Ferozepur News
ਜ਼ਿਲ੍ਹਾ ਫਿਰੋਜ਼ਪੁਰ ਦੇ ਸਰਕਾਰੀ ਸਕੂਲਾਂ ਦੇ 71 ਵਿਦਿਆਰਥੀਆਂ ਨੇ ਪਾਸ ਕੀਤਾ ਨੈਸ਼ਨਲ ਮੀਨਸ ਕਮ ਮੈਰਿਟ ਸਕਾਲਰਸ਼ਿੱਪ ਟੈਸਟ
ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਮੈਰਿਟ ਵਿੱਚ ਆਉਣਾ ਬਹੁਤ ਮਾਣ ਵਾਲੀ ਗੱਲ - ਚਮਕੌਰ ਸਿੰਘ, ਪ੍ਰਗਟ ਸਿੰਘ ਬਰਾੜ
ਜ਼ਿਲ੍ਹਾ ਫਿਰੋਜ਼ਪੁਰ ਦੇ ਸਰਕਾਰੀ ਸਕੂਲਾਂ ਦੇ 71 ਵਿਦਿਆਰਥੀਆਂ ਨੇ ਪਾਸ ਕੀਤਾ ਨੈਸ਼ਨਲ ਮੀਨਸ ਕਮ ਮੈਰਿਟ ਸਕਾਲਰਸ਼ਿੱਪ ਟੈਸਟ
ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਮੈਰਿਟ ਵਿੱਚ ਆਉਣਾ ਬਹੁਤ ਮਾਣ ਵਾਲੀ ਗੱਲ – ਚਮਕੌਰ ਸਿੰਘ, ਪ੍ਰਗਟ ਸਿੰਘ ਬਰਾੜ
ਫਿਰੋਜਪੁਰ 6 ਜੁਲਾਈ, 2023: ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਵਿੱਚ ਅਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇਣ ਲਈ ਕੇਂਦਰ ਸਰਕਾਰ ਨੇ ਨੈਸ਼ਨਲ ਮੀਨਸ ਕਮ ਮੈਰਿਟ ਸਕਾਲਰਸ਼ਿੱਪ ਟੈਸਟ ਸ਼ੁਰੂ ਕੀਤਾ ਹੋਇਆ ਹੈ, ਜਿਸ ਵਿਚ ਅਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ 1000 ਰੁਪਏ ਪ੍ਰਤੀ ਮਹੀਨਾ , 12000 ਰੁਪਏ ਸਲਾਨਾ ਵਜੀਫਾ ਰਾਸ਼ੀ ਮਿਲੇਗੀ, ਜਿਸਦਾ ਨਤੀਜਾ ਪਿਛਲੇ ਦਿਨੀਂ ਘੋਸ਼ਿਤ ਕੀਤਾ ਗਿਆ ਹੈ।ਇਸ ਟੈਸਟ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਦੇ 71 ਵਿਦਿਆਰਥੀਆਂ ਨੇ ਮੈਰਿਟ ਸਥਾਨ ਹਾਸਲ ਕਰਕੇ ਆਪਣੇ ਜ਼ਿਲੇ ਫਿਰੋਜ਼ਪੁਰ, ਆਪਣੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ।ਜ਼ਿਲੇ ਵਿੱਚ ਪਹਿਲਾਂ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੀਆਂ ਪਹਿਲਵਾਨ ਨੇ ਪ੍ਰਾਪਤ ਕੀਤਾ ਜਿੰਨਾ ਦੇ ਸਭ ਤੋਂ ਜ਼ਿਆਦਾ ਮੈਰਿਟ ਵਿੱਚ ਰਹਿਣ ਵਾਲੇ 14 ਵਿਦਿਆਰਥੀ ਹਨ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਾਈ ਫੇਮੇਕੇ ਨੇ ਦੂਸਰੇ ਸਥਾਨ ਤੇ ਰਹਿ ਕੇ 13 ਵਿਦਿਆਰਥੀ ਮੈਰਿਟ ਵਿੱਚ ਆਏ ਅਤੇ ਸਰਕਾਰੀ ਹਾਈ ਸਕੂਲ ਛਾਂਗਾ ਰਾਏ ਉਤਾੜ ਨੇ ਤੀਸਰੇ ਸਥਾਨ ਤੇ ਰਹਿ ਕੇ 8 ਵਿਦਿਆਰਥੀ ਮੈਰਿਟ ਵਿੱਚ ਆਏ। ਜ਼ਿਲੇ ਫਿਰੋਜ਼ਪੁਰ ਵਿਚੋ ਅੰਕਾਂ ਦੇ ਅਧਾਰ ਤੇ ਅਨਮੋਲ ਪ੍ਰੀਤ ਕੋਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜੀਰਾ ਨੇ ਜ਼ਿਲੇ ਫਿਰੋਜ਼ਪੁਰ ਵਿਚੋ ਪਹਿਲਾਂ ਸਥਾਨ, ਜਸਪ੍ਰੀਤ ਕੋਰ ਸਰਕਾਰੀ ਹਾਈ ਸਕੂਲ ਪੀਰ ਇਸਮਾਈਲ ਖਾਂ ਨੇ ਦੂਸਰਾ ਸਥਾਨ ਅਤੇ ਪਾਇਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਾਈ ਫੇਮੇਕੇ ਨੇ ਤੀਸਰਾ ਸਥਾਨ ਹਾਸਲ ਕੀਤਾ ਹੈ। ਇਸ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਮਮਦੋਟ ਦੇ 6 ਵਿਦਿਆਰਥੀ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜੀਰਾ ਦੇ 5 ਵਿਦਿਆਰਥੀ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਗੁੱਦੜ ਢੰਡੀ ਦੇ 4 ਵਿਦਿਆਰਥੀ, ਸਰਕਾਰੀ ਹਾਈ ਸਕੂਲ ਪੀਰ ਇਸਮਾਈਲ ਖਾਂ ਦੇ 2 ਵਿਦਿਆਰਥੀ, ਸਰਕਾਰੀ ਹਾਈ ਸਕੂਲ ਮਨਸੂਰ ਦੇਵਾਂ ਦੇ 2 ਵਿਦਿਆਰਥੀ, ਸਰਕਾਰੀ ਹਾਈ ਸਕੂਲ ਬਸਤੀ ਬੇਲਾਾ ਸਿੰੰਘ ਦੇ 2 ਵਿਦਿਆਰਥੀ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਗੁਰੂਹਰਸਹਾਏ ਦੇ 2 ਵਿਦਿਆਰਥੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੋਹਨਗੜ ਦੇ 2 ਵਿਦਿਆਰਥੀ, ਸਰਕਾਰੀ ਮਿਡਲ ਸਕੂਲ ਬੂਈਆ ਵਾਲਾ ਦੇ 2 ਵਿਦਿਆਰਥੀ , ਸਰਕਾਰੀ ਹਾਈ ਸਕੂਲ ਸਤੀਏ ਵਾਲਾਂ ਦਾ 1 ਵਿਦਿਆਰਥੀ, ਸਰਕਾਰੀ ਹਾਈ ਸਕੂਲ ਚੱਕ ਘੁਬਾਈ ਦਾ 1 ਵਿਦਿਆਰਥੀ, ਸਰਕਾਰੀ ਹਾਈ ਸਕੂਲ ਗੁੱਦੜ ਪੰਜ ਗਰਾਈਂ ਦਾ 1 ਵਿਦਿਆਰਥੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਦੇ ਹਾਸ਼ਮ ਦਾ 1 ਵਿਦਿਆਰਥੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਮੱਖੂ 1 ਵਿਦਿਆਰਥੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਜੱਲੇ ਖਾਂ ਦਾ 1 ਵਿਦਿਆਰਥੀ, ਸਰਕਾਰੀ ਮਿਡਲ ਸਕੂਲ ਕਾਮਲ ਵਾਲਾ ਖ਼ੁਰਦ ਦਾ 1 ਵਿਦਿਆਰਥੀ, ਸਰਕਾਰੀ ਮਿਡਲ ਸਕੂਲ ਵਾਸਲ ਮੋਹਨ ਕੇ ਦਾ 1 ਵਿਦਿਆਰਥੀ ਅਤੇ ਸਰਕਾਰੀ ਮਿਡਲ ਸਕੂਲ ਮੋਹਨ ਕੇ ਉਤਾੜ ਦੇ 1 ਵਿਦਿਆਰਥੀ, 2 ਵਿਦਿਆਰਥੀ ਬਸਤੀ ਬੇਲਾਾ ਸਿੰਘ ਨੇ ਸਕਾਲਰਸ਼ਿੱਪ ਟੈਸਟ ਪਾਸ ਕੀਤਾ ਹੈ।ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫਿਰੋਜ਼ਪੁਰ ਚਮਕੋਰ ਸਿੰਘ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫਿਰੋਜ਼ਪੁਰ ਪ੍ਰਗਟ ਸਿੰਘ ਬਰਾੜ ਜੀ ਨੇ ਸਕਾਲਰਸ਼ਿੱਪ ਟੈਸਟ ਪਾਸ ਕਰਨ ਵਾਲੇ ਵਿਦਿਆਰਥੀਆਂ ਦੇ ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇੰਨਾਂ ਵਿਦਿਆਰਥੀਆਂ ਨੇ ਬਹੁਤ ਜ਼ਿਆਦਾ ਮਿਹਨਤ ਕਰਕੇ ਸਕਾਲਰਸ਼ਿੱਪ ਟੈਸਟ ਪਾਸ ਕੀਤਾ ਹੈ ਅਤੇ ਬਾਕੀ ਵਿਦਿਆਰਥੀ ਵੀ ਇੰਨਾ ਵਿਦਿਆਰਥੀਆਂ ਤੋਂ ਪ੍ਰੇਰਨਾ ਲੈ ਕੇ ਪੜਾਈ ਵਿੱਚ ਅੱਗੇ ਵਧਣ।ਜ਼ਿਲ੍ਹਾ ਸਾਇੰਸ ਮੈਂਟਰ ਉਮੇਸ਼ ਕੁਮਾਰ ਨੇ ਕਿਹਾ ਕਿ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਕਿ ਅੱਗੇ ਤੋਂ ਅਸੀਂ ਵਿਦਿਆਰਥੀਆਂ ਨੂੰ ਹੋਰ ਜ਼ਿਆਦਾ ਮਿਹਨਤ ਕਰਵਾ ਕੇ ਇਸ ਸਕਾਲਰਸ਼ਿੱਪ ਟੈਸਟ ਨੂੰ ਪਾਸ ਕਰਨ ਲਈ ਉਤਸ਼ਾਹਿਤ ਕਰਾਂਗੇ