Ferozepur News

ਜਸਵਿੰਦਰ ਸਿੰਘ ਸੰਧੂ ਮੁੜ ਬਣੇ ਪ੍ਰੈਸ ਕਲੱਬ ਦੇ ਪ੍ਰਧਾਨ

ਫ਼ਿਰੋਜ਼ਪੁਰ, 1 ਮਈ ()- ਸਾਲ 2016-17 ਦੌਰਾਨ ਅਤਿ ਸ਼ਲਾਘਾਯੋਗ ਸੇਵਾਵਾਂ ਨਿਭਾਉਣ ਬਦਲੇ 'ਅਜੀਤ' ਉਪ ਦਫ਼ਤਰ ਫ਼ਿਰੋਜ਼ਪੁਰ ਦੇ ਇੰਚਾਰਜ ਜਸਵਿੰਦਰ ਸਿੰਘ ਸੰਧੂ ਨੂੰ ਮੁੜ ਪ੍ਰੈਸ ਕਲੱਬ ਫ਼ਿਰੋਜ਼ਪੁਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਪ੍ਰੈਸ ਕਲੱਬ ਫ਼ਿਰੋਜ਼ਪੁਰ ਦੇ ਪ੍ਰੈਸ ਕਾਨਫਰੰਸ ਹਾਲ 'ਚ ਹੋਈ ਮੀਟਿੰਗ ਦੌਰਾਨ ਕਲੱਬ ਦੇ ਸਮੂਹ ਮੈਂਬਰਾਂ ਨੇ ਸਰਬਸੰਮਤੀ ਨਾਲ ਇਹ ਫੈਸਲਾ ਲਿਆ। ਮੀਟਿੰਗ ਦੌਰਾਨ ਜਸਵਿੰਦਰ ਸਿੰਘ ਸੰਧੂ ਪ੍ਰਧਾਨ, ਗੁਰਦਰਸ਼ਨ ਸਿੰਘ ਆਰਿਫ਼ ਕੇ ਸਾਬਕਾ ਚੇਅਰਮੈਨ, ਹਰੀਸ਼ ਮੋਂਗਾ ਸਾਬਕਾ ਜਨਰਲ ਸਕੱਤਰ ਦੇ ਜਿੱਥੇ ਸਾਲ 2016-17 ਦਾ ਲੇਖਾ ਜੋਖਾ ਪੇਸ਼ ਕੀਤਾ, ਉਥੇ ਕਲੱਬ ਵਿਚ ਅਹਿਮ ਸੇਵਾਵਾਂ ਨਿਭਾਉਣ ਵਾਲੇ ਮੈਂਬਰਾਂ ਦੇ ਦਿੱਤੇ ਸਹਿਯੋਗ ਦਾ ਧੰਨਵਾਦ ਕੀਤਾ। ਕਲੱਬ ਮੈਂਬਰਾਂ ਨੇ ਜਸਵਿੰਦਰ ਸਿੰਘ ਸੰਧੂ ਵਲੋਂ ਕਲੱਬ ਪ੍ਰਤੀ ਤਨਦੇਹੀ ਨਾਲ ਨਿਭਾਈਆਂ ਸੇਵਾਵਾਂ ਅਤੇ ਕੀਤੇ ਸ਼ਲਾਘਾਯੋਗ ਕੰਮਾਂ ਨੂੰ ਦੇਖਦਿਆਂ ਸਾਲ 2017-18 ਲਈ ਵੀ ਉਹਨਾਂ ਨੂੰ ਕਲੱਬ ਦੀ ਵਾਂਗਡੋਰ ਸੌਂਪੀ ਗਈ। ਗੱਲਬਾਤ ਦੌਰਾਨ ਜਸਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਉਹ ਕਲੱਬ ਵਲੋਂ ਦਿੱਤੇ ਪਿਆਰ ਦਾ ਹਮੇਸ਼ਾ ਰਿਣੀ ਰਹੇਗਾ ਅਤੇ ਇਸ ਜਿੰਮੇਵਾਰੀ ਨੂੰ ਮੁੜ ਤੋਂ ਨਿਭਾਉਂਦਿਆਂ ਉਹ ਕਲੱਬ ਦੇ ਰਹਿੰਦੇ ਵਿਕਾਸ ਨੂੰ ਪੂਰਾ ਕਰਨ ਦਾ ਯਤਨ ਕਰੇਗਾ। ਉਹਨਾਂ ਕਿਹਾ ਕਿ ਛੇਤੀ ਹੀ ਕਲੱਬ ਦੀ ਐਗਜੈਕਟਿਵ ਬਾਡੀ ਦੀ ਚੋਣ ਕੀਤੀ ਜਾਵੇਗੀ। ਇਸ ਮੌਕੇ ਪਰਮਿੰਦਰ ਸਿੰਘ ਥਿੰਦ, ਹਰਚਰਨ ਸਿੰਘ ਸਾਮਾ, ਵਿਜੇ ਮੋਂਗਾ, ਬੋਬੀ ਮਹਿਤਾ, ਸਤਪਾਲ ਥਿੰਦ, ਬੋਬੀ ਖੁਰਾਣਾ, ਸੁਖਦੇਵ ਗੁਰੇਜਾ, ਮਨਦੀਪ ਮੋਂਟੀ, ਕੁਲਬੀਰ ਸੋਢੀ, ਰਮੇਸ਼ ਕਸ਼ਿਅਪ, ਅਨਿਲ ਸ਼ਰਮਾ, ਵਿਜੇ ਸ਼ਰਮਾ, ਸਰਬਜੀਤ ਸਿੰਘ, ਅੰਗਰੇਜ ਸਿੰਘ, ਵਿਜੇ ਕੱਕੜ, ਜਗਦੀਸ਼, ਸੰਨੀ ਚੋਪੜਾ, ਸੁਨੀਲ ਕਟਾਰੀਆ, ਗੋਰਵ ਮਾਨਕ, ਰਤਨ ਲਾਲ, ਆਨੰਦ ਮਹਿਰਾ, ਬਲਬੀਰ ਸਿੰਘ ਜੋਸਨ, ਬਰਜੇਸ਼ ਕੁਮਾਰ, ਵਿੱਕੀ ਕੁਮਾਰ, ਅਕਸ਼ੇ ਮਲਹੋਤਰਾ ਆਦਿ ਮੈਂਬਰ ਹਾਜ਼ਰ ਸਨ। 

Related Articles

Check Also
Close
Back to top button