ਗੱਟੀ ਰਾਜੋਕੇ ਸਕੂਲ ਦੇ 15 ਸ਼ਲਾਘਾਯੋਗ ਸੇਵਾਵਾਂ ਦੇਣ ਵਾਲੇ ਅਧਿਆਪਕ ਕੀਤੇ ਸਨਮਾਨਿਤ
ਸਟੇਟ ਐਵਾਰਡ ਲੈ ਕੇ ਸਕੂਲ ਪਹੁੰਚਣ ਤੇ ਪ੍ਰਿਤਪਾਲ ਸਿੰਘ ਦਾ ਸ਼ਾਨਦਾਰ ਸਵਾਗਤ
ਗੱਟੀ ਰਾਜੋਕੇ ਸਕੂਲ ਦੇ 15 ਸ਼ਲਾਘਾਯੋਗ ਸੇਵਾਵਾਂ ਦੇਣ ਵਾਲੇ ਅਧਿਆਪਕ ਕੀਤੇ ਸਨਮਾਨਿਤ
ਸਟੇਟ ਐਵਾਰਡ ਲੈ ਕੇ ਸਕੂਲ ਪਹੁੰਚਣ ਤੇ ਪ੍ਰਿਤਪਾਲ ਸਿੰਘ ਦਾ ਸ਼ਾਨਦਾਰ ਸਵਾਗਤ
ਫਿਰੋਜ਼ਪੁਰ (8.9.2020 ) ਹਿੰਦ ਪਾਕਿ ਸਰਹੱਦ ਤੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਵਿਖੇ ਬੇਹਤਰੀਨ ਸੇਵਾਵਾਂ ਦੇਣ ਵਾਲੇ 15 ਅਧਿਆਪਕਾਂ ਨੂੰ ਵਿਸ਼ਵ ਸਾਖਰਤਾ ਦਿਵਸ 2020 ਮੌਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਨ ਲਈ ਸਮਾਜਿਕ ਦੂਰੀ ਦਾ ਧਿਆਨ ਰੱਖਦੇ ਹੋਏ, ਸਾਦੇ ਪ੍ਰੰਤੂ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਪ੍ਰਿੰਸੀਪਲ ਡਾ ਸਤਿੰਦਰ ਸਿੰਘ ਨੈਸ਼ਨਲ ਅਵਾਰਡੀ ਦੀ ਅਗਵਾਈ ਦੇ ਵਿੱਚ ਕੀਤਾ ਗਿਆ ।ਇਸ ਮੌਕੇ ਪਿੰਡ ਦੀ ਪੰਚਾਇਤ ਅਤੇ ਸਕੂਲ ਪ੍ਰਬੰਧਕੀ ਕਮੇਟੀ ਦੇ ਨੁਮਾਇੰਦੇ ਸਰਪੰਚ ਕਰਮਜੀਤ ਸਿੰਘ,ਸਰਪੰਚ ਲਾਲ ਸਿੰਘ ਅਤੇ ਸਾਬਕਾ
ਸਰਪੰਚ ਮੁਖਤਿਆਰ ਸਿੰਘ, ਜੁਗਿੰਦਰ ਸਿੰਘ ਮੁੱਖ ਅਧਿਆਪਕ ਆਦਿ ਵਿਸ਼ੇਸ਼ ਤੌਰ ਤੇ ਹਾਜਿਰ ਸਨ।
ਇਸ ਮੌਕੇ ਪੰਜਾਬ ਸਰਕਾਰ ਵੱਲੋਂ ਯੰਗ ਅਧਿਆਪਕ ਸਟੇਟ ਐਵਾਰਡ 2020 ਨਾਲ ਰਾਸ਼ਟਰੀ ਅਧਿਆਪਕ ਦਿਵਸ ਮੌਕੇ ਸਨਮਾਨਿਤ ਕੀਤੇ ਗਏ ,ਸਕੂਲ ਦੇ ਕੰਪਿਊਟਰ ਅਧਿਆਪਕ ਪ੍ਰਿਤਪਾਲ ਸਿੰਘ ਦਾ ਸਕੂਲ ਪਹੁੰਚਣ ਤੇ ਪਿੰਡ ਦੀ ਪੰਚਾਇਤ ,ਸਕੂਲ ਪ੍ਰਬੰਧਕੀ ਕਮੇਟੀ, ਅਤੇ ਸਕੂਲ ਅਧਿਆਪਕਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਵਿਲੱਖਣ ਪ੍ਰਾਪਤੀ ਲਈ ਮੁਬਾਰਕਬਾਦ ਵੀ ਦਿੱਤੀ ਗਈ।
ਡਾ ਸਤਿੰਦਰ ਸਿੰਘ ਨੇ ਆਏ ਮਹਿਮਾਨਾਂ ਦਾ ਰਸਮੀ ਤੌਰ ਤੇ ਸਵਾਗਤ ਕਰਦਿਆਂ ਕਿਹਾ ਕਿ ਸਕੂਲ ਦੇ ਮਿਹਨਤੀ ਅਧਿਆਪਕ ਪ੍ਰਿਤਪਾਲ ਸਿੰਘ ਨੂੰ ਸਟੇਟ ਅਵਾਰਡ ਮਿਲਣਾ ਸਰਹੱਦੀ ਖੇਤਰ ਦੇ ਸਕੂਲ ਅਤੇ ਅਧਿਆਪਕਾਂ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ।
ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰ ਦੇ ਵਿੱਚ ਅਨੇਕਾਂ ਮੁਸ਼ਕਿਲਾਂ ਹੋਣ ਦੇ ਬਾਵਜੂਦ ਵੀ ਸਕੂਲ ਦੇ ਉਹ ਅਧਿਆਪਕਾਂ ਜਿਨ੍ਹਾਂ ਨੇ ਤਾਲਾਬੰਦੀ ਦੌਰਾਨ ਸਕੂਲ ਦਾ ਦਾਖਲਾ ਵਧਾਉਣ ,ਆਨਲਾਈਨ ਸਿੱਖਿਆ ਪ੍ਰਦਾਨ ਕਰਨ ਅਤੇ ਸਹਿਪਾਠੀ ਕ੍ਰਿਆਵਾ ਆਯੋਜਿਤ ਕਰਨ ਅਤੇ ਪੰਜਾਬ ਪ੍ਰਾਪਤੀ ਸਰਵੇ 2020 ਨੂੰ ਸੁਚੱਜੇ ਢੰਗ ਨਾਲ ਆਯੋਜਿਤ ਕਰਨ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਹੈ। ਉਨ੍ਹਾਂ 15 ਅਧਿਆਪਕਾਂ ਨੂੰ ਅੱਜ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਹੈ ।
ਇਸ ਮੌਕੇ ਸਨਮਾਨਿਤ ਹੋਣ ਵਾਲੇ ਅਧਿਆਪਕ ਸੁਖਵਿੰਦਰ ਸਿੰਘ ਲੈਕਚਰਾਰ,ਪਰਮਿੰਦਰ ਸਿੰਘ ਸੋਢੀ , ਰਾਜੇਸ਼ ਕੁਮਾਰ, ਗੀਤਾ ਰਾਣੀ, ਸਰੂਚੀ ਮਹਿਤਾ, ਸੂਚੀ ਜੈਨ, ਮੀਨਾਕਸ਼ੀ ਸ਼ਰਮਾ ,ਵਿਜੇ ਭਾਰਤੀ, ਪ੍ਰਿਤਪਾਲ ਸਿੰਘ, ਅਰੁਣ ਕੁਮਾਰ ਸ਼ਰਮਾ, ਦਵਿੰਦਰ ਕੁਮਾਰ , ਸੰਦੀਪ ਕੁਮਾਰ , ਪ੍ਰਵੀਨ ਕੁਮਾਰੀ, ਅਮਰਜੀਤ ਕੌਰ, ਬਲਜੀਤ ਕੌਰ, ਮਹਿਮਾ ਕਸ਼ਅਪ ਅਤੇ ਗੁਰਪਿੰਦਰ ਸਿੰਘ ਨੇ ਸਕੂਲ ਪ੍ਰਬੰਧਕੀ ਕਮੇਟੀ ਦਾ ਧੰਨਵਾਦ ਕਰਦਿਆਂ ਭਵਿੱਖ ਵਿੱਚ ਵੀ ਆਪਣੀਆਂ ਸੇਵਾਵਾ ਤਨਦੇਹੀ ਨਾਲ ਨਿਭਾਉਣ ਦਾ ਵਿਸ਼ਵਾਸ ਪ੍ਰਗਟਾਇਆ ।