ਜਲਦ ਰਲੀਜ਼ ਹੋਵੇਗੀ 'ਸ਼ਹਾਦਤ' ਇਕ ਪ੍ਰੇਮ ਕਥਾ ਸ਼ਾਰਟ ਫਿਲਮ: ਤੇਜਿੰਦਰ ਹੀਰ
26 ਜੁਲਾਈ, ਫਿਰੋਜ਼ਪੁਰ : 'ਸ਼ਹਾਦਤ' ਇਕ ਪ੍ਰੇਮ ਕਥਾ ਸ਼ਾਰਟ ਫਿਲਮ ਜਲਦੀ ਹੀ ਰਲੀਜ਼ ਹੋਵੇਗੀ। ਇਹ ਜਾਣਕਾਰੀ ਮੈਡਮ ਤੇਜਿੰਦਰ ਹੀਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਸ ਫਿਲਮ ਵਿਚ ਇਹ ਦੱਸਣ ਦੀ ਕੋਸਿਸ਼ ਕੀਤੀ ਗਈ ਹੈ ਕਿ ਫੌਜ਼ੀ ਦੀ ਸ਼ਹੀਦੀ ਤੋਂ ਬਾਅਦ ਉਸ ਦੀ ਪਤਨੀ ਨੇ ਕਿਵੇਂ ਇਕੱਲੇਪੰਨ ਨਾਲ ਜਿੰਦਗੀ ਦਾ ਸਫਰ ਤਹਿ ਕੀਤਾ। ਵਿਧਵਾ ਬੇਸ਼ੱਕ ਪੜ੍ਹੀ ਲਿਖੀ ਆਧੁਨਿਕ ਤੇ ਆਰਥਿਕ ਤੌਰ ਤੇ ਮਜ਼ਬੂਤ ਹੋਵੇ ਤੇ ਬੇਸ਼ੱਕ ਅਨਪੜ੍ਹ ਪੱਛੜੀ ਤੇ ਆਰਥਿਕ ਪੱਖ ਤੋਂ ਕਮਜ਼ੋਰ ਤੇ ਇਕੱਲੇਪੰਨ ਦਾ ਨਾਗ ਦੋਹਾਂ ਹੀ ਹਾਲਾਤਾਂ ਵਿਚ ਬਰਾਬਰ ਡੰਗਦਾ ਹੈ। ਫੌਜ਼ੀ ਦੀ ਵਿਧਵਾ ਮਰਦੇ ਦਮ ਤੱਕ ਸ਼ਹੀਦ ਨੂੰ ਦਿਲ ਵਿਚ ਵਸਾਈ ਰੱਖਦੀ ਹੈ, ਪਰ ਉਸ ਇਸ ਕੁਰਬਾਨੀ ਵੱਲ ਕਦੇ ਕਿਸੇ ਦਾ ਧਿਆਨ ਹੀ ਨਹੀਂ ਗਿਆ। ਮੈਡਮ ਤੇਜਿੰਦਰ ਹੀਰ ਨੇ ਦੱਸਿਆ ਕਿ ਉਸ ਵਲੋਂ ਹੀ ਇਹ ਸ਼ਾਰਟ ਫਿਲਮ 'ਸ਼ਹਾਦਤ' ਇਕ ਪ੍ਰੇਮ ਕਥਾ ਲਿਖੀ ਹੋਈ ਹੈ। ਇਸ ਫਿਲਮ ਦੀ ਡਾਇਰੈਕਸ਼ਨ ਡਾਇਰੈਕਟਰ ਸੁਖਜਿੰਦਰ ਨਿੱਝਰ ਦੀ ਹੈ। ਇਸ ਵਿਚ ਨਵੀਂ ਸੋਚ ਰੰਗ ਗਰੁੱਪ ਦੇ ਕਲਾਕਾਰਾਂ ਤੇਜਿੰਦਰ ਹੀਰ, ਪਰਮ ਨਿੱਝਰ, ਵਰਿੰਦਰ ਢੋਟ, ਸਿਮਰਨਜੀਤ ਕੌਰ ਅਤੇ ਹੋਰ ਕਲਾਕਾਰਾਂ ਨੇ ਆਪਣੇ ਰੋਲ ਬਾਖੂਬੀ ਨਿਭਾਏ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਮੈਡਮ ਤੇਜਿੰਦਰ ਹੀਰ ਨੇ ਕਿਹਾ ਕਿ ਇਹ ਫਿਲਮ ਬਹੁਤ ਹੀ ਜਲਦੀ ਰੀਲੀਜ਼ ਹੋ ਰਹੀ ਹੈ। ਜਿਸ ਵਿਚ ਫੌਜ਼ੀ ਦੀ ਸ਼ਹੀਦੀ ਦੇ ਨਾਲ ਇਹ ਫਿਲਮ ਰੁਮਾਂਸ ਤੇ ਭਾਵਕਤਾ ਨਾਲ ਭਰੀ ਪਈ ਹੈ।