Ferozepur News

ਗੁਰੂਹਰਸਹਾਏ ਦੇ ਕਾਂਗਰਸੀਆਂ ਅਤੇ ਪੁਲਸ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ:- ਢਾਬਾਂ, ਢੰਡੀਆਂ

19 ਨਵੰਬਰ 2017 (            ) ਹਲਕਾ ਗੁਰੂਹਰਸਹਾਏ ਅੰਦਰ ਕਾਂਗਰਸ ਅਤੇ ਪੁਲਸ ਵਲੋ ਆਮ ਲੋਕਾਂ ਨਾਲ ਵਧੀਕੀਆਂ ਲਗਾਤਾਰ ਵਧ ਰਹੀਆਂ ਨੇ ਅਤੇ ਅਸੀਂ ਗੁਰੂਹਰਸਹਾਏ ਦੇ ਅਖੌਤੀ ਕਾਂਗਰਸੀਆਂ ਤੇ ਪੁਲਿਸ ਦੀ ਧੱਕੇਸ਼ਾਹੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਹਰ ਵਧੀਕੀ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ 21ਨਵੰਬਰ ਦੇ ਗੁਰੂਹਰਸਹਾਏ ਧਰਨੇ ਦੀਆਂ ਤਿਆਰੀਆਂ ਸੰਬਧੀ ਕੀਤੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਰਬ ਭਾਰਤ ਨੌਜਵਾਨ ਸਭਾ ਦੇ ਪੰਜਾਬ ਪ੍ਰਧਾਨ ਪਰਮਜੀਤ ਸਿੰਘ ਢਾਬਾਂ ਅਤੇ ਪੰਜਾਬ ਕਿਸਾਨ ਸਭਾ ਦੇ ਜ਼ਿਲ੍ਹਾ ਫਾਜ਼ਿਲਕਾ ਦੇ ਪ੍ਰਧਾਨ ਕਾਮਰੇਡ ਸੁਰਿੰਦਰ ਸਿੰਘ ਢੰਡੀਆਂ ਨੇ ਕੀਤਾ। 21 ਨਵੰਬਰ ਦੇ ਗੁਰੂਹਰਸਹਾਏ ਧਰਨੇ ਦੀਆਂ ਵੱਖ ਵੱਖ ਪਿੰਡਾਂ ਵਿਚ ਤਿਆਰੀਆਂ ਲਈ ਕੀਤੀਆਂ ਜਾ ਰਹੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ  ਸਾਥੀ ਢਾਬਾਂ ਅਤੇ ਢੰਡੀਆਂ ਨੇ ਕਿਹਾ ਕਿ ਗੁਰੂਹਰਸਹਾਏ ਵਿਚ ਵੱਖਰੀ ਤਰ੍ਹਾਂ ਦੀ ਸਰਕਾਰ ਦਾ ਰਾਜ ਹੈ ਜਿਥੇ ਥਾਣਾ ਕਾਂਗਰਸ ਦੇ ਦਫਤਰ ਜਾਂ ਹਲਕੇ ਦੇ ਵਿਧਾਇਕ ਦੇ ਘਰ ਤੋਂ ਚਲ ਰਿਹਾ ਹੈ। ਲੋਕਾਂ ਦੀਆਂ ਜ਼ਮੀਨਾਂ ਤੇ ਸ਼ਰੇਆਮ ਕਬਜੇ ਅਤੇ ਰਾਜਸੀ ਕਿੜਾਂ ਕੱਢਣ ਲਈ ਨਜਾਇਜ ਪਰਚੇ ਦਰਜ ਕੀਤੇ ਜਾ ਰਹੇ ਹਨ ਅਤੇ ਉਥੇ ਅਮਨ ਕਨੂੰਨ ਛਿੱਕੇ ਟੰਗਿਆ ਪਿਆ ਹੈ। ਆਗੂਆਂ ਨੇ ਸੀ ਪੀ ਆਈ ਦੇ ਬਲਾਕ ਗੁਰੂਹਰਸਹਾਏ ਦੇ ਸੱਕਤਰ ਕਮਾਰੇਡ ਚਰਨਜੀਤ ਸਿੰਘ ਛਾਂਗਾ ਰਾਏ ਤੇ ਪੁਲਸ ਅਤੇ ਸਿਆਸੀ ਬਦਲਾਖੋਰੀ ਨਾਲ ਕੀਤੇ ਨਜਾਇਜ ਪਰਚੇ ਦੀ ਸਖਤੀ ਨਾਲ ਨਿੰਦਾ ਕਰਦਿਆਂ ਤੁਰੰਤ ਪਰਚਾ ਰੱਦ ਕਰਨ ਦੀ ਮੰਗ ਕੀਤੀ। ਆਗੂਆਂ ਨੇ ਅੱਗੇ ਬੋਲਦਿਆਂ ਕਿਹਾ ਕਿ 12  ਅਕਤੂਬਰ ਨੂੰ ਬਾਜੇ ਕੇ ਦੇ ਕਾਂਗਰਸੀ ਕਸ਼ਮੀਰ ਲਾਲ ਨੇ ਜੋ ਪਿੰਡ ਦੇ ਹੀ ਦੁਕਾਨਦਾਰ ਹਾਕਮ ਚੰਦ ਦੀ ਮਾਲਕੀ ਜ਼ਮੀਨ ਟੇ ਕਬਜਾ ਕਰ ਲਿਆ ਸੀ ਪਰ ਗੁਰੂਹਰਸਹਾਏ ਪੁਲਸ ਨੇ ਸਿਆਸੀ ਮਿਲੀਭੁਗਤ ਨ੍ਹਾਲ ਨਾ ਤਾਂ ਦੋਸ਼ੀਆ ਨੂੰ ਫੜਿਆ ਹੈ ਅਤੇ ਨਾ ਹੀ ਹਾਕਮ ਚੰਦ ਦੀ ਖੋਹੀ ਜਮੀਨ ਵਾਪਿਸ ਕਰਵਾਈ ਗਈ ਹੈ। ਆਗੂਆਂ ਨੇ ਅੱਗੇ ਕਿਹਾ ਕਿ ਸੀ ਪੀ ਆਈ ਗੁਰੂਹਰਸਹਾਏ ਨੇ ਇਸ ਸੰਬੰਧ ਵਿਚ ਸੰਘਰਸ਼ ਸ਼ੂਰੂ ਕੀਤਾ ਹੋਇਆ ਹੈ ਜਿਸ 21 ਨਵੰਬਰ ਨੂੰ ਜਿਲਾ ਫਾਜ਼ਿਲਕਾ ਦੇ ਵੀ ਸੈਂਕੜੇ ਲੋਕ ਅਤੇ ਪਾਰਟੀ ਵਰਕਰ ਧਰਨੇ ਚ ਸ਼ਾਮਲ ਹੋਣਗੇ। ਆਗੁਆਂ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਜੇਕਰ 21 ਪਹਿਲਾਂ ਕਮਾਰੇਡ ਚਰਨਜੀਤ ਤੇ ਦਰਜ ਝੂਠਾ ਪਰਚਾ ਰੱਦ ਨਾ ਕੀਤਾ ਤਾਂ ਸੰਘਰਸ਼ ਹੋਰ ਤਿੱਖੇ ਰੂਪ ਚ ਜਾਰੀ ਰੱਖਿਆ ਜਾਵੇਗਾ। ਅੰਤ ਵਿਚ ਆਗੂਆ ਨੇ ਹਲਕਾ ਗੁਰੂਹਰਸਹਾਏ ਵਿਚ ਲੋਕਾਂ ਨ੍ਹਾਲ ਹੋ ਰਹੀਆਂ ਵਧੀਕੀਆਂ ਖਿਲਾਫ ਲੜੇ ਜਾ ਰਹੇ ਹਰ ਸੰਘਰਸ਼ ਦੀ ਪੁਰਜ਼ੋਰ ਹਮਾਇਤ ਕਰਨ ਦਾ ਐਲਾਨ ਵੀ ਕੀਤਾ। ਇਸ ਮੌਕੇ ਉਹਨਾ ਨਾਲ਼ ਏ ਆਈ ਐਸ ਐਫ ਸੂਬਾ ਮੀਤ ਸਕੱਤਰ ਸੁਖਦੇਵ ਧਰਮੂਵਾਲਾ, ਨਰੇਗਾ ਆਗੂ ਤੇਜਾ ਅਮੀਰਖਾਸ, ਰਾਜ ਸਿੰਘ ਟਾਹਲੀ ਵਾਲਾ, ਰਣਜੀਤ ਸਿੰਘ ਸੋਨੂ ਅਮੀਰਖਾਸ, ਅਮਨ ਧਰਮੂਵਾਲਾ ਅਤੇ ਅਵਤਾਰ ਸਿੰਘ ਵੀ ਹਾਜ਼ਿਰ ਸਨ ।

Related Articles

Check Also
Close
Back to top button