ਗੱਟੀ ਰਾਜੋ ਕੇ ਸਕੂਲ ‘ਚ ਸਲਾਨਾ ਨਤੀਜੇ ਮੌਕੇ ਇਨਾਂਮ ਵੰਡ ਸਮਾਰੋਹ ਆਯੋਜਿਤ
50 ਤੋਂ ਵੱਧ ਹੋਣਹਾਰ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
ਗੱਟੀ ਰਾਜੋ ਕੇ ਸਕੂਲ ‘ਚ ਸਲਾਨਾ ਨਤੀਜੇ ਮੌਕੇ ਇਨਾਂਮ ਵੰਡ ਸਮਾਰੋਹ ਆਯੋਜਿਤ
50 ਤੋਂ ਵੱਧ ਹੋਣਹਾਰ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
ਫਿਰੋਜ਼ਪੁਰ, 29.3.2024: ਹਿੰਦ ਪਾਕਿ ਸਰਹੱਦ ਤੇ ਸਤਲੁਜ ਦਰਿਆ ਦੇ ਕੰਢੇ ਤੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਵਿੱਚ ਸਲਾਨਾ ਨਤੀਜੇ 2023-24 ਐਲਾਨਣ ਮੌਕੇ ਆਯੋਜਿਤ ਮਾਪੇ ਅਧਿਆਪਕ ਮਿਲਣੀ ਤੇ ਵਿਸ਼ੇਸ਼ ਇਨਾਮ ਵੰਡ ਸਮਾਰੋਹ ਪ੍ਰਿੰਸੀਪਲ ਡਾ ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਦੀ ਅਗਵਾਈ ਵਿਚ ਆਯੋਜਿਤ ਕੀਤਾ ਗਿਆ। ਇਸ ਮੌਕੇ ਅਮਰੀਕ ਸਿੰਘ ਸਾਮਾ ਜ਼ਿਲ੍ਹਾ ਲੋਕ ਸੰਪਰਕ ਅਫਸਰ ਫਿਰੋਜ਼ਪੁਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਸਮਾਗਮ ਦੀ ਪ੍ਰਧਾਨਗੀ ਬੀ ਐਸ ਐਫ ਬਟਾਲੀਅਨ ਹੂਸੈਨੀਵਾਲਾ ਦੇ ਕੰਪਨੀ ਕਮਾਂਡੈਂਟ ਮਹੇਸ਼ ਵਰਮਾ ਨੇ ਕੀਤੀ।ਇਸ ਮੌਕੇਂ ਵਿੱਦਿਅਕ ਸੈਸ਼ਨ 2023-24 ਦੇ ਸਲਾਨਾ ਪ੍ਰੀਖਿਆ ਅਤੇ ਸਹਿਪਾਠੀ ਗਤੀਵਿਧੀਆਂ ਵਿਚ ਸ਼ਲਾਘਾਯੋਗ ਪ੍ਰਾਪਤੀਆਂ ਕਰਨ ਵਾਲੇ 50 ਤੋਂ ਵੱਧ ਹੋਣਹਾਰ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ।
ਡਾ ਸਤਿੰਦਰ ਸਿੰਘ ਨੇ ਆਏ ਮਹਿਮਾਨਾਂ ਦਾ ਰਸਮੀ ਤੌਰ ਤੇ ਸਵਾਗਤ ਕਰਦਿਆਂ ਵਿਦਿਅਕ ਸੈਸ਼ਨ 2023-24 ਦੀਆ ਸਕੂਲ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਸਕੂਲ ਦੇ ਵਿਕਾਸ ਲਈ ਸਮਾਜ ਸੇਵੀ ਸੰਸਥਾਵਾਂ, ਦਾਨੀ ਸੱਜਣਾਂ ਅਤੇ ਬੀ ਐਸ ਐਫ਼ ਦੇ ਅਧਿਕਾਰੀਆਂ ਵੱਲੋਂ ਪਾਏ ਯੋਗਦਾਨ ਲਈ ਵਿਸ਼ੇਸ਼ ਧੰਨਵਾਦ ਵੀ ਕੀਤਾ।
ਅਮਰੀਕ ਸਿੰਘ ਸਾਮਾ ਨੇ ਆਪਣੇ ਕੁੰਜੀਵਤ ਸੰਬੋਧਨ ਵਿੱਚ ਸਿਖਿਆ ਦੇ ਮਹੱਤਵ ਦਾ ਜ਼ਿਕਰ ਕਰਦਿਆਂ ਵਿਦਿਆਰਥੀਆਂ ਨੂੰ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਸਕੂਲ ਸਟਾਫ ਵੱਲੋਂ ਸਰਹੱਦੀ ਖੇਤਰ ਦੀ ਸਿੱਖਿਆ ਦੇ ਖੇਤਰ ਦੇ ਨਾਲ ਨਾਲ ਸਮਾਜਿਕ ਖੇਤਰ ਵਿੱਚ ਪਾਏ ਵਡਮੁੱਲੇ ਯੋਗਦਾਨ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਸਕੂਲ ਦਾ ਸਮੁੱਚਾ ਵਿਕਾਸ ਸਟਾਫ ਦੀ ਮਿਹਨਤ ਨਾਲ ਹੀ ਸੰਭਵ ਹੋਇਆਂ ਹੈ।ਉਨ੍ਹਾਂ ਨੇ ਸਨਮਾਨਤ ਹੋਣ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਆਪਣੇ ਵੱਲੋਂ ਵਿਦਿਆਰਥੀਆਂ ਨੂੰ ਨਗਦ ਇਨਾਮੀ ਰਾਸ਼ੀ ਦੇ ਕੇ ਹੌਸਲਾ ਅਫ਼ਜ਼ਾਈ ਕੀਤੀ।
ਮਹੇਸ਼ ਵਰਮਾ ਨੇ ਆਪਣੇ ਪ੍ਰਭਾਵਸ਼ਾਲੀ ਸੰਬੋਧਨ ਦੌਰਾਨ ਬੀ ਐੱਸ ਐੱਫ ਵੱਲੋਂ ਸਰਹੱਦੀ ਖੇਤਰ ਦੇ ਲੋਕਾਂ ਦੀ ਸਹੂਲਤ ਲਈ ਕੀਤੇ ਜਾ ਰਹੇ ਯਤਨਾਂ ਦੀ ਜਾਣਕਾਰੀ ਦਿੱਤੀ ਅਤੇ ਸਕੂਲ ਦੇ ਵਿਕਾਸ ਲਈ ਹਰ ਸੰਭਵ ਮਦਦ ਕਰਨ ਦਾ ਵਿਸ਼ਵਾਸ ਪ੍ਰਗਟਾਇਆ। ਉਹਨਾਂ ਨੇ ਵਿਦਿਆਰਥੀਆਂ ਨੂੰ ਸਫਲਤਾ ਦਾ ਪਾਠ ਪੜਾਉਦਿਆ ਅਨੇਕਾ ਟਿਪਸ ਦਿੰਦਿਆਂ ਨਸ਼ੇ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਦੀ ਗੱਲ ਵੀ ਕੀਤੀ ।
ਇਸ ਮੌਕੇ ਸਕੂਲੀ ਵਿਦਿਆਰਥੀਆਂ ਨੇ ਗਿੱਧਾ, ਗਰੁੱਪ ਡਾਂਸ, ਸੋਲੋ ਡਾਂਸ, ਰਾਸ਼ਟਰੀ ਏਕਤਾ ਨੂੰ ਉਤਸ਼ਾਹਿਤ ਕਰਦੀ ਕੋਰਿਓਗ੍ਰਾਫੀ, ਗੀਤ ਅਤੇ ਕਵਿਤਾਵਾਂ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਰਾਹੀਂ ਸਰੋਤਿਆਂ ਦਾ ਖੂਬ ਮਨੋਰੰਜਨ ਕੀਤਾ ।
ਮੰਚ ਸੰਚਾਲਨ ਦੀ ਜਿੰਮੇਵਾਰੀ ਸਕੂਲ ਅਧਿਆਪਕਾ ਸਰੁਚੀ ਮਹਿਤਾ ਅਤੇ ਸੁਚੀ ਜੈਨ ਨੇ ਬਾਖੁਬੀ ਨਿਭਾਈ ।
ਇਸ ਮੌਕੇ ਕਰਮਜੀਤ ਸਿੰਘ ਸਰਪੰਚ, ਪ੍ਰਦੀਪ ਸਿੰਘ ਸਟੈਨੋ ਡੀ ਪੀ ਆਰ ਓ,ਗੋਮਾ ਸਿੰਘ, ਗੁਰਨਾਮ ਸਿੰਘ ਚੇਅਰਮੈਨ, ਸਰਪੰਚ,ਪੰਚ ਅਤੇ ਵਿਦਿਆਰਥੀਆਂ ਦੇ ਮਾਪੇ ਵੱਡੀ ਗਿਣਤੀ ਵਿੱਚ ਵਿਸ਼ੇਸ਼ ਤੌਰ ਤੇ ਹਾਜਰ ਸਨ।
ਇਸ ਮੌਕੇ ਨਵੇਂ ਵਿਦਿਅਕ ਸੈਸ਼ਨ ਲਈ ਦਾਖਲਾ ਮੁਹਿੰਮ ਦੀ ਸ਼ੁਰੂਆਤ ਵੀ ਕੀਤੀ ਗਈ ਅਤੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੂੰ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਨ ਲਈ ਅਪੀਲ ਕੀਤੀ।
ਸਮਾਗਮ ਨੂੰ ਸਫਲ ਬਣਾਉਣ ਵਿਚ ਸਕੂਲ ਸਟਾਫ ਤਜਿੰਦਰ ਸਿੰਘ ਲੈਕਚਰਾਰ , ਗੁਰਪ੍ਰੀਤ ਕੌਰ,ਬਲਵਿੰਦਰ ਕੌਰ,ਗੀਤਾ, ਸਰੁਚੀ ਮਹਿਤਾ ,ਮਨਦੀਪ ਸਿੰਘ , ਸੰਦੀਪ ਕੁਮਾਰ, ਵਿਜੇ ਭਾਰਤੀ ,ਸੂਚੀ ਜੈਨ ,ਵਿਸ਼ਾਲ ਗੁਪਤਾ, ਪ੍ਰਵੀਨ ਬਾਲਾ,ਮਨਦੀਪ ਸਿੰਘ, ਅਰੁਣ ਕੁਮਾਰ ਸ਼ਰਮਾ, ਪ੍ਰਿਤਪਾਲ ਸਿੰਘ ਸਟੇਟ ਅਵਾਰਡੀ , ਬਲਜੀਤ ਕੌਰ, ,ਨੈਨਸੀ ,ਅਮਰਜੀਤ ਕੌਰ, ਮਹਿਮਾ ਕਸ਼ਅਪ,ਨੇਹਾ ਕਾਮਰਾ ਨੇ ਵਿਸ਼ੇਸ਼ ਯੋਗਦਾਨ ਪਾਇਆ ।
ਸਮਾਗਮ ਦੇ ਅੰਤ ਵਿੱਚ ਸਕੂਲ ਪ੍ਰਿੰਸੀਪਲ ਅਤੇ ਸਟਾਫ ਵੱਲੋਂ ਆਏ ਮਹਿਮਾਨਾ ਨੂੰ ਯਾਦ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ ।