ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ ਸਾਉਣੀ ਦੀਆਂ ਫਸਲਾਂ ਸਬੰਧੀ ਜਾਣਕਾਰੀ ਦੇਣ ਲਈ ਜਿਲ•ਾ ਪੱਧਰੀ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ
ਫਿਰੋਜ਼ਪੁਰ 28 ਮਾਰਚ (ਏ. ਸੀ. ਚਾਵਲਾ) ਖੇਤੀਬਾੜੀ ਵਿਭਾਗ ਫਿਰੋਜ਼ਪੁਰ ਵਲੋਂ ਕਿਸਾਨਾਂ ਨੂੰ ਸਾਉਣੀ ਦੀਆਂ ਫਸਲਾਂ ਤੇ ਫਸਲੀ ਵਿਭਿੰਨਤਾ ਅਤੇ ਖੇਤੀ ਸਬੰਧੀ ਨਵੀਆਂ ਖੋਜਾ ਅਤੇ ਤਕਨੀਕਾਂ ਦੀ ਜਾਣਕਾਰੀ ਦੇਣ ਲਈ ਜਿਲ•ਾ ਪੱਧਰ ਦਾ ਕਿਸਾਨ ਸਿਖਲਾਈ ਕੈਂਪ ਦਾ ਅਯੋਜਨ ਸਥਾਨਕ ਨਵੀ ਦਾਣਾ ਮੰਡੀ ਫਿਰੋਜ਼ਪੁਰ ਛਾਉਣੀ ਵਿਖੇ ਕੀਤਾ ਗਿਆ, ਇਸ ਕੈਂਪ ਦਾ ਉਦਘਾਟਨ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਵੱਲੋਂ ਕੀਤਾ ਗਿਆ। ਇਸ ਸਿਖਲਾਈ ਕੈਂਪ ਦੇ ਸਮਾਗਮ ਦੀ ਪ੍ਰਧਾਨਗੀ ਸ. ਮੰਗਲ ਸਿੰਘ ਸੰਧੂ ਡਾਇਰੈਕਟਰ ਖੇਤੀਬਾੜੀ ਵਿਭਾਗ ਪੰਜਾਬ ਨੇ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਇੰਜ: ਡੀ.ਪੀ.ਐਸ ਖਰਬੰਦਾ ਨੇ ਸਮਾਗਮ ਨੂੰ ਸੰਬੋਧਨ ਕਰਦਿਆ ਦੱਸਿਆ ਕਿ ਕਿਸਾਨ ਆਪਣੀ ਆਰਥਿਕ ਹਾਲਤ ਨੂੰ ਮਜ਼ਬੂਤ ਕਰਨ ਲਈ ਖੇਤੀਬਾੜੀ ਦੇ ਨਾਲ ਨਾਲ ਖੇਤੀਬਾੜੀ ਨਾਲ ਜੁੜੇ ਸਹਾਇਕ ਧੰਦੇ ਮਧੂ ਮੱਖੀ ਪਾਲਣ, ਡੇਅਰੀ ਫਾਰਮਿੰਗ ,ਬੱਕਰੀ ਪਾਲਣ, ਸੂਰ ਪਾਲਣ, ਮੱਛੀ ਪਾਲਣ ਤੋ ਇਲਾਵਾ ਬਾਗਬਾਨੀ ਅਤੇ ਫੁੱਲਾ ਦੀ ਖੇਤੀ ਕਰਨ ਜਿਸ ਨਾਲ ਉਨ•ਾਂ ਦੀ ਆਮਦਨ ਵਿਚ ਵਾਧਾ ਹੋਵੇਗਾ ਉੱਥੇ ਹੀ ਖੇਤੀ ਵਿਭਿੰਨਤਾ ਨੂੰ ਵੀ ਵੱਡਾ ਹੁਲਾਰਾ ਮਿਲੇਗਾ। ਉਨ•ਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਖੇਤੀਬਾੜੀ ਵਿਭਾਗ ਅਤੇ ਪੀ.ਏ.ਯੂ ਵੱਲੋਂ ਸਿਫਾਰਸ਼ ਕੀਤੀਆ ਕਿਸਮਾਂ ਦੀ ਕਾਸ਼ਤ ਕਰਨ ਅਤੇ ਕੀੜੇਮਾਰ ਜ਼ਹਿਰਾਂ ਦੀ ਵਰਤੋ ਇਨ•ਾਂ ਦੀ ਸਲਾਹ ਤੋ ਬਗੈਰ ਨਾ ਕਰਨ ਅਤੇ ਮਹਿਕਮੇ ਵੱਲੋਂ ਲਗਾਏ ਜਾਂਦੇ ਕਿਸਾਨ ਸਿਖਲਾਈ ਕੈਂਪਾਂ ਵਿਚ ਵੱਧ ਚੜ• ਕੇ ਹਿੱਸਾ ਲੈਣ। ਉਨ•ਾਂ ਕਿਹਾ ਕਿ ਸਰਕਾਰ ਵੱਲੋਂ ਆਰਡੀਨੈਂਸ ਪੰਜਾਬ ਪ੍ਰੀਵੇਜ਼ਨ ਆਫ਼ ਸਬ ਸਾਇਲ ਵਾਟਰ ਐਕਟ 2009 ਪਾਸ ਕੀਤਾ ਹੈ, ਜਿਸ ਅਨੁਸਾਰ ਕੋਈ ਵੀ ਜ਼ਿਮੀਦਾਰ 15 ਜੂਨ ਤੋ ਪਹਿਲਾਂ ਝੋਨਾ ਨਹੀ ਲਗਾਏਗਾ। ਇਸ ਨਾਲ ਸਮੇਂ ਅਤੇ ਖਰਚੇ ਦੀ ਬਚਤ ਹੁੰਦੀ ਹੈ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਦੀ ਸਕੀਮ ਤਹਿਤ ਜੇਕਰ ਕਿਸੇ ਵੀ ਕਿਸਾਨ ਨੂੰ ਕਰਜ਼ੇ ਦੀ ਜਰੂਰਤ ਹੈ ਤਾ ਉਨ•ਾਂ ਨੂੰ 6 ਤੋ 8 ਫੀਸਦੀ ਵਿਆਜ ਦਰ ਤੇ ਬੈਂਕਾਂ ਵੱਲੋਂ ਕਰਜ਼ਾ ਮੁਹੱਇਆ ਕਰਵਾਇਆ ਜਾਵੇਗਾ। ਇਸ ਮੌਕੇ ਤੇ ਡਾਇਰੈਕਟਰ ਖੇਤੀਬਾੜੀ ਸ੍ਰ. ਮੰਗਲ ਸਿੰਘ ਸੰਧੂ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਣਕ ਦੀ ਕਟਾਈ ਉਪਰੰਤ ਕਣਕ ਦੇ ਨਾੜ ਨੂੰ ਸਾੜਨ ਦੀ ਬਜਾਏ ਕਣਕ ਦੇ ਨਾੜ ਦੀ ਤੂੜੀ ਬਨਾਉਣੀ ਚਾਹੀਦੀ ਹੈ ਤਾਂ ਜੋ ਤੂੜੀ ਤੋਂ ਵਾਧੂ ਆਮਦਨ ਪ੍ਰਾਪਤ ਕਰਕੇ ਆਰਥਿਕ ਹਾਲਤ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ ਅਤੇ ਵਾਤਾਵਰਣ ਨੂੰ ਸਾਫ ਸੁਥਰਾ ਵੀ ਰੱਖਿਆ ਜਾ ਸਕਦਾ ਹੈ। ਉਹਨਾਂ ਅੱਗੇ ਕਿਹਾ ਕਿ ਖੇਤੀਬਾੜੀ ਵਿਭਾਗ ਵਲੋਂ ਮਿੱਟੀ ਅਤੇ ਪਰਖ ਦੀ ਮੁਫ਼ਤ ਜਾਂਚ ਕੀਤੀ ਜਾਂਦੀ ਹੈ ਅਤੇ ਕਿਸਾਨਾਂ ਨੂੰ ਇਹ ਨਮੂਨੇ ਜਰੂਰ ਚੈਕ ਕਰਵਾਉਣੇ ਚਾਹੀਦੇ ਹਨ। ਉਹਨਾਂ ਅੱਗੇ ਕਿਹਾ ਕਿ ਡੀ.ਏ.ਵੀ. ਖਾਦ ਦੀ ਵਰਤੋ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਮੁਤਾਬਕ ਕਰਨੀ ਚਾਹੀਦੀ ਹੈ। ਉਹਨਾਂ ਅੱਗੇ ਕਿਹਾ ਕਿ ਕਿਸਾਨਾਂ ਨੂੰ ਸਾਉਣੀ ਦੀਆਂ ਫਸਲਾਂ ਲਈ ਬੀਜਾਂ ਅਤੇ ਖਾਦਾਂ ਦੀ ਕੋਈ ਵੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਅੱਗੇ ਕਿਹਾ ਕਿ ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ 50 ਪ੍ਰਤੀਸ਼ਤ ਸਬਸਿਡੀ ਤੇ ਮੂੰਗੀ, ਮੱਕੀ ਅਤੇ ਕਪਾਹ ਦਾ ਬੀਜ ਉਪਲਬੱਧ ਕਰਵਾਇਆ ਜਾਵੇਗਾ। ਇਸ ਮੌਕੇ ਡਾ.ਬਲਵਿੰਦਰ ਸਿੰਘ ਸੋਹਲ ਸੰਯੁਕਤ ਡਾਇਰੈਕਟਰ ਖੇਤੀਬਾੜੀ ਪੰਜਾਬ ਨੇ ਕਿਸਾਨਾਂ ਨੂੰ ਦੱਸਿਆ ਕਿ ਪੰਜਾਬ ਵਿਚ ਸਾਉਣੀ 2014 ਦੌਰਾਨ ਨਾ ਮਾਤਰ ਬਾਰਿਸ਼ਾ ਦੇ ਬਾਵਜੂਦ ਵੀ 166 ਲੱਖ ਟਨ ਰਿਕਾਰਡ ਧਾਨ ਪੈਦਾ ਕੀਤਾ ਗਿਆ। ਸਾਉਣੀ 2014-15 ਦੌਰਾਨ ਝੋਨੇ ਹੇਠੋਂ ਰਕਬਾ ਕੱਢ ਕੇ ਬਾਸਪਤੀ, ਮੱਕੀ, ਮੂੰਗ, ਤਿੱਲ, ਅਰਹਰ, ਬਾਜ਼ਰਾ ਅਤੇ ਮਾਂਹ ਆਦਿ ਫਸਲ ਨੂੰ ਵੱਧ ਤੋ ਵੱਧ ਲਗਾਉਣ ਦਾ ਦੀ ਟੀਚਾ ਹੈ। ਉਨ•ਾਂ ਦੱਸਿਆ ਕਿ ਸਾਉਣੀ ਦੀਆਂ ਫਸਲਾਂ ਲਈ ਯੂਰੀਆ 12.50 ਲੱਖ ਮੀ.ਟਨ, ਡੀ.ਏ.ਪੀ 4 ਲੱਖ ਮੀ.ਟਨ ਅਤੇ ਪੋਟਾਸ਼ 1.38 ਲੱਖ ਐਮ.ਟੀ, ਝੋਨੇ ਦਾ ਪ੍ਰਮਾਣਿਤ ਬੀਜ 1.76.666 ਕੁਇੰਟਲ ਅਤੇ ਮੱਕੀ ਦਾ ਬੀਜ 40.000 ਕੁਇੰਟਲ ਦੇਣ ਦਾ ਟੀਚਾ ਮਿਥਿਆ ਗਿਆ ਹੈ। ਇਸ ਤੋ ਇਲਾਵਾ ਖੇਤੀਬਾੜੀ ਦੇ ਨਵੀਨਤਮ ਸੰਦ, ਨਦੀਨ-ਨਾਸ਼ਕ/ਉੱਲੀ ਨਾਸ਼ਕ ਦਵਾਈਆਂ ਵੀ ਸਬਸਿਡੀ ਤੇ ਦਿੱਤੇ ਜਾਣਗੇ ਅਤੇ ਹੋਰ ਖੇਤੀ ਸਮੱਗਰੀ ਦੇ ਪੂਰੇ ਪ੍ਰਬੰਧ ਕਰ ਲਏ ਗਏ ਹਨ, ਇਸ ਮੌਕੇ ਬਲਕਾਰ ਸਿੰਘ ਮੱਲੀ ਮੁੱਖ ਖੇਤੀਬਾੜੀ ਅਫਸਰ ਫਿਰੋਜ਼ਪੁਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਜਿਲ•ਾ ਫਿਰੋਜ਼ਪੁਰ ਵਿਚ ਖੇਤੀਬਾੜੀ ਸਬੰਧੀ ਚਲਾਇਆ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਉਨ•ਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਖੇਤੀਬਾੜੀ ਸਮੱਗਰੀ ਖਰੀਦ ਕਰਨ ਤੋ ਪਹਿਲਾ ਵਿਭਾਗ ਦੀ ਸਲਾਹ ਲਈ ਜਾਵੇ ਅਤੇ ਖੇਤੀਬਾੜੀ ਸਮੱਗਰੀ ਖਰੀਦਣ ਸਮੇਂ ਬਿੱਲ ਵੀ ਜਰੂਰ ਲਿਆ ਜਾਵੇ। ਉਨ•ਾਂ ਦੱਸਿਆ ਕਿ ਜਿਲ•ਾ ਪੱਧਰੀ ਕੈਂਪ ਤੋ ਬਾਅਦ ਬਲਾਕ ਪੱਧਰ ਦੇ ਕੈਂਪ ਵੀ ਕਿਸਾਨਾਂ ਦੀ ਤਕਨੀਕੀ ਜਾਣਕਾਰੀ ਲਈ ਲਗਾਏ ਜਾਣਗੇ। ਇਸ ਮੌਕੇ ਤੇ ਖੇਤੀਬਾੜੀ ਵਿਭਾਗ ਵਲੋਂ ਸਪਰੇ ਵਾਲੀਆ ਟੈਂਕੀਆਂ ਵੀ ਦੇ ਇਨਾਮ ਵੀ ਕੱਢੇ ਗਏ ਅਤੇ ਖੇਤੀਬਾੜੀ, ਬਾਗਬਾਨੀ ਅਤੇ ਪ੍ਰਾਈਵੇਟ ਏਜੰਸੀਆਂ ਵਲੋਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ,ਜਿਹਨਾਂ ਦਾ ਕਿਸਾਨਾਂ ਨੇ ਵੱਧ ਤੋਂ ਵੱਧ ਲਾਭ ਉਠਾਇਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਜਨ:) ਸ੍ਰੀ. ਅਮਿਤ ਕੁਮਾਰ, ਡਾ.ਗੁਰਜੰਟ ਸਿੰਘ ਕੇ.ਵੀ.ਕੇ ਫ਼ਿਰੋਜ਼ਪੁਰ, ਸ੍ਰ.ਜਗਰਾਜ ਸਿੰਘ ਕਟੋਰਾ ਜਿਲ•ਾ ਪ੍ਰਧਾਨ ਭਾਜਪਾ, ਸ੍ਰੀ. ਅਸ਼ਵਨੀ ਗਰੋਵਰ ਪ੍ਰਧਾਨ ਨਗਰ ਕੌਸਲ ਫਿਰੋਜ਼ਪੁਰ, ਡਾ.ਕਰਨਜੀਤ ਸਿੰਘ ਗਿੱਲ ਖੇਤੀਬਾੜੀ ਵਿਕਾਸ ਅਫਸਰ ਸਮੇਤ ਵੱਖ-ਵੱਖ ਕਿਸਾਨਾਂ ਨੇ ਭਾਗ ਲਿਆ ।