ਜਨਤਕ ਸ਼ਿਕਾਇਤਾਂ ਲਈ ਜ਼ਿਲ•ਾ, ਸਬ ਡਵੀਜ਼ਨ ਪੱਧਰ ਤੋਂ ਇਲਾਵਾ ਸਾਰੇ ਵਿਭਾਗਾਂ ਲਈ ਨੋਡਲ ਅਫ਼ਸਰ ਨਾਮਜ਼ਦ-ਡਿਪਟੀ ਕਮਿਸ਼ਨਰ
ਫਿਰੋਜਪੁਰ 1 ਫਰਵਰੀ (ਏ.ਸੀ.ਚਾਵਲਾ) ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਵੱਲੋਂ ਜਨਤਕ ਸੇਵਾਵਾਂ ਨਾਲ ਜੁੜੇ ਹਰੇਕ ਦਫ਼ਤਰ ਵਿੱਚ ਜਨਤਕ ਸ਼ਿਕਾਇਤਾਂ ਦੀ ਪ੍ਰਾਪਤੀ ਅਤੇ ਨਿਪਟਾਰੇ ਲਈ ਨੋਡਲ ਅਫ਼ਸਰ ਤਾਇਨਾਤ ਕਰਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ•ੇ ਵਿੱਚ ਡੀ.ਸੀ. ਦਫ਼ਤਰ, ਐਸ.ਡੀ.ਐਮ. ਦਫ਼ਤਰਾਂ ਸਮੇਤ ਸਾਰੇ ਵਿਭਾਗਾਂ ਵਿਖੇ ਨੋਡਲ ਅਫ਼ਸਰ ਦੀ ਤਾਇਨਾਤੀ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਇੰਜੀ.ਡੀ.ਪੀ.ਐਸ.ਖਰਬੰਦਾ ਦੇ ਦੱਸਿਆ ਜ਼ਿਲ•ੇ ਦੇ ਵੱਖ ਵੱਖ ਵਿਭਾਗਾਂ ਵਿਚ ਵੀ ਨੋਡਲ ਅਫ਼ਸਰ ਦੀ ਤਾਇਨਾਤੀ ਕਰਕੇ ਉਨ•ਾਂ ਦੀ ਸੂਚੀ ਜਨਤਕ ਕਰ ਦਿੱਤੀ ਗਈ ਹੈ। ਉਨ•ਾਂ ਕਿਹਾ ਕਿ ਜਨਤਕ ਸੇਵਾਵਾਂ ਨਾਲ ਸਬੰਧਤ ਹਰੇਕ ਵਿਭਾਗ ਨੂੰ ਨੋਡਲ ਅਫਸਰਾਂ ਦੇ ਨਾਮ,ਫੋਨ ਨੰ:ਦਫਤਰਾਂ ਦੇ ਬਾਹਰ ਲਗਾਉਣ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ। ਉਨ•ਾਂ ਦੱਸਿਆ ਕਿ ਸਰਕਾਰੀ ਦਫ਼ਤਰਾਂ ਵਿੱਚ ਕੰਮਾਂ-ਕਾਰਾਂ ਲਈ ਆਉਂਦੇ ਲੋਕਾਂ ਨੂੰ ਕਿਸੇ ਵੀ ਤਰ•ਾਂ ਦੀ ਮੁਸ਼ਕਿਲ ਜਾਂ ਸ਼ਿਕਾਇਤ ਦੀ ਸੂਰਤ ਵਿੱਚ ਇਨ•ਾਂ ਨੋਡਲ ਅਫ਼ਸਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਹੁਣ ਲੋਕਾਂ ਵੱਲੋਂ ਫੋਨ,ਈਮੇਲ ਜਾਂ ਨਿੱਜੀ ਤੌਰ ਤੇ ਵੀ ਸ਼ਿਕਾਇਤ ਭੇਜੀ ਜਾ ਸਕੇਗੀ। ਉਨ•ਾਂ ਦੱਸਿਆ ਕਿ ਡੀ.ਸੀ. ਦਫ਼ਤਰ ਵਿਖੇ ਨੋਡਲ ਅਫ਼ਸਰ ਪੀ.ਸੀ.ਐਸ. ਅਧਿਕਾਰੀ ਮਿਸ ਜਸਲੀਨ ਕੌਰ ਸਹਾਇਕ ਕਮਿਸ਼ਨਰ ( ਸ਼ਿਕਾਇਤਾਂ) ਨੂੰ ਲਾਇਆ ਗਿਆ ਹੈ, ਜਿਨ•ਾਂ ਨਾਲ ਕੰਮਾਂ ਦੇ ਦਿਨਾਂ ਵਿੱਚ ਜ਼ਿਲ•ਾ ਪ੍ਰਬੰਧਕੀ ਕੰਪਲੈਕਸ, ਕਮਰਾ ਨੰ:112, ਦਫਤਰ ਡਿਪਟੀ ਕਮਿਸ਼ਨਰ ਫਿਰੋਜ਼ਪੁਰ, ਫ਼ੋਨ ਨੰ. 01632-244054 'ਤੇ ਸੰਪਰਕ ਕਰਨ ਤੋਂ ਇਲਾਵਾ ਈ-ਮੇਲ ਆਈ.ਡੀ. gadcf੍ਰr0gmail.com 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਸਬ ਡਵੀਜ਼ਨ ਮੈਜਿਸਟ੍ਰੇਟ ਫਿਰੋਜ਼ਪੁਰ ਦੇ ਦਫ਼ਤਰ ਵਾਸਤੇ ਸ੍ਰੀ ਜਸਪਾਲ ਸਿੰਘ ਤਹਿਸੀਲਦਾਰ ਫ਼ਿਰੋਜਪੁਰ ਨੂੰ ਜਨਤਕ ਸ਼ਿਕਾਇਤਾਂ ਲਈ ਨੋਡਲ ਅਫ਼ਸਰ ਲਾਇਆ ਗਿਆ ਹੈ ਜਿਨ•ਾਂ ਨਾਲ ਫ਼ੋਨ ਨੰ. 98154-01115 'ਤੇ ਅਤੇ ਈ.ਮੇਲ ਆਈ.ਡੀ. tehsildarfero੍ਰepur0gmail.com 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਸਬ ਡਵੀਜ਼ਨ ਮੈਜਿਸਟ੍ਰੇਟ ਗੁਰੂਹਰਸਹਾਏ ਦੇ ਦਫ਼ਤਰ ਵਾਸਤੇ ਸ੍ਰੀ ਭੁਪਿੰਦਰ ਸਿੰਘ ਤਹਿਸੀਲਦਾਰ ਗੁਰੂਹਰਸਹਾਏ ਨੂੰ ਜਨਤਕ ਸ਼ਿਕਾਇਤਾਂ ਲਈ ਨੋਡਲ ਅਫ਼ਸਰ ਲਾਇਆ ਗਿਆ ਹੈ ਜਿਨ•ਾਂ ਨਾਲ ਫ਼ੋਨ ਨੰ.80544-00088 'ਤੇ ਅਤੇ ਈ.ਮੇਲ ਆਈ.ਡੀ. bhupindertehsildar0gmail.com 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਸਬ ਡਵੀਜ਼ਨ ਮੈਜਿਸਟ੍ਰੇਟ ਜ਼ੀਰਾ ਦੇ ਦਫ਼ਤਰ ਵਾਸਤੇ ਸ੍ਰੀ ਸੁਰਿੰਦਰ ਸਿੰਘ ਨਾਇਬ ਤਹਿਸੀਲਦਾਰ ਜ਼ੀਰਾ ਨੂੰ ਜਨਤਕ ਸ਼ਿਕਾਇਤਾਂ ਲਈ ਨੋਡਲ ਅਫ਼ਸਰ ਲਾਇਆ ਗਿਆ ਹੈ ਜਿਨ•ਾਂ ਨਾਲ ਫ਼ੋਨ ਨੰ. 98768-68356 ਤੇ ਅਤੇ ਈ.ਮੇਲ ਆਈ.ਡੀ. surindernt੍ਰira0gmail.com 'ਤੇ ਸੰਪਰਕ ਕੀਤਾ ਜਾ ਸਕਦਾ ਹੈ।