ਜੀ.ਟੀ.ਬੀ. ਸਕੂਲ ਦੇ ਬਾਹਰ ਜਾਰੀ ਭੁੱਖ ਹੜ•ਤਾਲ ਦੌਰਾਨ ਗਰਮੀ ਵਿਚ ਬੱਚਿਆਂ ਨੇ ਵੀ ਲਗਾਇਆ ਧਰਨਾ
ਗੁਰੂਹਰਸਹਾਏ, 6 ਮਈ (ਪਰਮਪਾਲ ਗੁਲਾਟੀ)- ਮਾਨਯੋਗ ਹਾਈਕੋਰਟ, ਸਰਕਾਰ ਅਤੇ ਐਜੂਕੇਸ਼ਨ ਐਕਟਾਂ ਦੀ ਉਲੰਘਣਾ ਕਰਕੇ ਰੀ- ਐਡਮਿਸ਼ਨ ਅਤੇ ਫਾਲਤੂ ਫੰਡ ਤੇ ਹੋਰ ਕਈ ਪ੍ਰਕਾਰ ਨਾਲ ਗੁਰੂ ਤੇਗ ਬਹਾਦੁਰ ਪਬਲਿਕ ਸਕੂਲ ਵਲੋਂ ਕੀਤੀ ਜਾ ਰਹੀ ਲੁੱਟ ਨੂੰ ਬੰਦ ਕਰਵਾਉਣ ਲਈ ਸਕੂਲ ਦੇ ਬਾਹਰ ਚੱਲ ਰਹੀ ਭੁੱਖ ਹੜ•ਤਾਲ ਦੌਰਾਨ ਅੱਜ ਅੱਤ ਦੀ ਗਰਮੀ ਵਿਚ ਵਿਦਿਆਰਥੀਆਂ ਨੇ ਵੀ ਆਪਣੇ ਮਾਪਿਆਂ ਨਾਲ ਬੈਠ ਕੇ ਧਰਨਾ ਦਿੱਤਾ। ਮੰਗਾਂ ਨੂੰ ਲੈ ਕੇ ਜਿਥੇ ਸਕੂਲ ਦੇ ਬਾਹਰ ਬੈਠੇ ਨੰਨ•ੇ ਬੱਚਿਆਂ ਵੇਖ ਕੇ ਆਉਂਦੇ ਜਾਂਦੇ ਰਾਹਗੀਰਾਂ ਨੇ ਸਕੂਲ ਪ੍ਰਬੰਧਕ ਨੂੰ ਕੋਸਿਆ ਪਰ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਜਾਂ ਸ਼ਹਿਰ ਦਾ ਸਿਆਸੀ ਲੀਡਰ ਇਹਨਾਂ ਦੀ ਪੁੱਛ ਪੜ•ਤਾਲ ਕਰਨ ਕੋਈ ਵੀ ਨਹੀਂ ਪਹੁੰਚਿਆ। ਇਸ ਸਬੰਧ ਵਿਚ ਜਾਰੀ ਕੀਤੇ ਗਏ ਪ੍ਰੈਸ ਬਿਆਨ ਵਿਚ ਵਿਦਿਆਰਥੀ ਲੁੱਟ ਵਿਰੋਧੀ ਐਕਸ਼ਨ ਕਮੇਟੀ ਦੇ ਪ੍ਰਧਾਨ ਦੀਪਕ ਵਧਾਵਨ ਨੇ ਦੱਸਿਆ ਕਿ ਮਾਨਯੋਗ ਹਾਈਕੋਰਟ ਦੇ ਹੁਕਮਾਂ ਦੇ ਬਾਅਦ ਵੀ ਜੀ.ਟੀ.ਬੀ. ਸਕੂਲ ਵਲੋਂ ਰੀ-ਐਡਮਿਸ਼ਨ ਅਤੇ ਕਈ ਪ੍ਰਕਾਰ ਦੇ ਫੰਡਾਂ ਦੇ ਨਾਂਅ 'ਤੇ ਭਾਰੀ ਲੁੱਟ ਕੀਤੀ ਜਾ ਰਹੀ ਹੈ ਅਤੇ ਸਕੂਲ ਛੱਡਣ ਵਾਲਿਆਂ ਨੂੰ ਸਰਟੀਫਿਕੇਟ ਵੀ ਨਹੀਂ ਦਿੱਤੇ ਜਾ ਰਹੇ ਹਨ। ਬੋਰਡ ਵਲੋਂ ਨਿਰਧਾਰਿਤ ਕਿਤਾਬਾਂ ਨਾ ਲਗਾ ਕੇ ਆਪਣੀ ਮਨਮਰਜੀ ਦੀਆਂ ਕਿਤਾਬਾਂ ਲਗਾ ਕੇ ਵੀ ਭਾਰੀ ਲੁੱਟ ਕੀਤੀ ਜਾ ਰਹੀ ਹੈ, ਜਿਸ ਲੁੱਟ ਨੂੰ ਬੰਦ ਕਰਵਾਉਣ ਲਈ ਕੀਤੀ ਗਈ ਲੜੀਵਾਰ ਭੁੱਖ ਹੜਤਾਲ 22ਵੇਂ ਦਿਨ ਵਿਚ ਪ੍ਰਵੇਸ਼ ਕਰ ਗਈ ਹੈ ਪਰ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਬੈਠਾ ਹੈ। ਵਧਾਵਨ ਨੇ ਕਿਹਾ ਕਿ ਸੁੱਤੇ ਪ੍ਰਸ਼ਾਸ਼ਨ ਨੂੰ ਜਗਾਉਣ ਲਈ ਮਾਪਿਆਂ ਦੀ ਭੁੱਖ ਹੜਤਾਲ ਦੇ ਨਾਲ ਅੱਜ ਬੱÎਚਿਆਂ ਨੇ ਵੀ ਸਕੂਲ ਪ੍ਰਬੰਧਕ ਵਲੋਂ ਕੀਤੀ ਜਾ ਰਹੀ ਲੁੱਟ ਦਾ ਉਸ ਨੂੰ ਅਹਿਸਾਸ ਕਰਵਾਉਣ ਲਈ ਧਰਨੇ ਦੇ ਰੂਪ ਵਿਚ ਸਾਥ ਦਿੱਤਾ ਹੈ ਅਤੇ ਜੀ.ਟੀ.ਬੀ. ਸਕੂਲ ਦੀ ਲੁੱਟ ਬੰਦ ਨਾ ਹੋਣ ਤੱਕ ਕਿਸੇ ਨਾ ਕਿਸੇ ਰੂਪ ਵਿਚ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਬਲਵਿੰਦਰ ਸਰੂਪਾ, ਮੋਨੂੰ ਕਪਾਹੀ, ਹਰਜੀਤ ਸਿੰਘ, ਰਜੇਸ਼ ਕੁਮਾਰ ਨਰੂਲਾ, ਕ੍ਰਿਸ਼ਨ ਬਹਿਲ, ਰਮੇਸ਼ ਡੋਗਰ, ਵਿਜੇ ਬੋੜਾ ਚੱਕ, ਸਤਪਾਲ ਬੋੜਾ ਚੱਕ ਆਦਿ ਆਗੂ ਵੀ ਹਾਜ਼ਰ ਸਨ।