ਜਿਲਾ ਰੇਡ ਕਰਾਸ ਵੱਲੋਂ ਵਿਦਿਆਰਥਨਾਂ ਨੂੰ ਦਿਖਾਈ ਬਾਲੀਵੁਡ ਦੀ ਨਵੀ ਫਿਲਮ ਦੰਗਲ
ਫਾਜ਼ਿਲਕਾ 6 ਜਨਵਰੀ (ਵਿਨੀਤ ਅਰੋੜਾ) ਫ਼ਿਲਮੀ ਦੁਨੀਆਂ ਵਿੱਚ ਤਹਿਲਕਾ ਮਚਾ ਰਹੀ ਬਾਲੀਵੁਡ ਸਟਾਰ ਅਮੀਰ ਖਾਨ ਦੀ ਨਵੀਂ ਫ਼ਿਲਮ ਦੰਗਲ ਦਾ ਇਕ ਖਾਸ ਸ਼ੋਅ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਫਾਜ਼ਿਲਕਾ ਦੀਆਂ ਬਾਰਵੀਂ ਜਮਾਤ ਦੀਆਂ 500 ਕੁੜੀਆਂ ਨੂੰ ਅੱਜ ਅਬੋਹਰ ਦੇ ਮਿਰਾਜ ਸਿਨੇਮਾ ਵਿਖੇ ਦਿਖਾਇਆ ਗਿਆ। ਕੁੜੀਆਂ ਨੁੰ ਇਹ ਸ਼ੋਅ ਫਾਜ਼ਿਲਕਾ ਦੀ ਡਿਪਟੀ ਕਮੀਸ਼ਨਰ ਈਸ਼ਾ ਕਾਲੀਆ ਦੇ ਹੁਕਮਾਂ ਤੇ ਜ਼ਿਲ•ਾ ਰੇਡ ਕਰਾਸ ਸੋਸਾਇਟੀ ਵੱਲੋ ਦਿਖਾਇਆ ਗਿਆ। ਇਸ ਸ਼ੋਅ ਨੂੰ ਲੈ ਕੇ ਕੁੜੀਆਂ ਦੇ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਸ਼ੋਅ ਦੀ ਅਗਵਾਹੀ ਕਰ ਰਹੇ ਜਿਲ•ਾਂ ਰੈਡ ਕਰਾਸ ਸੋਸਾਇਟੀ ਦੇ ਸਕੱਤਰ ਸੁਭਾਸ਼ ਅਰੋੜਾ ਨੇ ਦੱਸਿਆ ਕਿ ਕੁੜੀਆਂ ਨੂੰ ਇਹ ਫ਼ਿਲਮ ਦਿਖਾਉਣ ਦਾ ਮਕਸਤ ਇਹ ਸੰਦੇਸ਼ ਦੇਨਾ ਹੈ ਕਿ ਅੱਜ ਦੇ ਸਮਾਜ ਵਿੱਚ ਕੁੜੀਆਂ ਮੁੰਡਿਆਂ ਨਾਲੋਂ ਕਿਸੇ ਵੀ ਪੱਖੋ ਘੱਟ ਨਹੀਂ ਹਨ। ਕੁੜੀਆਂ ਨੂੰ ਆਤਮ ਰੱਖੀਆਂ ਦੇ ਗੁਣ ਸਿੱਖ ਕੇ ਆਪਣੇ ਆਪ ਨੂੰ ਇਸ ਕਾਬਲ ਬਨਾਉਂਣਾ ਚਾਹੀਂਦਾ ਹੈ ਕਿ ਉਹ ਸਮਾਜ ਵਿੱਚ ਵਿਚਰ ਰਹੇ ਮਾੜੇ ਅੰਨਸਰਾਂ ਦਾ ਮੁਹ ਤੋੜ ਜਵਾਬ ਦੇ ਸਕਨ। ਇਸ ਮੌਕੇ ਮੈਡਮ ਕਿਰਨ ਗਾਂਧੀ, ਸਤਿੰਦਰ ਸਿੰਘ, ਹੰਸ ਰਾਜ, ਰਾਧੇ ਵਰਮਾ, ਰਜਿਦੰਰ ਕੁਮਾਰ, ਪਵਨ ਕੁਮਾਰ, ਭਜਨ ਲਾਲ, ਮੈਡਮ ਸਰਿਤਾ, ਮੈਡਮ ਕੰਚਨ ਨਾਗਪਾਲ, ਮੈਡਮ ਨੀਰੂ, ਸੰਦੀਪ ਕਟਾਰੀਆ, ਮੈਡਮ ਮੋਨਿਕਾ, ਮੈਡਮ ਕੰਚਨ, ਸੁਰਿਦੰਰ ਸਿੰਘ, ਅਮਰਜੀਤ ਸਿੰਘ, ਮੈਡਮ ਨਿਰਮਲਾ ਜਿਆਣੀ, ਅਤੇ ਮੈਡਮ ਅਨੁਰਾਧਾ ਵਿਦਿਆਰਥਣਾਂ ਦੇ ਨਾਲ ਹਾਜਰ ਸਨ।