ਚੰਦਨ ਪਰਾਸ਼ਰ ਇਕ ਨਿਸ਼ਠਾਵਾਨ ਅਤੇ ਕਰਮਸ਼ੀਲ ਵਿਅਕਤੀ ਹਨ: ਪ੍ਰਿੰਸੀਪਲ ਡਾ. ਮਧੂ ਪਰਾਸ਼ਰ
ਫਿਰੋਜ਼ਪੁਰ 5 ਅਪ੍ਰੈਲ (): ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਮੈਡਮ ਡਾ. ਮਧੂ ਪਰਾਸ਼ਰ ਦੀ ਕੁਸ਼ਲ ਅਗਵਾਈ ਵਿਚ ਚਾਰੇ ਪਾਸੇ ਸਿੱਖਿਆ ਅਤੇ ਗਿਆਨ ਦਾ ਪ੍ਰਕਾਸ਼ ਫੈਲਾ ਰਿਹਾ ਹੈ। ਵਿਦਿਆਰਥੀਆਂ ਦਾ ਉਚਿੱਤ ਮਾਰਗ ਦਰਸ਼ਨ ਕਰਨ ਲਈ ਉੱਚ ਪੱਧਰ ਤੇ ਯਤਨ ਕੀਤੇ ਜਾਂਦੇ ਹਨ ਤਾਂ ਕਿ ਉਹ ਆਪਣੇ ਉਜਵੱਲ ਭਵਿੱਲ ਲਈ ਸਹੀ ਦਿਸ਼ਾ ਚੁਣ ਸਕਣ। ਇਸ ਸਬੰਧ ਵਿਚ ਬੀਤੇ ਦਿਨ ਕਾਲਜ ਅੋਡੀਟੋਰੀਅਮ ਵਿਚ ਚੰਦਨ ਪਰਾਸ਼ਰ ਨੂੰ ਵਿਸ਼ੇਸ਼ ਰੂਪ ਵਿਚ ਬੁਲਾ ਕੇ ਵਿਦਿਆਰਥੀਆਂ ਨੂੰ ਸਨਅੱਤ ਖੇਤਰ ਤੋਂ ਜਾਣੂ ਕਰਵਾਇਆ ਗਿਆ। ਚੰਦਨ ਪਰਾਸ਼ਰ ਇਕ ਨਿਸ਼ਠਾਵਾਨ ਅਤੇ ਕਰਮਸ਼ੀਲ ਵਿਅਕਤੀ ਹਨ। ਇੰਜ਼ੀਨੀਅਰਿੰਗ ਦੇ ਖੇਤਰ ਵਿਚ ਆਪਣੀਆਂ ਸ਼ਾਨਦਾਰ ਪ੍ਰਾਪਤੀਆਂ ਕਰਕੇ ਹੀ ਉਨ੍ਹਾਂ ਦਾ ਚੁਣਾਵ 'ਪੇਕ' ਵਰਗੀ ਵਿਸ਼ਾਲ ਅਤੇ ਪ੍ਰਸਿੱਧ ਸੰਸਥਾ ਦੇ ਲਈ ਹੋਇਆ। ਉਨ੍ਹਾਂ ਨੇ ਬਾਰੇ ਸਾਰੇ ਨਵੀਨਤਾਕਾਰੀ ਕੋਰਸ ਕੀਤੇ ਹੋਏ ਹਨ। ਉਨ੍ਹਾਂ ਨੇ 6 ਮਹੀਨੇ ਡੈਕਸਲਾ ਨਿਮੀ ਵਿਚ ਟਰੇਨਿੰਗ ਪ੍ਰਾਪਤ ਕੀਤੀ ਅਤੇ ਉਥੋਂ ਦੇ ਮੈਨੇਜਰ ਦੇ ਰੂਪ ਵਿਚ ਅਹੁਦਾ ਸੰਭਾਲਿਆ। 8 ਸਾਲ ਤੱਕ ਡੈਕਸਲਾ ਵਿਚ ਕੁਸ਼ਲਤਾ ਪੂਰਵਕ ਕੰਮ ਕਰਨ ਤੋਂ ਬਾਅਦ ਉਹ ਉਥੋਂ ਦੇ ਮੈਨੇਜਿੰਗ ਡਾਇਰੈਕਟਰ ਦੇ ਰੂਪ ਵਿਚ ਪਦ ਉੱਨਤ ਹੋ ਗਏ। ਉਨ੍ਹਾਂ ਦੀ ਸਫਲਤਾ ਦਾ ਸਿਲਸਿਲਾ ਇਥੇ ਹੀ ਖਤਮ ਨਹੀਂ ਹੁੰਦਾ, ਉਨ੍ਹਾਂ ਨੇ ਵਿਸ਼ਵ ਪੱਧਰ ਤੇ ਬੈਕਾਂਕ, ਹਾਂਗਕਾਂਗ, ਚਾਇਨਾ, ਯੂਐੱਸਏ ਆਦਿ ਬਹੁਤ ਸਾਰੇ ਦੇਸ਼ਾਂ ਵਿਚ ਸੋਫਟਵੇਅਰ ਡਿਵੈਲਪਮੈਂਟ ਕੰਪਨੀ ਆਫਿਸ ਬਣਾਏ ਹਨ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਸਨਅੱਤੀ ਖੇਤਰ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਮਾਨਦਾਰੀ ਅਤੇ ਲਗਨ ਨਾਲ ਕੀਤੇ ਕੰਮਾਂ ਤੋਂ ਹੀ ਸਫਲਤਾ ਪ੍ਰਾਪਤ ਹੁੰਦੀ ਹੈ। ਜੇਕਰ ਤੁਸੀਂ ਆਪਣਾ ਕੰਮ ਚੰਗੇ ਢੰਗ ਨਾਲ ਕਰਦੇ ਹੋ ਤਾਂ ਪੈਸਾ ਤੁਹਾਡੇ ਪਿੱਛੇ ਦੌੜਦਾ ਹੈ। ਉਨ੍ਹਾਂ ਨੇ ਵਿਦਿਆਰਥਣਾਂ ਦਾ ਮਾਰਗ ਦਰਸ਼ਨ ਕਰਦੇ ਹੋਏ ਆਖਿਆ ਕਿ ਕੇਵਲ ਕਿਤਾਬੀ ਗਿਆਨ ਹੀ ਤੁਹਾਡੇ ਜੀਵਨ ਦਾ ਉਦੇਸ਼ ਨਹੀਂ ਹੋਣਾ ਚਾਹੀਦਾ ਹੈ, ਬਲਕਿ ਵਿਭਿੰਨ ਖੇਤਰਾਂ ਵਿਚ ਵੀ ਕੁਸ਼ਲ ਹੋਣਾ ਜ਼ਰੂਰੀ ਹੈ। ਕੋਈ ਵੀ ਮਨੁੱਖ ਜਿੰਨ੍ਹਾ ਸਿਹਤਮੰਦ ਹੋਵੇਗਾ, ਉਹ ਆਪਣੇ ਕੰਮ ਨੂੰ ਉਨੀਂ ਹੀ ਕੁਸ਼ਲਤਾ ਨਾਲ ਕਰ ਸਕੇਗਾ। ਚੰਦਨ ਪਰਾਸ਼ਰ ਬਹੁਤ ਜਲਦੀ 'ਕੇਵਾਲੀ' ਨਾਮਕ ਇਕ ਘੜੀ ਲਾਂਸ ਕਰਨ ਵਾਲੇ ਹਨ ਜੋ ਕਿ ਇਕ ਫਿਟਨੈਸ ਘੜੀ ਹੈ। ਇਸ ਮੌਕੇ ਪ੍ਰਿੰਸੀਪਲ ਮੈਡਮ ਡਾ. ਮਧੂ ਪਰਾਸ਼ਰ ਨੇ ਆਪਣੀ ਗੱਲ ਨਾਰੀ ਸਸ਼ਕਤੀਕਰਨ ਤੋਂ ਸ਼ੁਰੂ ਕੀਤੀ ਤੇ ਆਖਿਆ ਕਿ ਨਾਰੀ ਨੂੰ ਵਿਆਹ ਤੋਂ ਬਾਅਦ ਆਪਣੀ ਪਛਾਣ ਨਹਂੀ ਬਦਲਣੀ ਚਾਹੀਦੀ, ਨਾਲ ਹੀ ਉਨ੍ਹਾਂ ਆਖਿਆ ਕਿ ਸਾਨੂੰ ਵਰਤਮਾਨ ਵਿਚ ਜੀਣਾ ਚਾਹੀਦਾ ਹੈ, ਕਿਉਂਕਿ ਜੀਵਨ ਅਸਲ ਵਿਚ ਵਰਤਮਾਨ ਵਿਚ ਹੀ ਹੈ।