Ferozepur News

ਜੇਕਰ ਕਿਤੇ ਵੀ ਟਿੱਡੀ ਦਲ ਦਾ ਹਮਲਾ ਨਜ਼ਰ ਆਉਂਦਾ ਹੈ ਤਾਂ ਮੇਰੇ ਧਿਆਨ ਵਿੱਚ ਲਿਆਓ-ਪਰਮਿੰਦਰ ਸਿੰਘ ਪਿੰਕੀ

ਟਿੱਡੀ ਦਲ ਦੇ ਹਮਲੇ ਤੇ ਕਿਸਾਨਾਂ ਦੀ ਪ੍ਰੇਸ਼ਾਨੀ ਦੇ ਹੱਲ ਲਈ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਹਲਕੇ ਦੇ ਵੱਖ-ਵੱਖ ਦਾ ਕੀਤਾ ਦੌਰਾ

ਟਿੱਡੀ ਦਲ ਦੇ ਹਮਲੇ ਤੇ ਕਿਸਾਨਾਂ ਦੀ ਪ੍ਰੇਸ਼ਾਨੀ ਦੇ ਹੱਲ ਲਈ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਹਲਕੇ ਦੇ ਵੱਖ-ਵੱਖ ਦਾ ਕੀਤਾ ਦੌਰਾ
ਖ਼ੁਦ ਪਿੰਡ ਦੇ ਕਿਸਾਨਾਂ ਦੇ ਖੇਤ ਵਿੱਚ ਜਾ ਕੇ ਟਿੱਡੀ ਦਲ ਦੇ ਹਮਲਿਆਂ ਦਾ ਕੀਤਾ ਨਿਰੀਖਣ, ਕਿਹਾ ਘਬਰਾਉਣ ਦੀ ਲੋੜ ਨਹੀਂ ਕਿਤੇ ਵੀ ਕੋਈ  ਟਿੱਡੀ ਦਲ ਦਾ ਹਮਲਾ ਨਹੀਂ ਹੈ
ਜੇਕਰ ਕਿਤੇ ਵੀ ਟਿੱਡੀ ਦਲ ਦਾ ਹਮਲਾ ਨਜ਼ਰ ਆਉਂਦਾ ਹੈ ਤਾਂ ਮੇਰੇ ਧਿਆਨ ਵਿੱਚ ਲਿਆਓ-ਪਰਮਿੰਦਰ ਸਿੰਘ ਪਿੰਕੀ
ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਹਲਕੇ ਦੇ ਪਿੰਡਾਂ ਦੀਆਂ ਗਲੀਆਂ/ਨਾਲੀਆਂ ਤੇ ਸੜਕਾਂ ਨੂੰ ਪੱਕੇ ਕੀਤਾ ਜਾਵੇਗਾ
ਤੁਹਾਡੇ ਵਰਗੇ ਵਿਧਾਇਕਾਂ ਤੋਂ ਪ੍ਰੇਰਨਾ ਲੈ ਕੇ ਹੋਰਨਾਂ ਵਿਧਾਇਕਾਂ ਤੇ ਉੱਚ ਅਧਿਕਾਰੀਆਂ ਨੂੰ ਕਿਸਾਨਾਂ ਦੀ ਮਦਦ ਲਈ ਅੱਗੇ ਆਉਣ ਦੀ ਲੋੜ-ਸਰਪੰਚ ਕਿਰਨ ਸਿੰਘ ਰਾਮੂਵਾਲੀਆ

ਜੇਕਰ ਕਿਤੇ ਵੀ ਟਿੱਡੀ ਦਲ ਦਾ ਹਮਲਾ ਨਜ਼ਰ ਆਉਂਦਾ ਹੈ ਤਾਂ ਮੇਰੇ ਧਿਆਨ ਵਿੱਚ ਲਿਆਓ-ਪਰਮਿੰਦਰ ਸਿੰਘ ਪਿੰਕੀ
ਫਿਰੋਜ਼ਪੁਰ 29 ਜਨਵਰੀ 2020 ( ) ਹਲਕੇ ਅੰਦਰ ਟਿੱਡੀ ਦਲ ਦੇ ਹਮਲੇ ਤੇ ਕਿਸਾਨਾਂ ਵਿੱਚ ਜੋ ਪ੍ਰੇਸ਼ਾਨੀ ਹੈ ਉਸ ਦੇ ਹੱਲ ਲਈ ਨੂੰ ਵੇਖਦੇ ਹੋਏ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ੍ਰ. ਪਰਮਿੰਦਰ ਸਿੰਘ ਪਿੰਕੀ ਬਸਤੀ ਰਾਮ ਲਾਲ, ਨਿਜ਼ਾਮਵਾਲਾ, ਨਿਹਾਲਾ ਲਵੇਰਾ,  ਭਾਨੇ ਵਾਲਾ ਅਤੇ ਬਸਤੀ ਕਿਸ਼ਨ ਸਿੰਘ, ਬਸਤੀ ਬਾਘੇ ਵਾਲੀ ਅਤੇ ਧੀਰਾ ਘਾਰਾ ਆਦਿ ਪਿੰਡਾਂ ਵਿੱਚ ਪਹੁੰਚੇ ਤੇ ਖ਼ੁਦ ਪਿੰਡ ਦੇ ਖੇਤ ਦੀ ਫ਼ਸਲ ਵਿੱਚ ਇਹ ਦੇਖਿਆ ਕਿ ਕਿਤੇ ਸੱਚਮੁੱਚ ਤਾਂ ਨਹੀਂ ਟਿੱਡੀ ਦਲ ਨੇ ਫ਼ਸਲ ਉੱਪਰ ਹਮਲਾ ਕੀਤਾ ਹੈ।  ਇਸ ਤੋਂ ਪਹਿਲਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਆਪਣੀ ਰਿਹਾਇਸ਼ ਝੋਕ ਰੋਡ ਫਿਰੋਜ਼ਪੁਰ ਛਾਉਣੀ ਵਿਖੇ ਐੱਸ.ਡੀ.ਐੱਮ. ਸ੍ਰੀ. ਅਮਿਤ ਗੁਪਤਾ, ਮੁੱਖ ਖੇਤੀਬਾੜੀ ਅਫਸਰ ਡਾ. ਗੁਰਮੇਲ ਸਿੰਘ, ਤਹਿਸੀਲਦਾਰ ਲਖਵਿੰਦਰ ਸਿੰਘ ਗਿੱਲ, ਨਾਇਬ ਤਹਿਸੀਲਦਾਰ ਸੁਖਚਰਨ ਸਿੰਘ, ਬਲਾਕ ਖੇਤੀਬਾੜੀ ਅਫਸਰ ਡਾ. ਰੇਸ਼ਮ ਸਿੰਘ, ਖੇਤੀਬਾੜੀ ਅਫਸਰ ਡਾ. ਜੰਗੀਰ ਸਿੰਘ ਅਤੇ ਖੇਤੀਬਾੜੀ ਵਿਕਾਸ ਅਫਸਰ ਡਾ. ਰਜਨੀਸ਼ ਕੁਮਾਰ ਨਾਲ ਟਿੱਡੀ ਦਲ ਦੇ ਹਮਲੇ ਤੇ ਪਹਿਲਾ ਤੋਂ ਹੀ ਨੱਥ ਪਾਉਣ ਸਬੰਧੀ ਮੀਟਿੰਗ ਕੀਤੀ ਤੇ ਇਹ ਅਧਿਕਾਰੀ ਵੀ ਪਿੰਡਾਂ ਦੇ ਦੌਰੇ ਦੌਰਾਨ ਵਿਧਾਇਕ ਪਿੰਕੀ ਦੇ ਨਾਲ ਸਨ।
ਵਿਧਾਇਕ ਸ੍ਰ. ਪਰਮਿੰਦਰ ਸਿੰਘ ਪਿੰਕੀ ਨੇ ਬਸਤੀ ਰਾਮ ਲਾਲ ਦੇ ਸਰਪੰਚ ਨਿਸ਼ਾਨ ਸਿੰਘ ਤੇ ਹਾਜ਼ਰ ਪਿੰਡ ਵਾਸੀਆਂ ਨਾਲ ਗੁਰਦੁਆਰਾ ਸਾਹਿਬ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਖ਼ੁਦ ਕਿਸਾਨ ਦਾ ਪੁੱਤਰ ਹਾਂ ਤੇ ਮੈਂ ਤੁਹਾਡਾ ਸੇਵਕ ਹਮੇਸ਼ਾ ਤੁਹਾਡੇ ਨਾਲ ਖੜ੍ਹਾ ਹਾਂ। ਉਨ੍ਹਾਂ ਕਿਹਾ ਕਿ ਸਾਡੇ ਹਲਕੇ ਵਿੱਚ ਕਿਤੇ ਵੀ ਟਿੱਡੀ ਦਲ ਦਾ ਕੋਈ ਵੀ ਹਮਲਾ ਦੇਖਣ ਨੂੰ ਨਹੀਂ ਮਿਲਿਆਂ ਤੁਸੀਂ ਘਬਰਾਓ ਨਾ। ਉਨ੍ਹਾਂ ਕਿਹਾ ਕਿ ਪਿੰਡ ਦੀਆਂ ਗਲੀਆਂ/ਨਾਲੀਆਂ ਤੇ ਪਿੰਡ ਦੇ ਵਿਕਾਸ ਵਾਸਤੇ ਪਿੰਡ ਦੀ ਪੰਚਾਇਤ ਕੋਲ 5 ਲੱਖ ਰੁਪਏ ਪਹਿਲਾ ਮੌਜੂਦ ਹਨ ਤੇ ਤੁਹਾਨੂੰ 10 ਲੱਖ ਹੋਰ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡ ਦੀ ਪੰਚਾਇਤ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਜਲਦੀ ਤੋਂ ਜਲਦੀ ਫਰਵਰੀ ਮਾਰਚ ਤੱਕ ਪਿੰਡਾਂ ਦੀਆਂ ਗਲੀਆਂ/ਨਾਲੀਆਂ ਪੱਕੀਆਂ ਕਰੇ ਤੇ ਕਿਸੇ ਵੀ ਪਾਰਟੀ ਨਾਲ ਮਤਭੇਦ ਨਾ ਰੱਖਿਆ ਜਾਵੇ ਅਸੀਂ ਸਭ ਪਾਰਟੀਆਂ ਦੀ ਇੱਜ਼ਤ ਕਰਦੇ ਹਾਂ। ਉਨ੍ਹਾਂ ਕਿਹਾ ਕਿ ਪਿੰਡਾਂ ਦੀ ਗਲੀਆਂ/ਨਾਲੀਆਂ ਤੇ ਸੜਕਾਂ ਵਾਸਤੇ ਪੈਸੇ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਹਰੇਕ ਪਿੰਡ ਦੀ ਢਾਣੀ, ਗਲੀ/ਮੁਹੱਲੇ ਦੀ ਸੜਕ ਪੱਕੀ ਕੀਤੀ ਜਾਵੇਗੀ। ਪਿੰਡ ਵਾਸੀਆਂ ਵੱਲੋਂ ਪ੍ਰਾਇਮਰੀ ਸਕੂਲ ਨੂੰ ਹਾਈ ਸਕੂਲ ਦੀ ਮੰਗ ਉਠਾਉਣ ਤੇ ਵਿਧਾਇਕ ਨੇ ਕਿਹਾ ਕਿ ਮੈਂ ਖ਼ੁਦ ਜ਼ਿਲ੍ਹਾ ਸਿੱਖਿਆ ਅਫਸਰ ਨਾਲ ਗੱਲ ਕਰਕੇ ਇਸ ਸਕੂਲ ਨੂੰ ਹਾਈ ਸਕੂਲ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡਾਂਗਾ। ਡੋਬੇ ਕਾਰਨ ਮਾਰੀਆਂ ਫ਼ਸਲਾਂ ਦੇ ਮੁਆਵਜ਼ੇ ਦੀ ਮੰਗ ਤੇ ਬੋਲਦਿਆਂ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਕੁੱਝ ਕਿਸਾਨਾਂ ਨੂੰ ਤਾਂ ਆਪਣੀ ਫ਼ਸਲ ਦਾ ਮੁਆਵਜ਼ਾ ਮਿਲ ਗਿਆ ਹੈ ਤੇ ਬਾਕੀ ਕਿਸਾਨਾਂ ਦੇ ਬਿੱਲ ਵੀ ਖ਼ਜ਼ਾਨਾ ਦਫ਼ਤਰ ਵਿੱਚ ਹਨ ਉਹ ਵੀ ਜਲਦੀ ਕਢਵਾ ਕੇ ਪੈਸੇ ਕਿਸਾਨਾਂ ਦੇ ਖਾਤਿਆਂ ਵਿੱਚ ਪਾ ਦਿੱਤੇ ਜਾਣਗੇ। ਜਗਮੀਤ ਸਿੰਘ ਸਰਪੰਚ ਬਸਤੀ ਚਮੜਿਆਂ ਵਾਲੀ ਦੇ ਸਰਪੰਚ ਵੱਲੋਂ ਪਿੰਡ ਵਿੱਚ ਪਾਣੀ ਦੇ ਸਮੱਸਿਆ ਸਬੰਧੀ ਖਾਲਾ ਚਾਲੂ ਕਰਵਾਉਣ ਦੀ ਮੰਗ ਤੇ ਬੋਲਦਿਆਂ ਵਿਧਾਇਕ ਪਿੰਕੀ ਨੇ ਕਿਹਾ ਕਿ ਬੁਗੱਲੇ ਨੱਪਕੇ ਪਿੰਡ ਦਾ ਪਾਣੀ ਛੱਪੜ ਵਿੱਚ ਪਾਇਆ ਜਾਵੇ। ਜਲਦੀ ਤੋਂ ਜਲਦੀ ਇਹ ਕੰਮ ਸ਼ੁਰੂ ਕੀਤਾ ਜਾਵੇ ਤੇ ਜਿੰਨੇ ਵੀ ਪੈਸੇ ਦੀ ਲੋੜ ਹੈ ਮੈ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ।
ਨਿਹਾਲਾ ਲਵੇਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਸਮੂਹ ਹਾਜ਼ਰੀਨ ਨੂੰ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਜੇਕਰ ਫਿਰ ਵੀ ਕਿਤੇ ਕੋਈ ਟਿੱਡੀ ਦਲ ਤੁਹਾਨੂੰ ਨਜ਼ਰ ਆਉਂਦਾ ਹੈ ਤਾਂ ਕਿਸੇ ਵੀ ਸਮੇਂ ਐੱਸ.ਡੀ.ਐੱਮ., ਤਹਿਸੀਲਦਾਰ, ਮੁੱਖ ਖੇਤੀਬਾੜੀ ਅਫਸਰ ਜਾਂ ਮੇਰੇ ਨਾਲ ਸੰਪਰਕ ਕਰੋ ਤੁਰੰਤ ਇਸ ਮੁਸ਼ਕਲ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸਕੂਲ ਵਿੱਚ ਕਮਰਿਆਂ ਦੀ ਲੋੜ ਹੈ ਜਾਂ ਹੋਰ ਲੋੜ ਹੈ ਤਾਂ ਮੇਰੇ ਧਿਆਨ ਵਿੱਚ ਲਿਆਓ ਮੈਂ ਇਸ ਦਾ ਤੁਰੰਤ ਹੱਲ ਕਰਾਂਗਾ। ਉਨ੍ਹਾਂ ਕਿਹਾ ਕਿ ਤੁਹਾਡੇ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਪੀ.ਜੀ.ਆਈ. ਹਸਪਤਾਲ ਫਿਰੋਜ਼ਪੁਰ ਵਿੱਚ ਤੁਹਾਡੀਆਂ ਦੁਆਵਾਂ ਸਦਕਾ ਆਇਆ ਹੈ। ਇਹ ਹਸਪਤਾਲ 400 ਬੈੱਡ ਦਾ ਹੋਵੇਗਾ ਤੇ ਇਸ ਵਿੱਚ ਨਰਸਿੰਗ ਸਕੂਲ ਤੇ ਮੈਡੀਕਲ ਕਾਲਜ ਹੋਵੇਗਾ ਤੇ ਇਸ ਹਸਪਤਾਲ ਵਿੱਚ ਲਗਭਗ 25 ਹਜ਼ਾਰ ਬੇਰੁਜ਼ਗਾਰ ਬੱਚਿਆਂ ਨੂੰ ਨੌਕਰੀਆਂ ਮਿਲਣਗੀਆਂ। ਉਨ੍ਹਾਂ ਸਮੂਹ ਹਾਜ਼ਰੀਨ ਤੋਂ ਪੁੱਛਿਆ ਕਿ ਜੇਕਰ ਕਿਸੇ ਦੀ ਕੋਈ ਵੀ ਪੈਨਸ਼ਨ ਰਹਿੰਦੀ ਹੈ ਤਾਂ ਕਾਗ਼ਜ਼ ਦੇਣ ਤੁਹਾਡੀ ਪੈਨਸ਼ਨ ਤੁਹਾਡੇ ਖਾਤਿਆਂ ਵਿੱਚ ਆਵੇਗੀ। ਇਸ ਉਪਰੰਤ ਬਸਤੀ ਕਿਸ਼ਨ ਸਿੰਘ ਦੇ ਸਰਪੰਚ ਕਿਰਨ ਸਿੰਘ ਰਾਮੂਵਾਲੀਆ, ਬਸਤੀ ਰਾਮ ਲਾਲ ਦੇ ਸਰਪੰਚ ਨਿਸ਼ਾਨ ਸਿੰਘ ਨੇ ਬੋਲਦਿਆਂ ਕਿਹਾ ਕਿ ਤੁਸੀਂ ਪਹਿਲੇ ਵਿਧਾਇਕ ਹੋ ਜਿਹੜੇ ਸਾਡੀ ਕਿਸੇ ਵੀ ਮੁਸ਼ਕਲ ਸਮੇਂ ਸਹਾਇਤਾ ਕਰਨ ਆਉਂਦੇ ਹਨ, ਸਾਨੂੰ ਤੁਹਾਡੇ ਉੱਤੇ ਮਾਣ। ਉਨ੍ਹਾਂ ਕਿਹਾ ਕਿ ਤੁਹਾਡੇ ਵਰਗੇ ਵਿਧਾਇਕ ਤੋਂ ਪ੍ਰੇਰਨਾ ਲੈ ਕੇ ਹੋਰਨਾਂ ਵਿਧਾਇਕਾਂ ਤੇ ਉੱਚ ਅਧਿਕਾਰੀਆਂ ਨੂੰ ਸਾਡੀਆਂ ਮੁਸ਼ਕਲਾਂ ਵਿੱਚ ਸਾਥ ਦੇਣਾ ਚਾਹੀਦਾ ਹੈ।
ਐੱਸ.ਡੀ.ਐੱਮ. ਸ੍ਰੀ. ਅਮਿਤ ਗੁਪਤਾ ਨੇ ਪਿੰਡ ਵਾਸੀਆਂ ਨੂੰ ਕਿਹਾ ਕਿ ਤੁਹਾਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਤੁਹਾਡੇ ਕਿਤੇ ਵੀ ਟਿੱਲੀ ਦਲ ਦਾ ਕੋਈ ਝੁੰਡ ਨਹੀਂ ਪਾਇਆ ਗਿਆ ਹੈ। ਮੁੱਖ ਖੇਤੀਬਾੜੀ ਅਫਸਰ ਡਾ. ਗੁਰਮੇਲ ਸਿੰਘ ਨੇ ਟਿੱਡੀ ਦਲ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਦੱਸਿਆ ਕਿ ਛੋਟਾ ਟਿੱਡੀ ਦਲ ਦਾ ਝੁੰਡ 10 ਹਾਥੀਆਂ, 12 ਬੂਠਾਂ ਤੇ 2500 ਇਨਸਾਨਾਂ ਦਾ ਭੋਜਨ 24 ਘੰਟਿਆਂ ਵਿੱਚ ਖਾਂਦਾ ਹੈ। ਰੇਗਿਸਤਾਨੀ ਟਿੱਡੀ ਭੂਰੇ ਰੰਗ ਦੀ ਹੁੰਦੀ ਹੈ ਤੇ ਇਹ ਦਿਨ ਸਮੇਂ ਉੱਡਦੇ ਰਹਿੰਦੇ ਹਨ ਤੇ ਰਾਤ ਨੂੰ ਦਰਖ਼ਤ ਤੇ ਰਹਿੰਦੇ ਹਨ ਤੇ ਇਹ ਹਰੀ ਫ਼ਸਲ ਨੂੰ ਆਪਣਾ ਨੁਕਸਾਨ ਬਣਾਉਂਦੇ ਹਨ। ਉਨ੍ਹਾਂ ਕਿਹਾ ਕਿ ਟਿੱਡੀ ਦਲ ਦੇ ਹਮਲੇ ਨੂੰ ਰੋਕਣ ਲਈ ਫ਼ਸਲਾਂ ਤੇ ਕਲੋਰੋਪਾਈਰੀਫਾਸ 20 ਈ.ਸੀ. ਦਾ 1.2 ਲੀਟਰ ਪ੍ਰਤੀ ਹੈਕਟੇਅਰ ਤੇ ਅਤੇ ਢਾਈ ਐੱਮ.ਐੱਲ ਪ੍ਰਤੀ ਲੀਟਰ ਦਰੱਖਤ ਤੇ ਛਿੜਕਾਅ ਕਰਨਾ ਹੈ, ਇਸੇ ਤਰ੍ਹਾਂ ਲੈਂਬਡਾ ਦਵਾਈ 400 ਐੱਮ.ਐੱਲ. ਪ੍ਰਤੀ ਹੈਕਟੇਅਰ ਤੇ ਅਤੇ ਦਰੱਖਤ ਤੇ ਇੱਕ ਲੀਟਰ ਪਾਣੀ ‘ਚ  ਛਿੜਕਾਅ ਕਰਨਾ ਹੈ ਅਤੇ ਦਰੱਖਤ ਤੇ 1ਐੱਮ.ਐੱਲ. ਪਾਉਣੀ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਯੂ.ਪੀ.ਐੱਲ. ਦੇ 17 ਪੰਚ ਤੇ ਮਾਰਕਫੈੱਡ ਤੋਂ 2500 ਲੀਟਰ ਦਵਾਈ ਦਾ ਇੰਤਜ਼ਾਮ ਕੀਤਾ ਗਿਆ ਹੈ ਤੇ ਹੋਰ ਵੀ ਪ੍ਰਬੰਧ ਜਾਰੀ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਤੇ ਵੀ ਤੁਹਾਨੂੰ ਟਿੱਡੀ ਦਲ ਦਾ ਹਮਲਾ ਨਜ਼ਰ ਆਉਂਦਾ ਹੈ ਤਾਂ ਸਾਨੂੰ ਦੱਸੋ ਤੁਹਾਨੂੰ ਟਿੱਡੀ ਦਲ ਦੇ ਖ਼ਾਤਮੇ ਦੀ ਦਵਾਈ ਅਸੀਂ ਮੁਹੱਈਆ ਕਰਾਵਾਂਗੇ। ਵਿਧਾਇਕ ਪਿੰਕੀ ਨੇ ਖੇਤੀਬਾੜੀ ਵਿਭਾਗ ਨੂੰ ਕਿਹਾ ਕਿ ਟਿੱਡੀ ਦਲ ਦੇ ਸੰਭਾਵਿਤ ਹਮਲੇ ਦੇ ਮੱਦੇਨਜ਼ਰ ਡੀਲਰਾਂ ਨੂੰ ਕੀੜੇਮਾਰ ਦਵਾਈਆਂ ਦਾ ਸਟਾਕ ਰੱਖਣ ਦੀ ਹਦਾਇਤ ਕੀਤੀ ਜਾਵੇ ਤਾਂ ਜੋ ਟਿੱਡੀ ਦਲ ਦਾ ਹਮਲਾ ਹੁੰਦਾ ਹੈ ਤਾਂ ਕੀੜੇਮਾਰ ਦਵਾਈ ਕਲੋਰੋਪੈਰੀਫਾਸ ਤੇ ਲੈਂਬਡਾ ਦਵਾਈਆਂ ਦੇ ਛਿੜਕਾਅ ਕੀਤੇ ਜਾ ਸਕਣ।
ਇਸ ਮੌਕੇ ਸਰਪੰਚ ਬੱਗੇ ਵਾਲਾ ਗੁਰਪ੍ਰਤਾਪ ਸਿੰਘ, ਦਲੇਰ ਸਿੰਘ ਸਰਪੰਚ, ਮੁਖ਼ਤਿਆਰ ਸਿੰਘ, ਜਥੇਦਾਰ ਦਰਸ਼ਨ ਸਿੰਘ ਭਾਨੇ ਵਾਲਾ, ਬੋਹੜ ਸਿੰਘ ਮੈਂਬਰ ਧੀਰਾ ਘਾਰਾ, ਬਲੀ ਸਿੰਘ ਉਸਮਾਨ ਖਾਂ ਸਮੇਤ ਵੱਖ-ਵੱਖ ਪਿੰਡਾਂ ਦੇ ਸਰਪੰਚ/ਪੰਚ, ਨੁਮਾਇੰਦੇ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button