ਗੱਟੀ ਰਾਜੋ ਕੇ ਸਕੂਲ ਦੇ ਅਧਿਆਪਕ ਅਤੇ ਵਲੰਟੀਅਰ ਵੱਲੋ ਘਰ ਘਰ ਪਹੁੰਚ ਕੀਤਾ ਜਾਗਰੂਕ
ਸਰਹੱਦੀ ਖੇਤਰ' ਚ ਮਿਸ਼ਨ ਫਤਿਹ ਤਹਿਤ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ
ਸਰਹੱਦੀ ਖੇਤਰ’ ਚ ਮਿਸ਼ਨ ਫਤਿਹ ਤਹਿਤ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ।
ਗੱਟੀ ਰਾਜੋ ਕੇ ਸਕੂਲ ਦੇ ਅਧਿਆਪਕ ਅਤੇ ਵਲੰਟੀਅਰ ਵੱਲੋ ਘਰ ਘਰ ਪਹੁੰਚ ਕੀਤਾ ਜਾਗਰੂਕ ।
(ਫਿਰੋਜ਼ਪੁਰ ) ਪੰਜਾਬ ਸਰਕਾਰ ਵੱਲੋ ਕੋਰੋਨਾ ਮਹਾਮਾਰੀ ਖਿਲਾਫ਼ ਸ਼ੁਰੂ ਕੀਤੇ ਮਿਸ਼ਨ ਫਤਿਹ ਨੂੰ ਸਫਲ ਬਣਾਉਣ ਲਈ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ. ਗੁਰਪਾਲ ਸਿੰਘ ਚਾਹਲ ਆਈ ਏ ਐੱਸ ਦੇ
ਦਿਸ਼ਾ ਨਿਰਦੇਸ਼ਾ ਅਨੁਸਾਰ ਸਰਹੱਦੀ ਖੇਤਰ
ਦੇ ਪਿੰਡਾ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਦੇ ਪ੍ਰਿੰਸੀਪਲ ਡਾ ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਦੀ ਅਗਵਾਈ ਵਿੱਚ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ।ਜਿਸ ਤਹਿਤ ਸਕੂਲ ਅਧਿਆਪਕਾ ਦੀਆਂ ਵੱਖ ਵੱਖ ਟੀਮਾਂ ਵੱਲੋਂ ਸਤਲੁਜ ਈਕੋ ਕਲੱਬ ਅਤੇ ਰਾਸ਼ਟਰੀ ਸੇਵਾ ਯੋਜਨਾ (ਐਨ ਐਸ ਐਸ ) ਦੇ ਵਲੰਟੀਅਰ ਦੇ ਸਹਿਯੋਗ ਨਾਲ ਘਰ ਘਰ ਪਹੁੰਚ ਕੇ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਬਚਾਅ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਦੌਰਾਨ ਟੀਮਾਂ ਨੇ ਵੱਖ ਵੱਖ ਏਰੀਆਂ ਵਿੱਚ ਜਾ ਕੇ ਲੋਕਾਂ ਨੂੰ ਮਿਸ਼ਨ ਫਤਿਹ ਦੇ 2000 ਤੋ ਵੱਧ ਜਾਗਰੂਕਤਾ ਪੰਫਲੈਟ ਵੀ ਵੰਡੇ।
ਵੱਖ ਵੱਖ ਜਾਗਰੂਕਤਾ ਟੀਮਾਂ ਦੇ ਇੰਚਾਰਜ ਸ੍ਰੀਮਤੀ ਗੀਤਾ ,ਅਮਰਜੀਤ ਕੋਰ ਗਾਇਡੈਸ ਕੌਸਲਰ, ਸੰਦੀਪ ਕੁਮਾਰ ,ਦਵਿੰਦਰ ਕੁਮਾਰ ਅਤੇ ਬਲਜੀਤ ਕੋਰ ਸਾਇੰਸ ਮਿਸਟ੍ਰੈਸ ਨੇ ਲੋਕਾਂ ਨੂੰ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਫਤਿਹ ਵਿੱਚ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਮਾਸਕ ਪਹਿਨਣ, ਸਮਾਜਿਕ ਦੂਰੀ ਬਣਾਈ ਰੱਖਣ, ਹੱਥ ਧੋਣ ਆਦਿ ਸਾਵਧਾਨੀਆਂ ਨੂੰ ਅਪਣਾਉਣ ਲਈ ਕਿਹਾ। ਉਨ੍ਹਾਂ ਲੋਕਾਂ ਨੂੰ ਬਿਨ੍ਹਾਂ ਲੋੜ ਤੋਂ ਘਰੋਂ ਬਾਹਰ ਨਾ ਨਿਕਲਣ ਬਾਰੇ ਵੀ ਜਾਗਰੂਕ ਕੀਤਾ। ਉਨ੍ਹਾਂ ਲੋਕਾਂ ਨੂੰ ਦੱਸਿਆ ਕਿ ਕੋਰੋਨਾ ਵਾਇਰਸ ਤੋਂ ਬਚਣ ਲਈ ਫਿਲਹਾਲ ਸਾਡੇ ਕੋਲ ਇੱਕ ਹੀ ਤਰੀਕਾ ਹੈ ਤੇ ਉਹ ਹੈ ਸਰਕਾਰ ਵੱਲੋਂ ਜਾਰੀ ਨਿਯਮਾਂ ਅਤੇ ਸਾਵਧਾਨੀਆਂ ਦੀ ਪਾਲਨਾ ਕਰਨਾ।
ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਕੋਵਾ ਐਪ ਡਾਉਨਲੋਡ ਕਰਨ ਅਤੇ ਇਸ ਦੀ ਮਹੱਤਤਾ ਬਾਰੇ ਵੀ ਜਾਣੂ ਕਰਵਾਇਆ। ਉਨ੍ਹਾਂ ਲੋਕਾਂ ਨੂੰ ਕੋਵਾ ਐਪ ਤੇ ਸਰਕਾਰ ਦੇ ਮਿਸ਼ਨ ਫਤਿਹ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਅਤੇ ਇਸ ਤੇ ਚੱਲ ਰਹੀ ਪ੍ਰਤੀਯੋਗਤਾ ਵਿੱਚ ਹਿੱਸਾ ਲੈਣ ਬਾਰੇ ਵੀ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਸਕੂਲੀ ਵਿਦਿਆਰਥੀਆਂ , ਉਨ੍ਹਾਂ ਦੇ ਮਾਪਿਆਂ ਅਤੇ ਪਿੰਡ ਵਾਸੀਆਂ ਨੂੰ ਜਾਗਰੂਕ ਕਰਨ ਲਈ ਪਿੰਡ ਦੀਆਂ ਵੱਖ ਵੱਖ ਥਾਵਾਂ ਤੇ ਮਾਸਕ ਪਹਿਨਣ, ਹੱਥ ਧੋਣ, ਸਮਾਜਿਕ ਦੂਰੀ ਬਨਾਈ ਰੱਖਣ ਸਬੰਧੀ ਆਕ੍ਰਸ਼ਿਤ ਚਾਰਟ ਵਿਦਿਆਰਥੀਆਂ ਵੱਲੋ ਬਨਾ ਕੇ ਵੀ ਲਗਵਾਏ ਗਏ ਤਾਂ ਜੋ ਲੋਕ ਵੱਧ ਤੋਂ ਵੱਧ ਜਾਗਰੂਕ ਹੋ ਕੇ ਇਸ ਵਾਇਰਸ ਤੋਂ ਆਪਣਾ ਬਚਾ ਕਰ ਸਕਣ ।
ਇਸ ਇਸ ਮੁਹਿੰਮ ਨੂੰ ਸਫਲ ਬਣਾਉਣ ਵਿਚ ਸਕੂਲ ਸਟਾਫ਼ ਸੁਖਵਿੰਦਰ ਸਿੰਘ ਲੈਕਚਰਾਰ, ਗੀਤਾ ਰਾਣੀ, ਸਰੂਚੀ ਮਹਿਤਾ, ਰਾਜੇਸ਼ ਕੁਮਾਰ ,ਪ੍ਰਿਤਪਾਲ ਸਿੰਘ, ਵਿਜੇ ਭਾਰਤੀ, ਦਵਿੰਦਰ ਕੁਮਾਰ, ਅਰੁਣ ਕੁਮਾਰ ,ਪ੍ਰਮਿੰਦਰ ਸਿੰਘ ਸੋਢੀ,ਬਲਜੀਤ ਕੋਰ,ਸੁਚੀ
ਜੈਨ,ਪ੍ਰਵੀਨ ਰਾਨੀ,ਮਹਿਮਾ ਕਸ਼ਅਪ,ਅਮਰਜੀਤ ਕੋਰ,ਮੀਨਾਕਸ਼ੀ ਸ਼ਰਮਾ,ਗੁਰਪਿੰਦਰ ਸਿੰਘ ਨੇ ਵਿਸ਼ੇਸ਼ ਭੁਮਿਕਾ ਨਿਭਾਈ ।