Ferozepur News
ਖੇਡਾਂ ਵਤਨ ਪੰਜਾਬ ਦੀਆਂ ਦੌਰਾਨ ਜ਼ਿਲ੍ਹਾ ਪੱਧਰ ਟੂਰਨਾਮੈਂਟ ਲੜਕੇ/ਲੜਕੀਆਂ ਖੇਡਾਂ ਕਰਵਾਈਆਂ ਗਈਆਂ
ਖੇਡਾਂ ਵਤਨ ਪੰਜਾਬ ਦੀਆਂ ਦੌਰਾਨ ਜ਼ਿਲ੍ਹਾ ਪੱਧਰ ਟੂਰਨਾਮੈਂਟ ਲੜਕੇ/ਲੜਕੀਆਂ ਖੇਡਾਂ ਕਰਵਾਈਆਂ ਗਈਆਂ
ਫ਼ਿਰੋਜ਼ਪੁਰ , 17.9.2022:ਪੰਜਾਬ ਸਰਕਾਰ ,ਖੇਡ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ ਦੌਰਾਨ ਜ਼ਿਲ੍ਹਾ ਪੱਧਰ ਟੂਰਨਾਮੈਂਟ ਲੜਕੇ/ਲੜਕੀਆਂ (ਅੰਡਰ 40-50 ਅਤੇ 50 ਤੋਂ ਉਪਰ) ਖੇਡ ਗਰਾਊਂਡ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਮਿਤੀ 17 ਸਤੰਬਰ, 2022, ਨੂੰ ਅਥਲੈਟਿਕਸ, ਕਬੱਡੀ(ਨਸ), ਕਬੱਡੀ(ਸਸ), ਖੋਹ-ਖੋਹ, ਵਾਲੀਬਾਲ, ਫੁੱਟਬਾਲ, ਹੈਂਡਬਾਲ, ਗਤਕਾ, ਕਿੱਕ ਬਾਕਸਿੰਗ, ਬੈਡਮਿੰਟਨ, ਬਾਸਕਿਟਬਾਲ, ਹਾਕੀ, ਕੁਸ਼ਤੀ, ਤੈਰਾਕੀ, ਬਾਕਸਿੰਗ ਅਤੇ ਟੇਬਲ ਟੈਨਿਸ ਖੇਡਾਂ ਕਰਵਾਈਆਂ ਗਈਆਂ।
ਜਿਸ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ/ਕਲੱਬਾਂ/ਅਕੈਡਮੀਆਂ/ਐਸੋਸੀਏਸ਼ਨਾਂ ਅਤੇ ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ। ਸ਼੍ਰੀਮਤੀ ਅਨਿੰਦਰਵੀਰ ਕੌਰ ਬਰਾੜ ਜ਼ਿਲ੍ਹਾ ਖੇਡ ਅਫ਼ਸਰ ਫ਼ਿਰੋਜ਼ਪੁਰ ਵੱਲੋਂ ਜੇਤੂਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਸ ਟੂਰਨਾਮੈਂਟ ਵਿੱਚ ਐਥਲੈਟਿਕਸ ਇਵੈਂਟ ਅੰਡਰ 41-50 ਮੈਨ ਸ਼ਾਟਪੁਟ ਵਿੱਚ ਹਰਭਾਲ ਸਿੰਘ ਨੇ ਪਹਿਲਾ, ਈਸ਼ਵਰ ਦਾਸ ਨੇ ਦੂਜਾ ਅਤੇ ਸਰਬਜੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੈਵਲਿਨ ਥ੍ਰੋਅ ਮੈਨ ਵਿੱਚ ਈਸ਼ਵਰ ਦਾਸ ਨੇ ਪਹਿਲਾ, ਹਰਭਾਲ ਸਿੰਘ ਨੇ ਦੂਜਾ ਅਤੇ ਗੁਰਬਚਨ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਡਿਸਕਸ ਥ੍ਰੋਅ ਮੈਨ ਵਿੱਚ ਸਰਬਜੀਤ ਸਿੰਘ ਘੱਲ ਖੁਰਦ ਨੇ ਪਹਿਲਾ, ਸੁਰਿੰਦਰ ਸਿੰਘ ਨੇ ਦੂਜਾ ਅਤੇ ਸਰਬਜੀਤ ਸਿੰਘ ਫਿਰੋਜ਼ਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੰਬੀ ਛਾਲ ਵਿਚ ਅਕਸ਼ ਕੁਮਾਰ (ਡੀ.ਐਮ) ਜਿਲ੍ਹਾ ਸਿੱਖਿਆ ਵਿਭਾਗ ਫਿਰੋਜਪੁਰ ਨੇ ਪਹਿਲਾ, ਗੁਰਬਚਨ ਸਿੰਘ ਨੇ ਦੂਜਾ ਅਤੇ ਗੁਲਸ਼ਨ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 400 ਮੀਟਰ ਵਿਚ ਦਵਿੰਦਰ ਸਿੰਘ ਨੇ ਪਹਿਲਾ, ਮਨਜੀਤ ਸਿੰਘ ਨੇ ਦੂਜਾ ਅਤੇ ਕੁਲਵੰਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 200 ਮੀਟਰ ਵਿਚ ਜਤਿੰਦਰ ਸਿੰਘ ਨੇ ਪਹਿਲਾ , ਨਿਸ਼ਾਨ ਸਿੰਘ ਨੇ ਦੂਜਾ ਅਤੇ ਹਰਪਾਲ ਸਿੰਘ ਨੇ ਤੀਜਾ ਸਥਾਨ ਕੀਤਾ।
ਵੂਮੈਂਨ ਗਰੁਪ 100 ਮੀਟਰ ਵਿਚ ਮਮਤਾ ਨੇ ਪਹਿਲਾ, ਡਿਪਲ ਕੁਮਾਰੀ ਨੇ ਦੂਜਾ ਅਤੇ ਸੋਨੂੰ ਬਾਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵੂਮੈਨ ਗਰੁਪ 400 ਡਿੰਪਲ ਕੁਮਾਰੀ ਨੇ ਪਹਿਲਾ, ਸੋਨੂੰ ਬਾਲਾ ਨੇ ਦੂਜਾ ਅਤੇ ਮਮਤਾ ਸ਼ਰਮਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾ 200 ਮੀਟਰ ਵਿਚ ਸੋਨੂੰ ਬਾਲਾ ਨੇ ਪਹਿਲਾ ਮਮਤਾ ਸ਼ਰਮਾ ਨੇ ਦੂਜਾ ਅਤੇ ਡਿਪਲ ਕੁਮਾਰੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 100 ਮੀਟਰ ਮੈਨ ਵਿਚ ਅਕਸ਼ ਕੁਮਾਨ (ਡੀ.ਐਮ), ਜਿਲ੍ਹਾ ਸਿੱਖਿਆ ਅਫਸਰ , ਫਿਰੋਜਪੁਰ ਨੇ ਪਹਿਲਾ, ਜਤਿੰਦਰ ਸਿੰਘ ਨੇ ਦੂਜਾ ਅਤੇ ਵਰਿੰਦਰਪਾਲ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵੈਟਰਨ ਗਰੁੱਪ 50 ਤੋਂ ਉਪਰ ਹੈਮਰ ਥ੍ਰੋਅ ਵਿੱਚ ਡਾ: ਜੀ. ਐਸ. ਢਿੱਲੋ ਨੇ ਪਹਿਲਾ, ਜਗਸੀਰ ਸਿੰਘ ਨੇ ਦੂਜਾ ਅਤੇ ਜੀ.ਐਸ.ਵਿਰਕ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਸ਼ਾਂਟਪੁਟ ਵਿਚ ਦਲਬੀਰ ਸਿੰਘ ਨੇ ਪਹਿਲਾ, ਜੀ.ਐਸ. ਵਿਰਕ ਨੇ ਦੂਜਾ ਅਤੇ ਜਸਵੰਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਡਿਸਕਸ ਥ੍ਰੋ ਵਿਚ ਜੀ.ਐਸ ਢਿਲੋ ਨੇ ਪਹਿਲਾ, ਜਸਵੰਤ ਸਿੰਘ ਨੇ ਦੂਜਾ ਅਤੇ ਜਗੀਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾ 100 ਮੀਟਰ ਵਿਚ ਭੁਪਿੰਦਰ ਸਿੰਘ ਨੇ ਪਹਿਲਾ, ਕਿਕਰ ਸਿੰਘ ਨੇ ਦੂਜਾ ਅਤੇ ਜੰਗੀਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
3000 ਮੀਟਰ ਵਿਚ ਸ. ਬਲਵੰਤ ਸਿੰਘ ਰਿਟਾ. ਜਿਲ੍ਹਾ ਖੇਡ ਅਫਸਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਫੁੱਟਬਾਲ ਖੇਡ ਅੰਡਰ 21-40 ਲੜਕਿਆਂ ਵਿੱਚ ਐਮਰੋਜੀਅਲ ਫੁੱਟਬਾਲ ਅਕੈਡਮੀ ਜੀਰਾ ਨੇ ਪਹਿਲਾ, ਫਿਰੋਜ਼ਪੁਰ ਨੇ ਦੂਜਾ ਅਤੇ ਪਿੰਡ ਗਿੱਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ।