Ferozepur News
ਗੱਟੀ ਰਾਜੋ ਕੀ ਸਰਕਾਰੀ ਸਕੂਲ ਅੰਦਰ ਸ਼ੰਕਰਾ ਅੱਖਾਂ ਦੇ ਹਸਪਤਾਲ ਲਗਾਇਆ ਮੁਫਤ ਅੱਖਾਂ ਦੇ ਰੋਗਾਂ ਦਾ ਇਲਾਜ ਕੈਪ
460 ਮਰੀਜਾਂ ਨੂੰ ਦਿੱਤੀਆਂ ਦਵਾਈਆਂ ਅਤੇ 75 ਮਰੀਜ਼ਾਂ ਦੇ ਕਰਵਾਏ ਜਾਣਗੇ ਆਪਰੇਸ਼ਨ :- ਡਾ ਸਤਿੰਦਰ ਸਿੰਘ
ਗੱਟੀ ਰਾਜੋ ਕੀ ਸਰਕਾਰੀ ਸਕੂਲ ਅੰਦਰ ਸ਼ੰਕਰਾ ਅੱਖਾਂ ਦੇ ਹਸਪਤਾਲ ਲਗਾਇਆ ਮੁਫਤ ਅੱਖਾਂ ਦੇ ਰੋਗਾਂ ਦਾ ਇਲਾਜ ਕੈਪ
460 ਮਰੀਜਾਂ ਨੂੰ ਦਿੱਤੀਆਂ ਦਵਾਈਆਂ ਅਤੇ 75 ਮਰੀਜ਼ਾਂ ਦੇ ਕਰਵਾਏ ਜਾਣਗੇ ਆਪਰੇਸ਼ਨ :- ਡਾ ਸਤਿੰਦਰ ਸਿੰਘ
ਫ਼ਿਰੋਜ਼ਪੁਰ, 22 ਫਰਵਰੀ 2023 : ਸਿਹਤ ਸੇਵਾਵਾ ਦੀ ਭਾਰੀ ਕਮੀ ਨਾਲ ਜੂਝ ਰਹੇ ਸਰਹੱਦੀ ਖੇਤਰ ਦੇ ਲੋੜਵੰਦ ਪ੍ਰੀਵਾਰਾ ਦੇ ਅੱਖਾਂ ਦੇ ਰੋਗਾਂ ਨਾਲ ਗ੍ਰਸਤ ਮੈਬਰਾਂ ਨੂੰ ਮੁਫਤ ਇਲਾਜ ਦੇ ਕੇ ਅੱਖਾਂ ਦੀ ਰੋਸ਼ਨੀ ਮੁੜ ਦੇਣ ਲਈ ਸ਼ੰਕਰਾ ਅੱਖਾਂ ਦੇ ਹਸਪਤਾਲ ਲੁਧਿਆਣਾ ਅਤੇ ਦਾਖਾ ਈਸੇਵਾਲ ਵੈੱਲਫੇਅਰ ਟਰੱਸਟ ਟੋਰਾਂਟੋ (ਕੈਨੇਡਾ ) ਵਲੋਂ ਅੱਜ ਹਿੰਦ ਪਾਕਿ ਸਰਹੱਦ ਤੇ ਸਤਲੁਜ ਦਰਿਆ ਦੇ ਕੰਢੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਵਿਖੇ ਡਾ ਸਤਿੰਦਰ ਸਿੰਘ ਪ੍ਰਿੰਸੀਪਲ ਅਤੇ ਸਟਾਫ ਦੀ ਦੇਖ ਰੇਖ ਹੇਠ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਮੈਮੋਰੀਅਲ ਸੁਸਾਇਟੀ ਦੇ ਸਹਿਯੋਗ ਨਾਲ ਹਰ ਸਾਲ ਦੀ ਤਰਾਂ ਅੱਖਾਂ ਦੇ ਮੁਫ਼ਤ ਅਪ੍ਰੇਸ਼ਨ ਅਤੇ ਇਲਾਜ ਸਬੰਧੀ ਵਿਸ਼ਾਲ ਚੌਥਾ ਕੈਂਪ ਲਗਾਇਆ ਗਿਆ । ਜਿਸ ਵਿਚ ਸ਼ੰਕਰਾ ਅੱਖਾਂ ਦੇ ਹਸਪਤਾਲ ਦੀ ਮਾਹਿਰ ਡਾਕਟਰਾਂ ਦੀ ਟੀਮ ਗੁਰਪਵਿੱਤਰ ਸਿੰਘ, ਡਾਕਟਰ ਦਿਵਾਂਸ਼ , ਡਾ. ਪ੍ਰਿੰਯਕਾ, ਡਾ.ਹਰਨੀਤ ਕੌਰ,ਡਾ ਸਾਹਿਲ ਅਤੇ ਵੈਲਫੇਅਰ ਟਰੱਸਟ ਵੱਲੋਂ ਡਾ ਪਰਮਿੰਦਰ ਸਿੰਘ ਸੇਖੋਂ , ਬਲਵਿੰਦਰ ਸਿੰਘ ਭੱਠਲ ਉਘੇ ਸਮਾਜ ਸੇਵੀ ਅਤੇ ਅਮਰੀਕ ਸਿੰਘ ਸੇਖੋਂ ਦੀ ਅਗਵਾਈ ਹੇਠ ਮਰੀਜਾਂ ਦਾ ਚੈਕਅੱਪ ਅਤੇ ਸਾਂਭ ਸੰਭਾਲ ਸੁਚੱਜੇ ਢੰਗ ਨਾਲ ਕੀਤਾ ਗਿਆ। ਸਾਰਾ ਦਿਨ ਚੱਲੇ ਕੈਪ ਵਿੱਚ 460 ਮਰੀਜਾਂ ਦੇ ਪਹੁੰਚਣ ਸਬੰਧੀ ਜਾਣਕਾਰੀ ਦਿੰਦਿਆਂ ਕੈਂਪ ਇੰਚਾਰਜ ਵਿਸ਼ਾਲ ਗੁਪਤਾ ਨੇ ਦੱਸਿਆ ਕਿ ਮਰੀਜਾਂ ਨੂੰ ਚੈਕਅੱਪ ਕਰਕੇ ਜਿੱਥੇ ਵੱਡੀ ਮਾਤਰਾ ਵਿੱਚ ਮੁਫ਼ਤ ਦਵਾਈਆਂ ਅਤੇ ਐਨਕਾ ਵੰਡੀਆਂ ਗਈਆਂ ਉੱਥੇ 75 ਮਰੀਜਾਂ ਦੀ ਅੱਖਾਂ ਦੇ ਅਪਰੇਸ਼ਨ ਲਈ ਚੋਣ ਕੀਤੀ ਗਈ ਹੈ । ਜਿਨ੍ਹਾਂ ਦਾ ਸ਼ੰਕਰਾ ਅੱਖਾ ਦੇ ਹਸਪਤਾਲ ਲੁਧਿਆਣਾ ਵਿਖੇ ਮੁਫਤ ਅਪਰੇਸ਼ਨ ਕੀਤੇ ਜਾਣਗੇ ।
ਕੈਪ ਦੌਰਾਨ ਮੈਡਮ ਆਸ਼ੂ ਸ਼ਰਮਾ, ਡਾ ਹਰਪ੍ਰੀਤ ਸਿੰਘ ਸਿਵਲ ਹਸਪਤਾਲ ਮਮਦੋਟ,ਮਿਸ ਅਮ੍ਰਿਤ ਪਾਲ ਫਾਰਮੇਸੀ ਅਫਸਰ, ਸ੍ਰੀਮਤੀ ਰਮਨਦੀਪ ਕੌਰ, ਨਰਿੰਦਰ ਸਿੰਘ ਫਾਰਮਾਸਿਸਟ ਵਲੋਂ ਵਿਸ਼ੇਸ਼ ਤੋਰ ਤੇ ਸ਼ਿਰਕਤ ਕਰਕੇ ਕੈਪ ਦਾ ਜਾਇਜਾ ਲਿਆ ਅਤੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ । ਕੈਂਪ ਵਿੱਚ ਸ਼ਹੀਦ ਭਗਤ ਸਿੰਘ, ਰਾਜਗੁਰੂ , ਸੁਖਦੇਵ ਸੁਸਾਇਟੀ ਦੇ ਪ੍ਰਧਾਨ ਵਰਿੰਦਰ ਸਿੰਘ ਵੈਰੜ , ਸੰਸਥਾਪਕ ਜਸਵਿੰਦਰ ਸਿੰਘ ਸੰਧੂ,ਡਾ.ਜੋਬਨ ਬਾਰੇ ਕੇ
ਆਦਿ ਨੇ ਵਿਸ਼ੇਸ਼ ਤੋਰ ਤੇ ਕੈਪ ਚ ਸ਼ਿਰਕਤ ਕੀਤੀ । ਕੈਪ ਦੀ ਸਫਲਤਾ ਲਈ ਪਿ੍ੰਸੀਪਲ ਡਾ ਸਤਿੰਦਰ ਸਿੰਘ ਦੀ ਅਗਵਾਈ ਹੇਠ ਸਕੂਲ ਅਧਿਆਪਕ ਗੁਰਪ੍ਰੀਤ ਕੌਰ ਲੈਕਚਰਾਰ, ਪ੍ਰਿਤਪਾਲ ਸਿੰਘ ਸਟੇਟ ਅਵਾਰਡੀ , ਸੰਦੀਪ ਕੁਮਾਰ , ਅਰੁਣ ਕੁਮਾਰ , ਵਿਸ਼ਾਲ ਗੁਪਤਾ , ਮਨਦੀਪ ਸਿੰਘ, ਗੀਤਾ, ਪ੍ਰਿੰਯਕਾ ਰਾਣੀ,ਬਲਵਿੰਦਰ ਕੌਰ,ਸੁਚੀ ਜੈਨ, ਬਲਜੀਤ ਕੌਰ, ਦਵਿੰਦਰ ਕੁਮਾਰ, ਸ਼ਰੁਚੀ ਮਹਿਤਾ, ਪ੍ਰਵੀਨ ਬਾਲਾ, ਅਮਰਜੀਤ ਕੌਰ, ਮਹਿਮਾ ਕਸ਼ਅਪ, ਸ਼ਵੇਤਾ ਅਰੋੜਾ, ਨੈਨਸੀ, ਕੰਚਨ ਬਾਲਾ ਅਤੇ ਨੇਹਾ ਕਾਮਰਾ , ਸਰਕਾਰੀ ਪ੍ਰਾਇਮਰੀ ਸਕੂਲ ਗੱਟੀ ਰਾਜੋ ਕੇ ਦੇ ਅਧਿਆਪਕ ਕੁਲਵੰਤ ਸਿੰਘ ਸੰਧੂ, ਇਕਬਾਲ ਸਿੰਘ ਆਦਿ ਸਟਾਫ਼ ਤੋਂ ਇਲਾਵਾ ਐਨ.ਸੀ.ਸੀ ਅਤੇ ਰਾਸ਼ਟਰੀ ਸੇਵਾ ਯੋਜਨਾ ਦੇ ਵਲੰਟੀਅਰ ਮੈਂਬਰਾਂ ਨੇ ਵੱਧ ਚਡ਼੍ਹ ਕੇ ਯੋਗਦਾਨ ਪਾਇਆ । ਇਸ ਮੌਕੇ ਪ੍ਰਬੰਧਕਾਂ ਵਲੋਂ ਕੈਪ ਚ ਪਹੁੰਚਣ ਵਾਲੇ ਸਮੂਹ ਮਰੀਜ਼ਾਂ ਅਤੇ ਡਾਕਟਰਾਂ ਲਈ ਵਿਸ਼ੇਸ਼ ਤੌਰ ਤੇ ਚਾਹ ਅਤੇ ਲੰਗਰ ਦਾ ਸੁਚੱਜਾ ਪ੍ਰਬੰਧ ਕੀਤਾ
ਅਤੇ ਸ਼ਾਮ ਨੂੰ ਅਪ੍ਰੇਸ਼ਨ ਲਈ 75 ਮਰੀਜ਼ਾਂ ਨੂੰ ਬੱਸਾਂ ਰਾਹੀਂ ਸ਼ੰਕਰਾ ਅੱਖਾਂ ਦੇ ਹਸਪਤਾਲ ਲੁਧਿਆਣਾ ਲਈ ਰਵਾਨਾ ਕੀਤਾ।
ਡਾ. ਸਤਿੰਦਰ ਸਿੰਘ ਨੇ ਸਮੂਹ ਸਹਿਯੋਗੀ ਸੱਜਣਾ ਦਾ ਧੰਨਵਾਦ ਕਰਦਿਆਂ ਭਵਿੱਖ ਵਿੱਚ ਵੀ ਸਰਹੱਦੀ ਖੇਤਰ ਵਿੱਚ ਅਜਿਹੇ ਉਪਰਾਲਿਆਂ ਲਈ ਸਹਿਯੋਗ ਦੀ ਕਾਮਨਾ ਕੀਤੀ।