Ferozepur News
ਜਿਊਣ ਲਈ ਆਕਸੀਜਨ ਜ਼ਰੂਰੀ ਅਤੇ ਆਕਸੀਜਨ ਲਈ ਪੌਦੇ ਜ਼ਰੂਰੀ-ਡਾ.ਅਰੋੜਾ
ਤੰਬਾਕੂ ਪਾਉਂਦਾ ਹੈ ਸਰੀਰ ਤੇ ਦੁਸ਼ਟ ਪ੍ਰਭਾਵ-ਡਾ.ਅਰੋੜਾ
ਜਿਊਣ ਲਈ ਆਕਸੀਜਨ ਜ਼ਰੂਰੀ ਅਤੇ ਆਕਸੀਜਨ ਲਈ ਪੌਦੇ ਜ਼ਰੂਰੀ-ਡਾ.ਅਰੋੜਾ
ਤੰਬਾਕੂ ਪਾਉਂਦਾ ਹੈ ਸਰੀਰ ਤੇ ਦੁਸ਼ਟ ਪ੍ਰਭਾਵ-ਡਾ.ਅਰੋੜਾ
ਹਰੀਸ਼ ਮੌਂਗਾ
ਫਿਰੋਜ਼ਪੁਰ, 8 ਜੂਨ, 2022: ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਸਿਵਲ ਸਰਜਨ ਡਾ: ਰਾਜਿੰਦਰ ਅਰੋੜਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੰਬਾਕੂ ਵਿਰੋਧੀ ਪੰਦਰਵਾੜਾ ਅਤੇ ਵਿਸ਼ਵ ਵਾਤਾਵਰਨ ਦਿਵਸ ਦੇ ਤਹਿਤ,ਵਿਭਾਗੀ ਹਿਦਾਇਤਾਂ ਅਨੁਸਾਰ ਸਾਰੀਆਂ ਢੁਕਵੀਆਂ ਕਾਰਵਾਈਆਂ ਜਾਰੀ ਹਨ, ਉਥੇ ਹੋਰ ਸਮੂਹ ਸਿਹਤ ਪ੍ਰੋਗ੍ਰਾਮਾਂ ਨੂੰ ਲਾਗੂ ਕਰਨ ਲਈ ਵੀ ਮੁਕੰਮਲ ਤਵੱਜੋ ਦਿੱਤੀ ਜਾ ਰਹੀ ਹੈ।ਇਸੇ ਸਿਲਸਿਲੇ ਵਿੱਚ ਜ਼ਿਲਾ ਤੰਬਾਕੂ ਕੰਟਰੋਲ ਸੈੱਲ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਹਨ।ਜ਼ਿਲ੍ਹਾ ਮਾਸ ਮੀਡੀਆ ਅਫਸਰ ਰੰਜੀਵ ਸ਼ਰਮਾ ਨੇ ਸਰਕਾਰੀ ਆਈ.ਟੀ.ਆਈ. (ਲੜਕੀਆਂ) ਫਿਰੋਜ਼ਪੁਰ ਵਿਖੇ ਇਕ ਜਾਗਰੂਕਤਾ ਸਭਾ ਦੌਰਾਨ ਜਾਣਕਾਰੀ ਦਿੱਤੀ ਕਿ ਜ਼ਿਲੇ ਅੰਦਰ ਕੋਟਪਾ ਐਕਟ ਨੂੰ ਲਾਗੂ ਕਰਵਾਉਣ ਲਈ ਲਗਾਤਾਰ ਢੁਕਵੀਆਂ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ ਪੰਜਾਬ ਸਰਕਾਰ ਵੱਲੋਂ ਫੂਡ ਸੇਫਟੀ ਐਂਡ ਸਟੈਂਡਰਡ ਐਕਟ 2006 ਅਧੀਨ ਰਾਜ ਵਿੱਚ ਗੁਟਕਾ,ਪਾਨ-ਮਸਾਲਾ,ਫਲੇਵਰਡ ਸੈਂਟਿਡ ਚਬਾਉਣ ਵਾਲਾ ਤੰਬਾਕੂ ਅਤੇ ਕੋਈ ਵੀ ਖਾਣ ਵਾਲਾ ਪਦਾਰਥ,ਜਿਸ ਵਿੱਚ ਤੰਬਾਕੂ ਅਤੇ ਨਿਕੋਟੀਨ ਹੋਵੇ ਨੂੰ ਬਣਾਉਣਾ, ਜਮ੍ਹਾ ਕਰਨ ਵੇਚਣ ਅਤੇ ਵੰਡਣ ਦੇ ਪੂਰਨ ਤੌਰ ਤੇ ਪਾਬੰਦੀ ਲਗਾਈ ਗਈ ਹੈ,
ਉਨ੍ਹਾ ਕਿਹਾ ਕਿ ਜਨਤਕ ਸਥਾਨਾਂ ਤੇ ਤੰਬਾਕੂ ਸੇਵਨ ਇੱਕ ਸਜ਼ਾਯੋਗ ਅਪਰਾਧ ਹੈ ਅਤੇ ਵਿਭਾਗ ਵੱਲੋਂ ਸਮੇ ਸਮੇ ਤੇ ਇਸ ਸਬੰਦੀ ਚਲਾਨ ਵੀ ਕੱਟੇ ਜਾਂਦੇ ਹਨ।ਜ਼ਿਲ੍ਹਾ ਮਾਸ ਮੀਡੀਆ ਅਫਸਰ ਰੰਜੀਵ ਸ਼ਰਮਾ ਨੇ ਅੱਗੇ ਖੁਲਾਸਾ ਕੀਤਾ ਕਿ ਤੰਬਾਕੂ ਦੇ ਸੇਵਨ ਕਾਰਨ ਹਰ ਸਾਲ ਦੁਨੀਆਂ ਭਰ ਵਿੱਚ ਲੱਖਾਂ ਲੋਕ ਕੈਂਸਰ ਕਾਰਨ ਮਰਦੇ ਹਨ, ਇਸ ਲਈ ਤੰਬਾਕੂਨੋਸ਼ੀ ਨਾਲ ਹੋਣ ਵਾਲੇ ਨੁਕਸਾਨਾਂ ਤੋਂ ਜਾਣੂ ਹੋਣਾ ਬਹੁਤ ਜ਼ਰੂਰੀ ਹੈ।ਮੂੰਹ ਦਾ ਕੈਂਸਰ ਨਾਲ ਸਬੰਧਤ ਬਿਮਾਰੀਆਂ ਵਿੱਚ ਵਾਧਾ ਜ਼ਿਆਦਾਤਰ ਸਿਗਰਟਨੋਸ਼ੀ ਕਾਰਨ ਹੁੰਦਾ ਹੈ।ਤੰਬਾਕੂ ਸੇਵਨ ਸਮੁੱਚੇ ਮਨੁੱਖੀ ਸ਼ਰੀਰ ਤੇ ਬਹੁਤ ਮਾੜੇ ਪ੍ਰਭਾਵ ਪਾਉਂਦਾ ਹੈ।ਇਸ ਦੀ ਵਰਤੋਂ ਨਾਲ ਦਿਲ,ਦਿਮਾਗ,ਗੁਰਦਿਆਂ,ਮਿਹਦੇ ,ਸਾਹ ਪ੍ਰਣਾਲੀ ਅਤੇ ਪ੍ਰਜਨਣ ਪ੍ਰਣਾਲੀ ਤੇ ਮਾਰੂ ਪ੍ਰਭਾਵ ਪੈਂਦੇ ਹਨ।ਤੰਬਾਕੂ ਸੇਵਨ ਮੂੰਹ ਅਤੇ ਫੇਫੜਿਆਂ ਦੇ ਕੈਂਸਰ ਦਾ ਕਾਰਨ ਵੀ ਬਣਦਾ ਹੈ।ਤੰਬਾਕੂ ਸੇਵਨ ਨਾਲ ਸ਼ਰੀਰ ਦੀ ਇਮੂਨਿਟੀ ਘੱਟਦੀ ਹੈ ਅਤੇ ਇਸਦਾ ਲੰਬਾ ਸਮਾਂ ਸੇਵਨ ਸਮੁੱਚੀ ਸਿਹਤ ਵਿੱਚ ਨਿਘਾਰ ਦਾ ਕਾਰਨ ਬਣਦਾ ਹੈ।ਜੇਕਰ ਕੋਵਿਡ-19 ਦੇ ਸੰਦਰਭ ਵਿੱਚ ਗੱਲ ਕੀਤੀ ਜਾਵੇ ਤਾਂ ਜਿੱਥੇ ਤੰਬਾਕੂ ਸੇਵਨ ਨਾਲ ਘਟੀ ਹੋਈ ਇਮੂਨਿਟੀ ਕਰੋਨਾ ਕੇਸਾਂ ਵਿੱਚ ਘਾਤਕ ਸਾਬਿਤ ਹੁੰਦੀ ਹੈ ਉਥੇ ਮੂੰਹ ਰਾਹੀਂ ਚਬਾ ਕੇ ਤੰਬਾਕੂ ਸੇਵਨ ਕਰਨ ਵਾਲ ਵਿਅਕਤੀਆਂ ਨੂੰ ਵਾਰ ਵਾਰ ਥੁੱਕਣਾ ਪੈਂਦਾ ਜੋ ਕਰੋਨਾ ਰੋਗ ਦੇ ਫੇਲਣ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਹੈ।ਜ਼ਿਲ੍ਹਾ ਮਾਸ ਮੀਡੀਆ ਅਫਸਰ ਰੰਜੀਵ ਸ਼ਰਮਾ ਨੇ ਕਿਹਾ ਜ਼ਿਲਾ ਹਸਪਤਾਲ ਫਿਰੋਜ਼ਪੁਰ ਵਿਖੇ ਤੰਬਾਕੂ ਸੇਵਨ ਛੁਡਾੳਣ ਲਈ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਮੁਫਤ ਉਪਲੱਬਧ ਹਨ।ਇੱਥੇ ਮੁਫਤ ਕਾਊਸਲਿੰਗ ਅਤੇ ਦਵਾਈਆਂ ਦੀ ਸਹੂਲਤ ਮੁਹੱਈਆ ਕਰਵਾਈ ਜਾਂਦੀ ਹੈ।ਉਹਨਾ ਇਹ ਵੀ ਕਿਹਾ ਕਿ ਕੋਈ ਵੀ ਵਿਅਕਤੀ ਮਜ਼ਬੂਤ ਇੱਛਾਸ਼ਕਤੀ ਅਤੇ ਢੁਕਵੇ ਡਾਕਟਰੀ ਇਲਾਜ਼ ਨਾਲ ਤੰਬਾਕੂ ਸੇਵਨ ਦੀ ਭੈੜੀ ਆਦਤ ਤੋਂ ਛੁਟਕਾਰਾ ਪਾ ਸਕਦਾ ਹੈ।ਇਸ ਤੋਂ ਇਲਾਵਾ ਮੌਜੂਦ ਸਮੂਹ ਵਿਦਿਆਰਥੀਆਂ ਨੂੰ ਤੰਬਾਕੂ ਸੇਵਨ ਵਿਰੁੱਧ ਸਹੁੰ ਚੁਕਵਾਈ ਗਈ।ਇਸ ਤੋਂ ਇਲਾਵਾ ਹਾਜ਼ਰੀਨਾਂ ਵੱਲੋਂ ਪੌਦੇ ਲਗਾ ਕੇ ਵਾਤਾਵਰਨ ਨੂੰ ਬਚਾਉਣ ਲਈ ਸੰਦੇਸ਼ ਦਿੱਤਾ।
ਇਸ ਤੋਂ ਇਲਾਵਾ ਜ਼ਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਰਜਨੀਕ ਕੌਰ ਵੱਲੋਂ ਜਾਗਰੂਕਤਾ ਸਭਾ ਦੌਰਾਨ ਹਾਜ਼ਰੀਨ ਵਿਦਿਆਰਥਣਾਂ ਨੂੰ ਅਪੀਲ ਕੀਤੀ ਗਈ ਕਿ ਵਿਦਿਆਰਥਣਾਂ ਰੁੱਖ-ਬੂਟੇ ਜ਼ਰੂਰ ਲਗਾਉਣ ਅਤੇ ਉਹਨਾਂ ਦੀ ਸਾਂਭ ਸੰਭਾਲ ਵੀ ਜ਼ਰੂਰ ਕਰਨ,ਕਿਉਂ ਕਿ ਕੋਵਿੰਡ ਦੇ ਦੌਰਾਨ ਮਨੁੱਖ ਨੂੰ ਕਿਸ ਤਰ੍ਹਾਂ ਆਕਸੀਜਨ ਦੀ ਕਮੀ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।ਇਸ ਲਈ ਹੁਣ ਸਾਡੇ ਕੋਲ ਮੌਕਾ ਹੈ ਅਸੀਂ ਆਪਣੇ ਇਸ ਵਾਤਾਵਰਣ ਨੂੰ ਹਰਿਆ ਭਰਿਆ ਅਤੇ ਖੁਸ਼ਹਾਲ ਬਣਾਉਣ ਲਈ ਧਰਤੀ ਦੀ ਸਾਂਭ ਸੰਭਾਲ ਜ਼ਰੂਰ ਕਰੀਏ ਅਤੇ ਰੁੱਖ-ਬੂਟੇ ਲਗਾ ਕੇ ਇਸ ਵਾਤਾਵਰਨ ਅਤੇ ਧਰਤੀ ਨੂੰ ਬਚਾਉਣ ਵਿੱਚ ਆਪਣਾ ਯੋਗਦਾਨ ਪਾਈਏ।ਵਿਸ਼ਵ ਸਿਹਤ ਸੰਗਠਨ ਵੱਲੋਂ(ਇੱਕ ਧਰਤੀ ਹੈ )ਦਿੱਤਾ ਗਿਆ ਹੈ।ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਕੋਈ ਵੀ ਵਿਅਕਤੀ ਅਜਿਹਾ ਨਹੀਂ ਹੋਵੇਗਾ ਜਿਸ ਨੂੰ ਰੁੱਖਾਂ ਦੇ ਫ਼ਾਇਦੇ ਅਤੇ ਲਾਭਦਾਇਕ ਬਾਰੇ ਜਾਣਕਾਰੀ ਨਹੀ ਹੋਵੇਗੀ।ਜ਼ਿਲ੍ਹਾ ਬੀ.ਸੀ.ਸੀ.ਰਜਨੀਕ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਗਲੋਬਲ ਵਾਰਮਿੰਗ ਵਿੱਚ ਵਾਧਾ ਹੋ ਰਿਹਾ ਹੈ ਜਿਸ ਨਾਲ ਧਰੂਵਾ ਦੀ ਬਰਫ ਪਿਘਲ ਰਹੀ ਹੈ।ਜੇਕਰ ਧਰਤੀ ਨੂੰ ਬਚਾਉਣ ਵਾਲੇ ਪਾਸੇ ਧਿਆਨ ਨਾ ਦਿੱਤਾ ਗਿਆ ਤਾਂ ਸੰਮੂਦਰਾਂ ਦੇ ਪਾਣੀ ਦਾ ਪੱਧਰ ਉੱਚਾ ਹੋ ਜਾਵੇਗਾ ਅਤੇ ਨੇੜੇ ਦੇ ਇਲਾਕੇ ਇਸ ਵਿੱਚ ਡੁੱਬ ਜਾਣਗੇ।ਅੱਜ ਅਸੀਂ ਦੇਖ ਰਹੇਂ ਹਾਂ ਕਿ ਸਾਡਾ ਸੁਰੱਖਿਆ ਕਵਚ ਉਜੋਨ ਵਿੱਚ ਛੇਕ ਹੋ ਚੁੱਕਿਆ ਹੈ ਜਿਸ ਨਾਲ ਪਰਾਂਵੈਂਗਨੀ ਕਿਰਨਾਂ ਧਰਤੀ ਤੇ ਕੈਂਸਰ ਵਰਗੇ ਰੋਗ ਫੈਲਾ ਰਹੀਆਂ ਹਨ। ਗਰੀਨ ਹਾਊਸ ਪ੍ਰਭਾਵ ਵਿੱਚ ਵਾਧਾ ਹੋ ਰਿਹਾ ਹੈ। ਇਸ ਤੋਂ ਭਾਵ ਇਹ ਹੈ ਕਿ ਕਾਰਬਨਡਾਇਆਕਸਾਈਡ ਗੈਸ ਦੀ ਹਵਾ ਵਿੱਚ ਮਾਤਰਾ 0.03 % ਤੋਂ ਵੱਧ ਰਹੀ ਹੈ। ਇਹੀ ਵੱਧ ਗਰਮੀ ਨੂੰ ਵਧਾਉਣ ਦਾ ਵੱਧ ਕਾਰਨ ਬਣਦਾ ਜਾ ਰਿਹਾ ਹੈ।ਇਸ ਦੀ ਰੁੱਖ ਕਾਰਬਨ ਡਾਈਆਕਸਾਈਡ ਨੂੰ ਸੋਖ ਕੇ ਆਕਸੀਜਨ ਪੈਦਾ ਕਰਦੇ ਹਨ ਅਤੇ ਆਕਸੀਜਨ ਸਾਡੇ ਲਈ ਸਭ ਤੋਂ ਮਹੱਤਵਪੂਰਨ ਤੱਤ ਵਿੱਚੋਂ ਇੱਕ ਹੈ।
ਇਸ ਤੋਂ ਇਲਾਵਾ ਸੰਸਥਾ ਦੇ ਸਟਾਫ ਮੈਂਬਰਾਂ ਅਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਵਿਸ਼ਵ ਵਾਤਾਵਰਨ ਦਿਵਸ ਦੇ ਮੌਕਾ ਤੇ ਵਾਤਾਵਰਣ ਨੂੰ ਬਚਾਉਣ ਲਈ ਰੁੱਖ ਲਗਾ ਕੇ ਵਾਤਾਵਰਨ ਬਚਾਉਣ ਦਾ ਸੰਦੇਸ਼ ਦਿੱਤਾ।ਮੈਡਮ ਪ੍ਰਵੀਨ ਨੇ ਕਿਹਾ ਕਿ ਵਾਤਾਵਰਨ ਨੂੰ ਬਚਾਉਣ ਲਈ ਹਰ ਕਿਸੇ ਨੂੰ ਆਪਣੇ ਪੱਧਰ ‘ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ।ਇਸ ਦੇ ਨਾਲ ਹੀ ਲੋਕਾਂ ਵਿੱਚ ਵਾਤਾਵਰਨ ਪ੍ਰਦੂਸ਼ਣ, ਜਲਵਾਯੂ ਪਰਿਵਰਤਨ, ਗ੍ਰੀਨ ਹਾਊਸ ਪ੍ਰਭਾਵ, ਗਲੋਬਲ ਵਾਰਮਿੰਗ, ‘ਬਲੈਕ ਹੋਲ’ ਪ੍ਰਭਾਵ ਆਦਿ