ਗੱਟੀ ਰਾਜੋ ਕੇ ਸਕੂਲ ਵੱਲੋਂ ਹੋਣਹਾਰ ਵਿਦਿਆਰਥੀਆਂ, ਅਧਿਆਪਕਾਂ, ਅਤੇ ਵਲੰਟੀਅਰ ਕੀਤੇ ਸਨਮਾਨਿਤ
12ਵੀਂ ਦੇ ਨਤੀਜੇ ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਘਰ ਘਰ ਪਹੁੰਚ ਕੀਤਾ ਸਨਮਾਨਿਤ
12ਵੀਂ ਦੇ ਨਤੀਜੇ ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਘਰ ਘਰ ਪਹੁੰਚ ਕੀਤਾ ਸਨਮਾਨਿਤ।
ਗੱਟੀ ਰਾਜੋ ਕੇ ਸਕੂਲ ਵੱਲੋਂ ਹੋਣਹਾਰ ਵਿਦਿਆਰਥੀਆਂ, ਅਧਿਆਪਕਾਂ, ਅਤੇ ਵਲੰਟੀਅਰ ਕੀਤੇ ਸਨਮਾਨਿਤ।
ਫਿਰੋਜ਼ਪੁਰ ( ) ਸਰਹੱਦੀ ਖੇਤਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋਕੇ ਵੱਲੋਂ ਪਿ੍ੰਸੀਪਲ ਡਾ ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਦੀ ਅਗਵਾਈ ਵਿੱਚ ਨਿਵੇਕਲੀ ਪਹਿਲ ਕਰਦਿਆਂ 12ਵੀ ਜਮਾਤ ਦੇ ਸਾਲਾਨਾ ਨਤੀਜਿਆਂ ‘ਚ ਸ਼ਲਾਘਾਯੋਗ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਦੇ ਘਰ ਪਹੁੰਚ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਸਰਹੱਦੀ ਖੇਤਰ ਦੀਆਂ 06 ਵਿਦਿਆਰਥਣਾ ਨੇ 90 ਪ੍ਰਤੀਸ਼ਤ ਤੋਂ ਵੱਧ ਅੰਕ ਲੈ ਕੇ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ । ਉਨ੍ਹਾਂ ਕਿਹਾ ਕਿ ਸਕੂਲ ਵਿੱਚ ਸਟਾਫ਼ ਦੀ ਭਾਰੀ ਕਮੀ ,ਵਿਦਿਆਰਥੀਆਂ ਦੀਆਂ ਆਰਥਿਕ ਅਤੇ ਅਨੇਕਾਂ ਹੋਰ ਮਜਬੂਰੀਆਂ ਅਤੇ ਔਕੜਾਂ ਦੇ ਬਾਵਜੂਦ ਵਿਦਿਆਰਥੀਆਂ ਦੀ ਅਜਿਹੀ ਉਪਲੱਬਧੀ
ਵਿਸ਼ੇਸ਼ ਅਰਥ ਰੱਖਦੀ ਹੈ।ਪੂਜਾ ਰਾਣੀ ਜਿਸ ਨੇ 96 ਪ੍ਰਤੀਸ਼ਤ ਅੰਕ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਜਦੋਂ ਸਕੂਲ ਸਟਾਫ਼ ਇਨ੍ਹਾਂ ਦੇ ਘਰ ਅਚਾਨਕ ਪਹੁੰਚਿਆ ਤਾਂ ਪਰਿਵਾਰ ਦੇ ਮੈਂਬਰ ਬੇਹੱਦ ਖੁਸ਼ ਨਜ਼ਰ ਆਏ ਅਤੇ ਭਾਵੁਕ ਹੁੰਦਿਆਂ ਪੂਜਾ ਦੀ ਦਾਦੀ ਨੇ ਦੱਸਿਆ ਕਿ ਪੂਜਾ ਦੇ ਪਿਤਾ ਦੀ ਪੇਪਰਾਂ ਤੋਂ ਕੁਝ ਮਹੀਨੇ ਪਹਿਲਾਂ ਅਚਾਨਕ ਮੌਤ ਹੋਣ ਕਾਰਨ ,ਇਹ
ਸਦਮੇ ਵਿੱਚ ਹੋਣ ਦੇ ਬਾਵਜੂਦ ਸਕੂਲ ਅਧਿਆਪਕਾਂ ਦੀ ਪ੍ਰੇਰਨਾ ਅਤੇ ਸਖ਼ਤ ਮਿਹਨਤ ਦੀ ਬਦੌਲਤ ਵਿਲੱਖਣ ਪ੍ਰਾਪਤੀ ਕਰਨ ਵਿੱਚ ਕਾਮਯਾਬ ਹੋਈ ਹੈ ।
ਇਸ ਤੋਂ ਇਲਾਵਾ ਸ਼ਾਨਦਾਰ ਨਤੀਜੇ ਦੇਣ ਵਾਲੇ ਸਕੂਲ ਦੇ 06 ਅਧਿਆਪਕਾਂ ਅਤੇ ਲਾਕਡਾਊਨ ਦੌਰਾਨ ਸਕੂਲ ਦੇ ਵੱਖ ਵੱਖ ਕੰਮਾਂ ਆਨਲਾਈਨ ਪੜ੍ਹਾਈ , ਬਾਈ ਮੰਥਲੀ ਟੈਸਟਾ ਅਤੇ ਸਮੇਂ ਸਮੇਂ ਤੇ ਕਰਵਾਏ ਜਾਂਦੇ ਵਿੱਦਿਅਕ ਮੁਕਾਬਲਿਆਂ’ਚ ਸਹਿਯੋਗ ਕਰਨ ਵਾਲੇ 20 ਤੋਂ ਵੱਧ ਵਲੰਟੀਅਰ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਪਰਮਿੰਦਰ ਸਿੰਘ ਥਿੰਦ ਸਾਬਕਾ ਪ੍ਰਧਾਨ ਪ੍ਰੈੱਸ ਕਲੱਬ ਫ਼ਿਰੋਜ਼ਪੁਰ ਅਤੇ ਡਾ ਗੋਮਾ ਸਿੰਘ ਪ੍ਰਧਾਨ ਕਿਸਾਨ ਯੂਨੀਅਨ ਨੇ ਵੀਂ ਸਕੂਲ ਦੇ ਚੰਗੇ ਨਤੀਜਿਆਂ ਲਈ ਮੁਬਾਰਕਬਾਦ ਦਿੰਦਿਆਂ ਪਿਛੜੇ ਇਲਾਕੇ’ ਚ ਸਕੂਲ ਸਟਾਫ਼ ਵੱਲੋਂ ਕੀਤੇ ਜਾ ਰਹੇ ਵਿਸ਼ੇਸ਼ ਯਤਨਾਂ ਦੀ ਪ੍ਰਸ਼ੰਸਾ ਕੀਤੀ।
ਇਸ ਮੌਕੇ ਸਕੂਲ ਸਟਾਫ਼ ਸੁਖਵਿੰਦਰ ਸਿੰਘ ਲੈਕਚਰਾਰ, ਪਰਮਿੰਦਰ ਸਿੰਘ ਸੋਢੀ, ਪ੍ਰਿਤਪਾਲ ਸਿੰਘ, ਰਾਜੇਸ਼ ਕੁਮਾਰ, ਸੰਦੀਪ ਕੁਮਾਰ, ਦਵਿੰਦਰ ਕੁਮਾਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।