ਖਾਦ ਸੁਰੱਖਿਆ ਤਕਨੀਕ’ ਵਿਸ਼ੇ ਤੇ ਇਕ ਹੁਨਰ-ਆਧਾਰਿਤ ਵਰਕਸ਼ਾਪ ਦਾ ਕੀਤਾ ਗਿਆ ਆਯੋਜਨ
ਦੇਵ ਸਮਾਜ ਕਾਲਜ ਫਾਰ ਵੁਮੈਨ ਫਿਰੋਜਪੁਰ ਦੇ ਗ੍ਰਹਿ ਵਿਗਿਆਨ ਅਤੇ ਪੌਸ਼ਟਿਕਤਾ ਅਤੇ ਖੁਰਾਕ ਵਿਗਿਆਨ ਵਿਭਾਗ ਦੁਆਰਾ ਚੌਥੀ ਸ਼੍ਰੇਣੀ ਦੇ ਕਰਮਚਾਰੀਆਂ ਲਈ ‘ਖਾਦ ਸੁਰੱਖਿਆ ਤਕਨੀਕ’ ਵਿਸ਼ੇ ਤੇ ਇਕ ਹੁਨਰ-ਆਧਾਰਿਤ ਵਰਕਸ਼ਾਪ ਦਾ ਕੀਤਾ ਗਿਆ ਆਯੋਜਨ
ਫਿਰੋਜਪੁਰ, 28-3-2024: ਦੇਵ ਸਮਾਜ ਕਾਲਜ ਫਾਰ ਵੁਮੇਨ ਫਿਰੋਜਪੁਰ ਸਿੱਖਿਆ, ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਏ+ ਗਰੇਡ ਪ੍ਰਾਪਤ ਕਾਲਜ ਹੈ। ਕਾਲਜ ਦੇ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਜੀ ਦੀ ਛਤਰ-ਛਾਇਆ ਅਤੇ ਪ੍ਰਿੰਸੀਪਲ ਡਾ. ਸੰਗੀਤਾ ਦੀ ਅਗਵਾਈ ਵਿੱਚ ਲਗਾਤਾਰ ਤਰੱਕੀ ਦੇ ਰਾਹ ਤੇ ਅਗਸਰ ਹੈ। ਇਸੇ ਲੜੀ ਵਿੱਚ ਹੋਮ ਸਾਇਸ ਵਿਭਾਗ ਅਤੇ ਖੁਰਾਕ ਵਿਗਿਆਨ ਵਿਭਾਗ ਦੁਆਰਾ ਕਾਲਜ ਦੇ ਚੌਥੀ ਸ਼੍ਰੇਣੀ ਕ੍ਰਮਚਾਰੀਆਂ ਲਈ ‘ਖਾਦ ਸੁਰੱਖਿਆ ਤਕਨੀਕ’ ਵਿਸ਼ੇ ‘ਤੇ ਇੱਕ ਹੁਨਰ-ਆਧਾਰਿਤ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਵਰਕਸ਼ਾਪ ਵਿੱਚ ਲਗਭਗ 20 ਕਰਮਚਾਰੀ ਮੌਜੂਦ ਸਨ। ਵਰਕਸ਼ਾਪ ਦਾ ਮੁੱਖ ਉਦੇਸ਼ ਕਰਮਚਾਰੀਆਂ ਨੂੰ ਹੁਨਰ ਵਿਕਾਸ ਸਿਖਲਾਈ ਦੇ ਮਾਧਿਅਮ ਰਾਹੀ ਸਸ਼ਕਤ ਬਣਾਉਣਾ ਅਤੇ ਉਹਨਾਂ ਨੂੰ ਸਮਾਜ ਵਿੱਚ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਯੋਗਦਾਨ ਪਾਉਣ ਵਿੱਚ ਸਮਰੱਥ ਬਣਾਉਣਾ ਸੀ। ਵਿਭਾਗ ਦੇ ਫੈਕਲਟੀ ਮੈਂਬਰਾਂ ਨੇ 3 ਵੱਖ-ਵੱਖ ਭੋਜਨ ਸੁਰੱਖਿਅਕ ਪਕਵਾਨ ਜਿਵੇਂ ਸਟ੍ਰੋਬਰੀ ਜੈਮ, ਇੰਸਟੈਂਟ ਨੀਂਬੂ ਅਚਾਰ (ਮੀਠਾ), ਦੱਖਣੀ ਭਾਰਤੀ ਨਿੰਬੂ ਅਚਾਰ ਆਦਿ ਦੀ ਬਣਾਉਣ ਦੀ ਵਿਧੀ ਬਾਰੇ ਦੱਸਿਆ ਗਿਆ । ਡਾ. ਵੰਦਨਾ ਗੁਪਤਾ ਨੇ ਭੋਜਨ ਸੁਰੱਖਿਆ ਦਾ ਮਹੱਤਵ ਸਮਝਾਇਆ ਅਤੇ ਨਿੰਬੂ ਦਾ ਅਚਾਰ ਬਣਾਉਣ ਦੀ ਵਿਧੀ ਦਾ ਪ੍ਰਦਰਸ਼ਨ ਕੀਤਾ। ਮੈਡਮ ਸਿਮਰਤ ਕੌਰ ਨੇ ਭੋਜਨ ਸੁਰੱਖਿਆ ਦੀਆਂ ਵੱਖ-ਵੱਖ ਤਕਨੀਕਾਂ ਸਮਝਾਉਂਦੇ ਹੋਏ ਸਟ੍ਰੌਬਰੀ ਜੈਮ ਬਣਾਉਣ ਦੀ ਵਿਧੀ ਬਾਰੇ ਦੱਸਿਆ ।
ਕਾਲਜ ਪ੍ਰਿੰਸੀਪਲ ਡਾ. ਸੰਗੀਤਾ ਪ੍ਰਿੰਸੀਪਲ ਵਰਕਸ਼ਾਪ ਵਿੱਚ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਉਹਨਾਂ ਵਿਦਿਆਰਥਣਾਂ ਨੂੰ ਵੀ ਅਜਿਹੀਆਂ ਵਰਕਸ਼ਾਪ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ । ਇਸ ਤੋਂ ਇਲਾਵਾ ਉਹਨਾਂ ਨੇ ਭਾਗੀਦਾਰਾਂ ਨੂੰ ਆਪਣੇ ਅੰਦਰ ਛੁਪੀ ਪ੍ਰਤਿਭਾ ਨੂੰ ਹੋਰ ਨਿਖਾਰਣ ਲਈ ਪ੍ਰੋਤਸਾਹਿਤ ਕੀਤਾ । ਉਹਨਾਂ ਕਿਹਾ ਕਿ ਇਸ ਹੁਨਰ ਆਧਾਰਿਤ ਵਰਕਸ਼ਾਪ ਰਾਹੀ ਕਾਲਜ ਦੇ ਵਿਭਾਗ ਵੱਲੋਂ ਇਸ ਵਰਕਸ਼ਾਪ ਰਾਹੀ ਕਰਮਚਾਰੀਆਂ ਨੂੰ ਸਿਹਤਮੰਦ ਜੀਵਨ ਸ਼ੈਲੀ ਵਿਕਸਿਤ ਕਰਨ ਅਤੇ ਜੀਵਨ ਦੀ ਗੁਣਵਤਾ ਵਿੱਚ ਸੁਧਾਰ ਕਰਨ ਅਤੇ ਉਹਨਾਂ ਅੰਦਰਲੇ ਹੁਨਰ ਨੂੰ ਉਜਾਗਰ ਕਰਨ ਨੂੰ ਇਕ ਸ਼ਲਾਘਾਯੋਗ ਕਾਰਜ ਮੰਨਿਆ ।
ਇਸ ਮੌਕੇ ਪ੍ਰਿੰਸੀਪਲ ਡਾ. ਸੰਗੀਤਾ ਨੇ ਵਰਕਸ਼ਾਪ ਦੇ ਸਫਲ ਆਯੋਜਨ ਤੇ ਗ੍ਰਹਿ ਵਿਗਿਆਨ ਵਿਭਾਗ ਦੇ ਮੁਖੀ ਡਾ. ਵੰਦਨਾ ਗੁਪਤਾ, ਪੋਸ਼ਣ ਅਤੇ ਖੁਰਾਕ ਵਿਗਿਆਨ ਵਿਭਾਗ ਦੇ ਮੁਖੀ ਮੈਡਮ ਸਿਮਰਤ ਨੂੰ ਵਧਾਈ ਦਿੱਤੀ । ਕਾਲਜ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿਲੋਂ ਨੇ ਇਸ ਮੌਕੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ।