ਜਿੰਨੀ ਵੱਡੀ ਲੀਡ ਨਾਲ ਜਿਤਾਉਗੇ, ਉਨੇ ਹੀ ਗਰਾਂਟਾਂ ਦੇ ਗੱਫੇ ਗੁਰੂਹਰਸਹਾਏ ਨੂੰ ਲਿਆ ਕੇ ਦਿਆਂਗਾ : ਰਾਣਾ ਸੋਢੀ
ਗੁਰੂਹਰਸਹਾਏ, 2 ਫ਼ਰਵਰੀ (ਪਰਮਪਾਲ ਗੁਲਾਟੀ)- ਚੋਣ ਪ੍ਰਚਾਰ ਦੇ ਆਖਰੀ ਦਿਨ ਗੁਰੂਹਰਸਹਾਏ ਤੋਂ ਕਾਂਗਰਸੀ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਨੇ ਪੰਜੇ ਕੇ ਉਤਾੜ ਦੀ ਦਾਣਾ ਮੰਡੀ ਵਿਖੇ ਚੋਣ ਜਲਸੇ ਨੂੰ ਸੰਬੋਧਨ ਕਰਦਿਆ ਕਿਹਾ ਕਿ ਮੋਜੂਦਾ ਸੱਤਾਧਾਰੀਆਂ ਵਲੋਂ ਲੋਕਾਂ ਨਾਲ ਕੀਤੀਆਂ ਧੱਕੇਸ਼ਾਹੀਆਂ ਦੇ ਨਾਲ-ਨਾਲ ਕੀਤੀ ਲੁੱਟ-ਖਸੁੱਟ ਦੇ ਇੱਕ ਇੱਕ ਪੈਸੇ ਦਾ ਹਿਸਾਬ ਲੈ ਕੇ ਨਜਾਇਜ ਕੀਤੇ ਪਰਚੇ ਖਾਰਜ ਕੀਤੇ ਜਾਣਗੇ। ਸਰਹੱਦੀ ਖੇਤਰ ਦੇ ਜੁੜੇ ਹਜ਼ਾਰਾਂ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆ ਰਾਣਾ ਸੋਢੀ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਦਿਆਂ ਹੀ ਕਿਸਾਨਾਂ ਦੇ ਕਰਜੇ ਮੁਆਫ਼, ਪੜ•ੇ ਲਿਖੇ ਨੌਜਵਾਨਾਂ ਨੂੰ ਨੌਕਰੀਆਂ ਅਤੇ ਗਰੀਬ ਤੇ ਲੋੜਵੰਦਾਂ ਨੂੰ 5-5 ਮਰਲੇ ਦੇ ਪਲਾਟ ਦਿੱਤੇ ਜਾਣਗੇ। ਰਾਣਾ ਸੋਢੀ ਨੇ ਕਿਹਾ ਕਿ ਕਾਂਗਰਸ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਲੋਕ ਭਲਾਈ ਦੇ ਜੋ ਵਾਅਦੇ ਕੀਤੇ ਹਨ ਉਹਨਾਂ ਨੂੰ ਇੰਨਬਿਨ ਲਾਗੂ ਕੀਤਾ ਜਾਵੇਗਾ। ਅਕਾਲੀ ਭਾਜਪਾ ਅਤੇ ਆਮ ਆਦਮੀ ਪਾਰਟੀ ਦੀ ਸਖ਼ਤ ਆਲੋਚਨਾ ਕਰਦਿਆ ਉਹਨਾਂ ਕਿਹਾ ਕਿ ਇਹਨਾਂ ਪਾਰਟੀਆਂ ਕੋਲ ਹੁਣ ਕੋਈ ਚੋਣ ਮੁੱਦਾ ਨਹੀਂ ਹੈ, ਰਾਣਾ ਸੋਢੀ ਨੇ ਕਿਹਾ ਕਿ ਫਿਰਕਾਪ੍ਰਸਤ ਪਾਰਟੀਆਂ ਨੂੰ ਹਰਾਉਣ ਲਈ 4 ਫ਼ਰਵਰੀ ਵਾਲੇ ਦਿਨ ਇੱਕ ਇੱਕ ਵੋਟ ਪੰਜੇ ਦੇ ਨਿਸ਼ਾਨ 'ਤੇ ਪਾਈ ਜਾਵੇ ਤਾਂ ਜੋ ਇਹ 'ਤੇ ਸੀਟ ਲੀਡ ਨਾਲ ਜਿੱਤ ਹਾਸਲ ਕੀਤੀ ਜਾ ਸਕੇ।
ਇਸ ਮੌਕੇ ਭੀਮ ਕੰਬੋਜ਼, ਕੁਲਵੰਤ ਕਟਾਰੀਆ, ਪਾਲਾ ਬੱਟੀ, ਰਘੂ ਸੋਢੀ, ਜਥੇਦਾਰ ਜਗਦੀਸ਼ ਸਿੰਘ, ਬਲਵਿੰਦਰ ਸਿੰਘ ਨੋਲ, ਬਗੀਚਾ ਬੱਟੀ, ਸ਼ਵਿੰਦਰ ਸਿੰਘ ਸਿੱਧੂ, ਰਕੇਸ਼ ਮੁਟਨੇਜਾ ਆਦਿ ਆਗੂਆਂ ਨੇ ਵੀ ਸੰਬੋਧਨ ਕਰਦਿਆ ਕਿਹਾ ਕਿ ਤੁਸੀਂ ਹੁਣ ਤਕੜੇ ਹੋ ਕੇ ਮੋਰਚਾ ਸੰਭਾਲ ਲਓ ਅਤੇ ਰਾਣਾ ਸੋਢੀ ਦੇ ਹੱਕ ਵਿਚ ਲੋਕਾਂ ਨੂੰ ਲਾਮਬੰਦ ਕਰਕੇ ਇੱਥੋਂ ਵੱਡੀ ਲੀਡ ਨਾਲ ਜਿਤਾ ਕੇ ਵਿਧਾਨ ਸਭਾ ਭੇਜੋ ਤਾਂ ਜੋ ਪੱਛੜੇ ਹਲਕੇ ਦਾ ਬਹੁਪੱਖੀ ਵਿਕਾਸ ਕਰਵਾਇਆ ਜਾ ਸਕੇ। ਇਸ ਮੌਕੇ ਵਿਜੇ ਨਰੂਲਾ, ਸੁਰਿੰਦਰ ਵੋਹਰਾ, ਸੁਭਾਸ਼ ਗੱਖੜ, ਟੋਨੀ ਬੇਦੀ, ਨੇਕ ਰਾਜ, ਰੁਸਤਮ ਮੁਜੈਦੀਆ, ਅਦਰਸ਼ ਪੰਜੇ ਕੇ, ਬਲਦੇਵ ਸਿੰਘ ਮਾਹਮੂਜੋਈਆ, ਬਲਰਾਮ ਧਵਨ, ਬੂਟਾ ਸਿੰਘ ਗੋਲੂ ਕਾ ਮੋੜ, ਅੰਗਰੇਜ਼ ਸਵਾਇਆ ਰਾਏ, ਤੇਜਾ ਸਿੰਘ ਟੱਪਰੀ, ਨਛੱਤਰ ਭੁੱਲਰ, ਕੁਲਦੀਪ ਘਾਂਗਾ, ਬੀ.ਐਸ.ਭੁੱਲਰ ਆਦਿ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।