ਗੌਰਮਿੰਟ ਟੀਚਰਜ਼ ਯੂਨੀਅਨ, ਫਿਰੋਜ਼ਪੁਰ ਦੀ ਜਿਲ੍ਹਾ ਸਿੱਖਿਆ ਅਫਸਰ (ਐ. ਸਿ) ਨਾਲ ਹੋਈ ਮੀਟਿੰਗ।
Ferozepur, August 3, 2017 : ਗੌਰਮਿੰਟ ਟੀਚਰਜ਼ ਯੂਨੀਅਨ, ਫਿਰੋਜ਼ਪੁਰ ਦੀ ਮੀਟਿੰਗ ਜਿਲ੍ਹਾ ਸਿੱਖਿਆ ਅਫਸਰ (ਐ. ਸਿ) ਫਿਰੋਜ਼ਪੁਰ ਸ੍ਰੀ ਪ੍ਰਦੀਪ ਕੁਮਾਰ ਸ਼ਰਮਾ ਨਾਲ ਹੋਈ। ਇਸ ਮੀਟਿੰਗ ਵਿੱਚ ਅਧਿਆਪਕਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਸੰਬੰਧ ਵਿੱਚ ਗੱਲਬਾਤ ਕੀਤੀ ਗਈ ਤੇ ਕਈ ਮਸਲਿਆਂ ਤੇ ਆਮ ਸਹਿਮਤੀ ਬਣੀ।
ਇਸ ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਜਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੱਟੋ,ਜਨਰਲ ਸਕੱਤਰ ਜਸਵਿੰਦਰ ਸਿੰਘ ਮਮਦੋਟ, ਸੀ. ਮੀਤ ਪ੍ਰਧਾਨ ਰਾਜੀਵ ਹਾਂਡਾ, ਮੀਤ ਪ੍ਰਧਾਨ ਗੌਰਵ ਮੁੰਜਾਲ ਨੇ ਕਿਹਾ ਕਿ ਫਿਰੋਜ਼ਪੁਰ ਵਿੱਚ ਹੈਡ ਟੀਚਰ ਅਤੇ ਸੈਂਟਰ ਹੈਡ ਟੀਚਰ ਦੀਆਂ ਖਾਲੀ ਪਈਆਂ ਪੋਸਟਾਂ ਤੇ ਅਧਿਆਪਕਾਂ ਦੀ ਪ੍ਰਮੋਸ਼ਨਾ ਕਰਨ ਲਈ ਜਿਲ੍ਹਾ ਸਿੱਖਿਆ ਅਫਸਰ ਨੂੰ ਯੂਨੀਅਨ ਵਲੋਂ ਮੰਗ ਕੀਤੀ ਗਈ, ਜਿਸ ਤੇ ਜਿਲ੍ਹਾ ਸਿੱਖਿਆ ਅਫਸਰ ਵਲੋਂ ਇਹਨਾਂ ਖਾਲੀ ਪਈਆਂ ਪੋਸਟਾਂ ਨੂੰ ਪ੍ਰਮੋਸ਼ਨਾ ਰਹੀ ਜਲੱਦ ਭਰਨ ਦਾ ਭਰੋਸਾ ਦਿੱਤਾ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਪ੍ਰੈਸ ਸਕੱਤਰ ਨੀਰਜ ਯਾਦਵ ਨੇ ਕਿਹਾ ਕਿ ਸਕੂਲਾਂ ਵਿੱਚ ਬਣਦੇ ਮਿਡ-ਡੇ-ਮੀਲ ਦੀ ਰਕਮ ਨਾ ਮਿਲਣ ਕਾਰਨ ਅਧਿਆਪਕ ਆਪਣੀ ਜੇਬ ਤੋਂ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਮਿਡ-ਡੇ-ਮੀਲ ਬਣਾ ਕੇ ਦੇ ਰਹੇ ਹਨ ਪਰ ਹੁਣ ਉਹ ਵੀ ਇਹ ਖਰਚ ਕਰਨ ਤੋਂ ਅਸਮਰਥ ਹਨ। ਯੂਨੀਅਨ ਵਲੋਂ ਮਿਡ-ਡੇ-ਮੀਲ ਦੀ ਰਕਮ ਜਾਰੀ ਨਾ ਹੋਣ ਦਾ ਸਖਤ ਨੋਟਿਸ ਲਿਆ ਗਿਆ ਤੇ ਜਿਲ੍ਹਾ ਸਿੱਖਿਆ ਅਫਸਰ ਸਾਹਮਣੇ ਇਹ ਰਕਮ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ। ਜਿਸ ਤੇ ਇਹ ਰਕਮ ਬਲਾਕ ਪਾ੍ਇਮਰੀ ਸਿੱਖਿਆ ਅਫਸਰਾਂ ਨੂੰ ਤੁਰੰਤ ਜਾਰੀ ਕਰ ਦਿੱਤੀ ਗਈ। ਅਧਿਆਪਕਾਂ ਦੇ ਏ.ਸੀ.ਪੀ. ਕੇਸਾਂ ਦਾ ਨਿਪਟਾਰਾ ਜਲੱਦ ਕਰਨ ਦੀ ਯੂਨੀਅਨ ਦੀ ਮੰਗ ਤੇ ਸਿੱਖਿਆ ਅਫਸਰ ਨੇ ਯੁਨੀਅਨ ਨੂੰ ਭਰੋਸਾ ਦਿੱਤਾ ਕਿ ਬਲਾਕ ਪਾ੍ਇਮਰੀ ਸਿੱਖਿਆ ਅਫਸਰਾਂ ਨੂੰ ਇਸ ਸਬੰਧੀ ਹਦਾਇਤਾਂ ਕਰ ਦਿੱਤੀਆਂ ਗਈਆਂ ਹਨ ਤੇ ਜਲੱਦ ਹੀ ਏ.ਸੀ.ਪੀ. ਕੇਸਾਂ ਦਾ ਨਿਪਟਾਰਾ ਕਰਕੇ ਆਡਰ ਜਾਰੀ ਹੋਣਗੇ। ਸਕੂਲਾਂ ਦੇ ਬਿਜਲੀ ਦੇ ਬਿੱਲ, ਜੋ ਕਿ ਅਧਿਆਪਕਾਂ ਨੇ ਆਪਣੀ ਜੇਬ ਵਿਚੋਂ ਭਰੇ ਹੋਏ ਹਨ ਉਨ੍ਹਾਂ ਦੀ ਭਰਪਾਈ ਅਧਿਆਪਕਾਂ ਨੂੰ ਜਲੱਦ ਕਰਨ ਦੀ ਯੂਨੀਅਨ ਦੀ ਮੰਗ ਤੇ ਸਿੱਖਿਆ ਅਫਸਰ ਜੀ ਨੇ ਦੱਸਿਆ ਕਿ ਇਸ ਸਬੰਧੀ ਬਜਟ ਬਣਾ ਕੇ ਸਰਕਾਰ ਨੂੰ ਭੇਜਿਆ ਹੋਇਆ ਹੈ, ਜਲੱਦ ਹੀ ਅਧਿਆਪਕਾਂ ਨੂੰ ਇਹ ਰਾਸ਼ੀ ਜਾਰੀ ਕਰ ਦਿੱਤੀ ਜਾਵੇਗੀ। ਸਰਕਾਰ ਵਲੋਂ ਕੁਕ ਕਮ ਹੈਲਪਰਾਂ ਦੀ ਤਨਖਾਹ ਵਿੱਚ ਹੋਏ 500 ਰੁਪਏ ਦੇ ਵਾਧੇ ਅਨੁਸਾਰ ਉਨ੍ਹਾਂ ਦੀ ਤਨਖਾਹਾਂ ਦਾ ਫੰਡ ਵੀ ਯੂਨੀਅਨ ਨੇ ਮੌਕੇ ਤੇ ਜਾਰੀ ਕਰਵਾਇਆ। ਵਣ ਵਿਭਾਗ ਵਲੋਂ ਸਕੂਲਾਂ ਤੋਂ ਬੂਟਿਆਂ ਦੀ 50% ਰਾਸ਼ੀ ਅਡਵਾਸ਼ ਮੰਗਣ ਸਬੰਧੀ ਜਿਲ੍ਹਾ ਸਿੱੱਖਿਆ ਅਫਸਰ ਨੂੰ ਦੱਸਿਆ ਗਿਆ, ਜਿਸ ਤੇ ਇਸ ਸਬੰਧੀ ਡੀ ਸੀ ਸਾਹਿਬ ਦੇ ਨੋਟਿਸ ਵਿੱਚ ਲਿਆਉਣ ਦੀ ਗੱਲ ਉਨ੍ਹਾਂ ਕਹੀ।
ਇਸ ਮੀਟਿੰਗ ਵਿੱਚ ਡਿਪਟੀ ਡੀਇਓ ਸ. ਸੁਖਵਿੰਦਰ ਸਿੰਘ ਅਤੇ ਸੁਪਰਡੈਂਟ ਰਜਿੰਦਰ ਕੁਮਾਰ ਕਕੱੜ ਵੀ ਮੌਜੂਦ ਸਨ। ਯੂਨੀਅਨ ਵਲੋਂ ਸੰਦੀਪ ਟੰਡਨ, ਬਲਵਿੰਦਰ ਸਿੰਘ ਜੀਰਾ, ਭੁਪਿੰਦਰ ਸਿੰਘ ਜੀਰਾ, ਸੁਖਵਿੰਦਰ ਸਿੰਘ, ਬਲਵਿੰਦਰ ਬਹਿਲ, ਸਹਿਨਾਜ, ਜਗਦੀਪ ਘਾਈ ,ਅਮਿਤ ਸੋਨੀ, ਤਰਲੋਕ ਭੱਟੀ, ਅਮਿਤ ਸ਼ਰਮਾ, ਕਮਲਪੁਰੀ ਆਦਿ ਹਾਜ਼ਰ ਸਨ।
Photo by Jasveer Singh