ਖਰੀਦ, ਬਾਰਦਾਨੇ, ਲਿਫਟਿੰਗ ਆਦਿ ਕਿਸੇ ਵੀ ਮੁਸ਼ਕਿਲ ਸਮੇਂ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਸੰਪਰਕ ਕਰੋ– ਡਿਪਟੀ ਕਮਿਸ਼ਨਰ
ਫਿਰੋਜ਼ਪੁਰ 22 ਅਪ੍ਰੈਲ (ਮਦਨ ਲਾਲ ਤਿਵਾੜੀ) ਮੰਡੀਆਂ ਵਿਚ ਕਣਕ ਦੀ ਖਰੀਦ, ਲਿਫਟਿੰਗ, ਬਾਰਦਾਨੇ ਜਾਂ ਖਰੀਦ ਸਬੰਧੀ ਕਿਸੇ ਵੀ ਤਰਾਂ ਦੀ ਸਮੱਸਿਆ ਲਈ ਕਿਸਾਨ, ਆੜ•ਤੀ, ਲੇਬਰ ਜਾਂ ਟਰਾਂਸਪੋਰਟਰ ਸਬੰਧਿਤ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਕਿਸੇ ਵੀ ਸਮੇਂ ਸੰਪਰਕ ਕਰ ਸਕਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਨੇ ਦੱਸਿਆ ਕਿ ਉਪਰੋਕਤ ਖਰੀਦ ਏਜੰਸੀਆਂ ਤੇ ਹੋਰ ਅਧਿਕਾਰੀਆਂ ਦੇ ਮੋਬਾਇਲ ਨੰ: ਇਸ ਲਈ ਜਾਰੀ ਕੀਤੇ ਗਏ ਹਨ ਤਾਂ ਜੋ ਕਿਸਾਨਾਂ ਸਮੇਤ ਦੂਜੀਆਂ ਧਿਰਾਂ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ। ਉਨ•ਾਂ ਕਿਹਾ ਕਿ ਜਿਲ•ਾ ਫੂਡ ਤੇ ਸਪਲਾਈ ਕੰਟਰੋਲਰ/ਪਨਗਰੇਨ ਮੋਬਾਇਲ ਨੰ:94630-19978, ਜਿਲ•ਾ ਮੰਡੀ ਅਫਸਰ ਮੋਬਾਇਲ ਨੰ: 98764-09605, ਡੀ.ਐਮ ਐਫ.ਸੀ.ਆਈ ਮੋਬਾਇਲ ਨੰ:85588-49901, ਡੀ.ਐਮ ਮਾਰਕਫੈਡ ਮੋਬਾਇਲ ਨੰ:98768-22092, ਡੀ.ਐਮ ਪਨਸਪ 82880-41036, ਡੀ.ਐਮ ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ ਮੋਬਾਇਲ ਨੰ:97805-64483, ਡੀ.ਐਮ ਪੰਜਾਬ ਐਗਰੋ ਮੋਬਾਇਲ ਨੰ:95920-09138, ਐਸ.ਡੀ.ਐਮ ਫਿਰੋਜ਼ਪੁਰ ਮੋਬਾਇਲ ਨੰ:99888-08884, ਐਸ.ਡੀ.ਐਮ ਜ਼ੀਰਾ ਮੋਬਾਇਲ ਨੰ:98145-88511, ਐਸ.ਡੀ.ਐਮ ਗੁਰੂਹਰਸਹਾਏ ਮੋਬਾਇਲ ਨੰ: 84279-50850, ਵਧੀਕ ਡਿਪਟੀ ਕਮਿਸ਼ਨਰ ਮੋਬਾਇਲ ਨੰ: 85560-03545 ਅਤੇ ਡਿਪਟੀ ਕਮਿਸ਼ਨਰ ਮੋਬਾਇਲ 98153-04213 ਤੇ ਸੰਪਰਕ ਕੀਤਾ ਜਾ ਸਕਦਾ ਹੈ।