Ferozepur News
ਗੱਟੀ ਰਾਜੋ ਕੇ ਸਕੂਲ ਚ ਭਾਸ਼ਾ ਨੂੰ ਰੌਚਿਕ ਬਣਾਉਣ ਦੀ ਨਿਵੇਕਲੀ ਪਹਿਲ, ਪੰਜਾਬੀ ਅਤੇ ਹਿੰਦੀ ਵਿਸ਼ੇ ਨਾਲ ਸਬੰਧਤ 2 ਸਮਾਰਟ ਕਲਾਸ ਰੂਮ ਦਾ ਕੀਤਾ ਉਦਘਾਟਨ
ਮਾਤ ਭਾਸ਼ਾ ਦਾ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਵਿੱਚ ਮਹੱਤਵਪੂਰਨ ਸਥਾਨ : ਰਣਜੀਤ ਸਿੰਘ
ਮਾਤ ਭਾਸ਼ਾ ਦਾ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਵਿੱਚ ਮਹੱਤਵਪੂਰਨ ਸਥਾਨ : ਰਣਜੀਤ ਸਿੰਘ ।
ਪੰਜਾਬੀ ਅਤੇ ਹਿੰਦੀ ਵਿਸ਼ੇ ਨਾਲ ਸਬੰਧਤ 02 ਸਮਾਰਟ ਕਲਾਸ ਰੂਮ ਦਾ ਕੀਤਾ ਉਦਘਾਟਨ ।
ਗੱਟੀ ਰਾਜੋ ਕੇ ਸਕੂਲ ਚ ਭਾਸ਼ਾ ਨੂੰ ਰੌਚਿਕ ਬਣਾਉਣ ਦੀ ਨਿਵੇਕਲੀ ਪਹਿਲ ।
ਫ਼ਿਰੋਜ਼ਪੁਰ, 24.3.2021: ( ) ਮਾਤ ਭਾਸ਼ਾ ਦਾ ਮਨੁੱਖੀ ਜੀਵਨ ਦੇ ਵਿਕਾਸ ਵਿੱਚ ਮਹੱਤਵਪੂਰਨ ਸਥਾਨ ਹੈ। ਵਿਦਿਆਰਥੀ ਆਪਣੀ ਸਮੁੱਚੀ ਸਿੱਖਿਆ ਨੂੰ ਮਾਤ ਭਾਸ਼ਾ ਵਿੱਚ ਬਹੁਤ ਹੀ ਆਸਾਨੀ ਅਤੇ ਰੌਚਿਕ ਤਰੀਕੇ ਨਾਲ ਗ੍ਰਹਿਣ ਕਰਕੇ ਜ਼ਿੰਦਗੀ ਦੇ ਨਿਸ਼ਾਨੇ ਨੂੰ ਹਾਸਲ ਕਰ ਸਕਦਾ ਹੈ, ਇਸ ਗੱਲ ਦਾ ਪ੍ਰਗਟਾਵਾ ਸ.ਰਣਜੀਤ ਸਿੰਘ ਭੁੱਲਰ ਪੀ ਸੀ ਐਸ ਐਸ ਡੀ ਐਮ ਜ਼ੀਰਾ ਨੇ ਹਿੰਦ -ਪਾਕਿ ਸਰਹੱਦ ਦੇ ਨਜ਼ਦੀਕ ਸਤਲੁਜ ਦਰਿਆ ਦੇ ਕੰਢੇ ਤੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋਕੇ ਵਿਚ ਪੰਜਾਬੀ ਅਤੇ ਹਿੰਦੀ ਭਾਸ਼ਾ ਦੇ ਵਿਕਾਸ ਅਤੇ ਭਾਸ਼ਾ ਦੀ ਪੜ੍ਹਾਈ ਨੂੰ ਰੌਚਿਕ ਬਣਾਉਣ ਲਈ ਤਿਆਰ ਕੀਤੇ 02 ਸਮਾਰਟ ਕਲਾਸਰੂਮ ਦਾ ਉਦਘਾਟਨ ਕਰਨ ਮੌਕੇ ਆਪਣੇ ਸੰਬੋਧਨ ਵਿਚ ਕਿਹਾ। ਉਨ੍ਹਾਂ ਨੇ ਸਕੂਲ ਸਟਾਫ ਵੱਲੋਂ ਕੀਤੇ ਨਿਵੇਕਲੇ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਸਰਹੱਦੀ ਖੇਤਰ ਵਿੱਚ ਇਹ ਸਰਕਾਰੀ ਸਕੂਲ ਸਿੱਖਿਆ ਦੇ ਖੇਤਰ ਵਿੱਚ ਨਿੱਤ ਨਵੀਆਂ ਮੰਜ਼ਿਲਾਂ ਸਰ ਕਰ ਰਿਹਾ ਹੈ ।
ਸਕੂਲ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਨੇ ਆਏ ਮਹਿਮਾਨਾਂ ਦਾ ਰਸਮੀ ਤੌਰ ਤੇ ਸਵਾਗਤ ਕਰਦਿਆਂ ਆਪਣੇ ਸੰਬੋਧਨ ਵਿੱਚ ਸ. ਰਣਜੀਤ ਸਿੰਘ ਭੁੱਲਰ ਜੀ ਵੱਲੋਂ ਪਿਛਲੇ 04 ਸਾਲਾਂ ਤੋਂ ਸਕੂਲ ਦੇ ਵਿਕਾਸ ਵਿੱਚ ਪਾਏ ਜਾ ਰਹੇ ਵਡਮੁੱਲੇ ਯੋਗਦਾਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਕੀਤਾ।
ਉਨ੍ਹਾਂ ਕਿਹਾ ਕਿ ਪੰਜਾਬੀ ਅਧਿਆਪਕ ਗੀਤਾ ਅਤੇ ਦਵਿੰਦਰ ਕੁਮਾਰ ਵੱਲੋਂ ਜਿੱਥੇ ਪੰਜਾਬੀ ਵਿਸ਼ੇ ਦੀ ਪਾਠ ਸਮੱਗਰੀ ਬਹੁਤ ਹੀ ਰੌਚਿਕ ਤਰੀਕੇ ਨਾਲ ਪ੍ਰਦਰਸ਼ਿਤ ਕੀਤੀ ਹੈ , ਉੱਥੇ ਜਮਾਤ ਦੇ ਕਮਰੇ ਨੂੰ ‘ਪੰਜਾਬੀ ਸੱਥ’ ਦਾ ਨਾਮ ਦੇ ਕੇ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਪੁਰਾਤਨ ਵਸਤੂਆਂ ਨੂੰ ਦਿਲ ਖਿੱਚਵੇ ਅਤੇ ਸੁਚੱਜੇ ਢੰਗ ਨਾਲ ਪ੍ਰਦਰਸ਼ਿਤ ਕੀਤਾ ਹੈ ।
ਹਿੰਦੀ ਵਿਸ਼ੇ ਨਾਲ ਸਬੰਧਤ ਪਾਠ ਸਮੱਗਰੀ ਲਈ ਅਲੱਗ ਸਮਾਰਟ ਰੂਮ ਤਿਆਰ ਕਰਨ ਵਿੱਚ ਹਿੰਦੀ ਅਧਿਆਪਕ ਰਾਜੇਸ਼ ਕੁਮਾਰ ਅਤੇ ਅਰੁਨ ਕੁਮਾਰ ਨੇ ਵਿਸ਼ੇਸ਼ ਯੋਗਦਾਨ ਪਾਇਆ ।
ਸਕੂਲ ਅਧਿਆਪਕ ਗੀਤਾ ਅਤੇ ਰਾਜੇਸ਼ ਕੁਮਾਰ ਨੇ ਦੱਸਿਆ ਕਿ ਭਾਸ਼ਾ ਨਾਲ ਸਬੰਧਤ ਸਮਾਰਟ ਕਲਾਸਰੂਮ ਤਿਆਰ ਹੋਣ ਨਾਲ ਵਿਦਿਆਰਥੀ ਪੰਜਾਬੀ ਅਤੇ ਹਿੰਦੀ ਵਿਸ਼ੇ ਦੀ ਵਿਆਕਰਣ ਅਤੇ ਸੱਭਿਆਚਾਰ ਸਬੰਧੀ ਜਾਣਕਾਰੀ ਕਮਰੇ ਦੀਆਂ ਦੀਵਾਰਾਂ ਤੋਂ ਹੀ ਪ੍ਰਾਪਤ ਕਰਕੇ ਆਸਾਨੀ ਨਾਲ ਸਿਖਿਆ ਗ੍ਰਹਿਣ ਕਰ ਸਕਦੇ ਹਨ।
ਇਸ ਮੌਕੇ ਸਕੂਲ ਸਟਾਫ ਸੁਖਵਿੰਦਰ ਸਿੰਘ ਲੈਕਚਰਾਰ, ਪਰਮਿੰਦਰ ਸਿੰਘ ਸੋਢੀ, ਸ੍ਰੀਮਤੀ ਗੀਤਾ, ਸ੍ਰੀ ਰਜੇਸ਼ ਕੁਮਾਰ ,ਸ਼੍ਰੀਮਤੀ ਮਹਿਮਾ ਕਸ਼ਅਪ, ਵਿਜੈ ਭਾਰਤੀ, ਪ੍ਰਿਤਪਾਲ ਸਿੰਘ ਸਟੇਟ ਅਵਾਰਡੀ, ਸੰਦੀਪ ਕੁਮਾਰ, ਸਰੁਚੀ ਮਹਿਤਾ, ਅਮਰਜੀਤ ਕੌਰ, ਸ੍ਰੀ ਅਰੁਨ ਕੁਮਾਰ, ਮੀਨਾਕਸ਼ੀ ਸ਼ਰਮਾ, ਦਵਿੰਦਰ ਕੁਮਾਰ, ਸੂਚੀ ਜੈਨ ,ਪ੍ਰਵੀਨ ਬਾਲਾ, ਬਲਜੀਤ ਕੌਰ ਅਤੇ ਗੁਰਪਿੰਦਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।