ਗੁਰੂਹਰਸਹਾਏ ਤੋਂ ਭਾਜਪਾ ਆਗੂ ਗੁਰਪਰਵੇਜ ਸਿੰਘ ਸ਼ੈਲੇ ਸੰਧੂ ਨੂੰ ਸਦਮਾ, ਪਿਤਾ ਸਰਦਾਰ ਬਲਰਾਜ ਸਿੰਘ ਸੰਧੂ ਜੈਲਦਾਰ ਦਾ ਦਿਹਾਂਤ
ਗੁਰੂਹਰਸਹਾਏ ਤੋਂ ਭਾਜਪਾ ਆਗੂ ਗੁਰਪਰਵੇਜ ਸਿੰਘ ਸ਼ੈਲੇ ਸੰਧੂ ਨੂੰ ਸਦਮਾ, ਪਿਤਾ ਸਰਦਾਰ ਬਲਰਾਜ ਸਿੰਘ ਸੰਧੂ ਜੈਲਦਾਰ ਦਾ ਦਿਹਾਂਤ
ਗੁਰੂਹਰਸਹਾਏ, 27-12-2024: ਗੁਰੂਹਰਸਹਾਏ ਵਿਧਾਨ ਸਭਾ ਤੋਂ ਚੋਣ ਲੜ ਚੁੱਕੇ ਭਾਜਪਾ ਦੇ ਸੀਨੀਅਰ ਆਗੂ ਗੁਰਪਰਵੇਜ ਸਿੰਘ ਸ਼ੈਲੇ ਸੰਧੂ ਨੂੰ ਉਸ ਵੇਲੇ ਭਾਰੀ ਸਦਮਾਂ ਲੱਗਾ ਜਦ ਉਹਨਾਂ ਦੇ ਪਿਤਾ ਜੀ ਸਰਦਾਰ ਬਲਰਾਜ ਸਿੰਘ ਸੰਧੂ ਜੈਲਦਾਰ ਇਸ ਫਾਨੀਂ ਸੰਸਾਰ ਤੋਂ ਕੂਚ ਕਰ ਗਏ।
ਸਿਆਸੀ ਹਲਕਿਆਂ ਚ ਵੱਡੀ ਪੈਂਠ ਰੱਖਣ ਵਾਲੇ ਗੁਰੂਹਰਸਹਾਏ ਵਿਧਾਨ ਸਭਾ ਦੇ ਪਿੰਡ ਝੋਕ ਮੋਹੜੇ ਨਾਲ ਸਬੰਧਿਤ ਸਰਦਾਰ ਬਲਰਾਜ ਸਿੰਘ ਸੰਧੂ ਤਕੜੇ ਜਿਮੀਂਦਾਰ ਤੇ ਆਪਣੇ ਸਮੇਂ ਦੇ ਫਿਰੋਜਪੁਰ ਜਿਲੇ ਦੇ ਉਂਗਲਾਂ ਤੇ ਗਿਣੇ ਜਾਣ ਵਾਲੇ ਸਿਆਸੀ ਲੋਕਾਂ ਚੋਂ ਇੱਕ ਸਨ।
ਸਰਦਾਰ ਬਲਰਾਜ ਸਿੰਘ ਸੰਧੂ ਪੇਸ਼ੇ ਵਜੋਂ ਕਾਰੋਬਾਰੀ ਤੇ ਉੱਘੇ ਕਿਸਾਨ ਸਨ ਜਿੰਨਾਂ ਦਾ ਆਪਣਾ ਵੱਡਾ ਸਮਾਜਿਕ ਰੁਤਬਾ ਤੇ ਸਿਆਸੀ ਅਸਰ ਰਸੂਖ ਸੀ, ਇਲਾਕੇ ਚ ਸਰਦਾਰ ਬਲਰਾਜ ਸਿੰਘ ਸੰਧੂ ਨੂੰ ਲੋਕ ਜੈਲਦਾਰ ਸਾਹਿਬ ਤੇ ਵਕੀਲ ਸਾਹਿਬ ਕਹਿ ਕਿ ਆਮ ਹੀ ਸੰਬੋਧਨ ਕਰਦੇ ਸਨ।
ਸਰਦਾਰ ਬਲਰਾਜ ਸਿੰਘ ਦੇ ਅਚਨਚੇਤ ਅਕਾਲ ਚਲਾਣੇ ਤੇ ਪੂਰੇ ਇਲਾਕੇ ਚ ਰੋਸ ਦੀ ਲਹਿਰ ਦੌੜ ਗਈ ਹੈ, ਸਰਦਾਰ ਬਲਰਾਜ ਸਿੰਘ ਸੰਧੂ ਦਾ ਅੰਤਿਮ ਸੰਸਕਾਰ ਮਿਤੀ 28/12/2024 ਦਿਨ ਸ਼ਨੀਵਾਰ ਨੂੰ ਪਿੰਡ ਝੋਕ ਮੋਹੜੇ, ਵਿਧਾਨ ਸਭਾ ਗੁਰੂਹਰਸਹਾਏ, ਜਿਲਾ ਫਿਰੋਜਪੁਰ ਵਿਖੇ ਕੀਤਾ ਜਾਏਗਾ।
ਸਰਦਾਰ ਬਲਰਾਜ ਸਿੰਘ ਸੰਧੂ ਦੇ ਅਚਨਚੇਤ ਅਕਾਲ ਚਲਾਣੇ ਨਾਲ ਲੋਕਾਂ ਨੇ ਇੱਕ ਬੇਹੱਦ ਮਿਲਾਪੜਾ, ਨੇਕਦਿਲ ਤੇ ਕਰਮੱਠ ਇਨਸਾਨ ਗੁਆ ਲਿਆ ਹੈ, ਜਿਸਦਾ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ ਹੈ।