Ferozepur News
ਜ਼ਿਲ੍ਹਾ ਫੈਂਸਿੰਗ ਚੈਂਪਿਅਨਸ਼ਿਪ 2024 ਦਾ ਸਫਲਤਾਪੂਰਵਕ ਆਯੋਜਨ ਵਿਵੇਕਾਨੰਦ ਵਰਲਡ ਸਕੂਲ ਵਿੱਚ ਕੀਤਾ ਗਿਆ
ਜ਼ਿਲ੍ਹਾ ਫੈਂਸਿੰਗ ਚੈਂਪਿਅਨਸ਼ਿਪ 2024 ਦਾ ਸਫਲਤਾਪੂਰਵਕ ਆਯੋਜਨ ਵਿਵੇਕਾਨੰਦ ਵਰਲਡ ਸਕੂਲ ਵਿੱਚ ਕੀਤਾ ਗਿਆ।
ਇਸ ਮੌਕੇ ਦੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਸਕੂਲ ਦੇ ਡਾਇਰੈਕਟਰ ਡਾ. ਐਸ. ਐਨ. ਰੁਦ੍ਰਾ ਨੇ ਦੱਸਿਆ ਕਿ ਅੱਜ ਸਕੂਲ ਵਿੱਚ ਜ਼ਿਲ੍ਹਾ ਫੈਂਸਿੰਗ ਐਸੋਸੀਏਸ਼ਨ ਵੱਲੋਂ ਇਸ ਚੈਂਪਿਅਨਸ਼ਿਪ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਤੋਂ ਆਏ ਵਿਦਿਆਰਥੀਆਂ ਨੇ ਇਸ ਫੈਂਸਿੰਗ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਇਸ ਮੁਕਾਬਲੇ ਦੀ ਸ਼ੁਰੂਆਤ ਸਕੂਲ ਦੀ ਪ੍ਰਿੰਸੀਪਲ ਤੇਜਿੰਦਰਪਾਲ ਕੌਰ ਨੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਕੇ ਕੀਤੀ। ਇਸ ਤੋਂ ਬਾਅਦ ਖਿਡਾਰੀਆਂ ਨੇ ਵੱਖ-ਵੱਖ ਸ਼੍ਰੇਣੀਆਂ ਵਿੱਚ ਆਪਣੇ ਹੁਨਰ ਦਿਖਾਏ।
ਵੱਖ-ਵੱਖ ਸ਼੍ਰੇਣੀਆਂ ਵਿੱਚ ਪ੍ਰਮੁੱਖ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਵਿੱਚ ਇਹ ਨਾਮ ਸ਼ਾਮਲ ਹਨ: ਅੰਡਰ-14 ਫਾਇਲ (ਲੜਕੇ) ਸ਼੍ਰੇਣੀ ਵਿੱਚ ਯੁਵਰਾਜ ਸ਼ਰਮਾ ਨੇ ਸੋਨਾ ਜਿੱਤਿਆ, ਜਦਕਿ ਯੁਵਨ ਨੇ ਚਾਂਦੀ ਦਾ ਤਗਮਾਂ ਜਿੱਤਿਆ। ਅੰਡਰ-14 ਫਾਇਲ (ਲੜਕੀਆਂ) ਵਿੱਚ ਗਵੀਨ ਕੌਰ ਨੇ ਸੋਨ, ਅਤੇ ਨਾਇਰਾ ਗੁਪਤਾ ਨੇ ਚਾਂਦੀ ਦਾ ਤਗਮਾ ਜਿੱਤਿਆ। ਅੰਡਰ-14 ਏਪੀ (ਲੜਕੇ) ਵਿੱਚ ਪੁਸ਼ਪ ਨਾਥ ਨੇ ਸੋਨ, ਅਤੇ ਰਿਤਮਨਬੀਰ ਸਿੰਘ ਨੇ ਚਾਂਦੀ ਦਾ ਤਗਮਾ ਜਿੱਤਿਆ, ਜਦਕਿ ਅੰਡਰ-14 ਏਪੀ (ਲੜਕੀਆਂ) ਵਿੱਚ ਜੈਰੀਤ ਕੌਰ ਨੇ ਸੋਨ ਦਾ ਤਗਮਾ ਜਿੱਤਿਆ । ਅੰਡਰ-17 ਫਾਇਲ (ਲੜਕੇ) ਵਿੱਚ ਯੁਵਰਾਜ ਸ਼ਰਮਾ ਨੇ ਸੋਨ, ਅਤੇ ਤੇਜਸ ਨੇ ਚਾਂਦੀ ਦਾ ਤਗਮਾ ਜਿੱਤਿਆ । ਅੰਡਰ-17 ਫਾਇਲ (ਲੜਕੀਆਂ) ਵਿੱਚ ਸੁਨਾਖ਼ਸ਼ੀ ਨੇ ਸੋਨ, ਸੁਖਵੀਰ ਕੌਰ ਨੇ ਚਾਂਦੀ, ਅਤੇ ਸਨੇਹਾ ਨੇ ਕਾਂਸੀ ਦਾ ਤਗਮਾ ਜਿੱਤਿਆ। ਅੰਡਰ-17 ਏਪੀ (ਲੜਕੇ) ਵਿੱਚ ਰਿਤਮਨਬੀਰ ਸਿੰਘ ਨੇ ਸੋਨ, ਪੂਸ਼ਪ ਨਾਥ ਨੇ ਚਾਂਦੀ, ਜਦਕਿ ਅਕਸ਼ ਖੁਰਾਨਾ ਅਤੇ ਸਿਮਰਜੀਤ ਸਿੰਘ ਨੇ ਕਾਂਸੀ ਦਾ ਤਗਮਾ ਜਿੱਤਿਆ। ਅੰਡਰ-17 ਏਪੀ (ਲੜਕੀਆਂ) ਵਿੱਚ ਜੈਰੀਤ ਕੌਰ ਨੇ ਸੋਨ, ਤਨਿਸ਼ਕਾ ਚੋਪੜਾ ਨੇ ਚਾਂਦੀ, ਅਤੇ ਰੁਕਸਾਨਾ ਨੇ ਕਾਂਸੀ ਦਾ ਤਗਮਾ ਜਿੱਤਿਆ। ਅੰਡਰ-21 ਫਾਇਲ (ਲੜਕੇ) ਵਿੱਚ ਤੇਜਸ ਨੇ ਸੋਨ, ਯੁਵਰਾਜ ਸ਼ਰਮਾ ਨੇ ਚਾਂਦੀ, ਅਤੇ ਪ੍ਰਖਰ ਮਹਿਰ ਅਤੇ ਪੁਰਸ਼ੋਤਮ ਸਿੰਘ ਨੇ ਕਾਂਸੀ ਦਾ ਤਗਮਾ ਜਿੱਤਿਆ। ਅੰਡਰ-21 ਫਾਇਲ (ਲੜਕੀਆਂ) ਵਿੱਚ ਸੁਖਵੀਰ ਕੌਰ ਨੇ ਸੋਨ, ਸੁਨਾਖ਼ਸ਼ੀ ਨੇ ਚਾਂਦੀ, ਅਤੇ ਸਨੇਹਾ ਨੇ ਕਾਂਸੀ ਦਾ ਤਗਮਾ ਜਿੱਤਿਆ। ਅੰਡਰ-21 ਏਪੀ (ਲੜਕੇ) ਵਿੱਚ ਜਸਕਰਨ ਸਿੰਘ ਨੇ ਸੋਨ, ਕਰਨਪ੍ਰੀਤ ਸਿੰਘ ਨੇ ਚਾਂਦੀ, ਜਦਕਿ ਸਿਮਰਜੀਤ ਸਿੰਘ ਅਤੇ ਕਰਨਬੀਰ ਸਿੰਘ ਨੇ ਕਾਂਸੀ ਦਾ ਤਗਮਾ ਜਿੱਤਿਆ। ਅੰਡਰ-21 ਏਪੀ (ਲੜਕੀਆਂ) ਵਿੱਚ ਰੁਬਾਬ ਸ਼ਰਮਾ ਨੇ ਸੋਨ, ਪ੍ਰਿਆ ਨੇ ਚਾਂਦੀ, ਅਤੇ ਪਲਚਿਨ ਸ਼ਰਮਾ ਅਤੇ ਰੁਕਸਾਨਾ ਨੇ ਕਾਂਸੀ ਦਾ ਤਗਮਾ ਜਿੱਤਿਆ। ਸੀਨੀਅਰ ਲੜਕੇ ਫਾਇਲ ਵਿੱਚ ਬਚੀਤਰ ਸਿੰਘ ਨੇ ਸੋਨ, ਰਮਦੀਪ ਸਿੰਘ ਨੇ ਚਾਂਦੀ, ਜਦਕਿ ਆਰਯਨ ਕੰਬੋਜ ਅਤੇ ਗੁਰਪ੍ਰੀਤ ਸਿੰਘ ਹੰਦਾ ਨੇ ਕਾਂਸੀ ਦਾ ਤਗਮਾ ਜਿੱਤਿਆ। ਸੀਨੀਅਰ ਲੜਕੀਆਂ ਫਾਇਲ ਵਿੱਚ ਮਹਕ ਕੰਬੋਜ ਨੇ ਸੋਨ, ਅਤੇ ਪਰਮਜੀਤ ਕੌਰ ਨੇ ਚਾਂਦੀ ਦਾ ਤਗਮਾ ਜਿੱਤਿਆ । ਸੀਨੀਅਰ ਲੜਕੇ ਏਪੀ ਵਿੱਚ ਦਲਜੀਤ ਨੇ ਸੋਨ, ਲਵਪ੍ਰੀਤ ਨੇ ਚਾਂਦੀ, ਜਦਕਿ ਕਰਨਬੀਰ ਸਿੰਘ ਅਤੇ ਭੂਪਿੰਦਰ ਨੇ ਕਾਂਸੀ ਦਾ ਤਗਮਾ ਜਿੱਤਿਆ। ਸੀਨੀਅਰ ਲੜਕੀਆਂ ਏਪੀ ਵਿੱਚ ਰੁਬਾਬ ਸ਼ਰਮਾ ਨੇ ਸੋਨ, ਗਗਨਦੀਪ ਨੇ ਚਾਂਦੀ, ਅਤੇ ਰਿਆ ਕੰਬੋਜ ਨੇ ਕਾਂਸੀ ਦਾ ਤਗਮਾ ਜਿੱਤਿਆ। ਸੀਨੀਅਰ ਲੜਕੇ ਸੇਬਰ ਵਿੱਚ ਬਲਵਿੰਦਰ ਸਿੰਘ ਨੇ ਸੋਨ ਤਗਮਾ ਜਿੱਤਿਆ ।
ਵਿਵੇਕਾਨੰਦ ਵਰਲਡ ਸਕੂਲ ਦੀ ਪ੍ਰਿੰਸੀਪਲ ਤੇਜਿੰਦਰਪਾਲ ਕੌਰ ਨੇ ਜ਼ਿਲ੍ਹਾ ਫੈਂਸਿੰਗ ਐਸੋਸੀਏਸ਼ਨ ਦੇ ਚੇਅਰਮੈਨ ਗਗਨਦੀਪ ਸਿੰਘਾਲ, ਪ੍ਰਧਾਨ ਸਮੀਰ ਮਿੱਤਲ ਨੂੰ ਇਸ ਮੁਕਾਬਲੇ ਦੇ ਸਫਲਤਾਪੂਰਵਕ ਆਯੋਜਨ ਲਈ ਵਧਾਈ ਦਿੱਤੀ। ਖਿਡਾਰੀਆਂ ਨੂੰ ਪ੍ਰੋਤਸਾਹਿਤ ਕਰਦਿਆਂ, ਉਨ੍ਹਾਂ ਕਿਹਾ, “ਸਾਡੇ ਵਿਦਿਆਲਯ ਵਿੱਚ ਆਯੋਜਿਤ ਕੀਤੀ ਗਈ ਇਸ ਚੈਂਪਿਅਨਸ਼ਿਪ ਨੇ ਨਾ ਸਿਰਫ ਖਿਡਾਰੀਆਂ ਦੀ ਪ੍ਰਤਿਭਾ ਨੂੰ ਉਭਾਰਿਆ ਹੈ, ਸਗੋਂ ਖੇਡ ਪ੍ਰਤੀ ਉਨ੍ਹਾਂ ਦੀ ਮਿਹਨਤ ਅਤੇ ਸਮਰਪਣ ਨੂੰ ਵੀ ਸਨਮਾਨਿਤ ਕੀਤਾ ਹੈ। ਅਸੀਂ ਸਾਰੇ ਜੇਤੂਆਂ ਅਤੇ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੰਦੇ ਹਾਂ। ਇਸ ਆਯੋਜਨ ਰਾਹੀਂ ਅਸੀਂ ਯੁਵਾ ਖਿਡਾਰੀਆਂ ਨੂੰ ਪ੍ਰੇਰਿਤ ਕਰਨਾ ਚਾਹੁੰਦੇ ਹਾਂ ਕਿ ਉਹ ਆਪਣੀ ਮਿਹਨਤ ਅਤੇ ਲਗਨ ਨਾਲ ਨਾ ਸਿਰਫ ਆਪਣੇ ਵਿਅਕਤੀਗਤ ਲਕਸ਼ਾਂ ਨੂੰ ਹਾਸਲ ਕਰਨ, ਸਗੋਂ ਸਮਾਜ ਵਿੱਚ ਵੀ ਖੇਡ ਦੀ ਭਾਵਨਾ ਨੂੰ ਵਧਾਵਨ।”
ਇਸ ਮੌਕੇ ‘ਤੇ ਦਵਿੰਦਰਨਾਥ ਸ਼ਰਮਾ, ਗੌਰਵ ਠਾਕੁਰ, ਦਰਸ਼ਨ ਸਿੰਘ ਸਿੱਧੂ, ਰੁਸਤਮਪ੍ਰੀਤ ਸਿੰਘ, ਪਲਵਿੰਦਰ ਸਿੰਘ, ਬੂਟਾ ਸਿੰਘ, ਅੰਗਰੇਜ਼ ਸਿੰਘ, ਗੁਰਪ੍ਰੀਤ ਸਿੰਘ, ਸੰਜੇ ਖੁਰਾਨਾ, ਨੰਦਿਨੀ ਗੁਪਤਾ, ਰਾਜੇਸ਼ ਚੋਪੜਾ, ਮੰਜੂ ਬਾਲਾ, ਸੁਰਜੀਤ ਸਿੰਘ, ਮੰਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਮੌਜੂਦ ਸਨ।