ਗਰੀਬ ਵਿਦਿਆਰਥੀਆਂ ਲਈ ਕੇ.ਵੀ.ਪੀ.ਵਾਈ. ਸਕਾਲਰਸ਼ਿਪ ਦਾ ਲਾਹੇਵੰਦ” : ਵਿਜੇ ਗਰਗ
Ferozepur, February 16, 2017 : ਕਿਸ਼ੋਰ ਵਿਗਿਆਨਕ ਪ੍ਰੋਤਸਾਹਨ ਯੋਜਨਾ ਸਾਇੰਸ ਐਂਡ ਟੈਕਨੋਲੋਜੀ ਵਿਭਾਗ, ਭਾਰਤ ਸਰਕਾਰ ਦੁਆਰਾ ਚਲਾਈ ਗਈ ਸਕੀਮ ਹੈ, ਜਿਸ ਵਿੱਚ ਦੇਸ਼ ਭਰ ਦੇ ਬਹੁਤ ਹੀ ਪਰਿਭਾਵਸ਼ਾਲੀ ਵਿਦਿਆਰਥੀਆਂ ਨੂੰ ਬੇਸਿਕ ਸਾਇੰਸ ਦੇ ਕੋਰਸ ਅਤੇ ਰਿਸਰਚ ਕਰਨ ਲਈ ਪ੍ਰੇਰਿਤ ਕਰਨਾ ਅਤੇ ਇਨ੍ਹਾਂ ਕੋਰਸਾਂ ਵਿੱਚ ਕਰੀਅਰ ਬਣਾਉਣ ਵਿੱਚ ਮਦਦ ਕਰਨਾ।
ਸਿੱਖਿਆ ਸ਼ਾਸਤਰੀ ਵਿਜੈ ਗਰਗ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਮੰਤਵ ਉਨ੍ਹਾਂ ਟੇਲੈਂਟਿਡ ਵਿਦਿਆਰਥੀਆਂ ਨੂੰ ਚੁਣਨਾ ਹੈ,ਜਿਹੜੇ ਬੇਸਿਕ ਸਾਇੰਸ ਵਿੱਚ ਕਰੀਅਰ ਬਣਾਉਣਾ ਚਾਹੁੰਦੇ ਹੋਣ ਅਤੇ ਰਿਸਰਚ ਕਰਨਾ ਚਾਹੁੰਦੇ ਹੋਣ। ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਟੇਲੈਂਟਿਡ ਵਿਦਿਆਰਥੀ ਇੰਜ਼ਨੀਰਿੰਗ ਜਾਂ ਡਾਕਟਰੀ ਦੀ ਪੜ੍ਹਾਈ ਕਰਕੇ ਪੈਸੇ ਕਮਾਉਣ ਵੱਲ ਵੱਧ ਰਹੇ ਹਨ। ਜਿਸ ਵਿੱਚ ਬਹੁਤ ਹੀ ਘੱਟ ਵਿਦਿਆਰਥੀ ਬੇਸਿਕ ਸਾਇੰਸ ਵਿੱਚ ਕਰੀਅਰ ਚੁਣਦੇ ਹਨ ਅਤੇ ਇਨ੍ਹਾਂ ਵਿੱਚੋਂ ਬਹੁਤ ਹੀ ਘੱਟ ਬੇਸਿਕ ਸਾਇੰਸ ਅਤੇ ਰਿਸਰਚ ਵਿੱਚ ਜਾਂਦੇ ਹਨ। ਇਸ ਲਈ ਭਾਰਤ ਸਰਕਾਰ ਨੇ ਇਹ ਕੇ.ਵੀ.ਪੀ.ਵਾਈ. ਸਕਾਲਰਸ਼ਿਪ ਸਕੀਮ ਦੁਆਰਾ ਦੇਸ਼ ਭਰ ਦੇ ਬਹੁਤ ਪ੍ਰਤਿਭਾਵਾਨ ਵਿਦਿਆਰਥੀਆਂ ਨੂੰ ਬੇਸਿਕ ਸਾਇੰਸ ਦੇ ਵਿਸ਼ਿਆਂ ਵੱਲ ਆਕਰਸ਼ਿਤ ਕਰਨ ਲਈ ਚਲਾਈ ਹੈ।
ਕੇ.ਵੀ.ਪੀ.ਵਾਈ. ਫੈਲੋਸ਼ਿਪ ਸੰਬੰਧੀ ਇਸ਼ਤਿਹਾਰ ਹਰ ਸਾਲ ਤਕਨਾਲੋਜੀ ਦਿਵਸ (11ਮਈ) ਅਤੇ ਜੁਲਾਈ ਮਹੀਨੇ ਦੇ ਹਰ ਦੂਜੇ ਐਤਵਾਰ ਨੂੰ ਸਾਰੇ ਰਾਸ਼ਟਰੀ ਅਖਬਾਰਾਂ ਵਿੱਚ ਛੱਪਦਾ ਹੈ।
ਜਿਹੜੇ ਵਿਦਿਆਰਥੀ, 11ਵੀਂ ਤੋਂ ਲੈ ਕੇ ਅੰਡਰਗਰੈਜੂਏਟ ਦੇ ਪਹਿਲੇ ਸਾਲ ਦੇ ਕਿਸੇ ਵੀ ਕੋਰਸ ਵਿੱਚ ਪੜ੍ਹ ਰਹੇ ਹੋਣ ਭਾਵ ਬੀ.ਐਸੀ/ਬੀ.ਐਸ/ਬੀ.ਸਟੇਟ/ਬੀ.ਮੈਥ/ਇੰਟ.ਐਮ.ਐਸੀ/ਐਮ.ਐਸ ਗਣਿਤ, ਫਿਜ਼ਿਕਸ, ਕੈਮਿਸਟਰੀ ਅਤੇ ਮੈਥ ਜਾਂ ਬਾਇਓ ਅਤੇ ਜਿਨ੍ਹਾਂ ਦਾ ਸਾਇੰਟਿਫਿਕ ਰਿਸਰਚ ਵਿੱਚ ਐਪਟੀਚਿਊਡ ਹੋਵੇ, ਉਹ ਵਿਦਿਆਰਥੀ ਇਹ ਟੈਸਟ ਦੇ ਸਕਦੇ ਹਨ।
ਇੰਡੀਅਨ ਇੰਸਟੀਚਿਊਟ ਆਫ਼ ਸਾਇੰਸਜ (ਆਈ.ਆਈ.ਐਸ.ਸੀ) ਵਿੱਚ ਅਰਜੀਆਂ ਦੀ ਸਕਰੀਨਿੰਗ ਕਰਨ ਲਈ ਅਤੇ ਐਪਟੀਚਿਊਡ ਟੈਸਟ ਲੈਣ ਲਈ ਸਪੈਸ਼ਲ ਗਰੁੱਪ/ਕਮੇਟੀਆਂ ਬਣਾਈਆਂ ਜਾਂਦੀਆਂ ਹਨ, ਤਾਂ ਜੋ ਇਹ ਟੈਸਟ ਦੇਸ਼ ਭਰ ਵਿੱਚ ਅਲੱਗ-ਅਲੱਗ ਕੇਂਦਰਾਂ ਤੇ ਲਿਆ ਜਾ ਸਕੇ। ਇਸ ਟੈਸਟ ਦੇ ਆਧਾਰ ਤੇ ਫਿਰ ਚੁੰਨੀਦਾ ਵਿਦਿਆਰਥੀਆਂ (ਮੈਰਿਟ ਵਾਲੇ) ਨੂੰ ਇੰਟਰਵਿਊ ਲਈ ਬੁਲਾਇਆ ਜਾਂਦਾ ਹੈ। ਇਹ ਲਿਖ਼ਤੀ ਟੈਸਟ ਅਤੇ ਇੰਟਰਵਿਊ, ਦੋਨੋਂ ਹੀ ਪਾਸ ਕਰਨੀਆਂ ਹੁੰਦੀਆਂ ਹਨ।
ਵਿਜੈ ਗਰਗ ਨੇ ਅੱਗੇ ਹੋਰ ਦੱਸਦੇ ਕਿਹਾ ਕਿ ਜਿਹੜੇ ਵਿਦਿਆਰਥੀਆਂ ਨੇ (2017-18) 11ਵੀਂ ਜਮਾਤ ਵਿੱਚ, ਸਾਇੰਸ ਦੇ ਵਿਸ਼ੇ ਲਏ ਹੋਣ ਅਤੇ ਜਿਨ੍ਹਾਂ ਦੇ ਦਸਵੀਂ ਦੇ ਹਿਸਾਬ ਅਤੇ ਸਾਇੰਸ ਵਿਸ਼ਿਆਂ ਵਿੱਚੋਂ ਕੁੱਲ 80% ਅੰਕ ਹੋਣ(ਐਸ.ਸੀ/ਐਸ.ਟੀ/ਪੀ.ਡਬਲਯੂ ਵਾਲੇ ਵਿਦਿਆਰਥੀਆਂ ਦੇ 70%) ਬੋਰਡ ਪ੍ਰੀਖਿਆਵਾਂ ਵਿੱਚੋਂ ਅਤੇ ਜੇਕਰ ਅਜਿਹੇ ਵਿਦਿਆਰਥੀ ਇਹ ਟੈਸਟ ਅਤੇ ਇੰਟਰਵਿਊ ਪਾਸ ਕਰ ਲੈਂਦੇ ਹਨ। ਤਾਂ ਉਹਨਾਂ ਨੂੰ ਇਹ ਫੈਲੋਸ਼ਿਪ ਤਾਂ ਹੀ ਮਿਲੇਗੀ, ਜੇਕਰ ਉਹ ਵਿਦਿਆਰਥੀ ਅੰਡਰਗਰੈਜੂਏਟ ਬੇਸਿਕ ਸਾਇੰਸ (ਬੀ.ਐਸੀ/ਬੀ.ਐਸ/ਬੀ.ਸਟੇਟ/ਬੀ.ਮੈਥ/ਇੰਟ.ਐਮ.ਐਸੀ/ਐਮ.ਐਸ) ਲੈਂਦਾ ਹੈ ਅਤੇ ਘੱਟੋ-ਘੱਟ 60% ਅੰਕ (ਐਸ.ਸੀ/ਐਸ.ਟੀ/ਪੀ.ਡਬਲਯੂ 50%) ਪ੍ਰਾਪਤ ਕਰਦਾ ਰਹਿੰਦਾ ਹੈ।
ਇੰਟਰੀਮ ਪੀਰੀਅਡ ਦੇ ਸਮੇਂ ਦੌਰਾਨ ਜੋ ਕਿ ਇੱਕ ਸਾਲ ਹੈ, ਇਨ੍ਹਾਂ ਵਿਦਿਆਰਥੀਆਂ ਨੂੰ ਰਾਸ਼ਟਰੀ ਪੱਧਰੀ ਕੈਂਪ ਲਈ ਬੁਲਾਇਆ ਜਾਂਦਾ ਹੈ ਅਤੇ ਇਸ ਲਈ ਆਣ-ਜਾਣ ਅਤੇ ਹੋਰ ਸਾਰੇ ਖਰਚੇ ਕੇ.ਵੀ.ਪੀ.ਵਾਈ. ਵੱਲੋਂ ਹੀ ਕੀਤੇ ਜਾਂਦੇ ਹਨ।
ਵਿਜੈ ਗਰਗ ਨੇ ਅੱਗੇ ਹੋਰ ਦੱਸਿਆ ਕਿ ਜਨਰਲ ਵਰਗ ਅਤੇ ਓ.ਬੀ.ਸੀ. ਵਰਗ ਲਈ ਐਪਲੀਕੇਸ਼ਨ ਫੀਸ 1000/- ਅਤੇ
ਐਸ.ਸੀ/ਐਸ.ਟੀ ਲਈ, ਇਹ ਫੀਸ 500/- ਹੁੰਦੀ ਹੈ। ਐਪਲੀਕੇਸ਼ਨ ਕੇਵਲ ਆਨਲਾਇਨ ਭਰੀ ਜਾ ਸਕਦੀ ਹੈ। ਫਾਰਮ ਭਰਨ ਦੀ ਆਖਰੀ ਮਿਤੀ, ਸਤੰਬਰ ਮਹੀਨੇ ਦੀ ਆਖਰੀ ਤਾਰੀਕ ਹੁੰਦੀ ਹੈ। ਕੇ.ਵੀ.ਪੀ.ਵਾਈ ਦਾ ਟੈਸਟ ਹਰ ਸਾਲ ਨਵੰਬਰ ਮਹੀਨੇ ਹੀ ਹੁੰਦਾ ਹੈ। ਵਿਜੈ ਗਰਗ ਨੇ ਇਹ ਵੀ ਦੱਸਿਆ ਕਿ ਵਿਦਿਆਰਥੀ ਇਸ ਟੈਸਟ ਲਈ ਹਿੰਦੀ ਜਾਂ ਅੰਗਰੇਜ਼ੀ ਕੋਈ ਵੀ ਮਾਧਿਅਮ ਦੁਆਰਾ ਲੈ ਸਕਦਾ ਹੈ।
Attachments area