ਗੱਟੀ ਰਾਜੋ ਕੇ ਦੇ ਘਰ ਘਰ ਪਹੁੰਚ ਸਰਕਾਰੀ ਸਕੂਲਾਂ ਚ ਦਾਖਲੇ ਲਈ ਕੀਤਾ ਪ੍ਰੇਰਿਤ
ਸਰਹੱਦੀ ਖੇਤਰ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਦਾਖਲਾ ਮੁਹਿੰਮ ਨੂੰ ਕੀਤਾ ਤੇਜ਼
ਸਰਹੱਦੀ ਖੇਤਰ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਦਾਖਲਾ ਮੁਹਿੰਮ ਨੂੰ ਕੀਤਾ ਤੇਜ਼ ।
ਗੱਟੀ ਰਾਜੋ ਕੇ ਦੇ ਘਰ ਘਰ ਪਹੁੰਚ ਸਰਕਾਰੀ ਸਕੂਲਾਂ ਚ ਦਾਖਲੇ ਲਈ ਕੀਤਾ ਪ੍ਰੇਰਿਤ ।
ਫਿਰੋਜ਼ਪੁਰ ( ) ਸਰਹੱਦੀ ਖੇਤਰ ਦੇ ਪਿੰਡਾਂ ਦੇ ਲੋਕਾਂ ਨੂੰ ਆਪਣੇ ਬੱਚੇ ਸਰਕਾਰੀ ਸਕੂਲ ਵਿੱਚ ਦਾਖ਼ਲਾ ਕਰਾਉਣ ਲਈ ਪ੍ਰੇਰਿਤ ਕਰਨ ਦੇ ਉਦੇਸ਼ ਅਤੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਵਧਾਉਣ ਲਈ ਚੱਲ ਰਹੀ ਮੁਹਿੰਮ ਨੂੰ ਹੋਰ ਤੇਜ ਕਰਦੇ ਹੋਏ ਜਿਲ੍ਹਾ ਸਿਖਿਆ ਅਫਸਰ (ਸ ਸ) ਫਿਰੋਜ਼ਪੁਰ ਸ਼੍ਰੀਮਤੀ ਕੁਲਵਿੰਦਰ ਕੋਰ ਵੱਲੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਤੋ ਸਕੂਲ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਅਤੇ ਸਕੂਲ ਸਟਾਫ ਨੂੰ ਨਾਲ ਲੈ ਕੇ ਘਰ ਘਰ ਪਹੁੰਚ ਕੇ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਦੀ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ । ਇਸ ਮੌਕੇ ਸਰਪੰਚ ਕਰਮਜੀਤ ਸਿੰਘ ,ਸਰਪੰਚ ਲਾਲ ਸਿੰਘ ,ਸਾਬਕਾ ਚੇਅਰਮੈਨ ਗੁਰਨਾਮ ਸਿੰਘ ਅਤੇ ਪਿੰਡ ਵਾਸੀ ਵੀ ਹਾਜਰ ਸਨ ।
ਕੁਲਵਿੰਦਰ ਕੌਰ ਡੀ ਈ ਓ ਨੇ ਪਿੰਡ ਵਾਸੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਸਰਕਾਰੀ ਸਕੂਲਾਂ ਵਿੱਚ ਸਟਾਫ਼ ਦੀ ਕਮੀ ਨੂੰ ਦੂਰ ਕਰਨ ਉਪਰੰਤ ਪੜ੍ਹਾਈ ਦੀ ਗੁਣਵੱਤਾ ਦੇ ਸੁਧਾਰ ਲਈ ਲਾਮਿਸਾਲ ਕੰਮ ਹੋਏ ਹਨ । ਜਿਸ ਦੀ ਬਦੌਲਤ ਸਰਕਾਰੀ ਸਕੂਲ ਸਮਾਰਟ ਬਣ ਚੁੱਕੇ ਹਨ ਅਤੇ ਹਰ ਆਧੁਨਿਕ ਸਹੂਲਤ ਉਪਲੱਬਧ ਹੈ।
ਉਨ੍ਹਾਂ ਵੱਲੋ ਸਰਕਾਰੀ ਸਕੂਲਾਂ ਵਿੱਚ ਉਪਲੱਬਧ ਸਹੂਲਤਾਂ ਨੂੰ ਦਰਸਾਉਂਦਾ ਇਕ ਵਿਸ਼ੇਸ਼ ਪੋਸਟਰ ਵੀ ਰਿਲੀਜ਼ ਕੀਤਾ ਗਿਆ।
ਸਰਪੰਚ ਕਰਮਜੀਤ ਸਿੰਘ ਵੱਲੋ ਸਰਕਾਰੀ ਸਕੂਲ ਵਿੱਚ ਹੋਏ ਗੁਣਾਤਮਕ ਸੁਧਾਰ ਨੂੰ ਦੇਖਦੇ ਹੋਏ ਅਤੇ ਜਿਲ੍ਹਾ ਸਿਖਿਆ ਅਫਸਰ (ਸ ਸ) ਕੁਲਵਿੰਦਰ ਕੌਰ ਅਤੇ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਦੀ ਪ੍ਰੇਰਨਾ ਨਾਲ ਆਪਣੇ ਪਰਿਵਾਰ ਦੇ 5 ਵਿਦਿਆਰਥੀਆਂ ਨੂੰ ਪ੍ਰਾਈਵੇਟ ਸਕੂਲਾਂ ਤੋ ਹਟਾ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਵਿੱਚ ਮੌਕੇ ਤੇ ਹੀ ਦਾਖਲ ਕਰਵਾਇਆ ।
ਇਸ ਮੌਕੇ ਸਕੂਲ ਸਟਾਫ , ਪਰਮਿੰਦਰ ਸਿੰਘ ਸੋਢੀ, ਸ੍ਰੀਮਤੀ ਗੀਤਾ, ,ਸ਼੍ਰੀਮਤੀ ਮਹਿਮਾ ਕਸ਼ਅਪ, ਵਿਜੈ ਭਾਰਤੀ, ਪ੍ਰਿਤਪਾਲ ਸਿੰਘ ਸਟੇਟ ਅਵਾਰਡੀ, ਸੰਦੀਪ ਕੁਮਾਰ, ਸਰੁਚੀ ਮਹਿਤਾ, ਅਮਰਜੀਤ ਕੌਰ, ਸ੍ਰੀ ਅਰੁਨ ਕੁਮਾਰ, ਦਵਿੰਦਰ ਕੁਮਾਰ, ਸੂਚੀ ਜੈਨ ,ਪ੍ਰਵੀਨ ਬਾਲਾ, ਬਲਜੀਤ ਕੌਰ , ਗੁਰਪਿੰਦਰ ਸਿੰਘ,ਮਨਦੀਪ ਸਿੰਘ ,ਸ਼ਵੇਤਾ ਅਰੋੜਾ ,ਵਿਸ਼ਾਲ ਜੈਨ,ਆਂਚਲ,ਕੰਚਨ,ਬਲਜੀਤ ਕੌਰ,ਨੇਹਾ ਕਾਮਰਾ, ਨੈਨਸੀ ਮਨਚੰਦਾ, ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।