ਗੱਟੀ ਰਾਜੋ ਕੇ ਸਕੂਲ ‘ਚ ਚਮੜੀ ਰੋਗਾਂ ਦਾ ਚੈੱਕਅਪ ਅਤੇ ਜਾਗਰੂਕਤਾ ਕੈਂਪ ਆਯੋਜਿਤ
ਸਰਹੱਦੀ ਖੇਤਰ ਦੇ ਪੀੜਤ ਮਰੀਜ਼ਾਂ ਦੀ ਮੱਦਦ ਲਈ ਅੱਗੇ ਆਏ ਡਾ. ਢਿੱਲੋਂ
ਗੱਟੀ ਰਾਜੋ ਕੇ ਸਕੂਲ ‘ਚ ਚਮੜੀ ਰੋਗਾਂ ਦਾ ਚੈੱਕਅਪ ਅਤੇ ਜਾਗਰੂਕਤਾ ਕੈਂਪ ਆਯੋਜਿਤ ।
ਸਰਹੱਦੀ ਖੇਤਰ ਦੇ ਪੀੜਤ ਮਰੀਜ਼ਾਂ ਦੀ ਮੱਦਦ ਲਈ ਅੱਗੇ ਆਏ ਡਾ. ਢਿੱਲੋਂ
Ferozepur, February 17, 2020: ਹਿੰਦ ਪਾਕਿ ਸਰਹੱਦ ਤੇ ਸਤਲੁਜ ਦਰਿਆ ਦੇ ਕੰਢੇ ਤੇ ਵਸਦੇ ਲੋਕ ਦਰਿਆ ਦੇ ਪ੍ਰਦੂਸ਼ਿਤ ਪਾਣੀ ਕਾਰਨ ਚਮੜੀ ਦੇ ਗੰਭੀਰ ਰੋਗਾਂ ਤੋਂ ਪੀੜਤ ਹਨ, ਇਸ ਦਾ ਅਸਰ ਇਲਾਕੇ ਦੇ ਬੱਚਿਆਂ ਦੀ ਪੜ੍ਹਾਈ ਉੱਪਰ ਵੀ ਪੈ ਰਿਹਾ ਹੈ । ਆਰਥਿਕ ਪੱਖੋਂ ਕਮਜੋਰ ਇਕ ਬੱਚੇ ਦੇ ਇਲਾਜ ਲਈ ਜਦੋ ਡਾ. ਜੀ ਅੈਸ ਢਿੱਲੋਂ ਜੀ ਨੂੰ ਫੋਨ ਕੀਤਾ ਅਤੇ ਇਲਾਕੇ’ਚ ਚਮੜੀ ਰੋਗ ਸਬੰਧੀ ਦੱਸਿਆ ਤਾ ਉਨ੍ਹਾਂ ਕਿਹਾ ਕਿ ਮੈ ਹੀ ਗੱਟੀ ਰਾਜੋ ਕੇ ਸਕੂਲ ਆ ਜਾਦਾ ਹਾ ਤੇ ਨਾਲੇ ਪਿੰਡ ਵਿਚੋ ਵੀ ਮਰੀਜ ਇਕੱਠੇ ਕਰ ਲਵੋ , ਬੱਸ ਜਲਦੀ ਜਲਦੀ ਮਨਜੀਤ ਸਿੰਘ ਫਾਰਮਾਸਿਸਟ ਦੀ ਮੱਦਦ ਨਾਲ ਦਵਾਈਆਂ ਦਾ ਪ੍ਰਬੰਧ ਕੀਤਾ ਅਤੇ ਕੈਪ ਲਗਾ ਕੇ 100 ਤੋ ਵੱਧ ਮਰੀਜਾਂ ਦਾ ਡਾ ਸਾਹਿਬ ਨੇ ਚੈਕਅਪ ਕਰਕੇ ਮੁਫ਼ਤ ਦਵਾਈਆਂ ਵੀ ਦਿਤੀਆ ਗਈਆਂ ਅਤੇ ਪਿੰਡ ਵਾਸੀਆਂ ਨੂੰ ਜਾਗਰੂਕ ਵੀ ਕੀਤਾ ਗਿਆ । ਡਾ ਸਾਹਿਬ ਨੇ ਸਮੇ ਸਮੇ ਜਰੂਰਤ ਅਨੁਸਾਰ ਫਿਰ ਕੈਪ ਲਗਾਉਣ ਦਾ ਵਿਸ਼ਵਾਸ਼ ਵੀ ਦਿੱਤਾ ।
ਆਰਥਿਕ ਪੱਖੋਂ ਪਿਛੜੇ ਇਲਾਕੇ ਦੇ ਲੋਕਾ ਲਈ ਕੈਪ ਬੇਹੱਦ ਲਾਹੇਵੰਦ ਸਾਬਿਤ ਹੋਇਆਂ ।ਡਾ ਢਿੱਲੋਂ ਜੀ ਦਾ ਇਸ ਪਹਿਲਕਦਮੀ ਲਈ ਤਹਿ ਦਿਲੋ ਧੰਨਵਾਦ ।