ਜਿਲ੍ਹਾ ਫਿਰੋਜ਼ਪੁਰ ਦੇ 30 ਫ਼ੀਸਦੀ ਤੋਂ ਜ਼ਿਆਦਾ ਕੋਰੋਨਾ ਪੋਜ਼ਿਟਿਵ ਮਰੀਜ਼ ਪੇਂਡੂ ਖੇਤਰਾਂ ਵਿਚੋਂ
ਫਿਰੋਜ਼ਪੁਰ 13 ਮਈ 2021– ਪੰਜਾਬ ਵਿੱਚ ਕੋਰੋਨਾ ਮਹਾਂਮਾਰੀ ਨੇ ਹੁਣ ਪਿੰਡਾਂ ਦਾ ਰੁਖ ਕਰ ਲਿਆ ਹੈ ਜਿੱਥੇ ਇਹ ਪਹਿਲਾਂ ਸ਼ਹਿਰੀ ਤਬਕੇ ਨੂੰ ਜ਼ਿਆਦਾ ਪ੍ਰਭਾਵਿਤ ਕਰ ਰਿਹਾ ਸੀ ਪਿਛਲੇ ਕੁਝ ਦਿਨਾਂ ਤੋਂ ਫਿਰੋਜ਼ਪੁਰ ਦੇ ਕਈ ਪਿੰਡਾਂ ਵਿੱਚ ਪੈਰ ਪਸਾਰਨ ਲੱਗ ਪਿਆ ਹੈ ਫਿਰੋਜ਼ਪੁਰ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਕਰੀਬ ਪੰਜਾਹ ਦੇ ਕਰੀਬ ਮੌਤਾਂ ਸਿਰਫ਼ ਪੇਂਡੂ ਖੇਤਰਾਂ ਵਿੱਚ ਕੋਰੋਨਾ ਨਾਲ ਹੋਈਆਂ ਨੇ ਫ਼ਿਰੋਜ਼ਪੁਰ ਜ਼ਿਲ੍ਹੇ ਅੰਦਰ ਪੈਂਦੇ ਪੇਂਡੂ ਖੇਤਰਾਂ ਦੇ ਬਲਾਕ ਜਿਵੇਂ ਕਿ ਫਿਰੋਜ਼ਸ਼ਾਹ ਬਲਾਕ ਕੱਸੋਆਣਾ ਬਲਾਕ ਮਮਦੋਟ ਜੋ ਕਿ ਆਬਾਦੀ ਦੇ ਹਿਸਾਬ ਨਾਲ ਕਰੀਬ ਨੱਬੇ ਪ੍ਰਤੀਸ਼ਤ ਆਬਾਦੀ ਪੇਂਡੂ ਖੇਤਰ ਨਾਲ ਜੁੜੀ ਹੋਈ ਹੈ ਉੱਥੇ ਹੀ ਬਲਾਕ ਜ਼ੀਰਾ ਅਤੇ ਬਲਾਕ ਗੁਰੂਹਰਸਹਾਏ ਇਨ੍ਹਾਂ ਖੇਤਰਾਂ ਦੀ ਆਬਾਦੀ ਪੰਜਾਹ ਫੀਸਦੀ ਤੋਂ ਜ਼ਿਆਦਾ ਪੇਂਡੂ ਖੇਤਰਾਂ ਦੀ ਹੈ ਅਤੇ ਪਿਛਲੇ ਕਰੀਬ 1 ਮਹੀਨੇ ਵਿੱਚ ਇਨ੍ਹਾਂ ਤਿੰਨਾਂ ਬਲਾਕਾਂ ਚੋਂ ਪੰਜਾਹ ਤੋਂ ਵੱਧ ਮੌਤਾਂ ਕੋਰੋਨਾ ਪੋਜ਼ਿਟਿਵ ਮਰੀਜ਼ਾਂ ਦਿਆਂ ਹੋਈਆਂ ਹਨ , ਫਿਰੋਜ਼ਸ਼ਾਹ ਮਮਦੋਟ ਅਤੇ ਕੱਸੋਆਣਾ ਇਨ੍ਹਾਂ ਤਿੰਨਾਂ ਬਲਾਕਾਂ ਵਿਚ ਸਿਹਤ ਸੁਵਿਧਾਵਾਂ ਸ਼ਹਿਰਾਂ ਵਾਂਗ ਨਹੀਂ ਹਨ ਜੇਕਰ ਗੱਲ ਕਰੀਏ ਇਹਨਾਂ ਪੰਜੇ ਬਲਾਕਾਂ ਦੀ ਤੇ ਇਹਨਾਂ ਵਿੱਚੋਂ ਇੱਕ ਵੀ ਬਲਾਕ ਵਿਚ ਵੈਂਟੀਲੇਟਰ ਦੀ ਸੁਵਿਧਾ ਨਹੀਂ ਹੈ ਇੱਥੋਂ ਤੱਕ ਕਿ ਵੈਂਟੀਲੇਟਰ ਦੀ ਸੁਵਿਧਾ ਤਾਂ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਹੀ ਨਹੀਂ ਮੌਜੂਦ ਹੈ ਤਾਂ ਇਨ੍ਹਾਂ ਬਲਾਕਾਂ ਵਿੱਚ ਕਿੱਦਾਂ ਹੋਏਗੀ ਤੁਸੀਂ ਆਪ ਹੀ ਸਮਝ ਸਕਦੇ ਹੋ,