Ferozepur News
ਕੱਲ 24 ਦਸੰਬਰ ਨੂੰ ਪੁਲਿਸ ਜ਼ਿਲ੍ਹਾ ਹੈਡਕੁਆਟਰ ਤੇ ਸਵੇਰੇ 10 ਤੋਂ 2 ਵਜੇ ਤੱਕ ਅਕਾਲੀ ਦਲ ਵੱਲੋਂ ਦਿੱਤਾ ਜਾਵੇਗਾ ਧਰਨਾ
ਮਜੀਠੀਆ ਨਹੀਂ ਹੋਣਗੇ ਪੇਸ਼ , ਅਕਾਲੀ ਦਲ ਨੂੰ ਡਰ ਕਿਸੇ ਤਰ੍ਹਾਂ ਦਾ ਵੀ ਇੰਟੈਰੋਗੇਸ਼ਨ ਕਰ ਸਕਦੀ ਹੈ ਪੁਲੀਸ
ਮਜੀਠੀਆ ਨਹੀਂ ਹੋਣਗੇ ਪੇਸ਼ , ਅਕਾਲੀ ਦਲ ਨੂੰ ਡਰ ਕਿਸੇ ਤਰ੍ਹਾਂ ਦਾ ਵੀ ਇੰਟੈਰੋਗੇਸ਼ਨ ਕਰ ਸਕਦੀ ਹੈ ਪੁਲੀਸ
ਕੱਲ 24 ਦਸੰਬਰ ਨੂੰ ਪੁਲਿਸ ਜ਼ਿਲ੍ਹਾ ਹੈਡਕੁਆਟਰ ਤੇ ਸਵੇਰੇ 10 ਤੋਂ 2 ਵਜੇ ਤੱਕ ਅਕਾਲੀ ਦਲ ਵੱਲੋਂ ਦਿੱਤਾ ਜਾਵੇਗਾ ਧਰਨਾ
ਪੰਜਾਬ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਚਰਮਰਾਈ — ਜਨਮੇਜਾ ਸ਼ੇਖੋਂ
ਫ਼ਿਰੋਜ਼ਪੁਰ 23 ਦਸੰਬਰ 2021 — ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਬਿਕਰਮਜੀਤ ਸਿੰਘ ਮਜੀਠੀਆ ਡਰੱਗ ਕੇਸ ਵਿਚ ਪਰਚਾ ਦਰਜ ਹੋਣ ਤੋਂ ਬਾਅਦ ਰੂਪੋਸ਼ ਹੋ ਗਏ ਨੇ , ਅਤੇ ਉਨ੍ਹਾਂ ਦੇ ਖ਼ਿਲਾਫ਼ ਬਕਾਇਦਾ ਲੁਕ ਆਊਟ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਹੈ , ਅਤੇ ਪੰਜਾਬ ਪੁਲੀਸ ਸਰਗਰਮੀ ਨਾਲ ਉਨ੍ਹਾਂ ਦੀ ਤਲਾਸ਼ ਕਰ ਰਹੀ ਹੈ ਬਿਕਰਮਜੀਤ ਮਜੀਠੀਆ ਕੇਸ ਨੂੰ ਲੈ ਕੇ ਹੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੱਲ੍ਹ ਚੌਵੀ ਦਸੰਬਰ ਨੂੰ ਜ਼ਿਲ੍ਹਾ ਹੈਡਕੁਆਰਟਰ ਤੇ ਐੱਸਐੱਸਪੀ ਦਫਤਰਾਂ ਦੇ ਅੱਗੇ 10 ਤੋਂ 2 ਵਜੇ ਤੱਕ ਧਰਨੇ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ , ਇਸ ਬਾਬਤ ਰੱਖੀ ਗਈ ਪ੍ਰੈੱਸ ਕਾਨਫ਼ਰੰਸ ਵਿੱਚ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਕਿਹਾ ਕਿ ਬਿਕਰਮਜੀਤ ਮਜੀਠੀਆ ਤੇ ਪੰਜਾਬ ਸਰਕਾਰ ਵੱਲੋਂ ਝੂਠਾ ਪਰਚਾ ਦਰਜ ਕੀਤਾ ਗਿਆ ਹੈ ਅਤੇ ਅਕਾਲੀ ਦਲ ਇਸ ਦੀ ਲੜਾਈ ਪੂਰੀ ਤਰ੍ਹਾਂ ਲੜੇਗਾ ਉਨ੍ਹਾਂ ਨੂੰ ਜਦ ਪੁੱਛਿਆ ਗਿਆ ਕਿ ਬਿਕਰਮਜੀਤ ਸਿੰਘ ਮਜੀਠੀਆ ਸਿੱਟ ਜਾਂ ਪੁਲੀਸ ਅੱਗੇ ਪੇਸ਼ ਹੋਣਗੇ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਰਕਾਰ ਤੇ ਵਿਸ਼ਵਾਸ ਹੀ ਨਹੀਂ ਹੈ ਜੋ ਉਨ੍ਹਾਂ ਤੇ ਝੂਠਾ ਪਰਚਾ ਦੇ ਸਕਦੇ ਨੇ ਤਾਂ ਉਨ੍ਹਾਂ ਦਾ ਕਿਸੇ ਵੀ ਤਰ੍ਹਾਂ ਦਾ ਇੰਟੈਰੋਗੇਸ਼ਨ ਕਰ ਸਕਦੇ ਨੇ ਇਸ ਲਈ ਉਹ ਪੇਸ਼ ਨਹੀਂ ਹੋਣਗੇ , ਉਨ੍ਹਾਂ ਨੇ ਅੱਗੇ ਕਿਹਾ ਕਿ ਅਕਾਲੀ ਦਲ ਬਿਕਰਮਜੀਤ ਸਿੰਘ ਮਜੀਠੀਆ ਤੇ ਹੋਏ ਪਰਚੇ ਦੀ ਲੜਾਈ ਡਟ ਕੇ ਲੜੇਗਾ ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਚਰਮਰਾ ਗਈ ਹੈ ਇਸੇ ਦਾ ਨਤੀਜਾ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਹੋ ਰਹੀਆਂ ਨੇ ਅਤੇ ਬੰਬ ਬਲਾਸਟ ਹੋ ਰਹੇ ਨੇ ,