ਚੰਡੀਗੜ੍ਹ ਯੂਨੀਵਰਸਿਟੀ ਨੇ ਫਿਰੋਜ਼ਪੁਰ ਵਿੱਚ 60 ਕਰੋੜ ਦੀ ਲਾਗਤ ਵਾਲੇ ਨੈਸ਼ਨਲ ਐਂਟਰੈਂਸ-ਕਮ-ਸਕਾਲਰਸ਼ਿਪ ਟੈਸਟ “ਸੀਯੂ-ਸੀ.ਈ.ਟੀ” ਦੇ ਪਹਿਲੇ ਪੜਾਅ ਦਾ ਕੀਤਾ ਉਦਘਾਟਨ
ਚੰਡੀਗੜ੍ਹ ਯੂਨੀਵਰਸਿਟੀ ਚੋਟੀ ਦੀਆਂ 200 ‘ਕਿਊ ਐਸ‘ ਏਸ਼ੀਆ ਯੂਨੀਵਰਸਿਟੀਆਂ ‘ਚ ਸਾਲ 2023 ਲਈ ਸਭ ਤੋਂ ਘੱਟ ਸਮੇਂ ‘ਚ 185ਵਾਂ ਦਰਜਾ ਪ੍ਰਾਪਤ ਕਰਨ ਵਾਲੀ ਪਹਿਲੀ ਯੂਨੀਵਰਸਿਟੀ ਬਣੀ।
ਭਾਰਤ ਦੀਆਂ ਚੋਟੀ ਦੀਆਂ ਪ੍ਰਾਈਵੇਟ ਯੂਨੀਵਰਸਿਟੀ ‘ਚ ਚੰਡੀਗੜ ਯੂਨੀਵਰਸਿਟੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਯੂਨੀਵਰਸਿਟੀ ਕੈਂਪਸ ਪਲੇਸਮੈਂਟ ਵਿੱਚ ਮਾਲਵਾ ਖੇਤਰ ਦੇ 389 ਵਿਦਿਆਰਥੀਆਂ ਸਮੇਤ ਪੰਜਾਬ ਦੇ 1008 ਵਿਦਿਆਰਥੀਆਂ ਨੂੰ ਮਲਟੀਨੈਸ਼ਨਲ ਕੰਪਨੀ ਵਿੱਚ ਮਿਲੀ ਨੌਕਰੀ।
ਚੰਡੀਗੜ੍ਹ ਯੂਨੀਵਰਸਿਟੀ ਨੇ ਫਿਰੋਜ਼ਪੁਰ ਵਿੱਚ 60 ਕਰੋੜ ਦੀ ਲਾਗਤ ਵਾਲੇ ਨੈਸ਼ਨਲ ਐਂਟਰੈਂਸ-ਕਮ-ਸਕਾਲਰਸ਼ਿਪ ਟੈਸਟ “ਸੀਯੂ-ਸੀ.ਈ.ਟੀ” ਦੇ ਪਹਿਲੇ ਪੜਾਅ ਦਾ ਕੀਤਾ ਉਦਘਾਟਨ
9.12.2022: ਕਿਸੇ ਵਿਦਿਅਕ ਸੰਸਥਾ ਦਾ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਦੀ ਦਰਜਾਬੰਦੀ ਵਿੱਚ ਸ਼ਾਮਲ ਹੋਣਾ ਇਸ ਦੇ ਮਿਆਰੀ ਵਿਦਿਅਕ ਮਾਡਲ ਨੂੰ ਦਰਸਾਉਂਦਾ ਹੈ, ਜੋ ਕਿ ਵਿਦਿਆਰਥੀਆਂ ਨੂੰ ਆਪਣੀ ਸਿੱਖਿਆ ਲਈ ਸਰਵੋਤਮ ਸੰਸਥਾ ਦੀ ਚੋਣ ਕਰਨ ਲਈ ਪ੍ਰੇਰਕ ਅਤੇ ਮਾਰਗ ਦਰਸ਼ਕ ਵਜੋਂ ਕੰਮ ਕਰਦਾ ਹੈ।ਇਨਾਂ ਗੱਲਾਂ ਦਾ ਪ੍ਰਗਾਟਵਾ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ ਚਾਂਸਲਰ ਡਾ.ਆਰ.ਐਸ.ਬਾਵਾ ਨੇ ਫਿਰੋਜ਼ਪੁਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਹ 60 ਕਰੋੜ ਦੀ ਰਾਸ਼ਟਰੀ ਪ੍ਰਵੇਸ਼-ਕਮ-ਸਕਾਲਰਸ਼ਿਪ ਪ੍ਰੀਖਿਆ ਸੀ.ਯੂ.-ਸੀ.ਈ.ਟੀ.ਦੇ ਪਹਿਲੇ ਪੜਾਅ ਦਾ ਉਦਘਾਟਨ ਕਰਨ ਲਈ ਫਿਰੋਜ਼ਪੁਰ ਆਏ ਸਨ। ਉਨ੍ਹਾਂ ਕਿਹਾ ਕਿ ਉੱਚ ਸਿੱਖਿਆ ਦੇ ਖੇਤਰ ਵਿੱਚ ਇੱਕ ਨਾਮਵਰ ਵਿਸ਼ਵ ਰਿਸਰਚ ਏਜੰਸੀ ‘ਕਿਊ ਐਸ‘ ਏਸ਼ੀਆ ਦੁਆਰਾ ਜਾਰੀ ਏਸ਼ੀਆ ਯੂਨੀਵਰਸਿਟੀ ਰੈਂਕਿੰਗਜ਼-2023 ਵਿੱਚ ਚੰਡੀਗੜ੍ਹ ਯੂਨੀਵਰਸਿਟੀ ਨੇ ਰੁਜ਼ਗਾਰਦਾਤਾਵਾਂ ਦੀ ਪ੍ਰਤਿਸ਼ਠਾ, ਅਕਾਦਮਿਕ ਵੱਕਾਰ, ਮਜ਼ਬੂਤ ਖੋਜ ਵਾਤਾਵਰਣ ਅਤੇ ਅੰਤਰਰਾਸ਼ਟਰੀ ਵਿਦਿਆਰਥੀ ਪ੍ਰਵਾਹ ਵਰਗੇ ਵੱਖ-ਵੱਖ ਮਾਪਦੰਡਾਂ ‘ਤੇ ਵਧੀਆ ਪ੍ਰਦਰਸ਼ਨ ਕੀਤਾ ਹੈ,ਅਤੇ 185 ਦੇ ਰੈਂਕ ਨਾਲ ਏਸ਼ੀਆ ਦੀਆਂ ਚੋਟੀ ਦੀਆਂ 200 ਯੂਨੀਵਰਸਿਟੀਆਂ ਵਿੱਚ ਸ਼ਾਮਲ ਹੋਣ ਵਾਲੀ ਸਭ ਤੋਂ ਛੋਟੀ ਉਮਰ ਦੀ ਯੂਨੀਵਰਸਿਟੀ ਬਣੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ: ਬਾਵਾ ਨੇ ਕਿਹਾ ਕਿ ਯੂਨੀਵਰਸਿਟੀ ਦਾ ਐਨ.ਆਰ.ਆਈ.ਐਫ ਰੈਂਕਿੰਗ ਤੋਂ ਬਾਅਦ ਕਿਊ.ਐਸ ਏਸ਼ੀਆ ਯੂਨੀਵਰਸਿਟੀ ਰੈਂਕਿੰਗ ਵਿਚ ਸ਼ਾਮਿਲ ਹੋਣਾ ਯੂਨੀਵਰਸਿਟੀ ਲਈ ਵੱਡੀ ਪ੍ਰਾਪਤੀ ਹੈ ḩ ਚੰਡੀਗੜ੍ਹ ਯੂਨੀਵਰਸਿਟੀ ਏਸ਼ੀਆ ਵਿੱਚ 185ਵੇਂ, ਭਾਰਤ ਵਿੱਚ 15ਵੇਂ, ਭਾਰਤ ਵਿੱਚ ਪ੍ਰਾਈਵੇਟ ਯੂਨੀਵਰਸਿਟੀਆਂ ਵਿੱਚੋਂ ਦੂਜੇ ਨੰਬਰ ਉੱਤੇ ਹੈ। ਇਸ ਦੇ ਨਾਲ, ਚੰਡੀਗੜ੍ਹ ਯੂਨੀਵਰਸਿਟੀ ਏਸ਼ੀਆ ਦੀ ਪਹਿਲੀ ਅਜਿਹੀ ਯੂਨੀਵਰਸਿਟੀ ਬਣੀ ਹੈ ਜਿਹੜੀ ਸ਼ੁਰੂ ਹੋਣ ਤੋਂ ਬਾਅਦ ਇੰਨੇ ਘੱਟ ਸਮੇਂ ਵਿੱਚ ਕਿਊ.ਐਸ ਏਸ਼ੀਆ ਦੁਆਰਾ ਜਾਰੀ ਕੀਤੀ ਗਈ ਰੈਂਕਿੰਗ ‘ਚ ਚੋਟੀ ਦੀਆਂ 200 ਯੂਨੀਵਰਸਿਟੀਆਂ ਵਿੱਚ ਸ਼ਾਮਲ ਹੋਈ। ਚੰਡੀਗੜ੍ਹ ਯੂਨੀਵਰਸਿਟੀ ਨੇ 2022 ਦੀ ਰੈਂਕਿੰਗ ਦੇ ਮੁਕਾਬਲੇ 90 ਸਥਾਨਾਂ ਦੀ ਛਾਲ ਲਗਾਈ ਹੈ ਜੋ ਕਿ ਮਿਆਰੀ ਸਿੱਖਿਆ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ।ਚੰਡੀਗੜ੍ਹ ਯੂਨੀਵਰਸਿਟੀ ਏਸ਼ੀਆ ਵਿੱਚ ਰੁਜ਼ਗਾਰਦਾਤਾਵਾਂ ਦੀ ਪ੍ਰਤਿਸ਼ਠਾ ਵਿੱਚ 65ਵੇਂ ਸਥਾਨ ‘ਤੇ ਹੈ, ਅਤੇ ਇਸ ਵਿੱਚ ਪਿਛਲੇ ਸਾਲ ਦੀ ਦਰਜਾਬੰਦੀ ਦੇ ਮੁਕਾਬਲੇ 21 ਸਥਾਨਾਂ ਦਾ ਸੁਧਾਰ ਹੋਇਆ ਹੈ। ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸ਼੍ਰੇਣੀ ‘ਚ ਸੀਯੂ ਇਸ ਸਾਲ 223ਵੇਂ ਸਥਾਨ ਤੋਂ 153ਵੇਂ ਸਥਾਨ ‘ਤੇ ਪਹੁੰਚ ਗਈ ਹੈ।
ਚੰਡੀਗੜ੍ਹ ਯੂਨੀਵਰਸਿਟੀ ਆਪਣੀ ਆਧੁਨਿਕ ਸਿੱਖਿਆ ਪ੍ਰਣਾਲੀ, ਖੋਜ ਉਦਯੋਗਿਕ ਅਤੇ ਅੰਤਰਰਾਸ਼ਟਰੀ ਸਬੰਧਾਂ ਨਾਲ, ਵਿਸ਼ਵ ਪੱਧਰ ‘ਤੇ 150 ਤੋਂ ਵੱਧ ਕੋਰਸਾਂ ਅਤੇ ਬਹੁ-ਰਾਸ਼ਟਰੀ ਕੰਪਨੀਆਂ ਨਾਲ ਹਰ ਸਾਲ ਨਵੀਆਂ ਉਚਾਈਆਂ ਹਾਸਲ ਕਰ ਰਹੀ ਹੈ। ਡਾ: ਬਾਵਾ ਅਨੁਸਾਰ 2022 ਦੇ ਬੈਚ ਵਿੱਚ ਵਿਦਿਆਰਥੀਆਂ ਨੂੰ 9500 ਤੋਂ ਵੱਧ ਬਹੁਕੌਮੀ ਕੰਪਨੀਆਂ ਵੱਲੋਂ ਨੌਕਰੀਆਂ ਦੇ ਮੌਕੇ ਮਿਲੇ ਹਨ, ਜਿਸ ਵਿੱਚ 1.07 ਕਰੋੜ ਦਾ ਸਭ ਤੋਂ ਵੱਡਾ ਪੈਕੇਜ ਵੀ ਸ਼ਾਮਲ ਹੈ। 2022 ਬੈਚ ਦੇ ਵਿਦਿਆਰਥੀਆਂ ਦੀ ਕੈਂਪਸ ਪਲੇਸਮੈਂਟ ਦੌਰਾਨ ਗੂਗਲ, ਡੈੱਲ ਟੈਕਨਾਲੋਜੀ, ਵਿਪਰੋ ਅਮੇਜ਼ਨ ਵਰਗੀਆਂ ਬਹੁ-ਰਾਸ਼ਟਰੀ ਕੰਪਨੀਆਂ ਤੋਂ 1008 ਪੇਸ਼ਕਸ਼ਾਂ ਪ੍ਰਾਪਤ ਹੋਈਆਂ ਹਨ।ਉਨ੍ਹਾਂ ਦੱਸਿਆ ਕਿ ਪਲੇਸਮੈਂਟ ਪ੍ਰਕਿਰਿਆ ਦੌਰਾਨ ਮਾਲਵਾ ਖੇਤਰ ਦੇ 389 ਵਿਦਿਆਰਥੀਆਂ ਨੂੰ ਦੇਸ਼-ਵਿਦੇਸ਼ ਦੀਆਂ ਨਾਮਵਰ ਕੰਪਨੀਆਂ ਨੌਕਰੀਆਂ ਦੀਆਂ ਪੇਸ਼ਕਸ਼ਾਂ ਪ੍ਰਾਪਤ ਹੋਈਆਂ ਹਨ ਜਿਨ੍ਹਾਂ ਵਿੱਚੋਂ 71 ਵਿਦਿਆਰਥੀਆਂ ਨੂੰ ਦੋ ਜਾਂ ਦੋ ਤੋਂ ਵੱਧ ਕੰਪਨੀਆਂ ਵੱਲੋਂ ਨੌਕਰੀ ਦੀ ਪੇਸ਼ਕਸ਼ ਪ੍ਰਾਪਤ ਹੋਈ ਹੈ।ਇਹ ਤਸੱਲੀ ਦੀ ਗੱਲ ਹੈ ਕਿ ਮਾਲਵੇ ਦੇ 389 ਵਿਦਿਆਰਥੀਆਂ ਵਿੱਚੋਂ 104 ਵਿਦਿਆਰਥਣਾਂ ਹਨ। 171 ਇੰਜੀਨੀਅਰਿੰਗ ਅਤੇ 82 ਐੱਮਬੀਏ ਵਿਦਿਆਰਥੀਆਂ ਨੇ ਪ੍ਰਮੁੱਖ ਭਰਤੀ ਕਰਨ ਵਾਲਿਆਂ ਤੋਂ ਸਫਲਤਾ ਪੂਰਵਕ ਨੌਕਰੀ ਦੀ ਪੇਸ਼ਕਸ਼ ਪ੍ਰਾਪਤ ਕੀਤੀ ਹੈ। ਉਨ੍ਹਾਂ ਕਿਹਾ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਸਫਲ ਵਿਦਿਆਰਥੀਆਂ ਵਿੱਚੋਂ 36 ਕੇਵਲ ਫਿਰੋਜ਼ਪੁਰ ਦੇ ਹਨ।
ਉਨ੍ਹਾਂ ਦੱਸਿਆ ਕਿ ਫ਼ਿਰੋਜ਼ਪੁਰ ਤੋਂ ਸੀ ਯੂ ਵਿੱਚ ਕੰਪਿਊਟਰ ਸਾਇੰਸ ਦੇ ਵਿਦਿਆਰਥੀ ਮਨਪ੍ਰੀਤ ਸਿੰਘ ਨੂੰ 4 ਕੰਪਨੀਆਂ ਸਟਾਰਟਅੱਪ ਫਾਰ, ਵਿਪਰੋ, ਕਾਗਨੀਜੈਂਟ ਅਤੇ ਮਾਈਂਡਟਰੀ ਤੋਂ ਨੌਕਰੀ ਲਈ ਪੇਸ਼ਕਸ਼ਾਂ ਆਈਆਂ ਹਨ। ਇਸ ਤੋਂ ਇਲਾਵਾ ਬੀਈ ਸੀਐਸਈ ਦੇ ਪਾਰਸ ਕੁਮਾਰ ਨੂੰ ਆਈਬੀਐੱਮ, ਕੈਪਜੈਮਿਨੀ ਅਤੇ ਵਿਪਰੋ ਤੋਂ ਨੌਕਰੀ ਦੇ ਆਫਰ ਮਿਲੇ ਹਨ। ਇਸੇ ਤਰਾਂ ਬੀਈ ਸੀਐਸਈ ਦੇ ਨਵਦੀਪ ਸਿੰਘ ਨੂੰ ਯੂਟਰੇਡ ਸਲਿਊਸ਼ਨ,ਕੌਗਿਨਜੈਂਟ ਅਤੇ ਮਿਡਟਰੀਅ ਕੰਪਨੀਆਂ ਤੋਂ ਨੌਕਰੀ ਲਈ ਪੇਸ਼ਕਸਾਂ ਮਿਲੀਆਂ ਹਨ।
ਡਾ: ਬਾਵਾ ਨੇ ਕਿਹਾ ਕਿ 25 ਤੋਂ ਵੱਧ ਕੰਪਨੀਆਂ ਨੇ ਸਾਡੇ ਵਿਦਿਆਰਥੀਆਂ ਨੂੰ 25 ਲੱਖ ਤੋਂ ਵੱਧ ਦੇ ਸਾਲਾਨਾ ਪੈਕੇਜ ਦੀ ਪੇਸ਼ਕਸ਼ ਕੀਤੀ ਹੈ, ਅਤੇ 400 ਤੋਂ ਵੱਧ ਕੰਪਨੀਆਂ ਨੇ ਸਾਡੇ ਵਿਦਿਆਰਥੀਆਂ ਨੂੰ 5 ਲੱਖ ਤੋਂ ਵੱਧ ਦੇ ਸਾਲਾਨਾ ਪੈਕੇਜ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਨੌਕਰੀਆਂ ਹੀ ਨਹੀਂ, ਸਗੋਂ ਵੱਡੀਆਂ ਕੰਪਨੀਆਂ ਨੇ ਵੀ ਵਿਦਿਆਰਥੀਆਂ ਨੂੰ ਇੱਕ ਲੱਖ ਜਾਂ ਇਸ ਤੋਂ ਵੱਧ ਦੀ ਮਾਸਿਕ ਇੰਟਰਨਸ਼ਿਪ ਦੀਆਂ ਪੇਸ਼ਕਸ਼ਾਂ ਦਿੱਤੀਆਂ ਹਨ।
ਖੋਜ ਅਤੇ ਉਦਯੋਗ ਦੇ ਖੇਤਰ ਵਿੱਚ ਯੂਨੀਵਰਸਿਟੀ ਦੀ ਗੱਲ ਕਰਦਿਆਂ ਡਾ: ਬਾਵਾ ਨੇ ਕਿਹਾ ਕਿ ਪਿਛਲੇ 4 ਸਾਲਾਂ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਤਕਨਾਲੋਜੀ ਅਤੇ ਆਈ.ਟੀ, ਵਿਗਿਆਨ ਅਤੇ ਸਿਹਤ ਦੇ ਖੇਤਰ ਵਿੱਚ 1800 ਪੇਟੈਂਟ ਦਾਖਲ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 104 ਪੇਟੈਂਟ ਪੰਜਾਬ ਦੇ ਵਿਦਿਆਰਥੀਆਂ ਨੇ ਦਾਖਲ ਕੀਤੇ ਹਨ। ਉਨ੍ਹਾਂ ਅੱਗੇ ਕਿਹਾ ਕਿ ਖੋਜ-ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ 12 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਗਿਆ ਹੈ। ਕੈਂਪਸ ਵਿੱਚ 30 ਤੋਂ ਵੱਧ ਉਦਯੋਗ ਸਪਾਂਸਰਡ ਐਕਸੀਲੈਂਸ ਅਤੇ ਸਿਖਲਾਈ ਕੇਂਦਰ ਹਨ,ਜਿੱਥੇ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਸਿਖਲਾਈ ਦੇ ਕੇ ਉਦਯੋਗ ਦੀਆਂ ਮੰਗਾਂ ਅਨੁਸਾਰ ਤਿਆਰ ਕੀਤਾ ਜਾਂਦਾ ਹੈ।
ਯੂਨੀਵਰਸਿਟੀ ਦੇ ਅਕਾਦਮਿਕ ਸਹਿਯੋਗਾਂ ਬਾਰੇ ਗੱਲ ਕਰਦੇ ਹੋਏ ਡਾ.ਆਰ.ਐਸ.ਬਾਵਾ ਨੇ ਕਿਹਾ, ਆਪਣੇ ਵਿਦਿਆਰਥੀਆਂ ਨੂੰ ਇੱਕ ਵਿਸ਼ਵ-ਵਿਆਪੀ ਤਜਰਬਾ ਪ੍ਰਦਾਨ ਕਰਨ ਲਈ, ਚੰਡੀਗੜ੍ਹ ਯੂਨੀਵਰਸਿਟੀ ਨੇ ਦੁਨੀਆ ਭਰ ਦੇ 80 ਤੋਂ ਵੱਧ ਦੇਸ਼ਾਂ ਵਿੱਚ 450 ਪ੍ਰਮੁੱਖ ਯੂਨੀਵਰਸਿਟੀਆਂ ਨਾਲ ਅਕਾਦਮਿਕ ਤਾਲਮੇਲ ਕੀਤਾ ਹੋਇਆ ਹੈ,ਹੁਣ ਤੱਕ, 3000 ਤੋਂ ਵੱਧ ਵਿਦਿਆਰਥੀ ਅਮਰੀਕਾ ਕੈਨੇਡਾ, ਬ੍ਰਿਟੇਨ, ਆਸਟ੍ਰੇਲੀਆ ਅਤੇ ਹੋਰ ਯੂਰਪੀ ਦੇਸ਼ਾਂ ‘ਚ ਚੋਟੀ ਦੀਆਂ ਯੂਨੀਵਰਸਿਟੀਆਂ ਵਿੱਚ ਸਿੱਖਿਆ ਹਾਸਿਲ ਕਰ ਚੁੱਕੇ ਹਨ।
ਚੰਡੀਗੜ੍ਹ ਯੂਨੀਵਰਸਿਟੀ ਦੇ ਨੈਸ਼ਨਲ ਲੈਵਲ ਐਂਟਰੈਂਸ ਕਮ ਸਕਾਲਰਸ਼ਿਪ ਟੈਸਟ ਸੀ.ਯੂ.-ਸੀ.ਈ.ਟੀ-2023 ਬਾਰੇ ਗੱਲਬਾਤ ਕਰਦਿਆਂ ਡਾ: ਬਾਵਾ ਨੇ ਮੀਡੀਆ ਨੂੰ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਦਾ ਵਜ਼ੀਫ਼ਾ ਟੈਸਟ, “ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਅਤੇ ਇਨਾਮ ਦੇਣ ਦੇ ਮੰਤਵ ਨਾਲ ਸੰਚਾਲਿਤ ਕੀਤਾ ਗਿਆ ਹੈ, ਇਸ ਸਾਲ ਸੀ.ਯੂ.60 ਕਰੋੜ ਦੀ ਸਕਾਲਰਸ਼ਿਪ ਪ੍ਰਦਾਨ ਕਰੇਗਾ,ਵਿਦਿਆਰਥੀਆਂ ਲਈ ਸਕਾਲਰਸ਼ਿਪ ਪ੍ਰਾਪਤ ਕਰਨ ਦਾ ਇਹ ਸੁਨਹਿਰੀ ਮੌਕਾ ਹੈ। ਸੀ.ਯੂ-ਸੀ.ਈ.ਟੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਲਗਭਗ 1 ਲੱਖ ਵਿਦਿਆਰਥੀਆਂ ਨੇ ਸੀ.ਯੂ-ਸੀ.ਈ.ਟੀ ਦੇ ਤਹਿਤ ਦਿੱਤੀ ਜਾਣ ਵਾਲੀ ਸਕਾਲਰਸ਼ਿਪ ਦਾ ਲਾਭ ਉਠਾਇਆ ਹੈ।ਜਦੋਂ ਕਿ ਪਿਛਲੇ ਸਾਲ 21,000 ਤੋਂ ਵੱਧ ਵਿਦਿਆਰਥੀਆਂ ਨੇ ਵਜ਼ੀਫੇ ਦਾ ਲਾਭ ਪ੍ਰਾਪਤ ਕੀਤਾ ਸੀ।