਿ ਪੀੜਤ ਮਨੁੱਖਤਾ ਲਈ ਇੱਥੇ ਸਥਿਤੀ ਹੋਰ ਵਿਗੜ ਜਾਵੇ,” ਡਾ ਅਵਤਾਰ ਸਿੰਘ ਨੇ ਕਿਹਾ।

ਉਨ੍ਹਾਂ ਕਿਹਾ ਕਿ ਓਪੀਡੀ ਦੀ ਸਫਲਤਾ ਤੋਂ ਇਲਾਵਾ ਆਰਥੋਪੀਡਿਕ ਅਤੇ ਨਿਊਰੋ ਮਰੀਜ਼ਾਂ ਦੀ ਵੱਡੀ ਗਿਣਤੀ ਇਹ ਦਰਸਾਉਂਦੀ ਹੈ ਕਿ ਮਰੀਜ਼ ਲੰਬੇ ਸਮੇਂ ਤੋਂ ਵਧੀਆ, ਅਤੇ ਸਹੀ ਸਿਹਤ ਸਹੂਲਤਾਂ ਦੀ ਉਡੀਕ ਕਰ ਰਹੇ ਹਨ ਅਤੇ ਆਖਰਕਾਰ ਇਹ ਮਿਲਣ ‘ਤੇ ਉਹ ਖੁਸ਼ ਹਨ। “ਅਮਨਦੀਪ ਗਰੁੱਪ ਆਫ਼ ਹਸਪਤਾਲ ਭਵਿੱਖ ਵਿੱਚ ਵੀ ਆਪਣੇ ਮਰੀਜ਼ਾਂ ਦੀ ਭਲਾਈ ਲਈ ਅਜਿਹੀਆਂ ਓਪੀਡੀਜ਼ ਦਾ ਆਯੋਜਨ ਕਰਨ ਲਈ ਵਚਨਬੱਧ ਹੈ,” ਉਨ੍ਹਾਂ ਕਿਹਾ।

ਜੈਨੇਸਿਸ ਅਮਨਦੀਪ ਹਸਪਤਾਲ, ਫ਼ਿਰੋਜ਼ਪੁਰ, ਡਾਕਟਰ ਅਮਨਦੀਪ ਕੌਰ ਅਤੇ ਡਾਇਰੈਕਟਰ ਸ਼੍ਰੀ ਵਰਿੰਦਰ ਮੋਹਨ ਸਿੰਘਲ, ਸੀਏ, ਵੱਲੋਂ ਫ਼ਿਰੋਜ਼ਪੁਰ ਦੇ ਲੋਕਾਂ ਨੂੰ ਇੱਕ ਤੋਹਫ਼ਾ ਹੈ। ਇਸ ਦਾ ਪ੍ਰਬੰਧ ਅਮਨਦੀਪ ਗਰੁੱਪ ਆਫ਼ ਹੌਸਪਿਟਲਜ਼, ਜਿਸਦਾ 34 ਸਾਲਾਂ ਦਾ ਮੈਡੀਕਲ ਅਤੇ ਸਰਜੀਕਲ ਉੱਤਮਤਾ ਦਾ ਇਤਿਹਾਸ ਹੈ, ਦੁਆਰਾ ਕੀਤਾ ਜਾਂਦਾ ਹੈ। ਪੰਜ ਬਿਸਤਰਿਆਂ ਵਾਲੇ ਹਸਪਤਾਲ ਦੇ ਰੂਪ ਵਿਚ ਸ਼ੁਰੂ ਹੋਈ ਇਸ ਸੰਸਥਾ ਕੋਲ ਅੱਜ 750 ਤੋਂ ਵੱਧ ਕਾਰਜਸ਼ੀਲ ਬਿਸਤਰੇ ਅਤੇ 170 ਤੋਂ ਵੱਧ ਉੱਘੇ ਸਰਜਨਾਂ ਅਤੇ ਡਾਕਟਰਾਂ ਦੀ ਟੀਮ ਹੈ, ਜਿਨ੍ਹਾਂ ਨੇ 1.5 ਲੱਖ ਤੋਂ ਵੱਧ ਲੋਕਾਂ ਦੇ ਜੀਵਨ ਨੂੰ ਬਦਲ ਦਿੱਤਾ ਹੈ, ਅਤੇ ਇਹ ਗਿਣਤੀ ਲਗਾਤਾਰ ਵਧ ਰਹੀ ਹੈ।

ਅਮਨਦੀਪ ਗਰੁੱਪ ਦੀਆਂ ਅੰਮ੍ਰਿਤਸਰ, ਪਠਾਨਕੋਟ, ਫਿਰੋਜ਼ਪੁਰ ਅਤੇ ਤਰਨਤਾਰਨ ਵਿੱਚ ਚਾਰ ਸ਼ਾਖਾਵਾਂ ਹਨ ਅਤੇ ਇਸ ਦੀ ਟੀਮ ਵਿਚ ਵੱਖ-ਵੱਖ ਖੇਤਰਾਂ ਵਿੱਚ ਵਿਸ਼ਵ ਪ੍ਰਸਿੱਧ ਡਾਕਟਰ ਅਤੇ ਸਰਜਨ ਸ਼ਾਮਿਲ ਹਨ। ਅਮਨਦੀਪ ਗਰੁੱਪ ਨੇ ਆਪਣੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 1.5 ਲੱਖ ਜ਼ਿੰਦਗੀਆਂ ਨੂੰ ਬਦਲ ਦਿੱਤਾ ਹੈ ਅਤੇ ਇਸ ਦੀਆਂ 2031 ਤੱਕ 3500-ਬੈੱਡਾਂ ਦੀ ਸਮਰੱਥਾ ਤੱਕ ਵਿਸਤਾਰ ਕਰਨ ਦੀਆਂ ਬਹੁਤ ਵੱਡੀ ਯੋਜਨਾਵਾਂ ਹਨ।

Related Articles

Leave a Reply

Your email address will not be published. Required fields are marked *

Back to top button