Ferozepur News
ਚੇਅਰਮੈਨ ਮਾਰਕੀਟ ਕਮੇਟੀ ਨੇ ਥਰੈਸ਼ਰ ਹਾਦਸਿਆਂ ਦੇ ਸ਼ਿਕਾਰ ਅਤੇ ਦੁਰਘਟਨਾਗ੍ਰਸਤ ਵਿਅਕਤੀਆਂ ਦੀ ਮੌਤ ਦੇ ਵਾਰਸਾਂ ਨੂੰ 2 ਲੱਖ 40 ਹਜ਼ਾਰ ਦੇ ਚੈੱਕ ਵੰਡੇ
ਫਿਰੋਜ਼ਪੁਰ 15 ਅਗਸਤ 2020
ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ੍ਰ. ਪਰਮਿੰਦਰ ਸਿੰਘ ਪਿੰਕੀ ਦੀ ਦੇਖਰੇਖ ਹੇਠ ਚੇਅਰਮੈਨ ਮਾਰਕੀਟ ਕਮੇਟੀ ਫਿਰੋਜ਼ਪੁਰ ਸ਼ਹਿਰ ਸ੍ਰ. ਸੁਖਵਿੰਦਰ ਸਿੰਘ ਅਟਾਰੀ ਵੱਲੋਂ ਥਰੈਸ਼ਰ ਹਾਦਸਿਆਂ ਦੇ ਸ਼ਿਕਾਰ ਅਤੇ ਦੁਰਘਟਨਾਗ੍ਰਸਤ ਵਿਅਕਤੀਆਂ ਦੀ ਮੌਤ ਦੇ ਵਾਰਸਾਂ ਨੂੰ 2 ਲੱਖ 40 ਹਜ਼ਾਰ ਵਿੱਤੀ ਸਹਾਇਤਾ ਦੇ ਚੈੱਕ ਵੰਡੇ ਗਏ।
ਹਾਦਸਾਗ੍ਰਸਤ ਤੇ ਦੁਰਘਟਨਾਗ੍ਰਸਤ ਕਾਰਨ ਮੌਤ ਹੋਏ ਵਿਅਕਤੀਆਂ ਦੀ ਜਾਣਕਾਰੀ ਦਿੰਦਿਆ ਸ੍ਰੀ ਸੁਖਵਿੰਦਰ ਸਿੰਘ ਅਟਾਰੀ ਨੇ ਦੱਸਿਆ ਕਿ ਸਵ. ਸ੍ਰ. ਕਿਰਪਾਲ ਸਿੰਘ ਪੁੱਤਰ ਸੰਤਾ ਸਿੰਘ ਪਿੰਡ ਹਾਜੀ ਛੀਬਾ ਜਿਸ ਦੀ ਖੇਤ ਵਿੱਚ ਟਰੈਕਟਰ ਪਲਟਣ ਨਾਲ ਮੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਸਬੰਧਿਤ ਵਿਅਕਤੀ ਦੇ ਵਾਰਸਾਂ ਸ੍ਰੀ. ਹੇਮਪਾਲ ਨੂੰ 50 ਹਜ਼ਾਰ ਰੁਪਏ, ਸ੍ਰ. ਖੇਮਪਾਲ ਨੂੰ 50 ਹਜ਼ਾਰ ਰੁਪਏ, ਸ੍ਰੀਮਤੀ ਜੋਗਿੰਦਰ ਕੌਰ ਨੂੰ 50 ਹਜ਼ਾਰ ਰੁਪਏ ਤੇ ਮਨਪ੍ਰੀਤ ਕੌਰ ਨੂੰ 50 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦੇ ਚੈੱਕ ਦਿੱਤੇ ਗਏ ਹਨ। ਇਸ ਤੋਂ ਇਲਾਵਾ ਸ੍ਰ. ਚਾਨਣ ਸਿੰਘ ਪੁੱਤਰ ਸਰਵਨ ਸਿੰਘ ਪਿੰਡ ਧੀਰਾ ਘਾਰਾ ਨੂੰ 40 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਾ ਚੈੱਕ ਦਿੱਤਾ ਗਿਆ ਹੈ। ਇਸ ਵਿਅਕਤੀ ਦਾ ਟੋਕੇ ਤੇ ਪੱਠੇ ਕੁਤਰਨ ਸਮੇਂ ਸੱਜਾ ਹੱਥ ਕੱਟਿਆ ਗਿਆ ਸੀ।

ਇਸ ਮੌਕੇ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਸ੍ਰੀ. ਕੁਲਦੀਪ ਗੱਖੜ, ਸਕੱਤਰ ਮਾਰਕੀਟ ਕਮੇਟੀ ਸ੍ਰੀ. ਮੁਕੇਸ਼ ਕੁਮਾਰ, ਸ੍ਰ. ਸੁਰਜੀਤ ਸਿੰਘ ਲੇਖਾਕਾਰ, ਸੁਖਦੇਵ ਸਿੰਘ ਭੁੱਲਰ, ਰੁਪਿੰਦਰ ਸਿੰਘ ਭੁੱਲਰ ਸਮੇਤ ਇਲਾਕਾ ਨਿਵਾਸੀ ਵੀ ਹਾਜ਼ਰ ਸਨ।