ਗਰਾਮਰ ਸੀਨੀਅਰ ਸਕੈਂਡਰੀ ਸਕੂਲ ਫ਼ਿਰੋਜ਼ਪੁਰ ਦਾ ਨਤੀਜਾ ਸ਼ਾਨਦਾਰ ਰਿਹਾ
ਗਰਾਮਰ ਸੀਨੀਅਰ ਸਕੈਂਡਰੀ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ
ਫ਼ਿਰੋਜ਼ਪੁਰ 22 ਜੁਲਾਈ (ਹਰਚਰਨ, ਬਿੱਟੂ)- 1954 ਤੋਂ ਸਿੱਖਿਆ ਦੇ ਖੇਤਰ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਗਰਾਮਰ ਸੀਨੀਅਰ ਸਕੈਂਡਰੀ ਸਕੂਲ ਨੇ ਸਿੱਖਿਆ ਤੇ ਖੇਡਾਂ ਦੇ ਖੇਤਰ ਵਿਚ ਹਮੇਸ਼ਾ ਵਡਮੁੱਲੀਆਂ ਮੱਲ੍ਹਾਂ ਮਾਰੀਆਂ ਹਨ। ਜਿੱਥੇ ਇਸ ਸਾਲ ਦੌਰਾਨ ਸਕੂਲ ਦੇ ਵਿਦਿਆਰਥੀ ਵਿਸ਼ਵ ਦੀਪ ਸਿੰਘ ਦੀ ਭਾਰਤੀ ਸ਼ੂਟਿੰਗ ਟੀਮ ਜੂਨੀਅਰ ਵਿਚ ਹੋਈ ਚੋਣ ਕਾਰਨ ਸਕੂਲ ਨੇ ਮਾਣ ਪ੍ਰਾਪਤ ਕੀਤਾ ਸੀ ਉੱਥੇ ਸਕੂਲ ਦੇ ਵਿਦਿਆਰਥੀਆਂ ਨੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿਚ ਵਧੀਆ ਸਥਾਨ ਹਾਸਲ ਕਰ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੀ ਪ੍ਰਿੰਸੀਪਲ ਮੈਡਮ
ਸੋਨੀਆ ਰਾਣਾ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਸਕੂਲ ਦੀ ਵਿਦਿਆਰਥਣ ਅਰਸ਼ਪ੍ਰੀਤ ਕੌਰ (ਸਾਇੰਸ) ਨੇ 94 ਪ੍ਰਤਿਸ਼ਤ ਅੰਕ ਹਾਸਲ ਕੀਤੇ, ਅਮਨਪ੍ਰੀਤ ਸਿੰਘ (ਸਾਇੰਸ) 92 ਪ੍ਰਤਿਸ਼ਤ, ਕਮਲ ਮਲਹੋਤਰਾ (ਸਾਇੰਸ) 90 ਪ੍ਰਤਿਸ਼ਤ, ਚੇਸ਼ਟਾ (ਸਾਇੰਸ) 90 ਪ੍ਰਤਿਸ਼ਤ, ਗੁਰਪ੍ਰੀਤ ਸਿੰਘ (ਆਰਟਸ) 94 ਪ੍ਰਤਿਸ਼ਤ, ਪ੍ਰਵੀਨ (ਆਰਟਸ) 92 ਪ੍ਰਤਿਸ਼ਤ ਅੰਕ ਹਾਸਲ ਕੀਤੇ।
ਸਕੂਲ ਦੇ ਪ੍ਰਬੰਧਕ ਹਰਚਰਨ ਸਿੰਘ ਸਾਮਾ, ਪ੍ਰਿੰਸੀਪਲ ਸੋਨੀਆ ਰਾਣਾ ਅਤੇ ਵਾਇਸ ਪ੍ਰਿੰਸੀਪਲ ਇੰਦੂ ਸ਼ਰਮਾ ਨੇ ਕਿਹਾ ਕਿ ਇਹ ਵਧੀਆ ਨਤੀਜਾ ਸਮੂਹ ਸਟਾਫ ਮੇਹਨਤ ਦਾ ਫਲ ਹੈ, ਉਨ੍ਹਾਂ ਕਿਹਾ ਸਮੂਹ ਅਧਿਆਪਕ ਸਹਿਬਾਨ ਤੇ ਵਿਦਿਆਰਥੀਆਂ ਨੇ ਸਖਤ ਮੇਹਨਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਵਧੀਆ ਅੰਕ ਹਾਸਲ ਕਰਨ ਵਾਲੇ ਵਿਦਿਆਥੀਆਂ ਦਾ ਸਟਾਫ ਅਤੇ ਸਕੂਲ ਪ੍ਰਬੰਧਕਾਂ ਵੱਲੋਂ ਮੂੰਹ ਮਿੱਠਾ ਕਰਵਾਇਆ ਗਿਆ।