ਗੱਟੀ ਰਾਜੋ ਕੀ ਸਰਕਾਰੀ ਸਕੂਲ ਅੰਦਰ ਸ਼ੰਕਰਾ ਅੱਖਾਂ ਦੇ ਹਸਪਤਾਲ ਲਗਾਇਆ ਮੁਫਤ ਅੱਖਾਂ ਦੇ ਰੋਗਾਂ ਦਾ ਇਲਾਜ ਕੈਪ
610 ਮਰੀਜਾਂ ਨੂੰ ਦਿੱਤੀਆਂ ਦਵਾਈਆਂ ਅਤੇ 83 ਮਰੀਜ਼ ਦੀ ਆਪਰੇਸ਼ਨ ਲਈ ਕੀਤੀ ਚੋਣ :- ਡਾ ਸਤਿੰਦਰ ਸਿੰਘ
ਗੱਟੀ ਰਾਜੋ ਕੀ ਸਰਕਾਰੀ ਸਕੂਲ ਅੰਦਰ ਸ਼ੰਕਰਾ ਅੱਖਾਂ ਦੇ ਹਸਪਤਾਲ ਲਗਾਇਆ ਮੁਫਤ ਅੱਖਾਂ ਦੇ ਰੋਗਾਂ ਦਾ ਇਲਾਜ ਕੈਪ
610 ਮਰੀਜਾਂ ਨੂੰ ਦਿੱਤੀਆਂ ਦਵਾਈਆਂ ਅਤੇ 83 ਮਰੀਜ਼ ਦੀ ਆਪਰੇਸ਼ਨ ਲਈ ਕੀਤੀ ਚੋਣ :- ਡਾ ਸਤਿੰਦਰ ਸਿੰਘ
ਫ਼ਿਰੋਜ਼ਪੁਰ, 2.3.2020:
ਸਿਹਤ ਸੇਵਾਵਾ ਦੀ ਭਾਰੀ ਕਮੀ ਨਾਲ ਜੂਝ ਰਹੇ ਸਰਹੱਦੀ ਖੇਤਰ ਦੇ ਲੋੜਵੰਦ ਪ੍ਰੀਵਾਰਾ ਦੇ ਅੱਖਾਂ ਦੇ ਰੋਗਾਂ ਨਾਲ ਗ੍ਰਸਤ ਮੈਬਰਾਂ ਨੂੰ ਮੁਫਤ ਇਲਾਜ ਦੇ ਕੇ ਅੱਖਾਂ ਦੀ ਰੋਸ਼ਨੀ ਮੁੜ ਦੇਣ ਲਈ ਸ਼ੰਕਰਾ ਅੱਖਾਂ ਦੇ ਹਸਪਤਾਲ ਲੁਧਿਆਣਾ ਅਤੇ ਦਾਖਾ ਈਸੇਵਾਲ ਵੈੱਲਫੇਅਰ ਟਰੱਸਟ ਟੋਰਾਂਟੋ (ਕੈਨੇਡਾ )
ਵਲੋਂ ਅੱਜ ਹਿੰਦ ਪਾਕਿ ਸਰਹੱਦ ਤੇ ਸਤਲੁਜ ਦਰਿਆ ਦੇ ਕੰਢੇ ਸਥਿਤ ਪਿੰਡ ਗੱਟੀ ਰਾਜੋ ਕੀ ਵਿਖੇ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਫ਼ਿਰੋਜ਼ਪੁਰ ਦੇ ਸਹਿਯੋਗ ਨਾਲ ਡਾ ਸਤਿੰਦਰ ਸਿੰਘ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੀ ਦੀ ਦੇਖ ਰੇਖ ਹੇਠ ਅੱਖਾਂ ਦੇ ਮੁਫ਼ਤ ਇਲਾਜ ਸਬੰਧੀ ਵਿਸ਼ਾਲ ਕੈਂਪ ਲਗਾਇਆ ਗਿਆ । ਜਿਸ ਵਿਚ ਸ਼ੰਕਰਾ ਅੱਖਾਂ ਦੇ ਹਸਪਤਾਲ ਦੀ ਪਹੁੰਚੀ ਟੀਮ ਵੱਲੋਂ ਡਾ ਪਰਮਿੰਦਰ ਸਿੰਘ ਸੇਖੋਂ ਅਤੇ ਬਲਵਿੰਦਰ ਸਿੰਘ ਭੱਠਲ ਦੀ ਅਗਵਾਈ ਹੇਠ ਮਰੀਜਾਂ ਦਾ ਚੈਕਅੱਪ ਕੀਤਾ ।
ਸਾਰਾ ਦਿਨ ਚੱਲੇ ਕੈਪ ਵਿੱਚ 610 ਮਰੀਜਾਂ ਦੇ ਪਹੁੰਚਣ ਸਬੰਧੀ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਡਾ ਸਤਿੰਦਰ ਸਿੰਘ ਨੈਸ਼ਨਲ ਅਵਾਰਡੀ ਨੇ ਦੱਸਿਆ ਕਿ ਮਰੀਜਾਂ ਨੂੰ ਚੈਕਅੱਪ ਕਰਕੇ ਜਿੱਥੇ ਮੁਫ਼ਤ ਦਵਾਈਆਂ ਅਤੇ ਐਨਕਾ ਵੰਡੀਆਂ ਗਈਆਂ ਉੱਥੇ 83 ਮਰੀਜਾਂ ਦੀ ਅੱਖਾਂ ਦੇ ਅਪਰੇਸ਼ਨ ਲਈ ਚੋਣ ਕੀਤੀ ਗਈ ਹੈ । ਜਿਨ੍ਹਾਂ ਦਾ ਸ਼ੰਕਰਾ ਅੱਖਾ ਦੇ ਹਸਪਤਾਲ ਲੁਧਿਆਣਾ ਵਿਖੇ ਮੁਫਤ ਅਪਰੇਸ਼ਨ ਕੀਤੇ ਜਾਣਗੇ ।
ਕੈਪ ਦੌਰਾਨ ਡਾਕਟਰ ਆਸ਼ੂ ਸ਼ਰਮਾ , ਡਾ ਜਸਪ੍ਰੀਤ ਸਿੰਘ ਮਮਦੋਟ, ਨਰਿੰਦਰ ਸਿੰਘ ਫਾਰਮਾਸਿਸਟ ਵਲੋਂ ਵਿਸ਼ੇਸ਼ ਤੋਰ ਤੇ ਸ਼ਿਰਕਤ ਕਰਲੇ ਕੈਪ ਦਾ ਜਾਇਜਾ ਲਿਆ ਅਤੇ ਪ੍ਰਬੰਧਾਂ ਸ਼ਲਾਘਾ ਕੀਤੀ । ਕੈਪ ਵਿੱਚ ਰੈਡ ਕਰਾਸ ਦੇ ਸਕੱਤਰ ਅਸ਼ੋਕ ਬਹਿਲ, ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੋਸਾਇਟੀ ਦੇ ਪ੍ਰਧਾਨ ਵਰਿੰਦਰ ਸਿੰਘ ਵੈਰੜ, ਜਸਵਿੰਦਰ ਸਿੰਘ ਸੰਧੂ ,ਡਾ ਜਗਵਿੰਦਰ ਸਿੰਘ ਜੋਬਨ, ਪੁਸ਼ਪਿੰਦਰ ਸਿੰਘ ਸ਼ੈਰੀ ਸੰਧੂ ਬਸਤੀ ਭਾਗ ਸਿੰਘ , ਸੋਹਨ ਸਿੰਘ ਸੋਢੀ , ਉੱਘੇ ਸਮਾਜ ਸੇਵੀ ਵਿਪੁਲ ਨਾਰੰਗ, ਹਰੀਸ਼ ਮੌਗਾ ਆਦਿ ਨੇ ਵਿਸ਼ੇਸ਼ ਤੋਰ ਤੇ ਕੈਪ ਚ ਸ਼ਿਰਕਤ ਕੀਤੀ ।
ਕੈਪ ਦੀ ਸਫਲਤਾ ਲਈ ਪਿ੍ਸੀਪਲ ਡਾ ਸਤਿੰਦਰ ਸਿੰਘ ਦੀ ਅਗਵਾਈ ਹੇਠ ਸਕੂਲ ਅਧਿਆਪਕ ਪਰਮਿੰਦਰ ਸਿੰਘ ਸੋਢੀ , ਸੰਦੀਪ ਕੁਮਾਰ , ਅਰੁਣ ਕੁਮਾਰ , ਵਿਸ਼ਾਲ ਗੁਪਤਾ , ਮਨਦੀਪ ਸਿੰਘ ਆਦਿ ਸਟਾਫ਼ ਤੋਂ ਇਲਾਵਾ ਵਿਦਿਆਰਥੀ ਹਰਪ੍ਰੀਤ ਸਿੰਘ , ਤਰਸੇਮ ਸਿੰਘ , ਸੰਦੀਪ ਸਿੰਘ , ਮਲਕੀਤ ਸਿੰਘ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੋਸਾਇਟੀ ਦੇ ਮੈਂਬਰਾਂ ਨੇ ਵੱਧ ਚਡ਼੍ਹ ਕੇ ਯੋਗਦਾਨ ਪਾਇਆ ।
ਅੱਖਾਂ ਦੇ ਰੋਗਾਂ ਦੇ ਕੈਂਪ ਦੇ ਨਾਲ ਨਾਲ ਕੋਰੋਨਾ ਟੈਸਟ ਕੈਂਪ ਵੀ ਲਗਾਇਆ ਗਿਆ, ਜਿਸ ਵਿੱਚ 85 ਲੋਕਾ ਦੇ ਟੈਸਟ ਕੀਤੇ ਗਏ । ਇਸ ਮੌਕੇ ਪ੍ਰਬੰਧਕਾਂ ਵਲੋਂ ਕੈਪ ਚ ਪਹੁੰਚਣ ਵਾਲੇ ਮਰੀਜ਼ਾਂ ਅਤੇ ਡਾਕਟਰਾਂ ਲਈ ਵਿਸ਼ੇਸ਼ ਤੌਰ ਤੇ ਚਾਹ ਅਤੇ ਲੰਗਰ ਦਾ ਸੁਚੱਜਾ ਪ੍ਰਬੰਧ ਕੀਤਾ ।