ਜਿਲ•ਾ ਮੈਜਿਸਟਰੇਟ ਵੱਲੋ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ
ਫਿਰੋਜ਼ਪੁਰ 15 ਅਪ੍ਰੈਲ (ਮਦਨ ਲਾਲ ਤਿਵਾੜੀ) ਜ਼ਿਲ•ਾ ਮੈਜਿਸਟ੍ਰੇਟ ਇੰਜੀ.ਡੀ.ਪੀ.ਐਸ.ਖਰਬੰਦਾ ਨੇ ਫੌਜਦਾਰੀ ਦੰਡ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ ਇਨ•ਾਂ ਹੁਕਮਾ ਅਨੁਸਾਰ ਜਨਤਕ ਥਾਂਵਾਂ ਤੇ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ, ਜਨਤਕ ਥਾਂਵਾਂ ਤੇ ਕਿਸੇ ਵਿਅਕਤੀ ਵੱਲੋਂ ਨਾਅਰੇ ਲਗਾਉਣ, ਜਨਤਕ ਥਾਂਵਾਂ ਤੇ ਮੀਟਿੰਗ ਕਰਨ, ਜਲੂਸ ਕੱਢਣ ਅਤੇ ਭੜਕਾਉ ਪ੍ਰਚਾਰ ਕਰਨ ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਅਜਿਹਾ ਇਸ ਲਈ ਕੀਤਾ ਗਿਆ ਹੈ ਕਿ ਜ਼ਿਲ•ੇ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਧਰਨੇ ਦੇਣ ਅਤੇ ਹੜਤਾਲਾਂ ਕਰਨ ਦਾ ਸੱਦਾ ਦਿੱਤਾ ਜਾਂਦਾ ਹੈ, ਇਸ ਤਰ•ਾਂ ਜਨਤਕ ਸ਼ਾਂਤੀ ਭੰਗ ਹੋਣ ਨਾਲ ਸਰਕਾਰੀ ਅਤੇ ਨਿੱਜੀ ਜਾਇਦਾਦ ਦੇ ਨੁਕਸਾਨ ਹੋਣ ਦਾ ਅੰਦੇਸ਼ਾ ਵੀ ਹੈ। ਇਸ ਲਈ ਅਮਨ ਤੇ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਅਤੇ ਲੋਕਾਂ ਦੀ ਜਾਨ ਅਤੇ ਮਾਲ ਦੀ ਰਾਖੀ ਵਾਸਤੇ ਢੁਕਵੇਂ ਕਦਮ ਉਠਾਉਣ ਦੀ ਫੌਰੀ ਜਰੂਰਤ ਹੈ। ਇਹ ਹੁਕਮ ਡਿਊਟੀ ਨਿਭਾ ਰਹੇ ਪੁਲਿਸ/ਫੌਜ ਦੇ ਜਵਾਨਾਂ ਅਤੇ ਹਰ ਸਰਕਾਰੀ ਕਰਮਚਾਰੀ, ਵਿਆਹ ਮਾਤਮੀ ਜਲੂਸ ਅਤੇ ਉਹ ਸਾਰੀਆਂ ਥਾਵਾਂ ਜਿਸ ਲਈ ਸਪਸ਼ਟ ਪ੍ਰਵਾਨਗੀ ਜ਼ਿਲ•ਾ ਮੈਜਿਸਟ੍ਰੇਟ/ਉਪ ਮੰਡਲ ਮੈਜਿਸਟ੍ਰੇਟ ਤੋਂ ਲਈ ਹੋਵੇ ਤੇ ਲਾਗੂ ਨਹੀਂ ਹੋਣਗੇ। ਬਾਰਡਰ ਸੁਰੱਖਿਆ ਫੋਰਸ ਦੀ 143ਵੀਂ ਬਟਾਲੀਅਨ ਦੇ ਕਮਾਂਡੈਂਟ ਸ਼੍ਰੀ ਕੇ.ਐਮ.ਐਸ. ਵਾਲਾ ਨੇ ਜ਼ਿਲ•ਾ ਮੈਜਿਸਟ੍ਰੇਟ ਫਿਰੋਜ਼ਪੁਰ ਇੰਜੀ: ਡੀ.ਪੀ.ਐਸ.ਖਰਬੰਦਾ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਕੁਝ ਕਿਸਾਨਾਂ ਵੱਲੋਂ ਭਾਰਤ-ਪਾਕਿ ਦੇ ਅੰਤਰਰਾਸ਼ਟਰੀ ਬਾਰਡਰ ਅਤੇ ਕੰਡਿਆਲੀਆਂ ਤਾਰਾਂ ਨੇੜੇ ਬੀ.ਟੀ. ਕਾਟਨ ਅਤੇ ਹੋਰ ਉੱਚੀਆਂ ਫਸਲਾਂ ਦੀ ਬਿਜਾਈ ਕੀਤੀ ਜਾਦੀ ਹੈ, ਜਿਸ ਦਾ ਫਾਇਦਾ ਉਠਾ ਕੇ ਪਾਕਿਸਤਾਨੀ ਅੱਤਵਾਦੀ ਭਾਰਤ-ਪਾਕਿਸਤਾਨ ਦੇ ਬਾਰਡਰ ਨੂੰ ਕਰਾਸ ਕਰ ਜਾਂਦੇ ਹਨ। ਜਿਸ ਨਾਲ ਦੇਸ਼ ਦੀ ਸੁਰੱਖਿਆ ਨੂੰ ਖਤਰਾ ਪੈਦਾ ਹੋ ਸਕਦਾ ਹੈ। ਇਸ ਨੂੰ ਵੇਖਦਿਆਂ ਜ਼ਿਲ•ਾ ਮੈਜਿਸਟ੍ਰੇਟ ਫਿਰੋਜ਼ਪੁਰ ਇੰਜੀ: ਡੀ.ਪੀ.ਐਸ.ਖਰਬੰਦਾ ਨੇ ਇਸ ਸਬੰਧ ਵਿੱਚ ਮਨਾਹੀ ਹੁਕਮ ਜਾਰੀ ਕੀਤੇ ਹਨ, ਕਿ ਕੋਈ ਵੀ ਕਿਸਾਨ ਅੰਤਰਰਾਸ਼ਟਰੀ ਸਰਹੱਦ ਤੇ ਲੱਗੀ ਕੰਡਿਆਲੀ ਤਾਰ ਦੇ ਅੰਦਰ ਅਤੇ ਸਰਹੱਦ ਦੇ ਨੇੜੇ ਬੀ.ਟੀ. ਕਾਟਨ ਅਤੇ ਹੋਰ ਉੱਚੀਆਂ ਫਸਲਾਂ ਦੀ ਬਿਜਾਈ ਨਹੀ ਕਰੇਗਾ। ਜਿਲ•ਾ ਮੈਜਿਸਟ੍ਰੇਟ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜਿਲ•ੇ ਵਿਚ ਅਸਲਾ ਡਿਪੂਆਂ ਦੇ ਨਜ਼ਦੀਕ 1000 ਮੀਟਰ ਦੇ ਘੇਰੇ ਵਿਚ ਜਿੱਥੇ ਫੌਜ ਵੱਲੋਂ ਅਸਲਾ ਜਮ•ਾਂ ਕੀਤਾ ਹੋਇਆ ਹੈ, ਫਸਲਾਂ ਦੇ ਨਾੜ ਨੂੰ ਅੱਗ ਲਾਉਣ ਅਤੇ ਉਸਾਰੀ ਕਰਨ ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ। ਜਿਲ•ਾ ਮੈਜਿਸਟਰੇਟ ਵੱਲੋਂ ਲੋਕਾਂ ਦੀ ਸੁਰਖਿਆ ਅਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਮੁੱਖ ਰਖਦੇ ਹੋਏ ਫੌਜਦਾਰੀ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋ ਕਰਦੇ ਹੋਇਆ ਫਿਰੋਜ਼ਪੁਰ ਸ਼ਹਿਰ ਦੇ ਮੋਰੀ ਗੇਟ, ਬਗ਼ਦਾਦੀ ਗੇਟ, ਜੀਰਾ ਗੇਟ, ਮੈਗਜੀਨੀ ਗੇਟ, ਮੁਲਤਾਨੀ ਗੇਟ ਆਦਿ ਬਜ਼ਾਰਾਂ ਵਿਚ ਸਵੇਰੇ 9.00 ਵਜੇ ਤੋ ਰਾਤ 8.00 ਵਜੇ ਤੱਕ ਭਾਰੀ ਵਾਹਣਾ ਦੀ ਐਂਟਰੀ ਤੇ ਪਾਬੰਦੀ ਦੇ ਆਦੇਸ਼ ਜਾਰੀ ਕੀਤੇ ਹਨ।
ਇਹ ਹੁਕਮ 31 ਮਈ 2015 ਤੱਕ ਲਾਗੂ ਰਹਿਣਗੇ।