ਗੁਰੂ ਸਾਹਿਬਾਨਾਂ ਦੀਆਂ ਪਾਵਨ ਨਿਸ਼ਾਨੀਆਂ ਸਬੰਧੀ ਧਾਰਮਿਕ ਦਰਸ਼ਨ ਯਾਤਰਾ 15 ਮਈ ਨੂੰ ਫਿਰੋਜ਼ਪੁਰ ਜ਼ਿਲੇ ਵਿਚ ਪ੍ਰਵੇਸ ਕਰੇਗੀ -ਖਰਬੰਦਾ
ਫਿਰੋਜ਼ਪੁਰ 13 ਮਈ ( ਮਦਨ ਲਾਲ ਤਿਵਾੜੀ) ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਸਾਂਝੇ ਉਪਰਾਲੇ ਸਦਕਾ ਗੁਰੂ ਸਾਹਿਬਾਨ ਦੀਆਂ ਦੁਰਲੱਭ ਪਾਵਨ ਨਿਸ਼ਾਨੀਆਂ ਦੀ ਧਾਰਮਿਕ ਯਾਤਰਾ ਹੁਣ 15 ਮਈ ਨੂੰ ਫਿਰੋਜ਼ਪੁਰ ਵਿਚ ਪ੍ਰਵੇਸ਼ ਕਰੇਗੀ ਅਤੇ ਯਾਤਰਾ ਹੁਣ ਫਿਰੋਜ਼ਪੁਰ ਸ਼ਹਿਰ ਵਿਚ ਵੀ ਜਾਵੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਇੰਜ਼:ਡੀ.ਪੀ.ਐਸ.ਖਰਬੰਦਾ ਨੇ ਯਾਤਰਾ ਦੇ ਪ੍ਰਬੰਧਾਂ ਸਬੰਧੀ ਅਧਿਕਾਰੀਆਂ ਅਤੇ ਧਾਰਮਿਕ ਸੰਸਥਾਵਾਂ ਦੇ ਨੁਮਾਇਦਿਆ ਨਾਲ ਮੀਟਿੰਗ ਮੌਕੇ ਦਿੱਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਧਾਰਮਿਕ ਯਾਤਰਾ ਫਿਰੋਜਪੁਰ ਵਿਚ 15 ਮਈ ਨੂੰ ਫਿਰੋਜ਼ਪੁਰ-ਫਰੀਦਕੋਟ ਰੋਡ ਤੇ ਪਿੰਡ ਸਾਂਈਂਆਂ ਵਾਲਾ ਵਿਖੇ ਫਿਰੋਜ਼ਪੁਰ ਜ਼ਿਲੇ• ਵਿਚ ਪ੍ਰਵੇਸ਼ ਕਰੇਗੀ ਜਿੱਥੇ ਇਲਾਕੇ ਦੀਆਂ ਸਮੂਹ ਸੰਗਤਾਂ ਵੱਲੋਂ ਪੂਰੀ ਸ਼ਰਧਾ ਤੇ ਸਤਿਕਾਰ ਨਾਲ ਸਵਾਗਤ ਕੀਤਾ ਜਾਵੇਗਾ। ਇਸ ਉਪਰੰਤ ਧਾਰਮਿਕ ਦਰਸ਼ਨ ਯਾਤਰਾ ਰੁਕਨਾਂ ਬੇਗੂ, ਨੂਰਪੁਰ ਸੇਠਾਂ, ਪਟੇਲ ਨਗਰ, ਰੁਕਣਾ ਮੁੰਗਲਾ, ਚੁੰਗੀ ਨੰ:7 ਤੋ ਆਰਮੀ ਏਰੀਏ ਵਿਚੋਂ ਹੁੰਦੀ ਹੋਈ ਫਿਰੋਜ਼ਪੁਰ-ਮੁਕਤਸਰ ਰੋਡ ਤੇ ਪੁੱਜੇਗੀ, ਜਿੱਥੇ ਕੈਂਟ ਬੋਰਡ ਦੇ ਦਫਤਰ ਅੱਗੇ ਫਿਰੋਜ਼ਪੁਰ ਛਾਉਣੀ ਦੀਆਂ ਸੰਗਤਾਂ ਵੱਲੋਂ ਯਾਤਰਾ ਦਾ ਜ਼ੋਰਦਾਰ ਸਵਾਗਤ ਕੀਤਾ ਜਾਵੇਗਾ। ਇਸ ਉਪਰੰਤ ਯਾਤਰਾ ਦਾ ਜਥਾ ਕੈਬਨਿਟ ਮੰਤਰੀ ਸ੍ਰ.ਜਨਮੇਜਾ ਸਿੰਘ ਸੇਖੋਂ ਦੇ ਗ੍ਰਹਿ ਦੇ ਅੱਗੋਂ ਹੁੰਦਾ ਹੋਇਆ ਇਤਿਹਾਸਕ ਗੁਰੂਦੁਆਰਾ ਸਾਰਾਗੜ•ੀ ਤੇ ਰਿੰਗ ਰੋਡ ਫਿਰੋਜ਼ਪੁਰ ਸ਼ਹਿਰ, ਨਗਰ ਕੌਸ਼ਲ, ਫਿਰੋਜ਼ਪੁਰ ਸ਼ਹਿਰ, ਵਾਪਸੀ ਸ਼ਹਿਦ ਉਧਮ ਸਿੰਘ ਚੌਕ, ਮੱਲਵਾਲ ਰੋਡ ਬਸਤੀ ਨਾਜ਼ਮਦੀਨ ਵਾਲੀ ਤੋ ਸਤੀਏਵਾਲਾ ਚੌਕ ਵਿਖੇ ਪੁੱਜੇਗੀ। ਇਸ ਉਪਰੰਤ ਧਾਰਮਿਕ ਦਰਸ਼ਨ ਯਾਤਰਾ ਫਿਰੋਜ਼ਪੁਰ-ਮੋਗਾ ਰੋਡ, ਪਿੰਡ ਆਲੇ ਵਾਲਾ, ਸ਼ਹੀਦ ਭਗਤ ਸਿੰਘ ਇੰਜੀ: ਕਾਲਜ ਆਦਿ ਥਾਵਾਂ ਤੇ ਸੰਗਤਾਂ ਨੂੰ ਗੁਰੂ ਸਾਹਿਬਾਨਾਂ ਦੀਆਂ ਧਾਰਮਿਕ ਨਿਸ਼ਾਨੀਆਂ ਦੇ ਦਰਸ਼ਨ ਕਰਵਾ ਕੇ ਇਤਿਹਾਸਕ ਗੁਰੂਦੁਆਰਾ ਜ਼ਾਮਨੀ ਸਾਹਿਬ ਬਾਜੀਦਪੁਰ ਸਾਹਿਬ ਵਿਖੇ ਵਿਸ਼ਰਾਮ ਕਰੇਗੀ ਤੇ ਇੱਥੇ ਵੀ ਸੰਗਤਾਂ ਗੁਰੂ ਸਾਹਿਬਾਨਾਂ ਨਾਲ ਸਬੰਧਿਤ ਨਿਸ਼ਾਨੀਆਂ ਦੇ ਖੁੱਲੇ• ਦਰਸ਼ਨ ਕਰਨਗੀਆਂ। ਉਨ•ਾਂ ਦੱਸਿਆ ਕਿ ਅਗਲੇ ਦਿਨ 16 ਮਈ ਨੂੰ ਧਾਰਮਿਕ ਯਾਤਰਾ ਸਵੇਰੇ 8 ਵਜੇ ਗੁਰੂਦੁਆਰਾ ਸਾਹਿਬ ਤੋ ਰਵਾਨਾ ਹੋਕੇ ਮੱਲਵਾਲ, ਪਿਆਰੇ ਆਣਾ, ਮਿਸ਼ਰੀ ਵਾਲਾ, ਫਿਰੋਜ਼ਸ਼ਾਹ, ਘੱਲ ਖ਼ੁਰਦ, ਮਾਛੀ ਬੁਗਰਾ ਤੇ ਤਲਵੰਡੀ ਚੌਕ ਤੋ ਅੱਗੇ ਮੋਗਾ ਜ਼ਿਲੇ• ਵਿਚ ਪ੍ਰਵੇਸ਼ ਕਰੇਗੀ ਅਤੇ ਅਗਲੇ ਦਿਨ 16 ਮਈ ਨੂੰ ਧਾਰਮਿਕ ਯਾਤਰਾ ਤਲਵੰਡੀ ਜੱਲੇ ਖਾਂ ਤੋ ਜ਼ੀਰਾ ਹਲਕੇ ਵਿਚ ਪ੍ਰਵੇਸ਼ ਕਰੇਗੀ ਜਿੱਥੇ ਸੰਗਤਾਂ ਵੱਲੋਂ ਪੁਰਜ਼ੋਰ ਸਵਾਗਤ ਕੀਤਾ ਜਾਵੇਗਾ ਤੇ ਯਾਤਰਾ ਦਾ ਰਾਤ ਦਾ ਪੜਾਅ ਹਰੀਕੇ ਵਿਖੇ ਹੋਵੇਗਾ। ਡਿਪਟੀ ਕਮਿਸ਼ਨਰ ਇਜੀ: ਡੀ.ਪੀ.ਐਸ ਖਰਬੰਦਾ ਨੇ ਸਮੂਹ ਵਰਗਾ ਨੂੰ ਅਪੀਲ ਕੀਤੀ ਕਿ ਉਹ ਇਸ ਇਤਿਹਾਸਕ ਯਾਤਰਾ ਤੇ ਗੁਰੂ ਸਾਹਿਬਾਨਾਂ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਲਈ ਵੱਧ ਤੋ ਵੱਧ ਸ਼ਿਰਕਤ ਕਰਨ। ਡਿਪਟੀ ਕਮਿਸ਼ਨਰ ਇਜੀ: ਡੀ.ਪੀ.ਐਸ ਖਰਬੰਦਾ ਨੇ ਸਮੂਹ ਵਰਗਾ ਨੂੰ ਅਪੀਲ ਕੀਤੀ ਕਿ ਉਹ ਇਸ ਇਤਿਹਾਸਕ ਯਾਤਰਾ ਤੇ ਗੁਰੂ ਸਾਹਿਬਾਨਾਂ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਲਈ ਵੱਧ ਤੋ ਵੱਧ ਸ਼ਿਰਕਤ ਕਰਨ। ਉਨ•ਾਂ ਕਿਹਾ ਕਿ ਧਾਰਮਿਕ ਯਾਤਰਾ ਦੇ ਸਵਾਗਤ ਤੇ ਸੰਗਤਾਂ ਲਈ ਥਾਂ-ਥਾਂ ਲੰਗਰ ਦੇ ਪੁਖ਼ਤਾ ਪ੍ਰਬੰਧ ਹੋਣਗੇ। ਉਨ•ਾਂ ਕਿਹਾ ਕਿ ਸਮੂਹ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਧਾਰਮਿਕ ਸਥਾਨਾਂ ਤੋ ਰੋਜ਼ਾਨਾ ਇਸ ਯਾਤਰਾ ਸਬੰਧੀ ਸੰਗਤਾਂ ਨੂੰ ਜਾਣੂ ਕਰਵਾਉਣ ਤਾਂ ਜੋ ਸੰਗਤਾਂ ਇਨ•ਾਂ ਸਮਾਗਮਾਂ ਵਿਚ ਸ਼ਿਰਕਤ ਕਰਕੇ ਗੁਰੂ ਸਾਹਿਬਾਨ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰ ਸਕਣ। ਇਨ•ਾਂ ਪਵਿੱਤਰ ਨਿਸ਼ਾਨੀਆਂ ਵਿਚ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਚੋਲਾ ਸਾਹਿਬ,ਲੋਹੇ ਦਾ ਤੀਰ, ਹੱਥ ਲਿਖਤ ਬਾਣੀ, ਸ੍ਰੀ ਸਾਹਿਬ, ਲੱਕੜ ਦੇ ਦਸਤੇ ਵਾਲਾ ਬਰਛਾ, ਕੇਸ ਕੰਘਾ ਤੇ ਦਸਤਾਰ, ਰਾਏ ਕੱਲਾ ਜੀ ਨੂੰ ਦਿੱਤੀ ਕਿਰਪਾਨ, ਪੰਜ ਤੀਰ, ਕਿਰਪਾਨਾਂ ਤੋਂ ਇਲਾਵਾ ਗੁਰੂ ਹਰਗੋਬਿੰਦ ਸਾਹਿਬ ਤੇ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਪਾਵਨ ਨਿਸ਼ਾਨੀਆਂ ਸ਼ਾਮਲ ਹਨ। ਇਸ ਮੀਟਿੰਗ ਵਿਚ ਸ੍ਰੀ ਅਮਿਤ ਕੁਮਾਰ ਵਧੀਕ ਡਿਪਟੀ ਕਮਿਸ਼ਨਰ (ਜਨ:), ਸ੍ਰੀ ਸੰਦੀਪ ਸਿੰਘ ਗੜਾ ਐਸ.ਡੀ.ਐਮ ਫਿਰੋਜ਼ਪੁਰ, ਸ੍ਰ.ਲਖਬੀਰ ਸਿੰਘ ਐਸ.ਪੀ.ਐਚ, ਮਿਸ ਜਸਲੀਨ ਕੋਰ ਸਹਾਇਕ ਕਮਿਸ਼ਨਰ (ਜਨ:), ਸ੍ਰ.ਭਪਿੰਦਰ ਸਿੰਘ ਤਹਿਸੀਲਦਾਰ ਫਿਰੋਜ਼ਪੁਰ, ਸ੍ਰੀ ਅਸ਼ੋਕ ਬਹਿਲ ਸਕੱਤਰ ਰੈਡ ਕਰਾਸ, ਸ੍ਰ.ਗੁਰਮੀਤ ਸਿੰਘ ਬੀ.ਡੀ.ਪੀ.ਓ ਘੱਲ ਖੁਰਦ, ਸ੍ਰ. ਜਸਵੰਤ ਸਿੰਘ ਵੜੈਚ ਬੀ.ਡੀ.ਪੀ.ਓ ਫਿਰੋਜ਼ਪੁਰ ਤੋ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।