ਗੁਰੂਹਰਸਹਾਏ ਵਿਖੇ ਡੀ.ਸੀ. ਅਤੇ ਹੀਰਾ ਸੋਢੀ ਨੇ ਕਰਵਾਈ ਕਣਕ ਦੀ ਖਰੀਦ ਸ਼ੁਰੂ
ਗੁਰੂਹਰਸਹਾਏ, 12 ਅਪ੍ਰੈਲ (ਪਰਮਪਾਲ ਗੁਲਾਟੀ)- ਕਣਕ ਦੇ ਮੌਜੂਦਾ ਸੀਜਨ ਦੌਰਾਨ ਮੁੱਖ ਅਨਾਜ ਮੰਡੀ ਗੁਰੂਹਰਸਹਾਏ ਵਿਖੇ ਜਿਲੇ ਦੇ ਡਿਪਟੀ ਕਮਿਸ਼ਨਰ ਰਾਮਵੀਰ ਨੇ ਕਣਕ ਖਰੀਦ ਦਾ ਉਦਘਾਟਨ ਕੀਤਾ। ਇਸ ਸਮੇਂ ਉਹਨਾਂ ਨਾਲ ਕਾਂਗਰਸੀ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਦੇ ਬੇਟੇ ਅਨੁਮੀਤ ਸਿੰਘ ਹੀਰਾ ਸੋਢੀ, ਰਵੀ ਸ਼ਰਮਾ ਪ੍ਰਧਾਨ ਆੜ•ਤੀਆ ਐਸੋਸੀਏਸ਼ਨ, ਐਡਵੋਕੇਟ ਸ਼ਵਿੰਦਰ ਸਿੰਘ ਸਿੱਧੂ, ਵੇਦ ਪ੍ਰਕਾਸ਼, ਹੰਸ ਰਾਜ ਬੱਟੀ, ਬੱਬਾ ਬਰਾੜ, ਮੰਗਲ ਸਿੰਘ ਸ਼ਾਮ ਸਿੰਘ ਵਾਲਾ, ਸਤਵਿੰਦਰ ਭੰਡਾਰੀ, ਵਿੱਕੀ ਨਰੂਲਾ, ਪ੍ਰਿਤਪਾਲ ਦੁੱਗਲ, ਉਡੀਕ ਬੇਰੀ ਸਮੇਤ ਸਮੂਹ ਖਰੀਦ ਏਜੰਸੀਆਂ ਦੇ ਅਧਿਕਾਰੀ ਹਾਜਰ ਸਨ। ਡਿਪਟੀ ਕਮਿਸ਼ਨਰ ਰਾਮਵੀਰ ਅਤੇ ਅਨੁਮੀਤ ਸਿੰਘ ਹੀਰਾ ਸੋਢੀ ਨੇ ਨੰਬਰਦਾਰ ਮੰਗਲ ਸਿੰਘ ਦੀ ਆੜ•ਤ ਤੇ ਕਣਕ ਦੀ ਖਰੀਦ ਸ਼ੁਰੂ ਕਰਵਾਈ। ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਦੀ ਖੁਸ਼ੀ 'ਚ ਲੱਡੂ ਵੀ ਵੰਡੇ ਗਏ। ਇਸ ਮੌਕੇ ਤੇ ਮਾਰਕਿਟ ਕਮੇਟੀ ਦਫ਼ਤਰ ਵਿਖੇ ਆੜ•ਤੀਆਂ ਅਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣਨ ਉਪਰੰਤ ਕਿਹਾ ਕਿ ਸਰਕਾਰ ਦੀਆਂ ਹਦਾਇਤਾ ਮੁਤਾਬਿਕ ਕਣਕ ਖਰੀਦ ਦੇ ਮਾਮਲੇ 'ਚ ਕੋਈ ਢਿੱਲ ਨਹੀਂ ਵਰਤੀ ਜਾਵੇਗੀ। ਸਮੂਹ ਮੰਡੀਆਂ 'ਚ ਖਰੀਦ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਸਮੇਂ ਕਾਂਗਰਸੀ ਆਗੂ ਹੀਰਾ ਸੋਢੀ ਨੇ ਕਿਹਾ ਕਿ ਕਣਕ ਦਾ ਦਾਣਾ-ਦਾਣਾ ਖਰੀਦਿਆ ਜਾਵੇਗਾ ਅਤੇ ਕਿਸੇ ਆੜ•ਤੀਏ ਜਾਂ ਕਿਸਾਨ ਨੂੰ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਆੜ•ਤੀਏ ਯੂਨੀਅਨ ਦੇ ਪ੍ਰਧਾਨ ਰਵੀ ਸ਼ਰਮਾ ਨੇ ਆਪਣੀਆਂ ਮੁਸ਼ਕਿਲਾਂ ਸਬੰਧੀ ਵੀ ਡੀ.ਸੀ. ਫਿਰੋਜਪੁਰ ਨੂੰ ਜਾਣੂ ਕਰਵਾਇਆ। ਐਡਵੋਕੇਟ ਸ਼ਵਿੰਦਰ ਸਿੰਘ ਸਿੱਧੂ ਨੇ ਪੇਂਡੂ ਮੰਡੀਆਂ 'ਚ ਲਾਇਟਾਂ, ਪੀਣ ਵਾਲਾ ਪਾਣੀ ਅਤੇ ਬਾਰਦਾਨਾ ਤੁਰੰਤ ਭੇਜਣ ਦੀ ਮੰਗ ਕੀਤੀ। ਕਣਕ ਦੀ ਖਰੀਦ ਸ਼ੁਰੂ ਹੋਣ ਸਮੇਂ ਸਕੱਤਰ ਬਲਜਿੰਦਰ ਸਿੰਘ, ਗੁਰਦੀਪ ਸਿੰਘ, ਨਰਿੰਦਰ ਸਿੰਘ ਕੋਹਰ ਸਿੰਘ ਵਾਲਾ, ਬੋਹੜ ਸਿੰਘ ਵਰਕਸਲਾਮ, ਅਮਨ ਦੁੱਗਲ, ਜਗਦੀਸ਼ ਪ੍ਰਧਾਨ, ਗੁਰਮੀਤ ਚੁੱਘਾ, ਸੀਮੂ ਪਾਸੀ, ਬਲਦੇਵ ਨਿੱਝਰ,ਅਜੈ ਵੋਹਰਾ, ਦਲਵਿੰਦਰ ਸਿੰਘ ਜੰਡਵਾਲਾ, ਸਨੀ ਸ਼ਰਮਾ, ਜੁਗਰਾਜ ਸਿੰਘ ਗਿੱਲ, ਮਲਕੀਤ ਸਿੰਘ ਗਜਨੀ ਵਾਲਾ, ਰਵੀ ਚਾਵਲਾ, ਸੁੱਖਾ ਦੁੱਗਲ, ਜੱਜ ਲੋਧਰਾ, ਸੀਮੂ ਮੱਕੜ, ਛਿੰਦਰਪਾਲ ਭੋਲਾ, ਅਜੈ ਵੋਹਰਾ ਆਦਿ ਸਮੇਤ ਵੱਡੀ ਗਿਣਤੀ 'ਚ ਕਿਸਾਨਾਂ ਤੇ ਆੜ•ਤੀਆਂ ਤੋਂ ਇਲਾਵਾ ਜਗਤਾਰ ਸਿੰਘ, ਸਤੀਸ਼ ਸ਼ਰਮਾ, ਸੁਰਜੀਤ ਸਿੰਘ ਅਤੇ ਸਮੂਹ ਏਜੰਸੀਆਂ ਦੇ ਖਰੀਦ ਅਧਿਕਾਰੀ ਹਾਜਰ ਸਨ।