ਗਾਇਕ ਗਿੱਲ ਗੁਲਾਮੀ ਵਾਲਾ ਦਾ ਪੋਸਟਰ ''ਨੀਂਦ ਨਾ ਆਵੇ'' ਰਿਲੀਜ਼
ਫਿਰੋਜ਼ਪੁਰ 29 ਜੁਲਾਈ (): ਪ੍ਰਸਿੱਧ ਗੀਤਕਾਰ ਅਤੇ ਗਾਇਕ ਗਿੱਲ ਗੁਲਾਮੀ ਵਾਲਾ ਦਾ ਪੋਸਟਰ ''ਨੀਂਦ ਨਾ ਆਵੇ'' ਟਾਈਟਲ ਤਹਿਤ ਪ੍ਰੈਸ ਕਲੱਜ ਵੱਲੋਂ ਰਿਲੀਜ਼ ਕੀਤਾ ਗਿਆ। ਗਿੱਲ ਗੁਲਾਮੀ ਵਾਲਾ ਨੇ ਪ੍ਰੈਸ ਕਾਨਫਰੰਸ ਦੌਰਾਨ ਆਪਣੇ ਗੀਤ ਬਾਰੇ ਪ੍ਰੈਸ ਕਲੱਬ ਦੇ ਅਹੁਦੇਦਾਰਾਂ ਨਾਲ ਸਾਂਝੇ ਕੀਤੇ। ਉਨ•ਾਂ ਦੱਸਿਆ ਕਿ ਗੀਤ ''ਨੀਂਦ ਨਾ ਆਵੇ'' ਉਨ•ਾਂ ਦਾ ਆਪਣਾ ਲਿਖਿਆ ਹੋਇਆ ਹੈ। ਇਸ ਦਾ ਮਿਊਜ਼ਿਕ ਮਿਸਟਰ ਯੂਆਰ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਦੀ ਵੀਡਿਓ ਰਜਿੰਦਰ ਵਿਜੇ ਵੱਲੋਂ ਹਿਮਾਚਲ ਦੀਆਂ ਹਸੀਨ ਵਾਦੀਆਂ ਵਿਚ ਕੀਤੀ ਗਈ। ਇਸ ਗੀਤ ਨੂੰ ਪਰਮਿੰਦਰ ਥਿੰਦ ਜੀ ਵੱਲੋਂ ਪੇਸ਼ ਕੀਤਾ ਗਿਆ। ਇਹ ਗੀਤ ਅਮਰ ਆਡੀਓ ਕੰਪਨੀ ਵੱਲੋਂ 7 ਅਗਸਤ ਨੂੰ ਯੂ ਟਿਊਬ ਤੇ ਰਿਲੀਜ਼ ਕੀਤਾ ਜਾਵੇਗਾ। ਉਨ•ਾਂ ਦੱਸਿਆ ਕਿ ਇਸ ਤੋਂ ਬਾਅਦ ਇਸ ਗੀਤ ਨੂੰ ਵੱਖ ਵੱਖ ਚੈਨਲਾਂ ਤੇ ਵੀ ਦਿਖਾਇਆ ਜਾਵੇ। ਇਸ ਮੌਕੇ ਪ੍ਰੈਸ ਕਲੱਬ ਦੇ ਪ੍ਰਧਾਨ ਜਸਵਿੰਦਰ ਸਿੰਘ ਸੰਧੂ ਨੇ ਗਿੱਲ ਦੇ ਜੀਵਨ ਦੇ ਪ੍ਰਾਪਤੀਆਂ ਤੇ ਝਾਤ ਪਾਈ।
ਪੇਸ਼ਕਰਤਾ ਪਰਮਿੰਦਰ ਥਿੰਦ ਨੇ ਇਸ ਗੀਤ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਗੀਤ ਵਿਚ ਮਾਡਲਿੰਗ ਮੁਕਲ ਸੇਠੀ ਅਤੇ ਕੰਗਨਾ ਨੇ ਕੀਤੀ। ਇਸ ਮੌਕੇ ਗਿੱਲ ਗੁਲਾਮੀ ਵਾਲਾ, ਜੀਵਨ ਸ਼ਰਮਾ, ਅਤਰ ਸਿੰਘ ਗਿੱਲ ਨੇ ਆਪਣੇ ਗੀਤ ਗਾ ਕੇ ਖੂਬ ਰੰਗ ਬੰਨਿ•ਆ।
ਇਸ ਤੋਂ ਇਲਾਵਾ ਹਰੀਸ਼ ਮੋਂਗਾ, ਸੁਖਵਿੰਦਰ ਭੁੱਲਰ, ਸੁਖਜਿੰਦਰ ਸਿੰਘ ਖਾਨਪੁਰੀਆ, ਸਰਬਜੀਤ ਸਿੰਘ ਸੋਢੀ ਨੇ ਵੀ ਸੰਬੋਧਨ ਕੀਤਾ। ਇਸ ਤੋਂ ਇਲਾਵਾ ਗੁਰਦਰਸ਼ਨ ਸਿੰਘ ਸੰਧੂ, ਪਰਮਿੰਦਰ ਸਿੰਘ, ਭੁਪਿੰਦਰ ਸਿੰਘ ਖਾਹਰਾ, ਅਨਿਲ ਸ਼ਰਮਾ, ਸਨੀ ਚੋਪੜਾ, ਵਰਿੰਦਰ ਵੈਰੜ, ਸੁਖਦੇਵ ਗੁਰੇਜਾ, ਰਾਜੇਸ਼ ਕਟਾਰੀਆ ਬਲਬੀਰ ਸਿੰਘ ਜੋਸਨ, ਜਗਦੀਸ਼ ਕੁਮਾਰ, ਨਵੀਨ ਸੈਮ, ਵਿਜੇ ਕੱਕੜ, ਅੰਸ਼ੂ ਦੇਵਗਨ, ਗੁਰਬਚਨ ਸਿੰਘ ਭੁੱਲਰ ਵੀ ਹਾਜ਼ਰ ਸਨ।