ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਕੋਰਸ ਪੂਰਾ ਕਰ ਚੁੱਕੇ ਇਲੈਕਟ੍ਰੀਸ਼ਨਾਂ ਨੂੰ ਮੁਫ਼ਤ ਕਿੱਟਾਂ ਦੀ ਵੰਡ
ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਕੋਰਸ ਪੂਰਾ ਕਰ ਚੁੱਕੇ ਇਲੈਕਟ੍ਰੀਸ਼ਨਾਂ ਨੂੰ ਮੁਫ਼ਤ ਕਿੱਟਾਂ ਦੀ ਵੰਡ
ਫ਼ਿਰੋਜ਼ਪੁਰ, 23 ਅਕਤੂਬਰ 2024: ਪੰਜਾਬ ਸਰਕਾਰ ਦੁਆਰਾ ਵੱਧ ਤੋਂ ਵੱਧ ਹੁਨਰ ਅਤੇ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਮੰਤਵ ਨੂੰ ਮੁੱਖ ਰੱਖਦੇ ਹੋਏ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਦੀ ਅਗਵਾਈ ਹੇਠ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਫ਼ਿਰੋਜ਼ਪੁਰ ਵੱਲੋਂ ਅਹਿਮ ਉਪਰਾਲਾ ਕਰਦੇ ਹੋਏ ਆਈ.ਸੀ.ਆਈ. ਫਾਊਂਡੇਸ਼ਨ ਦੇ ਸਹਿਯੋਗ ਨਾਲ ਸਤੰਬਰ-ਅਕਤੂਬਰ 2024 ਦੌਰਾਨ ਪਿੰਡ ਚੁੱਗੇ ਹਜ਼ਾਰਾ ਸਿੰਘ ਵਾਲਾ ਦੇ ਪੰਚਾਇਤ ਘਰ ਵਿਖੇ ਇਲੈਕਟ੍ਰੀਸ਼ਨ ਦਾ ਮੁਫ਼ਤ ਕੋਰਸ ਕਰਵਾਇਆ ਗਿਆ। ਕੋਰਸ ਦੌਰਾਨ ਪ੍ਰਾਰਥੀਆਂ ਨੂੰ ਇਲੈਕਟ੍ਰੀਸ਼ਨ ਦੇ ਕੰਮ ਦੀ ਪ੍ਰੈਕਟੀਕਲ ਸਿਖਲਾਈ ਦਿੱਤੀ ਗਈ।
ਪ੍ਰੋਗਰਾਮ ਲਈ ਸ੍ਰੀ ਗੁਰਜੰਟ ਸਿੰਘ ਪਲੇਸਮੈਂਟ ਅਫ਼ਸਰ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ ਅਤੇ ਹਾਜ਼ਰ ਪ੍ਰਾਰਥੀਆਂ ਦੀ ਹੌਸਲਾ ਅਫ਼ਜਾਈ ਕੀਤੀ। ਇਸ ਕੋਰਸ ਵਿੱਚ 25 ਬੱਚਿਆਂ ਨੇ ਭਾਗ ਲਿਆ। ਕੋਰਸ ਪੁਰਾ ਕਰਨ ਵਾਲੇ ਪ੍ਰਾਰਥੀਆਂ ਨੂੰ ਮਿਤੀ 22 ਅਕਤੂਬਰ ਨੂੰ ਪਿੰਡ ਚੁੱਗੇ ਹਜ਼ਾਰਾ ਸਿੰਘ ਵਾਲਾ ਦੇ ਪੰਚਾਇਤ ਘਰ ਵਿਖੇ ਪ੍ਰੋਗਰਾਮ ਦੌਰਾਨ ਮੁਫਤ ਇਲੈਕਟ੍ਰੀਸ਼ਨ ਕਿੱਟਾਂ ਦੀ ਵੰਡ ਕੀਤੀ ਗਈ। ਗੁਰਜੰਟ ਸਿੰਘ ਵੱਲੋ ਪ੍ਰਾਰਥੀਆਂ ਨੂੰ ਬਿਊਰੋ ਦੀਆਂ ਸੇਵਾਵਾਂ ਬਾਰੇ ਦਸਿਆ ਗਿਆ ਅਤੇ ਸਵੈ-ਰੋਜ਼ਗਾਰ ਸਕੀਮਾਂ ਸਬੰਧੀ ਅਗਵਾਈ ਦਿੱਤੀ ਗਈ ਤਾਂ ਜੋ ਕਿੱਤੇ ਸਬੰਧੀ ਜਾਣਕਾਰੀ ਹਾਸਿਲ ਕਰਕੇ ਅਤੇ ਸਰਕਾਰ ਦੀਆਂ ਸਕੀਮਾਂ ਦਾ ਲਾਭ ਲੈਂਦੇ ਹੋਏ ਪ੍ਰਾਰਥੀ ਆਪਣੇ ਪੈਰਾਂ ਤੇ ਖੜ੍ਹੇ ਹੋ ਸਕਣ।
ਇਸ ਮੌਕੇ ਸ਼੍ਰੀ ਨਵਦੀਪ ਅਸੀਜਾ ਪੀ.ਐਸ.ਡੀ.ਐਮ., ਸ਼੍ਰੀ ਬਿੱਲਾ ਸਿੰਘ ਸਰਪੰਚ, ਸ਼੍ਰੀ ਮੁਖਤਿਆਰ ਸਿੰਘ, ਸ਼੍ਰੀ ਵਰਿੰਦਰ ਸਿੰਘ ਡਿਵੈਲਪਮੈਂਟ ਅਫਸਰ, ਸ਼੍ਰੀ ਗੁਰਵਿੰਦਰ ਸਿੰਘ ਡਿਵੈਲਪਮੈਂਟ ਅਫਸਰ, ਟ੍ਰੇਨਰ ਸ਼੍ਰੀ ਜਗਤਾਰ ਸਿੰਘ ਆਦਿ ਹਾਜ਼ਰ ਸਨ।