ਕੱਚੇ ਅਧਿਆਪਕਾਂ ਵੱਲੋਂ ਰੈਗੂਲਰ ਹੋਣ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਦੀ ਕੋਠੀ ਵੱਲ ਮਾਰਚ ਤੇ ਪੁਲਿਸ ਵਲੋਂ ਲਾਠੀਚਾਰਜ ਕਰਨ ਦੀ ਡੀਟੀਐਫ ਵੱਲੋਂ ਨਖੇਧੀ
ਡੀਟੀਐਫ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸੁੱਖੀ ਫ਼ਰੀਦਕੋਟ ਅਤੇ ਕਰਮਜੀਤ ਤਾਮਕੋਟ ਮਾਨਸਾ ਸਮੇਤ ਅਨੇਕਾਂ ਆਗੂ ਗ੍ਰਿਫਤਾਰ ਅਤੇ ਰਿਹਾਅ
ਕੱਚੇ ਅਧਿਆਪਕਾਂ ਵੱਲੋਂ ਰੈਗੂਲਰ ਹੋਣ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਦੀ ਕੋਠੀ ਵੱਲ ਮਾਰਚ ਤੇ ਪੁਲਿਸ ਵਲੋਂ ਲਾਠੀਚਾਰਜ ਕਰਨ ਦੀ ਡੀਟੀਐਫ ਵੱਲੋਂ ਨਖੇਧੀ
ਡੀਟੀਐਫ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸੁੱਖੀ ਫ਼ਰੀਦਕੋਟ ਅਤੇ ਕਰਮਜੀਤ ਤਾਮਕੋਟ ਮਾਨਸਾ ਸਮੇਤ ਅਨੇਕਾਂ ਆਗੂ ਗ੍ਰਿਫਤਾਰ ਅਤੇ ਰਿਹਾਅ
ਫਿਰੋਜ਼ਪੁਰ, 2.7.2023: ਸੰਗਰੂਰ ਵਿਖੇ ਕੱਚੇ ਅਧਿਆਪਕਾਂ ਦੇ ਲੱਗੇ ਪੱਕੇ ਮੋਰਚੇ ਵੱਲੋਂ ਰੈਗੂਲਰ ਹੋਣ ਲਈ ਪਿਛਲੇ ਲੰਮੇ ਸਮੇਂ ਤੋਂ ਪੱਕਾ ਧਰਨਾ ਚਲ ਰਿਹਾ ਹੈ। ਅਧਿਆਪਕਾਂ ਵੱਲੋਂ ਮੁੱਖ ਮੰਤਰੀ ਦੀ ਕੋਠੀ ਵੱਲ ਮਾਰਚ ਕਰਨ ਤੋਂ ਰੋਕਣ ਲਈ ਸੰਗਰੂਰ ਦੀ ਪੁਲਿਸ ਨੇ ਅਧਿਆਪਕਾਂ ਉੱਪਰ ਅੰਨ੍ਹੇ ਵਾਹ ਲਾਠੀਚਾਰਜ ਕੀਤਾ। ਇਸ ਲਾਠੀਚਾਰਜ ਵਿੱਚ ਕਈ ਅਧਿਆਪਕ ਭੈਣਾਂ ਦੇ ਗੰਭੀਰ ਸੱਟਾਂ ਲੱਗੀਆਂ ਅਤੇ ਪੁਰਸ਼ ਅਧਿਆਪਕਾਂ ਦੀਆਂ ਪੱਗਾਂ ਲਾਈਆਂ ਗਈਆਂ ਅਤੇ ਧੂਹ ਘੜੀਸ ਕੀਤੀ ਗਈ। ਡੈਮੋਕ੍ਰੇਟਿਕ ਟੀਚਰ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੈ ਪਾਲ ਸ਼ਰਮਾ ਅਤੇ ਸੂਬਾ ਸਕੱਤਰ ਬਲਵੀਰ ਚੰਦ ਲੌਂਗੋਵਾਲ ਕਿਹਾ ਕਿ ਸਰਕਾਰ ਦਾ ਇਸ ਐਕਸ਼ਨ ਨਾਲ ਲੋਕ ਪੱਖੀ ਚਿਹਰਾ ਨੰਗਾ ਹੋ ਗਿਆ ਹੈ। ਡੀਟੀਐਫ ਵੱਲੋਂ ਆਗੂਆਂ ਨੇ ਸਰਕਾਰ ਦੀ ਇਸ ਕਾਰਵਾਈ ਤੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ।ਉਨ੍ਹਾਂ ਦੱਸਿਆ ਕਿ ਕੱਚੇ ਅਧਿਆਪਕਾ ਦੇ ਰੈਗੂਲਰ ਹੋਣ ਲਈ ਲਗਾਏ ਪੱਕੇ ਮੋਰਚੇ ਦੀ ਹਮਾਇਤ ਲਈ ਡੈਮੋਕ੍ਰੇਟਿਕ ਟੀਚਰ ਫਰੰਟ ਨੇ ਪੂਰਨ ਸਮਰਥਨ ਕਰਦਿਆਂ ਅੱਜ ਦੇ ਇਸ ਮਾਰਚ ਵਿੱਚ ਸ਼ਮੂਲੀਅਤ ਕੀਤੀ ਪੁਲਿਸ ਵੱਲੋ ਲਾਠੀਚਾਰਜ ਉਪਰੰਤ ਅਨੇਕਾਂ ਅਧਿਆਪਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਵਿੱਚ ਡੀ ਟੀ ਐਫ ਦੇ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਸੁਖਵਿੰਦਰ ਸੁੱਖੀ ਅਤੇ ਮਾਨਸਾ ਦੇ ਪ੍ਰਧਾਨ ਕਰਮਜੀਤ ਤਾਮਕੋਟ ਅਤੇ ਰਾਜਵਿੰਦਰ ਭੈਣੀਵਾਲ ਸਮੇਤ ਡੀਟੀਐਫ ਦੇ ਕਾਰਕੁੁਨਾਂ ਅਤੇ ਕੱਚੇ ਅਧਿਆਪਕਾਂ ਨੂੰ ਗਿਰਫਤਾਰ ਕਰਕੇ ਆਪਣਾ ਅਸਲ ਚਿਹਰਾ ਦਿਖਾ ਦਿੱਤਾ ਹੈ ।
ਆਗੂਆਂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਅਤੇ ਕੇਜਰੀਵਾਲ ਨੇ ਕੱਚੇ ਅਧਿਆਪਕਾਂ ਨੂੰ ਰੈਗੂਲਰ ਕਰਨ ਦਾ ਵਾਅਦਾ ਕੀਤਾ ਸੀ ਪਰ ਸਰਕਾਰ ਵੱਲੋਂ ਅਧਿਆਪਕਾਂ ਨੂੰ ਰੈਗੂਲਰ ਕਰਕੇ ਸਾਰੇ ਭੱਤੇ ਦੇਣ ਦੀ ਬਜਾਏ ਤਨਖਾਹ ਵਿੱਚ ੳਕਾ ਪੁੱਕਾ ਵਾਧਾ ਕਰਕੇ ਆਪਣੇ ਕੀਤੇ ਵਾਅਦੇ ਤੋਂ ਪਿੱਛੇ ਹਟੇ ਹਨ ।
ਫਿਰੋਜ਼ਪੁਰ ਜ਼ਿਲ੍ਹੇ ਦੇ ਪ੍ਰਧਾਨ ਬਲਰਾਮ ਸ਼ਰਮਾ ਅਤੇ ਸਕੱਤਰ ਰਾਜਦੀਪ ਸੰਧੂ ਨੇ ਕਿਹਾ ਅਧਿਆਪਕਾਂ ਦੀਆਂ ਮੰਗਾਂ ਪੂਰੀਆਂ ਕਰਕੇ ਟੈਂਕੀ ਉੱਪਰ ਚੜ੍ਹੇ ਅਧਿਆਪਕਾਂ ਨੂੰ ਹੇਠਾਂ ਉਤਾਰ ਕੇ ਸਕੂਲ ਭੇਜਣ ਵੱਲ ਕਦਮ ਵਧਾਵੇ ਨਾ ਕਿ ਲਾਠੀ ਦੇ ਜੋਰ ਤੇ ਅਧਿਆਪਕਾਂ ਦੀਆਂ ਮੰਗਾਂ ਨੂੰ ਦਰੜਨ ਦੀ ਚਾਲ ਚੱਲੇ । ਇਸ ਮੌਕੇ ਜ਼ਿਲ੍ਹਾ ਕਮੇਟੀ ਸਮੇਤ ਵੱਡੀ ਗਿਣਤੀ ਵਿੱਚ ਡੀ ਟੀ ਐਫ ਫਿਰੋਜ਼ਪੁਰ ਦੇ ਆਗੂ ਹਾਜ਼ਰ ਸਨ |