Ferozepur News

ਚੋਰੀ ਦੇ 32 ਮੋਟਰਸਾਈਕਲਾਂ, ਕਾਪੇ ਅਤੇ ਕ੍ਰਿਪਾਨਾਂ ਸਮੇਤ 6 ਕਾਬੂ

ਚੋਰੀ ਦੇ 32 ਮੋਟਰਸਾਈਕਲਾਂ, ਕਾਪੇ ਅਤੇ ਕ੍ਰਿਪਾਨਾਂ ਸਮੇਤ 6 ਕਾਬੂ

ਚੋਰੀ ਦੇ 32 ਮੋਟਰਸਾਈਕਲਾਂ, ਕਾਪੇ ਅਤੇ ਕ੍ਰਿਪਾਨਾਂ ਸਮੇਤ 6 ਕਾਬੂ

ਫਿਰੋਜ਼ਪੁਰ, 1.11.2020:  ਥਾਣਾ ਫਿਰੋਜ਼ਪੁਰ ਸ਼ਹਿਰ ਦੀ ਪੁਲਸ ਨੇ ਇੰਸਪੈਕਟਰ ਮਨੋਜ ਕੁਮਾਰ, ਸਬ-ਇੰਸਪੈਕਟਰ ਅਮਨਦੀਪ ਕੰਬੋਜ਼ ਅਤੇ ਏਐੱਸਆਈ ਸੁਖਚੈਨ ਸਿੰਘ ਦੀ 6 ਮੈਂਬਰੀ ਚੋਰ ਲੁਟੇਰਾ ਗਿਰੋਹ ਨੂੰ ਹਥਿਆਰਾਂ ਸਣੇ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਨਿਸ਼ਾਨਦੇਹੀ ‘ਤੇ ਪੁਲਸ ਨੇ ਚੋਰੀ ਦੇ 32 ਮੋਟਰਸਾਈਕਲ ਬਰਾਮਦ ਕੀਤੇ ਹਨ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਫ਼ਿਰੋਜ਼ਪੁਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਸਬ-ਇੰਸਪੈਕਟਰ ਅਮਨਦੀਪ ਕੰਬੋਜ਼ ਅਤੇ ਐੱਸਆਈ ਸੁਖਚੈਨ ਸਿੰਘ ਨੂੰ ਇਹ ਗੁਪਤਾ ਸੂਚਨਾ ਮਿਲੀ ਸੀ ਕਿ ਹਥਿਆਰਾਂ ਨਾਲ ਲੈਸ ਚੋਰ ਲੁਟੇਰਾ ਗਿਰੋਹ ਬਸਤੀ ਭਟੀਆ ਵਾਲੀ ਦੇ ਸੁੰਨਸਾਨ ਏਰੀਏ ‘ਚ ਝਾੜੀਆਂ ਵਿਚ ਬੈਠੇ ਲੁੱਟਖੋਹ ਦੀ ਘਟਨਾ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਿਹਾ ਹੈ।

ਉਨ੍ਹਾਂ ਨੇ ਦੱਸਿਆ ਕਿ ਡੀਐੱਸਪੀ ਸਿਟੀ ਬਰਿੰਦਰ ਸਿੰਘ ਅਤੇ ਐੱਸਐੱਚਓ ਇੰਸਪੈਕਟਰ ਮਨੋਜ ਕੁਮਾਰ ਦੇ ਦਿਸ਼ਾ-ਨਿਰਦੇਸ਼ ਮੁਤਾਬਕ ਏਐੱਸਆਈ ਅਮਨਦੀਪ ਕੰਬੋਜ਼ ਨੇ ਪੁਲਸ ਪਾਰਟੀ ਦੇ ਨਾਲ ਲੈ ਕੇ ਜਦੋਂ ਛਾਪੇਮਾਰੀ ਕੀਤੀ ਤਾਂ  ਉੱਥੇ ਲੁਟੇਰਾ ਗਿਰੋਹ ਦੇ ਮੈਂਬਰ ਸੁਰਜੀਤ ਸਿੰਘ ਉਰਫ਼ ਮੰਗਤ ਪੁੱਤਰ ਜੋਗਿੰਦਰ ਸਿੰਘ ਬਸਤੀ ਭਾਨੇ ਵਾਲੀ, ਗੁਰਪ੍ਰੀਤ ਸਿੰਘ ਉਰਫ਼ ਗੋਰੀ ਪੁੱਤਰ ਮਲਕੀਤ ਸਿੰਘ ਵਾਸੀ ਮਸਤੇ ਦੇ, ਵਿੱਕੀ ਪੁੱਤਰ ਜੋਗਿੰਦਰ ਸਿੰਘ ਵਾਸੀ ਬਾਨੋ ਵਾਲਾ ਵੇਹੜਾ ਬਸਤੀ ਭਟੀਆ ਫ਼ਿਰੋਜ਼ਪੁਰ ਸ਼ਹਿਰ, ਸ਼ਮਸ਼ੇਰ ਸਿੰਘ ਪੁੱਤਰ ਸੁਖਚੈਨ ਸਿੰਘ, ਪੰਮਾ ਪੁੱਤਰ ਮਾਈਕਲ ਵਾਸੀ ਬਸਤੀ ਨਿਯਾਮੂਦੀਨ ਫਿਰੋਜ਼ਪੁਰ ਸ਼ਹਿਰ ਅਤੇ ਸਨੀ ਪੁੱਤਰ ਰਾਮਨਾਥ ਵਾਸੀ ਬਸਤੀ ਨਿਯਾਮੂਦੀਨ ਫਿਰੋਜ਼ਪੁਰ ਸ਼ਹਿਰ ਪਾਸੋਂ 32 ਮੋਟਰਸਾਈਕਲ, ਸਮੇਤ ਕਾਪੇ, ਕਿਰਪਾਨਾਂ ਗਿਫ਼ਤਾਰ ਕੀਤਾ।

ਉਨ੍ਹਾਂ ਨੇ ਦੱਸਿਆ ਕਿ ਪੁਲਸ ਵੱਲੋਂ ਇਸ ਗਿਰੋਹ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਲਿਆ ਜਾਵੇਗਾ ਅਤੇ ਉਨ੍ਹਾਂ ਕੋਲੋਂ ਪੁੱਛਗਿਛ ਕੀਤੀ। ਉਨ੍ਹਾਂਨੇ ਦੱਸਿਆ ਕਿ ਇਸ ਗਿਰੋਹ ਤੋਂ ਹੋਰ ਵੀ ਬਰਾਮਦਗੀ ਹੋਣ ਦੀ ਸੰਭਾਵਨਾ ਹੈ।

Related Articles

Leave a Reply

Your email address will not be published. Required fields are marked *

Back to top button